Monday, September 22Malwa News
Shadow

ਹੁਨਰ ਸਿਖਲਾਈ ਅਤੇ ਰੋਜ਼ਗਾਰ ਲਈ ਉਦਯੋਗਿਕ ਘਰਾਣਿਆਂ ਨੂੰ ਮੋਹਰੀ ਰੋਲ ਅਦਾ ਕਰਨ ਦਾ ਸੱਦਾ

ਲੁਧਿਆਣਾ, 03 ਜੁਲਾਈ (000) – ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨਮੋਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੇ ਹੁਨਰ ਵਿਕਾਸ ਮਿਸ਼ਨ ਸਕੀਮ ਤਹਿਤ ਨੌਜਵਾਨਾਂ ਨੂੰ ਕਿੱਤਾਮੁਖੀ ਟ੍ਰੇਨਿੰਗ ਦੇ ਨਾਲ-ਨਾਲ ਰੋਜ਼ਗਾਰ ਦੇ ਮੌਕੇ ਦਿੱਤੇ ਜਾ ਰਹੇ ਹਨ।
ਇਸ ਸਬੰਧੀ ਰੋਜਗਾਰ ਅਤੇ ਹੁਨਰ ਵਿਕਾਸ ਅਫਸਰ ਜੀਵਨਦੀਪ ਸਿੰਘ ਪੀ.ਸੀ.ਐਸ.(ਏ) ਵੱਲੋਂ ਇੰਡਸਟਰੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਵੱਲੋਂ ਦੀਨ ਦਿਆਲ ਉਪਾਧਿਆਏ-ਗ੍ਰਾਮੀਣ ਕੌਸ਼ਲਿਆ ਯੋਜਨਾ (ਡੀ.ਡੀ.ਯੂ-ਜੀ.ਕੇ.ਵਾਈ.) ਤਹਿਤ ਹੁਨਰ ਸਿਖਲਾਈ ਅਤੇ ਰੋਜ਼ਗਾਰ ਲਈ ਉਦਯੋਗਿਕ ਘਰਾਣਿਆਂ ਨੂੰ ਮੋਹਰੀ ਰੋਲ ਅਦਾ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਉਦਯੋਗਪਤੀ ਨੌਜਵਾਨਾਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਉਪਰੰਤ ਆਪਣੀਆਂ ਉਦਯੋਗਿਕ ਇਕਾਈਆਂ ਵਿੱਚ ਰੋਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰਨਗੇ।
ਮੁੱਢਲੇ ਪੜਾਅ ‘ਤੇ ਇੰਡਸਟਰੀ ਦੀ ਇੰਮਪੈਨਲਮੇਂਟ ਕੀਤੀ ਜਾਵੇਗੀ। ਕੈਪਟਿਵ ਰੁਜ਼ਗਾਰਦਾਤਾਵਾਂ ਦੀ ਚੋਣ ਲਈ ਦਸਤਾਵੇਜ਼ ਵੈਬਸਾਈਟ www.eproc.punjab.gov.in ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। ਸਿਖਲਾਈ ਅਤੇ ਪਲੇਸਮੈਂਟ ਨੂੰ ਲਾਗੂ ਕਰਨ ਲਈ ਦਿਲਚਸਪੀ ਰੱਖਣ ਵਾਲੇ ਬਿਨੈਕਾਰਾਂ ਲਈ 15 ਜੁਲਾਈ, 2024 ਨੂੰ ਸ਼ਾਮ 05:00 ਵਜੇ ਜਾਂ ਇਸ ਤੋਂ ਪਹਿਲਾਂ ਆਪਣਾ ਪ੍ਰਸਤਾਵ ਆਨਲਾਈਨ ਜਮ੍ਹਾਂ ਕਰਾਉਣਾ ਲਾਜ਼ਮੀ ਹੈ।
ਇਸ ਮੌਕੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਟੀਮ ਜਿਸ ਵਿੱਚ ਰਵੀਜੋਤ ਕੋਰ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਅਤੇ ਪ੍ਰਿੰਸ ਕੁਮਾਰ ਜ਼ਿਲ੍ਹਾ ਮੈਨੇਜਰ ਹਾਜ਼ਰ ਸਨ, ਵੱਲੋ ਇੰਡਸਟਰੀ ਨੁਮਾਇੰਦਿਆਂ ਨਾਲ ਵਾਰਤਾਲਾਪ ਕਰਦਿਆਂ ਟੈਂਡਰ ਪ੍ਰਕਿਰਿਆ ਨੂੰ ਮੁਕੰਮਲ ਕਰਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਵੱਖ-ਵੱਖ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਵੱਲੋਂ ਵਿਸ਼ਵਾਸ਼ ਦੁਆਇਆ ਗਿਆ ਕਿ ਇੰਡਸਟਰੀ ਇੰਮਪੈਨਲਮੈਂਟ ਲਈ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾਵੇਗਾ।