Thursday, November 6Malwa News
Shadow

ਮਿਊਸੀਪਲ ਪਾਰਕ ਵਿਖੇ ਆਯੋਜਿਤ ਭੰਗੜਾ ਕਲਾਸ ਵਿੱਚ ਸਪੀਕਰ ਸੰਧਵਾਂ ਨੇ ਕੀਤੀ ਸ਼ਿਰਕਤ 

 ਕੋਟਕਪੂਰਾ 13 ਜੁਲਾਈ 

ਗੁੱਡ ਮੋਰਨਿੰਗ ਵੈਲਫੇਅਰ ਕਲੱਬ ਅਤੇ ਆਪਣਾ ਪੰਜਾਬ ਭੰਗੜਾ ਅਕੈਡਮੀ ਕੋਟਕਪੂਰਾ ਦੇ ਸਾਂਝੇ ਉਪਰਾਲੇ ਨਾਲ ਸਥਾਨਕ ਲਾਲਾ ਲਾਜਪਤ ਰਾਏ ਮਿਊਸੀਪਲ ਪਾਰਕ ਵਿਖੇ ਭੰਗੜਾ ਸਿਖਲਾਈ ਕਲਾਸ ਦਾ ਆਯੋਜਨ ਕੀਤਾ ਗਿਆ, ਜਿਸ  ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੋਕੇ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਸਾਡੇ ਅਸਲ ਸੱਭਿਆਚਾਰ, ਸ਼ਾਨਦਾਰ ਵਿਰਸੇ ਅਤੇ ਪਿਤਾ ਪੁਰਖੀ ਵਿਰਾਸਤ ਨੂੰ ਸੰਭਾਲਣ ਲਈ ਇਨ੍ਹਾਂ ਨੌਜਵਾਨਾਂ ਦਾ ਵੱਡਾ ਯੋਗਦਾਨ ਹੈ, ਸਪੀਕਰ ਸੰਧਵਾਂ ਨੇ ਖੁਦ ਵੀ ਬੱਚਿਆਂ ਅਤੇ ਨੌਜਵਾਨਾਂ ਨਾਲ ਭੰਗੜਾ ਪਾਉਂਦਿਆਂ ਖੁਸ਼ੀ ਮਹਿਸੂਸ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਭਵਿੱਖ ਵਿੱਚ ਵੀ ਜਾਰੀ ਰਹਿਣੀਆਂ ਚਾਹੀਦੀਆਂ ਹਨ। ਇਸ ਵਾਸਤੇ ਕਿਸੇ ਚੀਜ਼ ਦੀ ਜ਼ਰੂਰਤ ਹੋਈ ਤਾਂ ਉਹ ਜ਼ਰੂਰ ਮੁਹੱਈਆ ਕਰਵਾਈ ਜਾਵੇਗੀ। 

ਪ੍ਰਧਾਨ ਡਾਕਟਰ ਮਨਜੀਤ ਸਿੰਘ ਢਿੱਲੋਂ, ਪ੍ਰਬੰਧਕ ਗੁਰਿੰਦਰ ਸਿੰਘ ਮਹਿੰਦੀਰੱਤਾ, ਕੋਆਰਡੀਨੇਟਰ ਪ੍ਰੋ ਐੱਚ ਐੱਸ ਪਦਮ ਸਮੇਤ ਭੰਗੜਾ ਕੋਚ ਦਿਲਪ੍ਰੀਤ ਬੱਬੂ ਅਤੇ ਗਿੱਧਾ ਕੋਚ ਮੈਡਮ ਸ਼ਾਲੂ ਦੀ ਅਗਵਾਈ ਹੇਠ ਬੱਚੀਆਂ, ਲੜਕੀਆਂ ਅਤੇ ਔਰਤਾਂ ਲਈ ਭੰਗੜੇ ਦੇ ਨਾਲ ਗਿੱਧੇ ਦੀ ਡੈਮੋ ਕਲਾਸ ਵੀ ਲਾਈ ਗਈ। ਜਦਕਿ ਬੱਚਿਆਂ, ਨੌਜਵਾਨਾਂ ਅਤੇ ਵੱਡੀ ਉਮਰ ਦੇ ਮਰਦਾਂ ਨੇ ਵੀ ਭੰਗੜਾ ਸਿੱਖਣ ਵਿੱਚ ਖ਼ੂਬ ਦਿਲਚਸਪੀ ਦਿਖਾਈ। 

ਇਸ ਮੌਕੇ ਚੇਅਰਮੈਨ ਵਿਨੋਦ ਕੁਮਾਰ ਪੱਪੂ ਲਹੋਰੀਆ, ਸੁਨੀਲ ਕੁਮਾਰ ਬਿੱਟਾ ਗਰੋਵਰ, ਸੁਰਿੰਦਰ ਸਿੰਘ ਸਦਿਓੜਾ, ਰਵਿੰਦਰਪਾਲ ਕੋਛੜ, ਜਸਕਰਨ ਸਿੰਘ ਭੱਟੀ, ਡਾਕਟਰ ਦੇਵਰਾਜ, ਮਾਸਟਰ ਸੋਮਨਾਥ ਅਰੋੜਾ, ਠੇਕੇਦਾਰ ਪ੍ਰੇਮ ਮੈਣੀ, ਮੁਖਤਿਆਰ ਸਿੰਘ ਮੱਤਾ,ਉਮ ਪ੍ਰਕਾਸ਼ ਗੁਪਤਾ,ਸਰਨ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਉਘੀਆਂ ਸਖਸ਼ੀਅਤਾਂ ਹਾਜ਼ਰ ਸਨ।