Monday, February 9Malwa News
Shadow

ਵਿਦਿਆਰਥੀਆਂ ਦਾ ਸਾਹਿਤ ਨਾਲ ਜੁੜਨਾ ਅਤੇ ਰਚਨਾਤਮਕ ਰੁਚੀ ਰੱਖਣਾ ਬੇਹੱਦ ਸ਼ਲਾਘਾਯੋਗ: ਹਰਪ੍ਰੀਤ ਸਿੰਘ

ਬਰਨਾਲਾ, 9 ਫਰਵਰੀ-
       ਵਿਦਿਆਰਥੀਆਂ ਦਾ ਸਾਹਿਤ ਨਾਲ ਜੁੜਨਾ ਅਤੇ ਰਚਨਾਤਮਕ ਰੁਚੀ ਰੱਖਦੇ ਹੋਏ ਕਿਤਾਬ ਲਿਖਣਾ ਇੱਕ ਮਿਸਾਲ ਹੈ। ਇਸ ਨਾਲ ਜਿੱਥੇ ਓਨ੍ਹਾਂ ਦੀ ਆਪਣੀ ਸ਼ਖਸੀਅਤ ਵਿੱਚ ਨਿਖਾਰ ਆਉਂਦਾ ਹੈ ਓਥੇ ਉਹ ਦੂਜਿਆਂ ਲਈ ਵੀ ਪ੍ਰੇਰਨਾ ਬਣਦੇ ਹਨ।
    ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਰਨਾਲਾ ਵਾਸੀ ਸੱਤਵੀਂ ਜਮਾਤ ਦੀ ਗੁਰਸਿਫ਼ਤ ਕੌਰ ਦੀ ਕਿਤਾਬ “ਵੋਇਸ ਆਫ ਮਾਈ ਹਾਰਟ” ਰਿਲੀਜ਼ ਕਰਦਿਆਂ ਕੀਤਾ। ਗੁਰਸਿਫ਼ਤ ਕੌਰ ਸੈਕਰਡ ਹਾਰਟ ਕੌਨਵੈਂਟ ਸਕੂਲ ਬਰਨਾਲਾ ਵਿੱਚ ਸੱਤਵੀਂ ਜਮਾਤ ਵਿੱਚ ਪੜ੍ਹਦੀ ਹੈ। ਉਸਨੇ ਦੱਸਿਆ ਕਿ ਓਸਨੂੰ ਚੌਥੀ ਜਮਾਤ ਤੋਂ ਲਿਖਣ ਦਾ ਸ਼ੌਕ ਪਿਆ ਅਤੇ ਸਕੂਲ ਅਧਿਆਪਕਾ ਮਿਸ ਪ੍ਰਿਯੰਕਾ ਨੂੰ ਉਹ ਆਪਣਾ ਰੋਲ ਮਾਡਲ ਮੰਨਦੀ ਹੈ ਜਿਨ੍ਹਾਂ ਨੇ ਉਸਨੂੰ ਅੱਗੇ ਵਧਣ ਦੀ ਹੱਲਾਸ਼ੇਰੀ ਦਿੱਤੀ। ਉਸਨੂੰ ਕਵਿਤਾਵਾਂ ਲਿਖਣੀਆਂ ਅਤੇ ਪੇਂਟਿੰਗ ਪਸੰਦ ਹੈ। ਉਸਨੇ  “ਵੋਇਸ ਆਫ ਮਾਈ ਹਾਰਟ” ਕਿਤਾਬ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਵਿਚ ਕਵਿਤਾਵਾਂ ਸ਼ਾਮਲ ਕੀਤੀਆਂ ਹਨ ਜਿਨ੍ਹਾਂ ਵਿਚ ਸੁਫ਼ਨੇ, ਮੇਰਾ ਪਿਤਾ, ਬਚਪਨ, ਸਕੂਲ, ਕਿਤਾਬਾਂ, ਸਾਹਿਬਜ਼ਾਦੇ, ਰੁੱਖ, ਮੇਰਾ ਰੰਗਲਾ ਪੰਜਾਬ ਸਮੇਤ ਵੱਖ ਵੱਖ ਵਿਸ਼ਿਆਂ ‘ਤੇ ਕਵਿਤਾਵਾਂ ਸ਼ਾਮਲ ਹਨ।
ਇਸ ਮੌਕੇ ਗੁਰਸਿਫ਼ਤ ਕੌਰ ਦੀ ਮਾਤਾ ਹਰਪ੍ਰੀਤ ਕੌਰ, ਪਿਤਾ ਅਤਿੰਦਰਪਾਲ ਸਿੰਘ, ਦਾਦਾ ਜਗਤਾਰ ਸਿੰਘ (ਸੇਵਾਮੁਕਤ ਏ ਡੀ ਓ), ਦਾਦੀ ਸਤਿੰਦਰਪਾਲ ਕੌਰ (ਸੇਵਾਮੁਕਤ ਅਧਿਆਪਕਾ) ਅਤੇ ਸਿੱਖਿਆ ਵਿਭਾਗ ਤੋਂ ਸਟਾਫ਼ ਮੌਜੂਦ ਸੀ।