Thursday, November 6Malwa News
Shadow

ਕੀਰਤਪੁਰ ਸਾਹਿਬ ਤੋ ਹਿਮਾਚਲ ਪ੍ਰਦੇਸ਼ ਦੀ ਹੱਦ ਤੱਕ ਸੜਕ ਦੀ ਮੁਰੰਮਤ ਦਾ ਕੰਮ ਸੁਰੂ- ਹਰਜੋਤ ਬੈਂਸ

ਸ੍ਰੀ ਅਨੰਦਪੁਰ ਸਾਹਿਬ 04 ਅਕਤੂਬਰ ()-ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਵੱਲੋਂ ਲਗਾਤਾਰ ਮਨਿਸਟਰੀ ਆਫ ਰੋਡ ਐਡ ਟਾਸਪੋਰਟੇਸ਼ਨ ਵਿਭਾਗ ਤੋਂ ਕੀਰਤਪੁਰ ਸਾਹਿਬ-ਮਹਿਤਪੁਰ ਹਿਮਾਚਲ ਪ੍ਰਦੇਸ਼ ਹੱਦ ਤੱਕ ਨੈਸ਼ਨਲ ਹਾਈਵੇ ਦੀ ਮੁਰੰਮਤ ਦੀ ਮੰਗ ਰੱਖੀ ਜਾ ਰਹੀ ਸੀ। ਉਨ੍ਹਾਂ ਦੀ ਮੰਗ ਨੂੰ ਹੁਣ ਬੂਰ ਪੈ ਗਿਆ ਹੈ ਅਤੇ ਬੀਤੇ ਕੱਲ ਕੀਰਤਪੁਰ ਸਾਹਿਬ ਤੇ ਮਹਿਤਪੁਰ (ਹਿਮਾਚਲ ਪ੍ਰਦੇਸ਼ ਹੱਦ) ਤੱਕ ਨੈਸ਼ਨਲ ਹਾਈਵੇ ਦੀ ਮੁਰੰਮਤ ਦਾ ਕੰਮ ਸੁਰੂ ਹੋ ਗਿਆ ਹੈ। ਇਲਾਕਾ ਵਾਸੀਆਂ ਨੇ ਨੈਸ਼ਨਲ ਹਾਈਵੇ ਦੀ ਮੁਰੰਮਤ ਦਾ ਕੰਮ ਸੁਰੂ ਹੋਣ ਤੇ ਹਰਜੋਤ ਬੈਂਸ ਕੈਬਨਿਟ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਡੇ ਹਲਕਾ ਵਿਧਾਇਕ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਵਾਰ ਵਾਰ ਕੇਂਦਰ ਦੇ ਵਿਭਾਗ ਕੋਲ ਇਹ ਮਸਲਾ ਰੱਖਿਆ ਗਿਆ, ਪਹਿਲਾ ਇਸ ਦੀ ਪ੍ਰਵਾਨਗੀ ਮਾਰਚ 2025 ਤੋ ਪਹਿਲਾ ਮਿਲਣ ਦੀ ਸੰਭਾਵਨਾ ਸੀ, ਪ੍ਰੰਤੂ ਵਿਭਾਗ ਦੀ ਢਿੱਲੀ ਕਾਰਗੁਜਾਰੀ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਰਹੇ ਅਤੇ ਸੜਕ ਉਤੇ ਡੂਘੇ ਟੋਏ ਪੈਣ ਕਾਰਨ ਵਾਹਨ ਚਾਲਕਾਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤੋ ਇਲਾਵਾ ਵੱਡੇ ਵੱਡੇ ਟੋਏ ਅਕਸਰ ਹੀ ਹਾਦਸਿਆ ਦਾ ਕਾਰਨ ਬਣਦੇ ਰਹੇ, ਪ੍ਰੰਤੂ ਹੁਣ ਕੈਬਨਿਟ ਮੰਤਰੀ ਦੇ ਯਤਨਾ ਨੂੰ ਸਫਲਤਾ ਮਿਲੀ ਅਤੇ ਅੱਜ ਇਸ ਨੈਸ਼ਨਲ ਹਾਈਵੇ ਦੀ ਮੁਰੰਮਤ ਦਾ ਕੰਮ ਸੁਰੂ ਹੋ ਗਿਆ ਹੈ। ਪਹਿਲਾ ਸੜਕ ਤੇ ਪਏ ਵੱਡੇ ਟੋਏ ਪੂਰੇ ਜਾਣਗੇ ਅਤੇ ਸੜਕ ਨੂੰ ਆਵਾਜਾਈ ਯੋਗ ਬਣਾਇਆ ਜਾਵੇਗਾ।
         ਸ.ਬੈਂਸ ਨੇ ਇਸ ਮੌਕੇ ਕਿਹਾ ਕਿ ਇਸ ਇਲਾਕੇ ਦੀਆਂ ਰਾਜ ਸਰਕਾਰ ਅਧੀਨ ਆਉਦੀਆਂ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਦਾ ਕੰਮ ਵਿਆਪਕ ਪੱਧਰ ਤੇ ਸੁਰੂ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੀਆਂ ਸੜਕਾਂ ਦਾ ਨਵੀਨੀਕਰਨ ਅਤੇ ਉਨ੍ਹਾਂ ਨੂੰ ਚੋੜਾਂ ਕਰਨ ਦਾ ਕੰਮ ਸੁਰੂ ਹੋਣ ਜਾ ਰਿਹਾ ਹੈ। ਸੜਕਾਂ ਤੇ ਨਾਲ ਨਾਲ ਪੁਲ ਅਤੇ ਪੁਲੀਆਂ ਵੀ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਦੀ ਇਹ ਸੜਕ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ ਅਤੇ ਅਸੀ ਪਿਛਲੇ ਕਾਫੀ ਸਮੇਂ ਤੋ ਇਸ ਸੜਕ ਦਾ ਮਸਲਾ ਚੁੱਕਦੇ ਰਹੇ ਹਾਂ ਪ੍ਰੰਤੂ ਕੇਂਦਰ ਵੱਲੋਂ ਦੇਰੀ ਹੋਣ ਕਾਰਨ ਸੜਕ ਦੀ ਹਾਲਤ ਬਦ ਤੋ ਬਦਤਰ ਹੁੰਦੀ ਰਹੀ ਅਤੇ ਮੇਰੇ ਇਲਾਕੇ ਦੇ ਵਾਹਨ ਚਾਲਕ ਆਵਾਜਾਈ ਤੋਂ ਬਹੁਤ ਔਖੇ ਰਹੇ। ਹੁਣ ਅਸੀ ਵਾਰ ਵਾਰ ਗ੍ਰਹਿ ਮੰਤਰਾਲਾ ਮਨਿਸਟਰੀ ਆਫ ਰੋਡ ਐਡ ਟਾਸਪੋਰਟੇਸ਼ਨ ਤੋ ਪ੍ਰਵਾਨਗੀ ਲੈ ਲਈ ਹੈ ਅਤੇ ਹਿਮਾਚਲ ਪ੍ਰਦੇਸ਼ ਹੱਦ ਤੱਕ ਇਸ ਸੜਕ ਦਾ ਮੁਰੰਮਤ ਦਾ ਕੰਮ ਸੁਰੂ ਹੋ ਗਿਆ ਹੈ।