
ਭਿੱਖੀਵਿੰਡ, 23 ਫਰਵਰੀ ( ): ਅੱਜ ਮਿਤੀ 23/02/2026 ਨੂੰ ਸਰਕਾਰੀ ਪੋਲੀਟੈਕਨਿਕ ਕਾਲਜ ਭਿੱਖੀਵਿੰਡ ਵਿਖੇ ਪ੍ਰਿੰਸੀਪਲ ਰਜੇਸ਼ ਕੁਮਾਰ ਧੁੰਨਾ ਦੀ ਦੇਖਰੇਖ ਹੇਠ ਸਥਾਨਕ ਐਮ.ਐਲ.ਏ. ਸ. ਸਰਵਨ ਸਿੰਘ ਧੁੰਨ ਵਲੋਂ ਏ. ਆਈ. ਬੇਸਡ ਸੀ. ਪੀ. ਐਸ. ਲੈਬ ਦਾ ਉਦਘਾਟਨ ਕੀਤਾ ਗਿਆ। ਇਹ ਲੈਬ ਆਈ.ਆਈ.ਟੀ. ਰੋਪੜ੍ਹ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਗਈ ਹੈ। ਇਸ ਮੋਕੇ ਸੰਬੋਧਨ ਕਰਦਿਆਂ ਐਮਐਲਏ ਸਾਹਿਬ ਨੇ ਵਿਦਿਆਰਥੀਆਂ ਅਤੇ ਇਲਾਕੇ ਦੇ ਕਿਸਾਨਾਂ ਨੂੰ ਇਸ ਲੈਬ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਇਹ ਲੈਬ ਇਲਾਕੇ ਦੇ ਕਿਸਾਨਾ ਲਈ ਲਾਹੇਵੰਦ ਹੋਵੇਗੀ। ਇਸ ਮੌਕੇ ਐਮਐਲਏ ਸਾਹਿਬ ਦੇ ਨਾਲ ਜਤਿੰਦਰਪਾਲ ਸਿੰਘ ਢਿੱਲੋਂ, ਤਹਿਸੀਲਦਾਰ ਭਿੱਖੀਵਿੰਡ ਅਤੇ ਇਲਾਕੇ ਦੇ ਵੱਖ ਵੱਖ ਸਰਪੰਚ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ।
ਆਈ ਆਈਟੀ ਰੋਪੜ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪੁਲਕਿਤ ਕੁਮਾਰ ਅਤੇ ਆਸੂਤੋਸ਼ ਨੇ ਇਸ ਲੈਬ ਬਾਰੇ ਪੂਰੀ ਜਾਣਕਾਰੀ ਦਿੱਤੀ।
ਸਰਕਾਰੀ ਪੋਲੀਟੈਕਨਿਕ ਕਾਲਜ ਅੰਮ੍ਰਿਤਸਰ ਅਤੇ ਬਟਾਲਾ ਦੇ ਸਾਂਝੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਅਤੇ ਉਨ੍ਹਾਂ ਦੇ ਨਾਲ ਪੋਲੀਟੈਕਨਿਕ ਬਟਾਲਾ ਤੋਂ ਜਸਬੀਰ ਸਿੰਘ ਅਤੇ ਪੋਲੀਟੈਕਨਿਕ ਅੰਮ੍ਰਿਤਸਰ ਤੋਂ ਸੰਦੀਪ ਕੌਰ ਨੇ ਵੀ ਇਸ ਉਦਘਾਟਨੀ ਸਮਾਂਰੋਹ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਕੁਮਾਰ ਧੁੰਨਾਂ ਨੇ ਕਿਹਾ ਕਿ ਉਹਨਾਂ ਨੂੰ ਬੜਾ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ. ਕ. ਬ. ਭਿੱਖੀਵਿੰਡ ਏ. ਆਈ. ਲੈਬ ਸਥਾਪਿਤ ਕਰਨ ਵਾਲਾ ਪੰਜਾਬ ਦਾ ਪਹਿਲਾ ਪੋਲੀਟੈਕਨਿਕ ਕਾਲਜ ਬਣਿਆ ਹੈ। ਉਨਾਂ ਨੇ ਆਸ ਜਤਾਈ ਕਿ ਇਸ ਕਾਲਜ ਦੇ ਵਿਦਿਆਰਥੀ ਅਤੇ ਇਲਾਕੇ ਦੇ ਕਿਸਾਨ ਇਸ ਲੈਬ ਦਾ ਪੂਰੀ ਤਰਹਾਂ ਲਾਭ ਲੈਣਗੇ। ਉਨਾਂ ਨੇ ਐਮਐਲਏ ਸਾਹਿਬ ਅਤੇ ਆਏ ਹੋਏ ਹੋਰਨਾ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ
ਸਮਾਗਮ ਦਾ ਸੰਚਾਲਣ ਹਰਪ੍ਰੀਤ ਕੋਰ, ਵਿਭਾਗੀ ਇੰਚਾਰਜ਼ ਕੰਪਿਊਟਰ ਸਾਇੰਸ, ਸੰਨੀ ਧੰਵਨ, ਕੰਪਿਊਟਰ ਲੈਕ. ,ਦਿਲਪਾਲ ਸਿੰਘ, ਲੈਕ. ਈ.ਸੀ.ਈ. ਅਤੇ ਸਤਨਾਮ ਸਿੰਘ, ਲੈਕ. ਮਸ਼ੀਨੀ ਵੱਲੋਂ ਕੀਤਾ ਗਿਆ । ਇਸ ਮੋਕੇ ਤੇ ਇਸ ਸੰਸਥਾਂ ਦੇ ਰਮਨ ਕੁਮਾਰ, ਮੁੱਖੀ ਵਿਭਾਗ ਬਿਜਲੀ, ਸ਼ਰਨਜੋਤ ਸਿੰਘ, ਮੁੱਖੀ ਵਿਭਾਗ ਈ.ਸੀ.ਈ. , ਰਾਜਵੰਤ ਕੋਰ, ਮੁੱਖੀ ਵਿਭਾਗ ਅਪਲਾਈਡ ਸਾਇੰਸ , ਸੁੱਖਦੀਪ ਸਿੰਘ , ਸੀ. ਲੈਕ. ਬਿਜਲੀ, ਵਿਜੈ ਕੁਮਾਰ, ਸੀ. ਲੈਕ. ਮਸ਼ੀਨੀ , ਹਰਮਨਪ੍ਰੀਤ ਸਿੰਘ, ਸੀ. ਲੈਕ. ਮਸ਼ੀਨੀ, ਸੰਨੀ ਮਹਿਤਾ , ਸੀ. ਲੈਕ. ਈ.ਸੀ.ਈ. , ਨਵੀਨ ਕੁਮਾਰ, ਲੈਕ. , ਗੁਰਜਿੰਦਰ ਸਿੰਘ, ਲੈਕ. ਅਤੇ ਪਰਮਜੀਤ ਸਿੰਘ, ਦਫਤਰ ਸੁਪਰਡੈਂਟ ਅਤੇ ਦਫਤਰੀ ਸਟਾਫ ਆਦਿ ਸ਼ਾਮਿਲ ਸਨ ।