Sunday, December 21Malwa News
Shadow

ਪਿੰਜੌਰ ‘ਚ ਵੀ 100 ਏਕੜ ‘ਚ ਬਣਾਈ ਜਾਵੇਗੀ ਫਿਲਮ ਸਿਟੀ : ਨਾਇਬ ਸੈਣੀ

ਚੰਡੀਗੜ੍ਹ, 5 ਅਪ੍ਰੈਲ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਨੇ ਫਿਲਮ ਜਗਤ ਨੂੰ ਪ੍ਰੋਤਸਾਹਨ ਦੇਣ ਅਤੇ ਕਲਾਕਾਰਾਂ ਨੂੰ ਪ੍ਰੋਤਸਾਹਨ ਦੇਣ ਲਈ 2 ਪੜਾਆਂ ਵਿੱਚ ਫਿਲਮ ਸਿਟੀ ਬਨਾਉਣ ਦਾ ਫੈਸਲਾ ਕੀਤਾ ਹੈ। ਪਹਿਲੇ ਪੜਾਅ ਵਿੱਚ ਜਿਲ੍ਹਾ ਪੰਚਕੂਲਾ ਦੇ ਪਿੰਜੌਰ ਵਿੱਚ 100 ਏਕੜ ਵਿੱਚ ਫਿਲਮ ਸਿਟੀ ਬਣਾਈ ਜਾ ਰਹੀ ਹੈ। ਇਸ ਦੇ ਲਈ ਜਮੀਨ ਨਿਰਧਾਰਿਤ ਕੀਤੀ ਜਾ ਚੁੱਕੀ ਹੈ ਅਤੇ ਇਸ ਪਰਿਯੋਜਨਾ ਲਈ ਕੰਸਲਟੇਂਟ ਲਗਾਉਣ ਦੀ ਪ੍ਰਕ੍ਰਿਆ ਜਾਰੀ ਹੈ। ਜਲਦੀ ਹੀ ਫਿਲਮ ਸਿਟੀ ਦਾ ਨਿਰਮਾਣ ਕੰਮ ਸ਼ੁਰੂ ਹੋ ਜਾਵੇਗਾ। ਦੂਜੇ ਪੜਾਅ ਵਿੱਚ ਗੁਰੂਗ੍ਰਾਮ ਵਿੱਚ ਫਿਲਮ ਸਿਟੀ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੇ ਲਈ ਜਮੀਨ ਦੇ ਚੋਣ ਦੀ ਪ੍ਰਕ੍ਰਿਆ ਜਾਰੀ ਹੈ। ਇਸ ਨਾਲ ਸਿਨੇਮਾ ਜਗਤ ਨਾਲ ਜੁੜੇ ਕਲਾਕਾਰਾਂ ਨੂੰ ਨਾ ਸਿਰਫ ਫਾਇਦਾ ਸਗੋ ਸੂਬੇ ਵਿੱਚ ਰੁਜਗਾਰ ਦੇ ਨਵੇਂ ਮੌਕੇ ਵੀ ਸ੍ਰਿਜਤ ਹੋਣਗੇ।
ਮੁੱਖ ਮੰਤਰੀ ਅੱਜ ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ ਵਿੱਚ ਸਿਨੇ ਫਾਉਂਡੇਸ਼ਨ, ਹਰਿਆਣਾ (ਵਿਸ਼ਵ ਸੰਵਾਦ ਕੇਂਦਰ) ਅਤੇ ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ ਦੇ ਸੰਯੁਕਤ ਤੱਤਵਾਧਾਨ ਵਿੱਚ ਪ੍ਰਬੰਧਿਤ ਦੋ ਦਿਨਾਂ ਫਿਲਮ ਮਹੋਤਸਵ ਦੇ ਸਮਾਪਨ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਵਧੀਆ ਫਿਲਮਕਾਰਾਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਅਤੇ ਵਿਸ਼ਵ ਸੰਵਾਦ ਕੇਂਦਰ ਨੂੰ 21 ਲੱਖ ਰੁਪਏ ਦੀ ਗ੍ਰਾਂਟ ਰਕਮ ਦੇਣ ਦਾ ਐਲਾਨ ਕੀਤਾ। ਸ੍ਰੀ ਨਾਇਬ ਸਿੰਘ ਸੈਣੀ ਨੇ ਫਿਲਮ ਜਗਤ ਨਾਲ ਜੁੜੇ ਕਲਾਕਾਰਾਂ ਦੀ ਮੰਗਾਂ ‘ਤੇ ਭਰੋਸਾ ਦਿੰਦੇ ਹੋਏ ਕਿਹਾ ਕਿ ਦੂਰਦਰਸ਼ਨ ‘ਤੇ ਹਫਤੇ ਵਿੱਚ ਇੱਕ ਵਾਰ ਹਰਿਆਣਵੀ ਫਿਲਮ ਦਾ ਪ੍ਰਦਰਸ਼ਨ ਕਰਨ ਦੇ ਸਬੰਧ ਵਿੱਚ ਪ੍ਰਸਾਰ ਭਾਰਤੀ ਦੇ ਨਾਲ ਗੱਲਬਾਤ ਕਰ ਇਸ ਨੂੰ ਸ਼ੁਰੂ ਕਰਵਾਉਣ ਦਾ ਯਤਨ ਕੀਤਾ ਜਾਵੇਗਾ। ਨਾਲ ਹੀ, ਦਾਦਾ ਲੱਖਮੀ ਚੰਦ ਸਟੇਟ ਯੂਨੀਵਰਸਿਟੀ ਆਫ ਪਰਫਾਰਮਿੰਗ ਐਂਡ ਵਿਜੂਅਲ ਆਰਟਸ (ਸੁਪਵਾ) ਨੂੰ ਹਰਿਆਣਾ ਦੀ ਹਰੇਕ ਯੂਨੀਵਰਸਿਟੀ ਵਿੱਚ ਫਿਲਮ ਮੇਕਿੰਗ ਕੋਰਸ ਸ਼ੁਰੂ ਕਰਨ ਲਈ ਵੀ ਸੁਪਵਾ ਸਿਖਿਆ ਵਿਭਾਗ ਦੇ ਨਾਲ ਮਿਲ ਕੇ ਇਸ ਦਿਸ਼ਾ ਵਿੱਚ ਯਤਨ ਕਰੇਗਾ।
ਉਨ੍ਹਾਂ ਨੇ ਸਿੰਗਲ ਸਕ੍ਰੀਨ ਸਿਨੇਮਾ ਨੂੰ ਮੁੜ ਜਿੰਤਾ ਕਰਨ ਦੀ ਮੰਗ ‘ਤੇ ਭਰੋਸਾ ਦਿੱਤਾ ਕਿ ਹਰਿਆਣਾ ਸਰਕਾਰ ਨੇ ਖੇਤਰੀ ਸਿਨੇਮਾ ਨੂੰ ਪ੍ਰੋਤਸਾਹਨ ਦੇਣ ਲਈ ਫਿਲਮ ਪ੍ਰੋਮੋਸ਼ਨ ਬੋਰਡ ਬਣਾਇਆ ਹੋਇਆ ਹੈ। ਇਹ ਬੋਰਡ ਕਲਾ ਅਤੇ ਸਭਿਆਚਾਰ ਮਾਮਲੇ ਵਿਭਾਗ ਦੇ ਨਾਲ ਮਿਲ ਕੇ ਇਸ ਦਿਸ਼ਾ ਵਿੱਚ ਨੀਤੀ ਨਿਰਧਾਰਣ ਦਾ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਫਿਲਮ ਸਬਸਿਡੀ ਦੇ ਸਬੰਧ ਵਿੱਚ ਸਰਕਾਰ ਦੀ ਨੀਤੀ ਅਨੁਸਾਰ ਆਉਣ ਵਾਲੇ 30 ਦਿਨਾਂ ਵਿੱਚ ਪੈਂਡਿੰਗ ਪਏ ਸਾਰੇ 5 ਬਿਨਿਆਂ ਦੀ ਸਬਸਿਡੀ ਦਾ ਭੁਗਤਾਨ ਕਰ ਦਿੱਤਾ ਜਾਵੇਗਾ। ਨਾਲ ਹੀ ਸਬਸਿਡੀ ਲਈ ਨਵੇਂ ਬਿਨੈ ਵੀ ਮੰਗੇ ਜਾਣਗੇ।