Thursday, September 18Malwa News
Shadow

ਨਦੀਆਂ ਨੂੰ ਚੈਨੇਲਾਈਜ਼ ਕਰਕੇ ਹੜ੍ਹਾਂ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ- ਹਰਜੋਤ ਬੈਂਸ

ਭਰਤਗੜ੍ਹ/ ਕੀਰਤਪੁਰ ਸਾਹਿਬ 18 ਸਤੰਬਰ ()- ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਪੰਜਾਬ ਦੇ ਵਿੱਚ ਬਰਸਾਤਾ ਦੇ ਮੌਸਮ ਦੌਰਾਨ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋ ਜਾਦਾ ਹੈ, ਇਸ ਦਾ ਸਥਾਈ ਹੱਲ ਨਦੀਆਂ ਨੂੰ ਚੈਨੇਲਾਈਜ਼ ਕਰਕੇ ਹੀ ਹੋ ਸਕਦਾ ਹੈ, ਇਸ ਲਈ ਕੇਂਦਰ ਨੂੰ ਚੈਨੇਲਾਈਜ਼ ਦੀ ਪ੍ਰਕਿਰਿਆ ਸੁਰੂ ਕਰਨੀ ਚਾਹੀਦੀ ਹੈ।

    ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਪੰਜਾਬ ਦੇ ਨੀਮ ਪਹਾੜੀ ਇਲਾਕੇ ਵਿਚ ਹੋਈ ਭਾਰੀ ਵਰਖਾ ਕਾਰਨ ਸਰਸਾ ਨਦੀ ਅਤੇ ਖੱਡਾਂ ਵਿਚ ਵੱਧ ਮਾਤਰਾ ਵਿਚ ਪਾਣੀ ਆਉਣ ਕਾਰਨ ਆਸਪੁਰ, ਅਵਾਨਕੋਟ, ਰਣਜੀਤਪੁਰਾ, ਆਲੋਵਾਲ ਅਤੇ ਖਰੋਟਾ ਦੇ ਕਿਸਾਨਾਂ ਦੇ ਖੇਤਾਂ ਵਿੱਚ ਹੋਏ ਨੁਕਸਾਨ ਦਾ ਜਾਂਇਜ਼ਾ ਲੈਣ ਪਹੁੰਚੇ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਸੀ ਪਿਛਲੇ ਕਈ ਹਫਤਿਆਂ ਤੋਂ ਨੰਗਲ/ਸ੍ਰੀ ਅਨੰਦਪੁਰ ਸਾਹਿਬ ਉਪ ਮੰਡਲ ਦੇ ਦਰਜਨਾਂ ਪਿੰਡਾਂ ਦਾ ਦੌਰਾ ਕਰ ਚੁੱਕੇ ਹਾਂ। 100 ਤੋ ਵੱਧ ਪਿੰਡਾਂ ਦਾ ਨੁਕਸਾਨ ਹੋਇਆ ਹੈ, ਲੋਕਾਂ ਦੇ ਘਰ, ਕਾਰੋਬਾਰ, ਪਸ਼ੂ ਧੰਨ ਅਤੇ ਫਰਨੀਚਰ ਤਬਾਹ ਹੋ ਗਏ ਹਨ, ਹੁਣ ਹੋਲੀ ਹੋਲੀ ਜਿੰਦਗੀ ਪਟੜੀ ਤੇ ਪਰਤ ਰਹੀ ਹੈ, ਪ੍ਰੰਤੂ ਕੁਦਰਤ ਹਾਲੇ ਵੀ ਸਾਡਾ ਇਮਤਿਹਾਨ ਲੈ ਰਹੀ ਹੈ। ਅੱਜ ਤੜਕੇ ਹੋਈ ਭਾਰੀ ਬਰਸਾਤ ਨੇ ਇਨ੍ਹਾਂ ਪਿੰਡਾਂ ਦੇ ਕਿਸਾਨਾ ਦੀਆਂ ਫਸਲਾਂ ਅਤੇ ਜ਼ਮੀਨਾ ਦਾ ਬਹੁਤ ਨੁਕਸਾਨ ਕੀਤਾ ਹੈ। ਸਾਡੇ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ 20 ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦੀ ਵੀ ਸਪੈਸ਼ਲ ਗਿਰਦਾਵਰੀ ਲਈ ਕਹਿ ਦਿੱਤਾ ਹੈ ਜੋ ਜਲਦ ਹੀ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀ ਹਰ ਲੋੜਵੰਦ ਨੂੰ ਰਾਹਤ ਪਹੁੰਚਾਉਣ ਲਈ ਵਚਨਬੱਧ ਹਾਂ। ਪੰਜਾਬ ਸਰਕਾਰ ਨੇ ਹੜ੍ਹਾਂ ਦੌਰਾਨ ਪ੍ਰਭਾਵਿਤ ਲੋਕਾਂ ਦੀ ਬਾਹ ਫੜੀ ਹੈ।

    ਕੈਬਨਿਟ ਮੰਤਰੀ ਨੇ ਦੱਸਿਆ ਕਿ ਅੱਜ ਦੀ ਬਰਸਾਤ ਨਾਲ ਪਿੰਡਾਂ ਦੇ ਖੇਤਾਂ ਵਿੱਚ ਖੜ੍ਹੀ ਫਸਲ ਬਰਬਾਦ ਹੋ ਗਈ ਅਤੇ ਕਈ ਘਰਾਂ ਵਿੱਚ ਪਾਣੀ ਦਾਖਲ ਹੋਣ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸ.ਬੈਂਸ ਨੇ ਮੌਕੇ ‘ਤੇ ਪਹੁੰਚ ਕੇ ਪਿੰਡ ਆਸਪੁਰ ਦੇ ਵਸਨੀਕਾਂ ਨਾਲ ਮੁਲਾਕਾਤ ਕੀਤੀ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ । ਪ੍ਰਸ਼ਾਸਨ ਨੂੰ ਤੁਰੰਤ ਰਾਹਤ ਕਾਰਜ ਸ਼ੁਰੂ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਨੇ ਕਿਹਾ ਕਿ  ਰਾਹਤ ਟੀਮਾਂ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਭੇਜਿਆ ਜਾ ਰਿਹਾ ਹੈ, ਤਾਂ ਜੋ ਲੋਕਾਂ ਦੀ ਸੁਰੱਖਿਆ ਤੇ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਨੇ ਦੱਸਿ ਆਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਦੀਆਂ ਅਤੇ ਖੱਡਾਂ ਦੇ ਨੇੜੇ ਨਾ ਜਾਣ ਅਤੇ ਸਾਵਧਾਨ ਰਹਿਣ। ਉਨ੍ਹਾਂ ਨੇ ਕਿਹਾ ਕਿ ਸਾਡੀਆ ਟੀਮਾਂ ਵਲੰਟੀਅਰ, ਪੰਚ, ਸਰਪੰਚ, ਨੋਜਵਾਨ ਲਗਾਤਾਰ ਪ੍ਰਭਾਵਿਤ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ, ਪ੍ਰਸਾਸ਼ਨ ਜਰੂਰੀ ਬੁਨਿਆਦੀ ਸਹੂਲਤਾਂ ਬਹਾਲ ਕਰਨ ਵਿੱਚ ਪੂਰੀ ਮਿਹਨਤ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੇ ਨਾਲ ਹੈ  ਅਤੇ ਜਲਦੀ ਰਾਹਤ ਲੋਕਾਂ ਤੱਕ ਪਹੁੰਚਾਈ ਜਾਵੇਗੀ।

   ਇਸ ਮੌਕੇ ਜੁਝਾਰ ਸਿੰਘ ਮੁਲਤਾਨੀ ਮੈਂਬਰ ਸੈਣੀ ਵੈਲਫੇਅਰ ਬੋਰਡ ਪੰਜਾਬ, ਸਤਨਾਮ ਸਿੰਘ ਆਸਪੁਰ, ਨਿਰਮਲ ਸਿੰਘ, ਗੁਰਬਖਸ਼ ਸਿੰਘ, ਦਿਆਲ ਸਿੰਘ, ਹਰੀ ਸਿੰਘ, ਹਰਜਿੰਦਰ ਸਿੰਘ ਨੰਬਰਦਾਰ, ਗੁਰਮੀਤ ਸਿੰਘ, ਪਵਨ ਕੁਮਾਰ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।