
ਬਦਲਾਅ ਆਲੂ ਦੇ ਰੰਗ ਦਾ ਨਹੀਂ
ਬਦਲਾਅ ਕਿਸਾਨ ਦੀ ਸੋਚ ਦਾ ।
ਪੰਜਾਬ ਦਾ ਨੌਜਵਾਨ ਅਤੇ ਬੈਂਗਣੀ ਆਲੂ ਦੀ ਕਹਾਣੀ — ਜਦੋਂ ਸੋਚ ਬਦਲੇ, ਤਾਂ ਕਿਸਾਨੀ ਵੀ ਸੋਨਾ ਬੀਜਦੀ ਹੈ।
ਪੰਜਾਬ ਨੂੰ ਅਕਸਰ ਅੱਜਕੱਲ੍ਹ ਇੱਕ ਹੀ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ — ਨਸ਼ੇ, ਗੈਂਗਸਟਰ ਅਤੇ ਬੇਰੁਜ਼ਗਾਰੀ।
ਪਰ ਸੱਚ ਇਹ ਹੈ ਕਿ ਇਸੇ ਪੰਜਾਬ ਦੀ ਧਰਤੀ ‘ਤੇ ਅੱਜ ਵੀ ਅਜਿਹੇ ਨੌਜਵਾਨ ਮੌਜੂਦ ਹਨ, ਜੋ ਆਪਣੀ ਸਿੱਖਿਆ, ਸੋਚ ਅਤੇ ਮਿਹਨਤ ਨਾਲ ਨਵੀਆਂ ਕਹਾਣੀਆਂ ਲਿਖ ਰਹੇ ਹਨ।
ਪੰਜਾਬ ਦੀ ਪਰਪਲ ਪਟੈਟੋ ਸਫਲਤਾ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਹੈ।
ਸਤਾਈ ਸਾਲਾਂ ਦੇ ਇੱਕ ਨੌਜਵਾਨ ਨੇ ਸਾਬਤ ਕਰ ਦਿੱਤਾ ਹੈ ਕਿ —
ਜੇ ਨੌਜਵਾਨ ਅਤੇ ਵਿਗਿਆਨ ਇਕੱਠੇ ਹੋ ਜਾਣ, ਤਾਂ ਅੱਜ ਵੀ ਧਰਤੀ ਸੋਨਾ ਪੈਦਾ ਕਰ ਸਕਦੀ ਹੈ।
ਫਰੀਦਕੋਟ ਦੇ ਮੱਟਾ ਪਿੰਡ ਦਾ ਰਹਿਣ ਵਾਲਾ 27 ਸਾਲਾਂ ਗੁਰਜੋਤ ਸਿੰਘ ਇਸਦੀ ਜਿਉਂਦੀ ਜਾਗਦੀ ਮਿਸਾਲ ਹੈ।
ਉਸਨੇ ਰਵਾਇਤੀ ਕਣਕ-ਝੋਨੇ ਦੇ ਚੱਕਰ ਤੋਂ ਬਾਹਰ ਨਿਕਲ ਕੇ ਬੈਂਗਣੀ ਆਲੂ ਦੀ ਖੇਤੀ ਚਾਰ ਸਾਲ ਪਹਿਲਾਂ ਸ਼ੁਰੂ ਕੀਤੀ ।ਅਤੇ ਪੂਰੇ ਪੰਜਾਬ ਦੇ ਕਿਸਾਨਾਂ ਲਈ ਪ੍ਰੇਰਨਾ ਬਣ ਗਿਆ ।
ਗੁਰਜੋਤ ਸਿੰਘ ਨੇ ਲਗਭਗ ਪੰਤਾਲੀ ਏਕੜ ਵਿੱਚ ਇਹ ਖੇਤੀ ਚਾਰ ਸਾਲ ਪਹਿਲਾਂ ਸ਼ੁਰੂ ਕੀਤੀ ਸੀ , ਅੱਜ ਉਹ ਇਸ ਤੋਂ ਇੱਕ ਸਾਲ ਦਾ ਲਗਭਗ ਛੇ ਲੱਖ ਤੋਂ ਵੀਹ ਲੱਖ ਰੁਪਏ ਤੱਕ ਦਾ ਮੁਨਾਫਾ ਕਮਾ ਰਿਹਾ ਹੈ।
ਨਿੱਕੇ ਜਿਹੇ ਖਿਆਲ ਦਾ ਕਮਾਲ –
ਗੁਰਜੋਤ ਦੱਸਦਾ ਹੈ ਕਿ ਉਸਨੇ ਪਹਿਲੀ ਵਾਰ ਇਹ ਬੈਂਗਣੀ ਆਲੂ ਇੱਕ ਮਾਲ ਵਿੱਚ ਦੇਖਿਆ ਸੀ।
ਉਸ ਦਿਨ ਉਸਦੇ ਮਨ ਵਿੱਚ ਖਿਆਲ ਆਇਆ —
“ਜੇ ਇਹ ਵਿਦੇਸ਼ਾਂ ਵਿੱਚ ਹੋ ਸਕਦਾ ਹੈ, ਤਾਂ ਪੰਜਾਬ ਵਿੱਚ ਕਿਉਂ ਨਹੀਂ?”
ਫਿਰ ਖਿਆਲ ਨੂੰ ਸੱਚ ‘ਚ ਬਦਲਣ ਲਈ
ਉਸਨੇ ਇਸ ਦਾ ਬੀਜ ਬੋਲੀਵੀਆ ਤੋਂ ਇੰਪੋਰਟ ਕਰਵਾਇਆ।
ਤੇ ਅੱਜ ਇਹ ਬੈਂਗਣੀ ਆਲੂ ਗੁਰਜੋਤ ਸਿੰਘ ਦੀ ਸੋਚ ਦੀ ਕ੍ਰਾਂਤੀ ਹੈ ।
ਬੈਂਗਣੀ ਆਲੂ ਦਾ ਪਿਛੋਕੜ –
ਬੈਂਗਣੀ ਆਲੂ ਕੋਈ ਆਮ ਫਸਲ ਨਹੀਂ ਹੈ। ਇਹ ਪਹਿਲਾਂ ਦੱਖਣੀ ਅਮਰੀਕਾ ਦੇ ਬੋਲੀਵੀਆ ਅਤੇ ਪੇਰੂ ਵਿੱਚ ਉਗਾਇਆ ਜਾਂਦਾ ਸੀ, ਜਿੱਥੇ ਸਦੀਆਂ ਤੋਂ ਇਸਦੀ ਕਾਸ਼ਤ ਹੁੰਦੀ ਆ ਰਹੀ ਹੈ।
ਇਸ ਵਿੱਚ ‘ਐਂਥੋਸਾਇਨਿਨ’ ਵਰਗੇ ਤਾਕਤਵਰ ਐਂਟੀਓਕਸੀਡੈਂਟ ਅਤੇ ਵਿਟਾਮਿਨ C ਹੁੰਦਾ ਹੈ —
ਮਤਲਬ ਸੋ ਇਹ ਸਿਹਤ ਵੀ ਦਿੰਦਾ ਹੈ , ਅਤੇ ਮਾਰਕੀਟ ਵੀ।
ਜਿੱਥੇ ਰਵਾਇਤੀ ਫਸਲਾਂ ਨਾਲ ਕਿਸਾਨ ਕਈ ਵਾਰੀ ਘਾਟੇ ਵਿੱਚ ਚਲੇ ਜਾਂਦੇ ਹਨ,
ਉੱਥੇ ਬੈਂਗਣੀ ਆਲੂ ਇੱਕ ਏਕੜ ਵਿੱਚ ਲਗਭਗ ਛੇ ਤੋਂ ਵੀਹ ਲੱਖ ਰੁਪਏ ਤੱਕ ਦੀ ਕਮਾਈ ਦੇ ਸਕਦਾ ਹੈ।
ਨਾਲੇ ਇਹ ਸਾਬਤ ਕਰਦਾ ਹੈ ਜਦੋਂ ਨੌਜਵਾਨ ਅਤੇ ਵਿਗਿਆਨ ਇਕੱਠੇ ਹੋ ਜਾਣ ਤਾਂ ਮਿੱਟੀ ਸੋਨਾ ਉਗਾਉਂਦੀ ਹੈ ।
ਤਾਂ ਹੀ 2024 ਵਿੱਚ ਭਾਰਤ ਨੇ ਆਪਣੀ ਖੁਦ ਦੀ ਕਿਸਮ “ਕੁਫਰੀ ਜਮੂਨੀਆ” ਤਿਆਰ ਕੀਤੀ।
ਇਹ ਵੀ ਸਾਬਤ ਕਰਦਾ ਹੈ ਕਿ ਜੇ ਨੌਜਵਾਨ ਅਤੇ ਵਿਗਿਆਨ ਇਕੱਠੇ ਹੋ ਜਾਣ, ਤਾਂ ਕਿਸਾਨੀ ਵਿੱਚ ਵੀ ਇਨਕਲਾਬ ਆ ਸਕਦਾ ਹੈ।
ਪੰਜਾਬ ਲਈ ਇੱਕ ਵੱਡਾ ਸੁਨੇਹਾ
ਗੁਰਜੋਤ ਸਿੰਘ ਦੀ ਕਹਾਣੀ ਸਿਰਫ ਇੱਕ ਨੌਜਵਾਨ ਦੀ ਕਾਮਯਾਬੀ ਨਹੀਂ…
ਇਹ ਪੰਜਾਬ ਦੇ ਹਰ ਨੌਜਵਾਨ ਲਈ ਇੱਕ ਸੁਨੇਹਾ ਹੈ।
ਪੰਜਾਬ ਨੂੰ ਬਦਲਣ ਲਈ ਸਿਰਫ ਸਰਕਾਰਾਂ ਬਦਲਣ ਨਾਲ ਗੱਲ ਨਹੀਂ ਬਣਦੀ…
ਸਾਨੂੰ ਆਪਣੀ ਸੋਚ ਬਦਲਣੀ ਪਵੇਗੀ।
ਫਿਰ ਪੰਜਾਬ ਦੀ ਇਹ ਧਰਤੀ ਅੱਜ ਵੀ ਸੋਨਾ ਉਗਾ ਸਕਦੀ ਹੈ,
ਜੇਕਰ ਸਾਡੇ ਨੌਜਵਾਨਾਂ ਨੂੰ ਸਹੀ ਦਿਸ਼ਾ ਅਤੇ ਮੌਕਾ ਮਿਲੇ।
Author name- Arpan Kaur (Journalist)