Friday, May 22Malwa News
Shadow

ਜ਼ਿਲ੍ਹਾ ਸੰਗਰੂਰ ਵਿਖੇ ਤਾਇਨਾਤ 33 ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦਾ ਵਧੀਆ ਕਾਰਗੁਜ਼ਾਰੀ ਲਈ ਡੀ.ਜੀ.ਪੀ. ਡਿਸਕਾਂ ਨਾਲ ਸਨਮਾਨ

ਸੰਗਰੂਰ, 22 ਮਈ- ਡਾ. ਰਵਜੋਤ ਗਰੇਵਾਲ, ਐਸ.ਐਸ.ਪੀ., ਸੰਗਰੂਰ
ਵਲੋਂ ਜ਼ਿਲ੍ਹਾ ਪੁਲਿਸ ਵਿੱਚ ਤਾਇਨਾਤ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਆਪਣੀ ਡਿਊਟੀ ਬਹੁਤ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਨਿਭਾਉਣ ਅਤੇ ਵਧੀਆ ਕਾਰਗੁਜਾਰੀ ਸਬੰਧੀ 33 ਅਧਿਕਾਰੀਆਂ/ਕਰਮਚਾਰੀਆਂ ਨੂੰ “ਡੀ.ਜੀ.ਪੀ. ਡਿਸਕਾਂ” ਦੇ ਕੇ ਸਨਮਾਨਿਤ ਕੀਤਾ ਗਿਆ।

ਜ਼ਿਲ੍ਹਾ ਪੁਲਿਸ ਮੁਖੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਅਤੇ “ਪਿੰਡਾਂ ਦੇ ਪਹਿਰੇਦਾਰ” ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 01.05.2026 ਤੋਂ 20.05.2026 ਤੱਕ ਡਰੱਗ ਦੇ 63 ਮੁਕੱਦਮੇਂ ਦਰਜ ਕਰ ਕੇ 98 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਉਨ੍ਹਾਂ ਪਾਸੋਂ 623 ਗ੍ਰਾਮ ਹੈਰੋਇਨ, 40 ਕਿੱਲੋ ਭੂੱਕੀ ਚੂਰਾ ਪੋਸਤ, 25 ਨਸ਼ੀਲੇ ਟੀਕੇ ਅਤੇ 1638 ਨਸ਼ੀਲੀਆਂ ਗੋਲੀਆਂ ਕਰਵਾਈਆਂ ਗਈਆਂ। ਇਸ ਅਰਸੇ ਦੌਰਾਨ ਐਨ.ਡੀ.ਪੀ.ਐਸ ਐਕਟ ਦੇ 01 ਨਸ਼ਾ ਤਸਕਰ ਦੀ ਕੁੱਲ 2,70,000/- ਰੁਪਏ ਦੇ ਮੁੱਲ ਦੀ ਪ੍ਰਾਪਰਟੀ ਫਰੀਜ ਕਰਵਾਈ ਗਈ। ਨਸ਼ੇ ਦਾ ਸੇਵਨ ਕਰਨ ਵਾਲੇ 73 ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਲਈ ਦਾਖਲ/ਦਵਾਈ ਦਿਵਾਈ ਗਈ। ਨਸ਼ੇ ਦੀ ਰੋਕਥਾਮ ਲਈ 90 ਜਾਗਰੂਕ ਸੈਮੀਨਾਰ/ਮੀਟਿੰਗਾਂ ਕੀਤੀਆਂ ਗਈਆਂ।

ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 25 ਮੁਕੱਦਮੇ ਦਰਜ ਕਰ ਕੇ 28 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਪਾਸੋਂ 450.750 ਲੀਟਰ ਸ਼ਰਾਬ ਠੇਕਾ ਦੇਸੀ, 48.750 ਲੀਟਰ ਸ਼ਰਾਬ ਨਜਾਇਜ਼, 24.750 ਲੀਟਰ ਸ਼ਰਾਬ ਅੰਗਰੇਜ਼ੀ ਅਤੇ 60 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ। ਇਸ ਤੋਂ ਇਲਾਵਾ ਅਸਲਾ ਐਕਟ ਤਹਿਤ 02 ਮੁਕੱਦਮੇ ਦਰਜ ਕਰਕੇ 02 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਪਾਸੋਂ 03 ਦੇਸੀ ਪਿਸਟਲ ਅਤੇ 04 ਜਿੰਦਾ ਕਾਰਤੂਸ ਬ੍ਰਾਮਦ ਕਰਵਾਏ ਗਏ।

ਜੂਆ ਐਕਟ ਤਹਿਤ 01 ਮੁਕੱਦਮਾ ਦਰਜ ਕਰਕੇ 01 ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 830 ਰੁਪਏ ਬ੍ਰਾਮਦ ਕਰਵਾਏ ਗਏ। ਪਬਲਿਕ ਦੀ ਸੁਣਵਾਈ ਕਰਦੇ ਹੋਏ ਕੁੱਲ 510 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ। ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਕੁੱਲ 05 ਭਗੌੜੇ (POs) ਗ੍ਰਿਫਤਾਰ ਕੀਤੇ ਗਏ।