Tuesday, September 23Malwa News
Shadow

ਬਾਲ ਭਿੱਖਿਆ ਰੋਕਣ ਟੀਮ ਵਲੋਂ ਵੱਖ-ਵੱਖ ਥਾਵਾਂ ਤੇ ਕੀਤੀ ਗਈ ਚੈਕਿੰਗ

ਸ੍ਰੀ ਮੁਕਤਸਰ ਸਾਹਿਬ, 10 ਜੁਲਾਈ
                                   ਉਪ ਮੰਡਲ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਸ੍ਰੀਮਤੀ ਬਲਜੀਤ ਕੌਰ ਦੀ ਰਹਿਨੁਮਾਈ ਹੇਠ ਬਾਲ ਭਿਖਿਆ ਰੋਕੂ ਟਾਸਕ ਫੋਰਸ ਵੱਲੋਂ ਸ਼ਹਿਰ ਦੀਆ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ , ਚੈਕਿੰਗ ਦੌਰਾਨ 3 ਲੜਕੀਆਂ ਨੂੰ ਬਾਲ ਭਿਖਿਆਂ ਤੋਂ ਰੈਸਕਿਊ ਕੀਤਾ ਗਿਆ।ਇਹ ਜਾਣਕਾਰੀ ਜਿਲ੍ਹਾ ਬਾਲ ਸੁਰੱਖਿਆ ਅਫਸਰ ਡਾ. ਸ਼ਿਵਾਨੀ ਨਾਗਪਾਲ ਨੇ ਦਿੱਤੀ।
                                      ਉਹਨਾਂ ਦੱਸਿਆ ਕਿ ਡਾਇਰੈਕਟਰ ਸਮਾਜਿਕ ਸੁਰੱਖਿਆਂ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਹੁਕਮਾ ਤੇ ਇਹ ਚੈਕਿੰਗ ਪੂਰੇ ਪੰਜਾਬ ਵਿੱਚ ਕੀਤੀ ਜਾ ਰਹੀ ਹੈ।
                                      ਸਮੂਹ ਟੀਮ ਵੱਲੋ ਇਹਨਾਂ ਬੱਚਿਆ ਤਂੋ ਭੀਖ ਮੰਗਵਾਉਣ ਵਾਲਿਆਂ ਖਿਲਾਫ ਪੁਲਿਸ ਵਿਭਾਗ ਨੂੰ ਕਾਨੂਨੀ ਕਾਰਵਾਈ ਕਰਨ ਦੀ ਸਿਫ਼ਾਰਿਸ਼ ਕੀਤੀ ਗਈ।
    ਉਹਨਾਂ ਦੱਸਿਆ ਕਿ ਇਹ ਰੈਗੁਲਰ ਤੌਰ ਤੇ ਜਾਰੀ ਰਹੇਗੀ । ਉਨ੍ਹਾਂ ਬੱਚਿਆਂ ਤੋਂ ਭੀਖ ਮੰਗਵਾਉਣ ਵਾਲਿਆ ਨੂੰ ਚੇਤਾਵਨੀ ਜਾਰੀ ਕਰਦਿਆ ਕਿਹਾ ਕਿ ਉਹ ਮਾਸੂਮ ਬੱਚਿਆ ਤੋਂ ਅਜਿਹਾ ਨਾ ਕਰਵਾਉਣ ਨਹੀਂ ਤਾਂ ਭੀਖ ਮੰਗਵਾਉਣ  ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
                                    ਇਸ ਟੀਮ ਵਿੱਚ ਸ਼੍ਰੀਮਤੀ ਅਨੂ ਬਾਲਾ ਬਾਲ ਸੁਰੱਖਿਆ ਅਫਸਰ, ਅਮਨਦੀਪ ਸਿੰਘ ਬੱਤਰਾ, ਜਤਿਨ ਕਮਾਰ, ਈ.ਟੀ.ਟੀ ਅਧਿਆਪਕ, ਸ.ਅਮਰਜੀਤ ਸਿੰਘ, ਮੈਂਬਰ ਬਾਲ ਭਲਾਈ ਕਮੇਟੀ, ਗੁਰਪੁਨੀਤ ਕੌਰ,ਮਂੈਬਰ ਬਾਲ ਭਲਾਈ ਕਮੇਟੀ, ਨੁਮਾਇਦਾ ਕਿਰਤ ਵਿਭਾਗ, ਵਕੀਲ ਸਿੰਘ ਨੁਮਾਇੰਦਾ ਸਿਹਤ ਵਿਭਾਗ, ਪ੍ਰਭਜੋਤ ਕੌਰ ਅਤੇ ਕਾਂਸਟੇਬਲ ਲਖਵਿੰਦਰ ਕੌਰ, ਚਰਨਵੀਰ ਸਿੰਘ, ਸ਼ੋਸਲ ਵਰਕਰ, ਸੋਰਵ ਚਾਵਲਾ ਲੀਗਲ ਕਮ ਪ੍ਰੋਬੈਸ਼ਨ ਅਫਸਰ ਸ੍ਰੀ ਮੁਕਤਸਰ ਸਾਹਿਬ ਵੀ ਮੌਜੂਦ ਸਨ।