Saturday, May 24Malwa News
Shadow

ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕੀਤਾ ਜਨਤਾ ਦੀ ਕਹਾਣੀ – ਮੇਰੀ ਆਤਮਕਥਾ ਕਿਤਾਬ ਦੀ ਘੁੰਡ ਚੁਕਾਈ

ਚੰਡੀਗੜ੍ਹ, 9 ਮਈ : ਭਾਰਤ ਦੇ ਉਪਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਨੇ ਅੱਜ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਵੱਲੋਂ ਲਿਖਤ ਉਨ੍ਹਾਂ ਦੇ ਜੀਵਨ ‘ਤੇ ਅਧਾਰਿਤ ਕਿਤਾਬ ਜਨਤਾ ਦੀ ਕਹਾਣੀ -ਮੇਰੀ ਆਤਮਕਥਾ ਦੀ ਘੁੰਡ ਚੁਕਾਈ ਕੀਤੀ। ਦਿੱਲੀ ਸਥਿਤੀ ਮਹਾਰਾਸ਼ਟਰ ਸਦਨ ਵਿੱਚ ਪ੍ਰਬੰਧਿਤ ਸਮਾਰੋਹ ਦੌਰਾਨ ਉੱਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਨੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਤੇ ਉਨ੍ਹਾਂ ਦੀ ਧਰਮ ਪਤਨੀ ਵਸੰਧਾ ਬੰਡਾਰੂ ਨੂੰ ਸ਼ਾਲ ਭੇਂਟ ਕਰ ਸਨਮਾਨਿਤ ਕੀਤਾ। ਪ੍ਰੋਗਰਾਮ ਵਿੱਚ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਜਾਣ ਗਵਾਉਣ ਵਾਲੇ ਨਾਗਰਿਕਾਂ ਨੁੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਇਸ ਮੌਕੇ ‘ਤੇ ਸ੍ਰੀ ਜਗਦੀਪ ਧਨਖੜ ਨੇ ਕਿਹਾ ਕਿ ਇਸ ਪੁਸਤਕ ਵਿੱਚ ਸਾਰਵਜਨਿਕ ਜੀਵਨ ਦੇ ਸੰਘਰਸ਼ਾਂ ਦੀ ਝਲਕ ਦਿਖਾਈ ਗਈ ਹੈ, ਜੋ ਸਾਰਥਕ ਨਤੀਜੇ ਦਵੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਚਨੌਤੀਆਂ ਨੂੰ ਮੌਕਿਆਂ ਵਿੱਚ ਬਦਲਣ ਦੇ ਢੰਗ ਇਜਾਦ ਕੀਤੇ ਹਨ, ਇਸ ਲਈ ਅੱਜ ਭਾਰਤ ਵਿਸ਼ਵ ਵਿੱਚ ਚੌਥੀ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਕੇ ਉਭਰਿਆ ਹੈ। ਪ੍ਰਧਾਨ ਮੰਤਰੀ ਸ੍ਰੀ ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਪੂਰੀ ਦੁਨੀਆ ਨੂੰ ਭਾਰਤ ਦੀ ਤਾਕਤ ਅਤੇ ਮਜਬੂਤ ਸੋਚ ਨੂੰ ਦਿਖਾਇਆ ਹੈ। ਸਾਡੀ ਸੇਨਾ ਨੇ ਭਾਰਤੀਆਂ ਦੀ ਆਨ-ਮਾਨ ਅਤੇ ਸ਼ਾਨ ਨੂੰ ਉੱਚਾ ਕਰਨ ਦਾ ਕੰਮ ਕੀਤਾ ਹੈ। ਭਾਰਤੀਅਤਾ ਸਾਡੀ ਪਹਿਚਾਣ ਹੈ ਅਤੇ ਰਾਸ਼ਟਰਵਾਦ ਸਾਡੇ ਲਈ ਸੱਭ ਤੋਂ ਉੱਪਰ ਹੈ।
ਇਸ ਮੌਕੇ ‘ਤੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਕਿਹਾ ਕਿ ਚਰਿੱਤਰ, ਸਮਰਪਣ ਅਤੇ ਦ੍ਰਿੜ ਵਿਸ਼ਵਾਸ ਹੀ ਜੀਵਨ ਦੇ ਤਿੰਨ ਮਹਤੱਵਪੂਰਣ ਪਹਿਲੂ ਹਨ। ਇੰਨ੍ਹਾਂ ਤਿੰਨ ਪਹਿਲੂਆਂ ‘ਤੇ ਕੰਮ ਕਰਦੇ ਹੋਏ ਜੀਵਨ ਦੀ ਹਰ ਚਨੌਤੀਆਂ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਿਤਾਬ ਵਿੱਚ ਉਨ੍ਹਾ ਦੇ ਜੀਵਨ ਦੇ ਵਿਸਤਾਰ ਤਜਰਬੇ ਸ਼ਾਮਿਲ ਕੀਤੇ ਗਏ ਹਨ ਜੋ ਸਦਾ ਆਉਣ ਵਾਲੀ ਪੀੜੀਆਂ ਲਈ ਪ੍ਰੇਰਣਾਦਾਈ ਰਹਿਣਗੇ। ਕਿਤਾਬ ਵਿੱਚ ਉਨ੍ਹਾਂ ਦੇ ਨਿਜੀ ਅਤੇ ਸਿਆਸੀ ਜੀਵਨ ਦੇ ਮਹਤੱਵਪੂਰਣ ਲੰਮ੍ਹੇ ਨੂੰ ਬਿਹਤਰੀਨ ਢੰਗ ਨਾਲ ਸਮੇਟਿਆ ਗਿਆ ਹੈ। ਇਹ ਕਿਤਾਬ ਇੱਕ ਕੇਂਦਰੀ ਮੰਤਰੀ ਵਜੋ ਉਨ੍ਹਾਂ ਦੀ ਪ੍ਰਸਾਸ਼ਨਿਕ ਕੁਸ਼ਲਤਾ ਅਤੇ ਇੱਕ ਜਨਪ੍ਰਤੀਨਿਧੀ ਵਜੋ ਲੋਕਾਂ ਦੀ ਸੇਵਾ ਦੇ ਪ੍ਰਤੀ ਸਮਰਪਣ ਦੀ ਝਲਕ ਦਿਖਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਲੇਖਕ ਅਤੇ ਕਵੀ ਨਹੀਂ ਹਨ ਪਰ ਕੋਵਿਡ ਸਮੇਂ ਦੌਰਾਨ ਉਨ੍ਹਾਂ ਨੂੰ ਮਿਲੇ ਤਜਰਬੇ ਓਡਿਓ ਰਿਕਾਰਡਿੰਗ ਰਾਹੀਂ ਕਿਤਾਬ ਵਿੱਚ ਸਮੇਟੇ ਗਏ ਹਨ। ਸ੍ਰੀ ਦੱਤਾਤੇ੍ਰਅ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਸਦਾ ਸਾਧਾਰਣ ਸਮਾਜ ਦੇ ਹਿੱਤਾਂ ਲਈ ਸਮਰਪਿਤ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਉਹ ਸਾਰਿਆਂ ਦੇ ਤਹੇਦਿੱਲ ਤੋਂ ਧੰਨਵਾਦ ਕਰਦੇ ਹਨ। ਅੱਜ ਦੇ ਦਿਨ ਦਾ ਸ਼੍ਰੇਅ ਤੇ ਆਪਣੀ ਮਾਤਾ ਇਸ਼ਵਮਾ ਜੀ ਨੂੰ ਦਿੰਦੇ ਹਨ, ਜਿਨ੍ਹਾਂ ਦੇ ਯਤਨਾਂ ਨਾਲ ਉਨ੍ਹਾਂ ਨੇ ਆਪਣਾ ਜੀਵਨ ਸਮਾਜਿਕ ਕੰਮਾਂ, ਵਿਸ਼ੇਸ਼ਕਰ ਝੁੱਗੀ ਵਿਕਾਸ ਅਤੇ ਆਪਦਾ ਰਾਹਤ ਯਤਨਾਂ ਵਿੱਚ ਸਰਗਰਮ ਕੀਤਾ। ਉਨ੍ਹਾਂ ਦਾ ਇਹ ਸਮਰਪਣ ਸਭਿਆਚਾਰਕ ਅਤੇ ਸਵੈਛਿੱਕ ਸੰਗਠਨਾਂ ਨਾਲ ਜੁੜੇ ਰਹਿ ਕੇ ਸਮਾਜਿਕ ਭਲਾਈ ਦੇ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਦਰਸ਼ਾਉਂਦਾ ਹੈ।
ਦੱਤਾਤੇ੍ਰਅ ਮੌਜੂਦਾ ਵਿੱਚ ਨਿਮਰਤਾ ਦੀ ਮੂਰਤੀ – ਕੇਂਦਰੀ ਮੰਤਰੀ ਮਨੋਹਰ ਲਾਲ
ਕੇਂਦਰੀ ਬਿਜਲੀ ਅਤੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਕਿਤਾਬ ਨਾਲ ਅਜਿਹੇ ਸਾਧਾਰਣ ਸਖਸ਼ੀਅਤ ਦੀ ਕਹਾਣੀ ਪ੍ਰਦਰਸ਼ਿਤ ਹੁੰਦੀ ਹੈ, ਜਿਨ੍ਹਾਂ ਨੇ ਜੀਵਨ ਵਿੱਚ ਇੱਕ ਵਾਰ ਮਿਲਣ ਨਾਲ ਹੀ ਸਾਰੀ ਕਹਾਣੀ ਖੁਦ ਹੀ ਸਾਹਮਣੇ ਆ ਜਾਂਦੀ ਹੈ। ਉਨ੍ਹਾਂ ਨੇ ਆਪਣੇ ਤਜਰਬੇ ਸਾਂਝਾ ਕਰਦੇ ਹੋਏ ਕਿਹਾ ਕਿ ਜਦੋਂ ਸ੍ਰੀ ਦੱਤਾਤੇ੍ਰਅ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਜੀ ਦੀ ਕੈਬੀਨੇਟ ਵਿੱਚ ਲੇਬਰ ਮਿਨਿਸਟਰ ਸਨ ਉਦੋਂ ਉਨ੍ਹਾਂ ਨਾਲ ਮਿਲਣ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਰਹਿੰਦੇ ਹੋਏ ਵੀ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਕੰਮ ਕਰਨ ਦਾ ਤਜਰਬਾ ਸ਼ਲਾਘਾਯੋਗ ਰਿਹਾ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸ੍ਰੀ ਦੱਤਾਤੇ੍ਰਅ ਮੌਜੂਦਾ ਵਿੱਚ ਨਿਮਰਤਾ ਦੀ ਮੂਰਤ ਹਨ, ਜਿਨ੍ਹਾਂ ਨੇ ਸਦਾ ਸਮਾਜ ਸੇਵਾ ਅਤੇ ਜਨਹਿਤ ਨੂੰ ਲੈ ਕੇ ਹੀ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਦੱਤਾਤੇ੍ਰਅ ਦੀ ਕਿਤਾਬ ਵਿੱਚ ਸਾਰੇ ਕਾਰਜਕਰਤਾਵਾਂ ਦੀ ਚਿੰਤਾ ਦੇ ਬਹੁਤ ਸਾਰੇ ਪਹਿਲੂ ਅਤੇ ਤਜਰਬੇ ਲੁਕੇ ਹੋਏ ਹਨ, ਇਸ ਲਈ ਇਹ ਕਿਤਾਬ ਜਰੂਰੀ ਹੀ ਲੋਕਾਂ ਨੂੰ ਪੜਨੀ ਚਾਹੀਦੀ ਹੈ। ਇਸ ਵਿੱਚ ਵਟਦਰਖਤ ਦੇ ਨਾਤੇ ਪਰਿਵਾਰ, ਸਮਾਜ ਅਤੇ ਜੀਵਨ ਦੇ ਤਜਰਬਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਇਹ ਕਿਤਾਬ ਸਿਰਫ ਸਾਹਿਤ ਨਹੀਂ ਪ੍ਰੇਰਣਾ ਦਾ ਸਰੋਤ ਹੈ – ਮੁੱਖ ਮੰਤਰੀ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਹ ਇੱਕ ਕਿਤਾਬ ਨਹੀਂ ਸਗੋ ਜਿੰਦਾ-ਜਾਗਦਾ ਦਸਤਾਵੇ੧ ਹੈ, ਜੋ ਉਨ੍ਹਾਂ ਦੇ ਸੰਘਰਸ਼, ਸੇਵਾ, ਸਮਰਪਣ ਅਤੇ ਸਮਾਜ ਦੇ ਲਈ ਚੱਲਣ ਵਾਲੀ ਯਾਤਰਾ ਹੈ, ਜੋ ਵਿਅਕਤੀ ਨੂੰ ਸਾਧਾਰਣ ਤੋਂ ਅਸਾਧਾਰਣ ਬਣਾ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਾਣ ਦਾ ਵਿਸ਼ਾ ਹੈ ਅਤੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਉਹ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਜਨਤਾ ਦੀ ਕਹਾਣੀ-ਮੇਰੀ ਆਤਮਕਥਾ ਕਿਤਾਬ ਲਈ ਰਾਜਪਾਲ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਇਸ ਕਿਤਾਬ ਦਾ ਸਿਰਲੇਖ ਹੀ ਦੱਸ ਰਿਹਾ ਹੈ ਕਿ ਇਹ ੧ੀਵਨ ਦਾ ਵੇਰਵਾ ਹੀ ਨਹੀਂ ਸਗੋ ਜਨਸਾਧਾਰਣ ਨਾਲ ਜੁੜਨ ਅਤੇ ਉਨ੍ਹਾਂ ਦੇ ਲਈ ਜੁਝਨ ਦਾ ਤਜਰਬਾ ਹੈ। ਇਹ ਕਿਤਾਬ ਸਿਰਫ ਸਾਹਿਤ ਨਹੀਂ ਪੇ੍ਰਰਣਾ ਸਰੋਤ ਹੈ ਜਿਸ ਨਾਲ ਸਿਆਸਤ ਅਤੇ ਸਮਾਜਿਕ ਜੀਵਨ ਦੇ ਰਸਤੇ ‘ਤੇ ਚੱਲਣ ਦਾ ਬਿਹਤਰ ਮਾਰਗ ਪ੍ਰਸ਼ਸਤ ਹੋਵੇਗਾ। ਇਸ ਮੌਕੇ ‘ਤੇ ਬਿਹਾਰ ਦੇ ਰਾਜਪਾਲ ਆਰਿਫ ਮੋਹਮਦ ਖਾਨ, ਕੇਂਦਰੀ ਮੰਤਰੀ ਸ੍ਰੀ ਕ੍ਰਿਸ਼ਣ ਰੇਡੀ ਨੇ ਵੀ ਸਮਾਰੋਹ ਨੂੰ ਸੰਬੋਧਿਤ ਕੀਤਾ। ਇਸ ਮੌਕੇ ‘ਤੇ ਕੇਂਦਰੀ ਮੰਤਰੀ ਸ੍ਰੀ ਅਰਜੁਨ ਰਾਮ ੇਮਘਵਾਲ, ਸ੍ਰੀ ਐਸ ਪੀ ਸਿੰਘ ਬਘੇਲ, ਸ੍ਰੀ ਅਨੁਰਾਗ ਠਾਕੁਰ, ਹਰਿਆਣਾ ਦੇ ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ, ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ, ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ, ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ, ਵਿਧਾਨਸਭਾ ਡਿਪਟੀ ਸਪੀਕਰ ਸ੍ਰੀ ਕ੍ਰਿਸ਼ਣ ਲਾਲ ਮਿੱਢਾ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ, ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਸਮੇਤ ਕਈ ਰਾਜਸਭਾ ਤੇ ਲੋਕਸਭਾ ਸੰਸਦ, ਸਾਬਕਾ ਰਾਜਪਾਲ, ਸਾਬਕਾ ਮੁੱਖ ਮੰਤਰੀ, ਸਾਬਕਾ ਡਿਪਟੀ ਮੁੱਖ ਮੰਤਰੀ, ਸਾਬਕਾ ਸਾਂਸਦ, ਸਾਬਕਾ ਮੰਤਰੀ, ਕਈ ਸੀਨੀਅਰ ਆਈਏਐਸ ਅਧਿਕਾਰੀ ਅਤੇ ਸਾਬਕਾ ਆਈਏਐਸ ਅਧਿਕਾਰੀ ਅਤੇ ਕਈ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰ, ਰਾਜਪਾਲ ਦੇ ਪਰਿਵਾਰ ਦੇ ਮੈਂਬਰ ਜਨਦਿਨ ਰੇਡੀ, ਜਿਗਨੇਸ਼ ਰੇਡੀ, ਵਿਜਯਾ ਲਕਛਮੀ, ਜਸੋਦਰਾ, ਵੇਦਾਨਸੀ ਸਮੇਤ ਹੋਰ ਮਾਣਯੋਗ ਨਾਗਰਿਕ ਮੌਜੂਦ ਰਹੇ।

Basmati Rice Advertisment