Friday, November 7Malwa News
Shadow

ਲੁਧਿਆਣਾ ਪੱਛਮੀ ਵਿੱਚ ਆਮ ਆਦਮੀ ਪਾਰਟੀ ਹੋਈ ਮਜਬੂਤ, ਕਾਂਗਰਸ-ਅਕਾਲੀ ਆਗੂਆਂ ਸਮੇਤ ਕਈ ਵੱਡੇ ਸਮਾਜਿਕ ਚਿਹਰੇ ਪਾਰਟੀ ਵਿੱਚ ਹੋਏ ਸ਼ਾਮਲ

ਲੁਧਿਆਣਾ 15 ਜੂਨ : ਆਮ ਆਦਮੀ ਪਾਰਟੀ ਲੁਧਿਆਣਾ ਪੱਛਮੀ ਵਿੱਚ ਲਗਾਤਾਰ ਮਜਬੂਤ ਹੋ ਰਹੀ ਹੈ। ਹਰ ਰੋਜ ਵਿਰੋਧੀ ਪਾਰਟੀਆਂ ਦੇ ਆਗੂ, ਵਰਕਰ ਅਤੇ ਆਮ ਲੋਕ ‘ਆਪ’ ਵਿੱਚ ਸ਼ਾਮਿਲ ਹੋ ਰਹੇ ਹਨ। ਐਤਵਾਰ ਨੂੰ ਕਾਂਗਰਸ ਆਗੂ ਇੰਦਰਜੀਤ ਟੌਨੀ ਕਪੂਰ, ਸੰਦੀਪ ਸਿੰਗਲਾ ਅਤੇ ਅਕਾਲੀ ਆਗੂ ਚਰਨਜੀਤ ਸਿੰਘ ਬੋਬੀ, ਕਵਲਜੀਤ ਸਿੰਘ ‘ਆਪ’ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਦੇ ਨਾਲ ਨਾਥੀ ਰਾਮ, ਸਚਿਨ, ਸੰਜੀਵ, ਅਬਦੁਲ, ਸਾਜਨ, ਵਿਜੇ, ਟਿੰਕਾ, ਵਿਕਾਸ, ਕੈਲਾਸ਼, ਹਨੀ, ਵਿਜੇ ਵੀ ‘ਆਪ’ ‘ਚ ਸ਼ਾਮਿਲ ਹੋਏ।
ਇਸ ਤੋ ਇਲਾਵਾ, ਪੂਜਾ ਭਰਦਵਾਜ (ਸੀਤਾ), ਉਸ਼ਮਾ ਸਿੰਗਲਾ, ਸੁਲੱਖਣਾ ਗੱਭਾ, ਮਨੀਲ, ਮੁਸਕਾਨ ਸ਼ਰਮਾ, ਸੰਤੋਸ਼, ਅਭੈ ਵਰਮਾ, ਯੁਵਰਾਜ, ਰੋਹਿਤ ਕੁਮਾਰ, ਅਮਿਤ ਕੁਮਾਰ, ਸੁਰਿੰਦਰ ਕੁਮਾਰ, ਸੰਦੀਪ, ਅਸ਼ੋਕ ਕੁਮਾਰ, ਮਹਿੰਦਰ, ਪਵਨ, ਹਰਿੰਦਰ, ਵਿਸ਼ੁ, ਰਾਜ, ਮਯੰਕ, ਸੰਦੀਪ, ਕ੍ਰਿਸ਼ਨਾ, ਨਿਖਿਲ ਕੈਬਨਿਟ ਮੰਤਰੀ ਅਤੇ ਸੀਨੀਅਰ ਆਗੂ ਤਰੁਣਪ੍ਰੀਤ ਸਿੰਘ ਸੌਂਧ ਨੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਆਪ ਆਗੂ ਡਾ. ਸੰਨੀ ਅਹਲੂਵਾਲੀਆ, ਹਰਚੰਦ ਸਿੰਘ ਬਰਸਟ, ਨੀਲ ਗਰਗ ਦੀ ਮੌਜੂਦਗੀ ਵਿੱਚ ਸਾਰੇ ਲੋਕਾਂ ਨੂੰ ਆਪ ਵਿੱਚ ਸ਼ਾਮਿਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਮੰਤਰੀ ਤਰੁਣਪ੍ਰੀਤ ਸੌਂਧ ਨੇ ਕਿਹਾ ਕਿ ਇਨ੍ਹਾਂ ਸਾਰੇ ਲੋਕਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਾ ਇਹ ਦਰਸਾਉਂਦਾ ਹੈ ਕਿ ਲੋਕ ਪਾਰਟੀ ਦੀ ਨੀਤੀਆਂ ਅਤੇ ਕੰਮ ‘ਤੇ ਭਰੋਸਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਮੀਨ ਨਾਲ ਜੁੜੀ ਹੋਈ ਪਾਰਟੀ ਹੈ ਜੋ ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਰਹੀ ਹੈ ਅਤੇ ਪੰਜਾਬ ਦੇ ਵਿਕਾਸ ਲਈ ਦ੍ਰਿੜ਼ ਇਰਾਦੇ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਲੁਧਿਆਣਾ ਪੱਛਮੀ ਦੇ ਲੋਕ ‘ਆਪ’ ਉਮੀਦਵਾਰ ਸੰਜੀਵ ਅਰੋੜਾ ਨੂੰ ਰਿਕਾਰਡ ਵੋਟਾਂ ਨਾਲ ਜੇਤੂ ਬਣਾ ਕੇ ਵਿਧਾਨਸਭਾ ਭੇਜਣਗੇ।