Thursday, November 6Malwa News
Shadow

“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੇ ਨਸ਼ੇ ਦੀ ਸਪਲਾਈ ਚੈਨ ਤੋੜਨ ‘ਚ ਨਿਭਾਈ ਅਹਿਮ ਭੂਮਿਕਾ-ਵਿਧਾਇਕ ਬੁੱਧ ਰਾਮ

ਬੁਢਲਾਡਾ/ਮਾਨਸਾ, 19 ਜੁਲਾਈ: ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਏ ਯੁੱਧ ਨਸ਼ਾ ਵਿਰੁੱਧ ਤਹਿਤ ਨਸ਼ਿਆਂ ਦੀ ਸਪਲਾਈ ਚੈਨ ਨੂੰ ਤੋੜਨ ਵਿਚ ਮਦਦ ਮਿਲੀ ਹੈ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਬੁਢਲਾਡਾ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ  ਪਿੰਡ ਰੱਲੀ, ਦਾਤੇਵਾਸ, ਬਰ੍ਹੇ, ਜਲਵੇੜਾ, ਸੰਗਰੇੜੀ ਅਤੇ ਚੱਕ ਅਲੀਸ਼ੇਰ ਵਿਖੇ ਨਸ਼ਾ ਮੁਕਤੀ ਯਾਤਰਾ ਕਰਦਿਆਂ ਕੀਤਾ।

   ਵਿਧਾਇਕ ਨੇ ਕਿਹਾ ਕਿ ਸੂਬਾ ਸਰਕਾਰ ਦੀ ਨਸ਼ਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਖਿਲਾਫ ਲਾਮਬੰਦ ਕਰਨ ਲਈ ਘਰ ਘਰ ਜਾ ਕੇ ਸੁਨੇਹਾ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਹਰ ਨਾਗਰਿਕ ਨੂੰ ਨਸ਼ਾ ਨਾ ਕਰਨ ਅਤੇ ਨਾ ਹੀ ਵਿਕਣ ਦੇਣ ਲਈ ਸਹੁੰ ਚੁਕਾਈ ਜਾ ਰਹੀ ਹੈ।

      ਵਿਧਾਇਕ ਨੇ ਪਿੰਡਾਂ ਦੇ ਲੋਕਾਂ ਨੂੰ ਨਸ਼ੇ ਦੇ ਵਪਾਰੀਆਂ ਦਾ ਸਮਾਜਿਕ ਬਾਈਕਾਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਹਰੇਕ ਪਿੰਡ ਲੈਵਲ ਤੇ ਵਿਲੇਜ ਡਿਫੈਂਸ ਕਮੇਟੀਆਂ (ਵੀਡੀਸੀ) ਬਣਾਈਆਂ ਜਾ ਰਹੀਆਂ ਹਨ। ਨੌਜਵਾਨਾਂ ਨੂੰ ਸਰਗਰਮ ਅਤੇ ਤੰਦਰੁਸਤ ਰੱਖਣ ਲਈ ਖੇਡ ਦੇ ਮੈਦਾਨ ਅਤੇ ਜਿੰਮ ਸਰਕਾਰ ਵੱਲੋਂ ਬਣਾਏ ਜਾ ਰਹੇ ਹਨ। ਮਾਡਲ ਦੇ ਡੀ ਅਡਿਕਸ਼ਨ ਸੈਂਟਰ ਬਣਾਏ ਜਾ ਰਹੇ ਹਨ ਅਤੇ ਸਰਕਾਰੀ ਕੇਂਦਰਾਂ ਵਿੱਚ ਬਿਸਤਰਿਆਂ ਦੀ ਗਿਣਤੀ ਤਿੰਨ ਗੁਣਾ ਕੀਤੀ ਗਈ ਹੈ।

    ਉਨ੍ਹਾਂ ਕਿਹਾ ਕਿ ਯੁੱਧ ਨਸ਼ੇ ਵਿਰੁੱਧ ਮੁਹਿੰਮ ਹੁਣ ਜਨ ਅੰਦੋਲਨ ਬਣ ਚੁੱਕਾ ਹੈ। ਜਿੱਥੇ ਪੁਲਿਸ ਪ੍ਰਸ਼ਾਸਨ ਅਤੇ ਆਮ ਜਨਤਾ ਮਿਲ ਕੇ ਕੰਮ ਕਰ ਰਹੇ ਹਨ। ਨਸ਼ਿਆਂ ਦੀ ਉਪਲਬਧਤਾ ਵਿੱਚ ਭਾਵੇਂ 80 ਫ਼ੀਸਦੀ ਕਮੀ ਆਈ ਹੈ ਪਰ ਸਰਕਾਰ ਇਹ ਮੰਨਦੀ ਹੈ ਕਿ ਇਸ ਮੁਹਿੰਮ ਨੂੰ ਸਫਲ ਕਰਨ ਲਈ ਸਮਾਜਿਕ ਭਾਗੀਦਾਰੀ ਮਹੱਤਵਪੂਰਨ ਹੈ।
      ਉਨ੍ਹਾਂ ਕਿਹਾ ਕਿ ਇਹ ਸਿਰਫ ਸਰਕਾਰੀ ਮੁਹਿੰਮ ਨਹੀਂ ਸਗੋਂ ਲੋਕਾਂ ਦਾ ਅੰਦੋਲਨ ਹੈ। ਪੰਜਾਬ ਨੂੰ ਦੇਸ਼ ਦਾ ਪਹਿਲਾ ਨਸ਼ਾ ਮੁਕਤ ਰਾਜ ਬਣਾਉਣਾ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ।

     ਹਲਕਾ ਕੋਆਰਡੀਨੇਟਰ ਪ੍ਰੀਤ ਗਿੱਲ ਬਰ੍ਹੇ ਦੇ ਸਹਿਯੋਗ ਨਾਲ ਉਲੀਕੇ ਗਏ ਯੁੱਧ ਨਸ਼ਾ ਵਿਰੁੱਧ ਪ੍ਰੋਗਰਾਮ ਦੌਰਾਨ ਚੇਅਰਮੈਨ ਸਤੀਸ਼ ਸਿੰਗਲਾ ਮਾਰਕੀਟ ਕਮੇਟੀ ਬੁਢਲਾਡਾ, ਚੇਅਰਮੈਨ ਰਣਜੀਤ ਫਰੀਦਕੇ ਮਾਰਕੀਟ ਕਮੇਟੀ ਬੋਹਾ, ਡੀਐਸਪੀ ਸਿਕੰਦਰ ਸਿੰਘ ,ਐਸ ਐਚ ਓ ਅਮਰੀਕ , ਪਿੰਡ ਪ੍ਰਧਾਨ ਬਰ੍ਹੇ ਅਮਰੀਕ ਸਿੰਘ, ਬਲਾਕ ਪ੍ਰਧਾਨ ਹੈਰੀ ਗਿੱਲ, ਸਰਪੰਚ ਪਰਸ਼ੋਤਮ ਸਿੰਘ, ਇਕਾਈ ਪ੍ਰਧਾਨ ਰੱਲੀ ਸ਼ਮਸ਼ੇਰ ਸਿੰਘ, ਸਰਪੰਚ ਦਾਤੇਵਾਸ ਸੁਖਨੈਬ ਸਿੰਘ, ਡਾਕਟਰ ਜੋਗਿੰਦਰ, ਸਰਪੰਚ ਜਲਵੇੜਾ ਗਮਦੂਰ ਸਿੰਘ, ਇਕਾਈ ਪ੍ਰਧਾਨ ਜਿੰਦਰ ਸਿੰਘ, ਬਲਵਾਨ ਸਿੰਘ ਹਾਜ਼ਰ ਰਹੇ।