Wednesday, September 24Malwa News
Shadow

ਜੈਤੋ ‘ਚ ਹੋਇਆ ਅੰਮ੍ਰਿਤ ਸ਼ਰਮਾਂ ਦੇ ਪਿਤਾ ਜੀ ਪਿਆਰੇ ਲਾਲ ਸ਼ਰਮਾ ਇੰਸਪੈਕਟਰ ਦਾ ਸ਼ਰਧਾਂਜਲੀ ਸਮਾਗਮ

ਜੈਤੋ, 21 ਅਗਸਤ : ਸਿਹਤ ਵਿਭਾਗ ਦੇ ਮੀਡੀਆ ਇੰਚਾਰਜ ਅੰਮ੍ਰਿਤ ਸ਼ਰਮਾ ਦੇ ਪਿਤਾ ਪਿਆਰੇ ਲਾਲ ਸ਼ਰਮਾ ਇੰਸਪੈਕਟਰ ਪੀ ਆਰ ਟੀ ਸੀ ਸੇਵਾ ਮੁਕਤ ਦੀ ਅਚਨਚੇਤ ਅਕਾਲ ਚਲਾਣਾ ਕਰ ਜਾਣ ਤੇ ਬਾਬਾ ਜੈਤਿਆਨਾ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਅਤੇ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਇਲਾਕੇ ਦੀਆਂ ਵੱਖ ਵੱਖ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਵੱਲੋਂ ਪਿਆਰ ਲਾਲ ਸ਼ਰਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਕਰਮਚਾਰੀ ਤੋਂ ਇਲਾਵਾ ਧਾਰਮਿਕ ਸ਼ਖਸੀਅਤਾਂ
ਬਾਬਾ ਗੰਗਾ ਰਾਮ ਵਿਵੇਕ ਆਸ਼ਰਮ ਜਲਾਲ
ਬਾਬਾ ਰਿਸ਼ੀ ਰਾਮ ਵਿਵੇਕ ਆਸ਼ਰਮ ਜੈਤੋ ਅਤੇ ਰਾਜਨੀਤਿਕ ਆਗੂਆਂ
ਭੋਲਾ ਸਿੰਘ ਵਿਰਕ ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਸਾਬਕਾ
ਪਰਵੀਨ ਸ਼ਰਮਾ ਸੀਨੀਅਰ ਡਿਪਟੀ ਮੇਅਰ ਨਗਰ ਨਿਗਮ ਮੋਗਾ ਇਕਬਾਲ ਭਾਰਤੀ , ਪ੍ਰਕਾਸ਼ ਸਿੰਘ ਭੱਟੀ ਸਾਬਕਾ ਐਮ ਐਲ ਏ ਜਸਵੀਰ ਦਿਓਲ ਸਰਪੰਚ ਖਡੂਰ, ਸਰਜੀਤ ਸਿੰਘ ਸਾਬਕਾ ਸਰਪੰਚ ਦੁਸਾਂਝ, ਕੁਲਬੀਰ ਸਿੰਘ ਢਿੱਲੋਂ ਪੰਜਾਬ ਪ੍ਰਧਾਨ ਪੈਰਾਮੈਡੀਕਲ ਅਤੇ ਜਿਲਾ ਪ੍ਰਧਾਨ ਗੁਰਬਚਨ ਸਿੰਘ, ਕਮਲਜੀਤ ਜੀਤਾ ਫ਼ਿੰਨਲੈਂਡ ਵਾਲੇ , ਡਾਕਟਰ ਰਾਜੇਸ ਅੱਤਰੀ ਸਿਵਲ ਸਰਜਨ ਮੋਗਾ (ਸੇਵਾ ਮੁਕਤ), ਡਾਕਟਰ ਗਗਨਦੀਪ ਸਿੰਘ ਐਸ ਐਮ ਓ ਮੋਗਾ , ਨੈਸ਼ਨਲ ਹੈਲਥ ਮਿਸ਼ਨ ਦਾ ਸਟਾਫ ਅਤੇ ਹੋਰ ਵੱਖ ਵੱਖ ਪਤਵੰਤੇ ਸੱਜਣਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ।