Saturday, May 24Malwa News
Shadow

ਬਿਮਾਰੀਆਂ ਦੀ ਰੋਕਥਾਮ ਬਾਰੇ ਸਿਖਲਾਈ ਕੈਂਪ

ਮੋਗਾ : ਸਿਹਤ ਮੰਤਰੀ ਪੰਜਾਬ ਡਾ.ਬਲਵੀਰ ਸਿੰਘ ਜੀ ਦੇ ਹੁਕਮਾ ਅਨੁਸਾਰ ਅਤੇ ਸਿਵਿਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਲਟੀਪਰਪਜ਼ ਹੈਲਥ ਵਰਕਰ ਮਹਿਲਾ ਟ੍ਰੇਨਿੰਗ ਸਕੂਲ ਵਿਦਿਆਰਥੀਆਂ ਨੂੰ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ,ਬਚਾਅ ਤੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਅਤੇ ਟ੍ਰੇਨਿੰਗ ਦਿੱਤੀ ਗਈ । ਇਸ ਮੌਕੇ ਡਾਕਟਰ ਜਯੋਤੀ ਏ ਸੀ ਐੱਸ ਮੋਗਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ
ਡਾ. ਸੁਮੀ ਗੁਪਤਾ ਜਿਲਾ ਮਲੇਰੀਆ ਅਫ਼ਸਰ ਮੋਗਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਹਰ ਸਾਲ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾਂਦਾ ਹੈ ਅਤੇ ਹਰ ਸ਼ੁਕਰਵਾਰ ਨੂੰ ਡਰਾਈ ਡੇ ਫਰਾਈਡੇ ਦਿਨ ਮਨਾਇਆ ਜਾਂਦਾ ਹੈ ,ਜਿਸ ਤਹਿਤ ਸਾਰੇ ਹੀ ਲੋਕਾਂ ਨੂੰ ਆਪਣੇ ਕੂਲਰਾਂ ,ਪਾਣੀ ਦੀਆਂ ਹੌਦੀਆ, ਫਰਿਜਾਂ ਦੀਆਂ ਪਿਛਲੀਆਂ ਟਰੇਆਂ, ਪਾਣੀ ਸਟੋਰ ਕੀਤੇ ਜਾਣ ਵਾਲੇ ਬਰਤਨ ਅਦਿ ਹਫਤੇ ਵਿੱਚ ਇੱਕ ਵਾਰ ਖਾਲੀ ਕਰਕੇ ਉਹਨਾ ਨੂੰ ਸਕਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ,ਤਾਂ ਜੋ ਡੇਂਗੂ ,ਮਲੇਰੀਆ ਬੁਖਾਰ ਦਾ ਕਾਰਨ ਬਣਨ ਵਾਲੇ ਮੱਛਰਾਂ ਦਾ ਖਾਤਮਾ ਕੀਤਾ ਜਾ ਸਕੇ ।ਇਸ ਮੌਕੇ ਉਹਨਾਂ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਡੇਂਗੂ ਤੋਂ ਬਚਾ ਦੇ ਲਈ ਅਤੇ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਣ ਦੇ ਉਪਰਾਲੇ ਕਰਨੇ ਚਾਹੀਦੇ ਹਨ ।ਨਾਲ ਹੀ ਉਨ੍ਹਾਂ ਨੇ ਕਿਹਾ ਕੇ ਆਪਣੇ ਘਰਾਂ ਦੇ ਆਲੇ ਦੁਆਲੇ ਦੀ ਪੂਰੀ ਸਫਾਈ ਰੱਖੀ ਜਾਵੇ ,ਉਥੇ ਹੀ ਪੂਰੇ ਸਰੀਰ ਨੂੰ ਢੱਕ ਕੇ ਰੱਖਣ ਵਾਲੇ ਕੱਪੜੇ ਪਹਿਨੇ ਜਾਣ ।ਮੱਛਰਾਂ ਦੇ ਕੱਟਣ ਤੋਂ ਰੋਕਣ ਵਾਲੀਆਂ ਕਰੀਮਾਂ ,ਤੇਲ ,ਮੱਛਰ ਭਜਾਉਣ ਵਾਲੀਆਂ ਵਾਲੀਆਂ ਕੋਆਇਲ ਦੀ ਵਰਤੋਂ ਕੀਤੀ ਜਾਵੇ ।ਉਹਨਾਂ ਅੱਗੇ ਕਿਹਾ ਕਿ ਜਿਹੜੇ ਲੋਕ ਬਾਹਰ ਖੁੱਲੇ ਆਸਮਾਨ ਥੱਲੇ ਸੌਂਦੇ ਹਨ ਉਹਨਾਂ ਨੂੰ ਮੱਛਰਦਾਨੀ ਲਗਾਉਣੀ ਬਹੁਤ ਜਰੂਰੀ ਹੈ ।ਡੇਂਗੂ ਮਲੇਰੀਆ ਜਾਂ ਕਿਸੇ ਵੀ ਕਾਰਨ ਤੋ ਹੋਣ ਵਾਲੇ ਬੁਖਾਰ ਦੀ ਸੂਰਤ ਵਿੱਚ ਆਪਣੇ ਨੇੜਲੇ ਸਿਹਤ ਕੇਂਦਰ ਤੇ ਐਸ ਦੀ ਇਤਲਾਹ ਕੀਤੀ ਜਾਵੇ ,ਉਹਨਾਂ ਨੇ ਦੱਸਿਆ ਕਿ ਡੇਂਗੂ ਅਤੇ ਮਲੇਰੀਆ ਦੇ ਟੈਸਟ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਇਸ ਸਮੇਂ ਡਾ: ਨਰੇਸ਼ ਕੁਮਾਰ ਆਮਲਾ ਐਪੀਡੀਮੋਲੋਜਿਸਟ, ਪ੍ਰਿੰਸੀਪਲ ਟਰੇਨਿੰਗ ਸਕੂਲ ਮੈਡਮ ਕੰਵਲਜੀਤ ਕੌਰ, ਮੈਡਮ ਕਿਰਨ , ਗੁਰਮੀਤ ਸਿੰਘ ਐਮ.ਪੀ.ਐਚ.ਐਸ., ਵਪਿੰਦਰ ਸਿੰਘ ਇੰਸਟ ਕਲੈਕਟਰ ਅਤੇ ਹਰਦੀਪ ਸਿੰਘ ਮਾਸ ਮੀਡੀਆ ਵਿੰਗ ਮੌਜੂਦ ਸਨ।

Basmati Rice Advertisment