ਮੁੰਬਈ: ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਨੇ ਸ਼ਨੀਵਾਰ ਨੂੰ ਵਿਆਹ ਦੇ 6 ਸਾਲ ਪੂਰੇ ਕੀਤੇ। “ਮਿਲੇ ਹੋ ਤੁਮ” ਗਾਇਕਾ ਨੇ ਆਪਣੇ ਇੰਸਟਾਗ੍ਰਾਮ ਫਾਲੋਅਰਜ਼ ਨਾਲ ਆਪਣੀ ਵਰ੍ਹੇਗੰਢ ਦੇ ਜਸ਼ਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ।
ਪੋਸਟ ਵਿੱਚ ਇਹ ਜੋੜਾ ਇੱਕ ਰੈਸਟੋਰੈਂਟ ਵਿੱਚ ਵਧੀਆ ਸਮਾਂ ਬਿਤਾਉਂਦੇ ਅਤੇ ਕੇਕ ਕੱਟਦੇ ਹੋਏ ਦਿਖਾਈ ਦੇ ਰਿਹਾ ਹੈ। ਨੇਹਾ ਨੇ ਕਿਹਾ ਕਿ ਰੋਹਨਪ੍ਰੀਤ ਨੇ ਉਸਦੀ ਜ਼ਿੰਦਗੀ ਨੂੰ ਇੰਨਾ ਸੁੰਦਰ ਬਣਾ ਦਿੱਤਾ ਹੈ ਅਤੇ ਜਦੋਂ ਉਹ ਇਕੱਠੇ ਹੁੰਦੇ ਹਨ, ਤਾਂ ਸਮਾਂ ਉੱਡ ਜਾਂਦਾ ਹੈ।
ਨੇਹਾ ਨੇ ਪਤੀ ਰੋਹਨਪ੍ਰੀਤ ਲਈ ਲਿਖੀਆਂ ਖਾਸ ਗੱਲਾਂ
ਉਸਨੇ ਲਿਖਿਆ, “6 ਸਾਲ ਹੋ ਵੀ ਗਏ ਹਨ? ਮੈਂ ਹਮੇਸ਼ਾ ਰੋਹੂ ਤੋਂ ਇਹ ਪੁੱਛਦੀ ਹਾਂ…ਇਸ ਆਦਮੀ ਨੇ ਮੇਰੀ ਜ਼ਿੰਦਗੀ ਨੂੰ ਇੰਨਾ ਆਸਾਨ ਅਤੇ ਸੁੰਦਰ ਬਣਾ ਦਿੱਤਾ ਹੈ ਕਿ ਮੈਨੂੰ ਅਹਿਸਾਸ ਵੀ ਨਹੀਂ ਹੋਇਆ ਕਿ ਅਸੀਂ 6 ਸਾਲ ਇਕੱਠੇ ਬਿਤਾਏ ਹਨ, ਜੋ ਪਲਕ ਝਪਕਦੇ ਹੀ ਉੱਡ ਗਏ, ਰੋਹਨਪ੍ਰੀਤ ਸਿੰਘ ਤੁਸੀਂ ਮੇਰੇ ਲਈ ਇੱਕ ਵਰਦਾਨ ਹੋ, ਮੇਰੇ ਚੰਗੇ ਕਰਮਾਂ ਦਾ ਫਲ, ਮਾਂ ਦੇਵੀ ਵੱਲੋਂ ਸਭ ਤੋਂ ਵਧੀਆ ਤੋਹਫ਼ਾ…ਵਰ੍ਹੇਗੰਢ ਦੀਆਂ ਮੁਬਾਰਕਾਂ ਝੱਲੇ।”
ਪਤੀ ਰੋਹਨਪ੍ਰੀਤ ਨੇ ਨੇਹਾ ਲਈ ਲਿਖਿਆ ਖਾਸ ਨੋਟ
ਰੋਹਨਪ੍ਰੀਤ ਸਿੰਘ ਨੇ ਵੀ ਸੋਸ਼ਲ ਮੀਡੀਆ ਰਾਹੀਂ ਆਪਣੀ ਜ਼ਿੰਦਗੀ ਦੀ ‘ਰਾਣੀ’ ਨੂੰ ਇਸ ਖਾਸ ਦਿਨ ‘ਤੇ ਵਧਾਈ ਦਿੱਤੀ। ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦੋਵਾਂ ਦੀਆਂ ਕੁਝ ਰੁਮਾਂਟਿਕ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, “ਮੇਰੀ ਜ਼ਿੰਦਗੀ ਦੀ ਰਾਣੀ, ਮੇਰੀ ਰੂਹ ਦੇ ਸਾਥੀ ਨੂੰ 6ਵੀਂ ਵਰ੍ਹੇਗੰਢ ਮੁਬਾਰਕ…ਰੱਬ ਨੇ ਮੇਰੇ ਲਈ ਜੋ ਸਾਰੀ ਜ਼ਿੰਦਗੀ ਲਿਖੀ ਹੈ ਉਹ ਸਿਰਫ਼ ਤੁਹਾਡੇ ਨਾਲ ਹੀ ਬਤੀਤ ਹੋਵੇ…ਜ਼ਿੰਦਗੀ ਨੂੰ ਇੰਨਾ ਸੁੰਦਰ ਬਣਾਉਣ ਲਈ ਤੁਹਾਡਾ ਬਹੁਤ ਧੰਨਵਾਦ।” ਨੇਹਾ ਨੇ ਇਸ ਪੋਸਟ ‘ਤੇ ਟਿੱਪਣੀ ਕੀਤੀ, “ਬੇਬੀ, ਕਿੰਨਾ ਪਿਆਰਾ ਕੈਪਸ਼ਨ…ਮੇਰੀ ਸਾਰੀ ਜ਼ਿੰਦਗੀ ਤੁਹਾਡੇ ਨਾਲ ਰਹੇ…।”
ਨੇਹਾ ਅਤੇ ਰੋਹਨਪ੍ਰੀਤ ਦੀ ਮੁਲਾਕਾਤ
ਉਲੇਖਯੋਗ ਹੈ ਕਿ ਨੇਹਾ ਅਤੇ ਰੋਹਨਪ੍ਰੀਤ ਪਹਿਲੀ ਵਾਰ 2020 ਵਿੱਚ “ਨੇਹੂ ਦਾ ਵਿਆਹ” ਸਿਰਲੇਖ ਵਾਲੇ ਇੱਕ ਸੰਗੀਤ ਵੀਡੀਓ ਦੀ ਸ਼ੂਟਿੰਗ ਦੌਰਾਨ ਮਿਲੇ ਸਨ। ਸ਼ੂਟਿੰਗ ਖਤਮ ਹੋਣ ਤੋਂ ਬਾਅਦ ਦੋਵਾਂ ਨੇ ਸੰਪਰਕ ਨੰਬਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਗੱਲਬਾਤ ਸ਼ੁਰੂ ਕੀਤੀ। ਉਨਾਂ ਦਾ ਰਿਸ਼ਤਾ ਤੇਜ਼ੀ ਨਾਲ ਅੱਗੇ ਵਧਿਆ ਅਤੇ ਉਨਾਂ ਨੇ 24 ਅਕਤੂਬਰ 2020 ਨੂੰ ਦਿੱਲੀ ਵਿੱਚ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਇੱਕ ਹਿੰਦੂ ਵਿਆਹ ਪ੍ਰੋਗਰਾਮ ਹੋਇਆ, ਜਿਸ ਵਿੱਚ ਹਲਦੀ, ਮਹਿੰਦੀ, ਸੰਗੀਤ ਅਤੇ ਰਿਸੈਪਸ਼ਨ ਸ਼ਾਮਲ ਸਨ।