Friday, November 7Malwa News
Shadow

ਮਹਿਲਾ ਕਮਿਸ਼ਨ ਲਾਵੇਗਾ ਲੋਕ ਅਦਾਲਤ

ਪਟਿਆਲਾ, 27 ਫ਼ਰਵਰੀ: ਮਹਿਲਾਵਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਨੂੰ ਨਿਆਂ ਦਿਲਾਉਣ ਦੇ ਉਦੇਸ਼ ਨਾਲ, ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ, ਸ੍ਰੀਮਤੀ ਰਾਜ ਲਾਲੀ ਗਿੱਲ, 28 ਫ਼ਰਵਰੀ 2025 ਨੂੰ ਸਵੇਰ 11:ਵਜੇ ਪੁਲਿਸ ਲਾਈਨ, ਪਟਿਆਲਾ ਵਿਖੇ ਲੋਕ ਅਦਾਲਤ ਲਗਾਉਣਗੇ ਇਸ ਮੌਕੇ, ਜੇਕਰ ਕਿਸੇ ਵੀ ਮਹਿਲਾ ਨੂੰ ਕੋਈ ਸ਼ਿਕਾਇਤ ਜਾਂ ਸਮੱਸਿਆ ਦਰਪੇਸ਼ ਹੈ, ਤਾਂ ਉਹ ਪੁਲਿਸ ਲਾਈਨ, ਪਟਿਆਲਾ ਵਿੱਚ ਲੋਕ ਅਦਾਲਤ ਦੌਰਾਨ ਚੇਅਰਪਰਸਨ ਸ੍ਰੀਮਤੀ ਰਾਜ ਲਾਲੀ ਗਿੱਲ ਨਾਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਮਹਿਲਾਵਾਂ ਦੇ ਹੱਕਾਂ ਦੀ ਰੱਖਿਆ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਇਹ ਲੋਕ ਅਦਾਲਤ ਇਕ ਮਹੱਤਵਪੂਰਨ ਪਹਿਲ ਹੈ, ਜਿਸ ਵਿੱਚ ਚੇਅਰਪਰਸਨ, ਪੁਲਿਸ ਅਤੇ ਸੰਬੰਧਤ ਵਿਭਾਗਾਂ ਦੇ ਅਧਿਕਾਰੀ ਮੌਕੇ ਤੇ ਹਾਜ਼ਰ ਰਹਿਣਗੇ।