Sunday, September 21Malwa News
Shadow

ਕੈਨੇਡਾ ਦੀ ਏਅਰਲਾਈਨ ਵੈਸਟਜੈੱਟ ਦੀਆਂ 832 ਫਲਾਈਟਾਂ ਰੱਦ

ਕੈਲਗਰੀ : ਕੈਨੇਡਾ ਦੀ ਮਸ਼ਹੂਰ ਏਅਰਲਾਈਨ ਵੈਸਟਜੈੱਟ ਦਾ ਮਕੈਨਿਕਾਂ ਨਾਲ ਚੱਲ ਰਿਹਾ ਵਿਵਾਦ ਅਜੇ ਤੱਕ ਹੱਲ ਹੋਣ ਦਾ ਨਾਂ ਨਹੀਂ ਲੈ ਰਿਹਾ। ਇਕ ਪਾਸੇ ਕੈਨੇਡਾ ਡੇ ਦੇ ਜਸ਼ਨ ਚੱਲ ਰਹੇ ਨੇ ਤੇ ਦੂਜੇ ਪਾਸੇ ਵੈਸਟਜੈੱਟ ਏਅਰਲਾਈਨ ਆਪਣੇ ਹੀ ਮੁਲਾਜ਼ਮਾਂ ਨਾਲ ਵਿਵਾਦ ਵਿਚ ਫਸੀ ਹੋਈ ਹੈ। ਏਅਰਲਾਈਨ ਦੇ ਮਕੈਨਿਕਾਂ ਦੀ ਯੂਨੀਅਨ ਵਲੋਂ ਕੀਤੀ ਗਈ ਹੜਤਾਲ ਲਗਾਤਾਰ ਜਾਰੀ ਹੈ। ਇਸ ਕਾਰਨ ਹੁਣ ਤੱਕ ਇਸ ਏਅਰਲਾਈਨ ਦੀਆਂ 832 ਫਲਾਈਟਾਂ ਰੱਦ ਹੋ ਚੁੱਕੀਆਂ ਹਨ। ਏਅਰਲਾਈਨ ਦੇ ਸੂਤਰਾਂ ਅਨੁਸਾਰ ਸੋਮਵਾਰ ਅਤੇ ਮੰਗਲਵਾਰ ਦੀਆਂ ਫਲਾਈਟਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਏਅਰਲਾਈਨ ਦੀਆਂ ਫਲਾਈਟਾਂ ਰੱਦ ਹੋਣ ਕਾਰਨ ਹੁਣ ਜਿਨ੍ਹਾਂ ਯਾਤਰੀਆਂ ਨੇ ਅਗਲੇ ਦਿਨਾਂ ਵਿਚ ਟਿਕਟਾਂ ਬੁੱਕ ਕਰਵਾਈਆਂ ਹਨ, ਉਹ ਵੀ ਆਪਣੀਆਂ ਟਿਕਟਾਂ ਕੈਂਸਲ ਕਰਵਾ ਰਹੇ ਨੇ।
ਏਅਰਲਾਈਨ ਦੇ ਮਕੈਨਿਕਾਂ ਅਤੇ ਇੰਜੀਨੀਅਰਾਂ ਦੀ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ। ਏਅਰਲਾਈਨ ਦੇ ਪ੍ਰਬੰਧਕਾਂ ਅਤੇ ਯੂਨੀਅਨ ਮੈਂਬਰਾਂ ਵਿਚ ਅਜੇ ਤੱਕ ਤਾਂ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ। ਸਰਕਾਰ ਦੇ ਹਵਾਬਾਜੀ ਮੰਤਰੀ ਨੇ ਵੀ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਅਜੇ ਤੱਕ ਗੱਲ ਕਿਸੇ ਸਿਰੇ ਨਹੀਂ ਲੱਗੀ।
ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਡੇ ਮੌਕੇ ਪੂਰੇ ਕੈਨੇਡਾ ਵਿਚ ਲੋਕ ਪੂਰੇ ਜਸ਼ਨ ਮਨਾਉਂਦੇ ਨੇ। ਇਸ ਲਈ ਲੋਕ ਦੂਰ ਦੂਰ ਤੱਕ ਘੁੰਮਣ ਵੀ ਜਾਂਦੇ ਨੇ। ਹੁਣ ਜਿਨ੍ਹਾਂ ਲੋਕਾਂ ਨੇ ਕੈਨੇਡਾ ਡੇਅ ਦੇ ਜਸ਼ਨਾਂ ਵਿਚ ਹਿੱਸਾ ਲੈਣ ਲਈ ਵੈਸਟਜੈੱਟ ਦੀਆਂ ਟਿਕਟਾਂ ਬੁੱਕ ਕਰਵਾਈਆਂ ਸਨ, ਉਨ੍ਹਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵੈਸਟਜੈੱਟ ਦੇ ਵਿਵਾਦ ਕਾਰਨ ਬਾਕੀ ਏਅਰਲਾਈਨਾਂ ਵਿਚ ਵੀ ਰੱਛ ਪੈ ਗਿਆ ਹੈ, ਜਿਸ ਕਾਰਨ ਹੋਰ ਏਅਰਲਾਈਨਾਂ ਦੀਆਂ ਟਿਕਟਾਂ ਵੀ ਅਵੇਲੇਬਲ ਨਹੀਂ।
ਏਅਰਲਾਈਨ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜਲਦੀ ਹੀ ਮਸਲੇ ਦਾ ਹੱਲ ਹੋ ਜਾਣ ਦੀ ਸੰਭਾਵਨਾ ਹੈ।