Monday, September 22Malwa News
Shadow

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਸੰਗਤਾਂ ਨੂੰ ਵਧਾਈ

ਫ਼ਰੀਦਕੋਟ, 22 ਸਤੰਬਰ   (   )- ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਮਹਾਨ ਸੂਫ਼ੀ ਸੰਤ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੇ ਪਾਵਨ ਮੌਕੇ ’ਤੇ ਦੇਸ਼ ਅਤੇ ਵਿਦੇਸ਼ ਵਿਚ ਵੱਸਦੇ ਸਮੂਹ ਭਾਈਚਾਰੇ ਨੂੰ ਦਿਲੋਂ ਵਧਾਈ ਦਿੱਤੀ ਹੈ।

ਸ. ਸੰਧਵਾਂ ਨੇ ਕਿਹਾ ਕਿ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ ਮਨੁੱਖਤਾ ਲਈ ਰਾਹ-ਦਰਸਾਉਣ ਵਾਲੀ ਜੋਤ ਹੈ। ਉਨ੍ਹਾਂ ਦੇ ਉਪਦੇਸ਼ ਅਮਨ-ਸ਼ਾਂਤੀ, ਭਾਈਚਾਰਕ ਸਾਂਝ, ਨਿਮਰਤਾ ਅਤੇ ਆਪਸੀ ਪ੍ਰੇਮ ਦੇ ਜੀਵੰਤ ਸੁਨੇਹੇ ਹਨ। ਬਾਬਾ ਫਰੀਦ ਜੀ ਨੇ ਆਪਣੇ ਸ਼ਬਦਾਂ ਰਾਹੀਂ ਲੋਕਾਂ ਨੂੰ ਅਸਲੀ ਮਨੁੱਖਤਾ ਦਾ ਮਰਮ ਸਮਝਾਇਆ ਅਤੇ ਦੱਸਿਆ ਕਿ ਸਾਦਗੀ ਅਤੇ ਸਚਾਈ ਨਾਲ ਭਰਪੂਰ ਜੀਵਨ ਹੀ ਸੱਚੇ ਅਰਥਾਂ ਵਿੱਚ ਆਦਰਸ਼ ਜੀਵਨ ਹੈ।

ਸਪੀਕਰ ਨੇ ਕਿਹਾ ਕਿ ਬਾਬਾ ਫਰੀਦ ਜੀ ਦੀ ਬਾਣੀ ਮੌਜੂਦਾ ਸਮੇਂ ਦੇ ਪਦਾਰਥਵਾਦੀ ਅਤੇ ਤਣਾਅ-ਭਰੇ ਸਮਾਜ ਲਈ ਹੋਰ ਵੀ ਵੱਧ ਮਹੱਤਵਪੂਰਨ ਹੈ। ਜੇ ਅਸੀਂ ਉਨ੍ਹਾਂ ਦੇ ਦੱਸੇ ਮਾਰਗ ’ਤੇ ਚੱਲ ਕੇ ਆਪਸੀ ਪ੍ਰੇਮ, ਸਹਿਣਸ਼ੀਲਤਾ ਅਤੇ ਮਿਲਜੁਲ ਨਾਲ ਜੀਵਨ ਬਿਤਾਈਏ ਤਾਂ ਇੱਕ ਸੁੰਦਰ ਅਤੇ ਸਮਰੱਥ ਸਮਾਜ ਦੀ ਸਿਰਜਣਾ ਸੰਭਵ ਹੈ।

ਸ. ਸੰਧਵਾਂ ਨੇ ਇਹ ਵੀ ਕਿਹਾ ਕਿ ਬਾਬਾ ਫਰੀਦ ਜੀ ਦੀ ਰਚੀ ਹੋਈ ਬਾਣੀ ਦਾ ਮਹੱਤਵ ਇਸ ਗੱਲ ਨਾਲ ਹੋਰ ਵਧ ਜਾਂਦਾ ਹੈ ਕਿ ਉਨ੍ਹਾਂ ਦੇ 112 ਪਵਿੱਤਰ ਸ਼ਲੋਕ ਅਤੇ 4 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ, ਜੋ ਸਿੱਖ ਕੌਮ ਹੀ ਨਹੀਂ ਸਗੋਂ ਪੂਰੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹਨ