
ਖਡੂਰ ਸਾਹਿਬ/ਤਰਨ ਤਾਰਨ, 22 ਸਤੰਬਰ- ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਆਈ. ਏ. ਐੱਸ. ਵੱਲੋ ਜਾਰੀ ਦਿਸ਼ਾ-ਨਿਰਦੇਸ਼ਾ ਅਨੁਸਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋ ਸਵੱਛਤਾ ਹੀ ਸੇਵਾ ਮੁਹਿੰਮ 2025 ਤਹਿਤ ਪਿੰਡ ਏਕਲ ਗੱਡਾ ਬਲਾਕ ਖਡੂਰ ਸਾਹਿਬ ਵਿਖੇ ਸਵੱਛਤਾ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ , ਇਸ ਮੌਕੇ ਤੇ ਸਵੱਛਤਾ ਹੀ ਸੇਵਾ 2025 ਮੁਹਿੰਮ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਹਰ ਸਾਲ ਸਵੱਛਤਾ ਹੀ ਸੇਵਾ ਪੰਦਰਵਾੜਾ ਇੱਕ ਵੱਖਰੇ ਥੀਮ ਤਹਿਤ ਮਨਾਇਆ ਜਾਦਾ ਹੈ ।
ਉਨ੍ਹਾਂ ਕਿਹਾ ਕਿ ਸਵੱਛਤਾ ਹੀ ਸੇਵਾ ਮੁਹਿੰਮ 2025 ਦਾ ਇਸ ਸਾਲ ਦਾ ਥੀਮ “ਸਵੱਛ ਉਤਸਵ ” ਹੈ ਅਤੇ ਸਵੱਛਤਾ ਹੀ ਸੇਵਾ ਮੁਹਿੰਮ 2025 ਗਤੀਵਿਧੀਆ ਦੇ ਮੁੱਖ ਪੰਜ ਥੀਮ ਹਨ – ਬਲੈਕ ਸਪੋਟ ਗੰਦਗੀ ਵਾਲੀਆ ਥਾਵਾ ਦੀ ਸਫਾਈ, ਜਨਤਕ ਥਾਵਾਂ ਦੀ ਸਾਫ-ਸਫਾਈ, ਸਫਾਈ ਮਿੱਤਰਾ ਸੁਰੱਖਿਆ ਸ਼ਿਵਰ, ਕਲੀਨ ਗ੍ਰੀਨ ਉਤਸਵ, ਜਨ ਜਾਗਰੂਕਤਾ ਪ੍ਰੋਗਰਾਮ । ਇਸ ਮੌਕੇ ਤੇ ਸਰਪੰਚ,ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਅਤੇ ਸਫਾਈ ਕਰਮੀਆਂ ਵੱਲੋ ਇਹ ਪ੍ਰਣ ਲਿਆ ਗਿਆ, ਕਿ ਸਭ ਤੋ ਪਹਿਲਾ ਸਫਾਈ ਦੀ ਮੁਹਿੰਮ ਆਪਣੇ ਘਰ ਤੋ ਪਰਿਵਾਰ ਤੋ ਇਲਾਕੇ ਤੋ ਪਿੰਡ ਤੋ ਅਤੇ ਕੰਮ ਦੇ ਸਥਾਨ ਤੋ ਸ਼ੁਰੂ ਕਰਨਗੇ ਅਤੇ ਸਾਡਾ ਸਫਾਈ ਵੱਲ ਚੁੱਕਿਆ ਗਿਆ ਕਦਮ ਭਾਰਤ ਦੇਸ਼ ਨੂੰ ਸਾਫ-ਸੁੱਥਰਾ ਬਣਾਉਣ ਵਿੱਚ ਸਹਾਇਕ ਹੋਵੇਗਾ ।
ਉਨ੍ਹਾਂ ਕਿਹਾ ਕਿ ਇਸ ਮੌਕੇ ਤੇ ਵਿਭਾਗ ਵਲੋ ਨਿੱਜੀ ਸਫਾਈ ਅਤੇ ਆਲੇ-ਦੁਆਲੇ ਦੀ ਸਾਫ-ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ , ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਵੱਧ ਚੜ ਕੇ ਯੋਗਦਾਨ ਪਾਉਣ ਲਈ ਕਿਹਾ ਗਿਆ । ਇਸ ਮੌਕੇ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋ ਸ਼੍ਰੀ ਵਿਕਰਮ ਸਿੰਘ ਜੂਨੀਅਰ ਇੰਜੀਨੀਅਰ, ਸ਼੍ਰੀ ਬਲਦੇਵ ਸਿੰਘ ਬਲਾਕ ਕੋਆਰਡੀਨੇਟਰ ਸਰਪੰਚ ,ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਆਦਿ ਹਾਜ਼ਰ ਸਨ ।