
ਚੰਡੀਗੜ੍ਹ, 6 ਜੂਨ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪਲਵਲ ਵਾਸੀਆਂ ਨੂੰ ਵਿਕਾਸ ਪਰਿਯੋਜਨਾਵਾਂ ਦੀ ਵੱਡੀ ਸੌਗਾਤ ਦਿੰਦੇ ਹੋਏ ਵਿਧਾਨਸਭਾ ਖੇਤਰ ਲਈ ਅਨੈਕ ਐਲਾਨ ਕੀਤੇ। ਉਨ੍ਹਾਂ ਨੇ ਕਿਹਾ ਕਿ ਪਲਵਲ ਵਿੱਚ ਕੌਮਾਂਤਰੀ ਪੱਧਰ ਦਾ ਮਾਡਰਨ ਸਪੋਰਟਸ ਕੰਪਲੈਕਸ ਬਣਾਇਆ ਜਾਵੇਗਾ। ਨਾਲ ਹੀ, 55 ਲੱਖ ਰੁਪਏ ਦੀ ਲਾਗਤ ਨਾਲ ਪਲਵਲ ਵਿੱਚ ਇਨਡੋਰ ਸਟੇਡੀਅਮ ਨੂੰ ਸਾਊਂਡਪਰੂਫ ਬਣਾਇਆ ਜਾਵੇਗਾ। ਇਸ ਤੋਂ ਇਲਾਵਾ, ਸੈਕਟਰ -21 ਟ੍ਰਾਂਸਪੋਰਟ ਨਗਰ ਵਿੱਚ ਬੁਨਿਆਦੀ ਸਹੂਲਤਾਂ ਜਿਵੇਂ ਪਾਰਕਿੰਗ, ਬਰਸਾਤੀ ਪਾਣੀ ਦੀ ਨਿਕਾਸੀ, ਡ੍ਰੇਨੇਜ ਸਿਸਟਮ, ਜਲ੍ਹ ਸਪਲਾਈ ਆਦਿ ਦੇ ਵਿਕਾਸ ਲਈ 50 ਕਰੋੜ ਰੁਪਏ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਅੱਜ ਪਲਵਲ ਵਿੱਚ ਪ੍ਰਬੰਧਿਤ ਧੰਨਵਾਦ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਉਪਰੋਕਤ ਐਲਾਨ ਕੀਤੇ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਨੇ 40 ਕਰੋੜ 39 ਲੱਖ ਰੁਪਏ ਦੀ ਲਾਗਤ ਦੀ 7 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇੰਨ੍ਹਾਂ ਵਿੱਚ 15 ਕਰੋੜ 68 ਲੱਖ ਰੁਪਏ ਦੀ ਲਾਗਤ ਦੀ 3 ਪਰਿਯੋਜਨਾਵਾਂ ਦਾ ਉਦਘਾਟਨ ਅਤੇ 24 ਕਰੋੜ 71 ਲੱਖ ਰੁਪਏ ਲਾਗਤ ਦੀ 4 ਪਰਿਯੋਜਨਾਵਾਂ ਦਾ ਨੀਂਹ ਪੱਥਰ ਸ਼ਾਮਿਲ ਹਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਪਲਵਲ ਵਿਧਾਨਸਭਾ ਖੇਤਰ ਵਿੱਚ 152 ਕਿਲੋਮੀਟਰ ਦੀ 75 ਸੜਕਾਂ, ਜੋ ਹੁਣੀ ਗਾਰੰਟੀ ਪੀਰੀਅਡ ਵਿੱਚ ਹਨ, ਸਬੰਧਿਤ ਏਜੰਸੀਆਂ ਰਾਹੀਂ ਇੰਨ੍ਹਾਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇਗੀ। ਨਾਲ ਹੀ, 37.5 ਕਿਲੋਮੀਟਰ ਦੀ 8 ਸੜਕਾਂ ਦੀ ਮੁਰੰਮਤ ਲਈ 37 ਕਰੋੜ 57 ਲੱਖ ਰੁਪਏ ਅਤੇ 54.5 ਕਿਲੋਮੀਟਰ ਲੰਬਾਈ ਦੀ 26 ਸੜਕਾਂ ਦੇ ਨਵੀਨੀਕਰਣ ਲਈ 40 ਕਰੋੜ 18 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਜਨੌਲੀ ਡਿਸਟਰੀਬਿਊਟਰੀ ਦੀ ਰਿਮਾਡਲਿੰਗ ਲਈ 50 ਲੱਖ ਰੁਪਏ ਅਤੇ 5 ਪਿੰਡਾਂ ਵਿੱਚ ਵੀਆਰ ਬ੍ਰਿਜ ਲਈ 13 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਜਮੀਨ ਉਪਲਬਧ ਹੋਣ ‘ਤੇ ਮੁਸਤਫਾਬਾਦ ਵਿੱਚ 66 ਕੇਵੀ ਅਤੇ ਪਲਵਲ ਵਿੱਚ ਲਾਇਨ ਪਾਰ ਖੇਤਰ ਵਿੱਚ 220 ਕੇਵੀ ਦਾ ਸਬ-ਸਟੇਸ਼ਨ ਬਣਾਇਆ ਜਾਵੇਗਾ। ਪਲਵਲ ਸ਼ਹਿਰ ਵਿੱਚ ਭੁਮੀ ਉਪਲਬਧ ਹੋਣ ‘ਤੇ ਵਿਭਾਗ ਦੇ ਮਾਨਦੰਡਾਂ ਦੇ ਅਨੁਰੂਪ ਦੋ ਨਵੇਂ ਸਕੂਲ ਖੋਲਣ ਦਾ ਵੀ ਐਲਾਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਪਲਵਲ ਸ਼ਹਿਰ ਤੋਂ ਬਾਹਰ ਭੂਮੀ ਉਪਲਬਧ ਹੋਣ ‘ਤੇ ਨਵੀਂ ਅਨਾਜ ਮੰਡੀ ਦਾ ਨਿਰਮਾਣ ਕੀਤਾ ਜਾਵੇਗਾ। ਵਾਰਡ ਨੰਬਰ 1 ਤੋਂ 10 ਵਿੱਚ ਕਲੋਨੀਆਂ ਵਿੱਚ ਕੱਚੀ ਗਲੀਆਂ ਨੂੰ ਪੱਕਾ ਕੀਤਾ ਜਾਵੇਗਾ। ਉਨ੍ਹਾਂ ਨੇ ਪਲਵਲ ਵਿਧਾਨਸਭਾ ਖੇਤਰ ਦੇ ਪਿੰਡਾਂ ਵਿੱਚ ਕਮਿਊਨਿਟੀ ਕੇਂਦਰਾਂ ਲਈ 5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪਲਵਲ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਤਹਿਤ ਡੇ੍ਰਨੇਜ ਸਿਸਟਮ ਵਿੱਚ ਸੁਧਾਰ ਕੀਤਾ ਜਾਵੇਗਾ। ਬੜੌਲੀ ਨੂੰ ਸਬ ਤਹਿਸੀਲ ਬਨਾਉਣ ਲਈ ਇਸ ਸਬੰਧ ਵਿੱਚ ਗਠਨ ਕਮੇਟੀ ਨੂੰ ਪ੍ਰਸਤਾਵ ਭੇਜਿਆ ਜਾਵੇਗਾ। ਇਸ ਤੋਂ ਇਲਾਵਾ, ਹੋਰ ਮੰਗਾਂ ਦੀ ਫਿਜੀਬਿਲਿਟੀ ਚੈਕ ਕਰਵਾ ਕੇ, ਉਨ੍ਹਾਂ ਨੂੰ ਵੀ ਪੂਰਾ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਆਗਰਾ ਨਹਿਰ ਦੀ ਪਟਰੀ ‘ਤੇ ਸੜਕ ਦੇ ਵਿਸਤਾਰ ਦੇ ਡਿਜੀਬਿਲਿਟੀ ਚੈਕ ਕਰਵਾ ਕੇ ਇਸ ਨੂੰ ਬਨਾਉਣ ਦਾ ਕੰਮ ਕੀਤਾ ਜਾਵੇਗਾ। ਪਲਵਲ ਵਿਧਾਨਸਭਾ ਖੇਤਰ ਦੇ ਗ੍ਰਾਮੀਣ ਖੇਤਰ ਦੇ ਵਿਕਾਸ ਕੰਮਾਂ ਲਈ ਵੀ ਵੱਖ ਤੋਂ 5 ਕਰੋੜ ਰੁਪਏ ਦਾ ਐਲਾਨ ਕੀਤਾ।
ਵਿਕਸਿਤ ਭਾਰਤ-ਵਿਕਸਿਤ ਹਰਿਆਣਾ ਨੂੰ ਅੱਗੇ ਵਧਾਉਣ ਲਈ ਸੂਬਾ ਸਰਕਾਰ ਕੇਂਦਰ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕਰ ਰਹੀ ਕੰਮ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਵਿਕਸਿਤ ਭਾਰਤ-ਵਿਕਸਿਤ ਹਰਿਆਣਾ ਨੂੰ ਅੱਗੇ ਵਧਾਉਣ ਲਈ ਸਾਡੀ ਸਰਕਾਰ ਕੇਂਦਰ ਸਰਕਾਰ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਤੇਜੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ 11 ਗੌਰਵਸ਼ਾਲੀ ਸਾਲ ਪੂਰੇ ਹੋ ਰਹੇ ਹਨ। ਇੰਨ੍ਹਾਂ 11 ਸਾਲਾਂ ਵਿੱਚ ਹਰ ਭਾਰਤਵਾਸੀ ਨੈ ਇੱਕ ਅਜਿਹੇ ਭਾਰਤ ਦਾ ਉਦੈ ਦੇਖਿਆ ਹੈ, ਜੋ ਆਪਣੀ ਪੁਰਾਣੀ ਵਿਰਾਸਤ ‘ਤੇ ਮਾਣ ਕਰਦਾ ਹੈ, ਮੌਜੂਦਾ ਦੀ ਚਨੌਤੀਆਂ ਦਾ ਡੱਟ ਕੇ ਸਾਹਮਣਾ ਕਰਦਾ ਹੈ ਅਤੇ ਭਵਿੱਖ ਲਈ ਮਹਤਵਪੂਰਣ ਸਪਨੇ ਸਜਾਉਂਦਾ ਹੈ। ਪ੍ਰਧਾਨ ਮੰਤਰੀ ਦੇ ਦੂਰਦਰਸ਼ੀ ਅਗਵਾਈ, ਉਨ੍ਹਾਂ ਦੀ ਅਦਭੂਤ ਇੱਛਾ ਡਕਤੀ ਅਤੇ ਸੱਭਕਾ ਸਾਥ-ਸੱਭਕਾ ਵਿਕਾਸ, ਸੱਭਕਾ ਵਿਸ਼ਵਾਸ ਅਤੇ ਸੱਭਕਾ ਪ੍ਰਯਾਸ ਦੇ ਮੂਲਮੰਤਰ ਨੇ ਦੇਸ਼ ਨੂੰ ਇੱਕ ਨਵੀਂ ਦਿਸ਼ਾ ਅਤੇ ਇੱਕ ਨਵੀਂ ਉਰਜਾ ਪ੍ਰਦਾਨ ਕੀਤੀ ਹੈ। ਉਨ੍ਹਾਂ ਨੈ ਕਿਹਾ ਕਿ ੧ਦੋਂ ਸਾਲ 2014 ਵਿੱਚ ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਪ੍ਰਧਾਨ ਸੇਵਕ ਦਾ ਅਹੁਦਾ ਸੰਭਾਲਿਆ, ਉਸ ਸਮੇ ਂ ਸਾਡੀ ਅਰਥਵਿਵਸਥਾ ‘ਤੇ ਸੰਸਾਰ ਵਿੱਚ 11ਵੇਂ ਸਥਾਨ ‘ਤੇ ਸੀ, ਪਰ ਅੱਜ ਭਾਰਤ ਦੁਨੀਆ ਦੀ ਚੌਧੀ ਵੱਡੀ ਅਰਥਵਿਵਸਥਾ ਬਣ ਗਿਆ ਹੈ। ਮੁੱਖ ਮੰਤਰੀ ਨੇ ਕਾਂਗਰਸ ‘ਤੇ ਤੰਜ ਕੱਸਦੇ ਹੋਏ ਕਿਹਾ ਕਿ 2014 ਤੋਂ ਪਹਿਲਾਂ ਸੂਬੇ ਵਿੱਚ ਵਿਕਾਸ ਦੀ ਗਤੀ ਹੌਲੀ ਸੀ ਅਤੇ ਆਮ ਜਨਤਾ ਦੀ ਸਮਸਿਆਵਾਂ ਦਾ ਹੱਲ ਨਹੀਂ ਹੁੰਦਾ ਸੀ, ਨਾ ਹੀ ਉਨ੍ਹਾਂ ਨੂੰ ਯੋਜਨਾਵਾਂ ਦਾ ਲਾਭ ਮਿਲਦਾ ਸੀ। ਪਰ 2014 ਦੇ ਬਾਅਦ ਸਾਡੀ ਸਰਕਾਰ ਨੇ ਹਰਿਆਣਾ ਵਿੱਚ ਦੁਗਣੀ ਗਤੀ ਨਾਲ ਵਿਕਾਸ ਕੰਮ ਕੀਤੇ ਹਨ। 10 ਸਾਲਾਂ ਤੋਂ ਵੱਧ ਸਮੇਂ ਦੇ ਕਾਰਜਕਾਲ ਵਿੱਚ ਪਲਵਲ ਵਿਧਾਨਸਭਾ ਖੇਤਰ ਵਿੱਚ 1270 ਕਰੋੜ ਰੁਪਏ ਦੇ ਵਿਕਾਸ ਕੰਮ ਕਰਵਾਏ ਹਨ।
ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਨੂੰ ਦੇਸ਼ ਤੋਂ ਮੰਗਣੀ ਚਾਹੀਦੀ ਹੈ ਮਾਫੀ
ਮੁੱਖ ਮੰਤਰੀ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬਿਆਨ ਨੂੰ ਨਿੰਦਾਯੋਗ ਦੱਸਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਨੂੰ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਕਾਂਗਰਸ ਪਾਰਟੀ ਅਤੇ ਮੌ੧ੂਦਾ ਸਰਕਾਰ ਦੇ ਕਾਰਜਕਾਲ ਦੀ ਤੁਲਣਾ ਕਰਦੇ ਹੋਏ ਕਿਹਾ ਕਿ 2014 ਤੋਂ ਪਹਿਲਾਂ ਹਰਿਆਣਾ ਦੇ 17 ਲੱਖ ਬਜੁਰਗਾਂ ਨੂੰ ਪੈਂਸ਼ਨ ਮਿਲਦੀ ਸੀ, ਜਦੋਂ ਕਿ ਅੱਜ ਮੌਜੂਦਾ ਸਰਕਾਰ ਵੱਲੋਂ 36 ਲੱਖ ਤੋਂ ਵੱਧ ਬਜੁਰਗਾਂ ਨੂੰ 3 ਹਜਾਰ ਰੁਪਏ ਮਹੀਨਾ ਸਨਮਾਨ ਭੱਤਾ ਦਿੱਤਾ ਜਾ ਰਿਹਾ ਹੈ। ਕਾਂਗਰਸ ਦੇ 10 ਸਾਲ ਦੇ ਕਾਰਜਕਾਲ ਵਿੱਚ ਸੂਬੇ ਵਿੱਚ ਫਸਲ ਖਰਾਬੇ ‘ਤੇ ਕਿਸਾਨਾਂ ਨੂੰ ਸਿਰਫ 1155 ਕਰੋੜ ਰੁਪਏ ਦਾ ਮੁਆਵਜਾ ਦਿੱਤਾ ਗਿਆ, ਜਦੋਂ ਕਿ ਸਾਡੀ ਸਰਕਾਰ ਨੈ 10 ਸਾਲਾਂ ਵਿੱਚ 15,145 ਕਰੋੜ ਰੁਪਏ ਦਾ ਮੁਆਵਜਾ ਦਿੱਤਾ। ਕਾਂਗਰਸ ਦੇ ਸਮੇਂ ਵਿੱਚ ਗਰੀਬਾਂ ਨੂੰ ਬੀਮਾਰੀਆਂ ਦੇ ਇਲਾਜ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਦੋਂ ਕਿ ਅੱਜ ਆਯੂਸ਼ਮਾਨ ਯੋਜਨਾ ਰਹੀੀਂ ਗਰੀਬਾਂ ਦਾ ਇਲਾਜ ਹੋ ਰਿਹਾ ਹੈ। ਇਸ ਦੇ ਤਹਿਤ ਹੁਣ ਤੱਕ 20 ਲੱਖ ਤੋਂ ਵੱਧ ਲੋਕਾਂ ਨੂੰ 2 ਹਜਾਰ 767 ਕਰੋੜ ਰੁਪਏ ਦਾ ਮੁਫਤ ਇਲਾਜ ਪ੍ਰਦਾਨ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ 10 ਸਾਲਾਂ ਵਿੱਚ ਕਾਂਗਰਸ ਨੇ ਛੇ ਮੈਡੀਕਲ ਕਾਲਜ ਬਣਾਏ, ਜਦੋਂ ਕਿ ਮੌਜੂਦਾ ਸਰਕਾਰ ਨੇ 9 ਕਾਲਜ ਬਨਾਉਣ ਦਾ ਕੰਮ ਕੀਤਾ ਅਤੇ 9 ਹੋਰ ਕਾਲਜ ਨਿਰਮਾਣਧੀਨ ਹਨ। ਉੱਥੇ, ਕਾਂਗਰਸ ਦੇ ਸਮੇਂ ਵਿੱਚ ਐਮਬੀਬੀਐਸ ਦੀ ਸਿਰਫ 700 ਸੀਟਾਂ ਹੁੰਦੀਆਂ ਸਨ, ਜਦੋਂ ਕਿ ਅੱਜ 2185 ਸੀਟਾਂ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਹਰਿਆਣਾ ਵਿੱਚ ਐਮਬੀਬੀਐਸ ਦਾ 3485 ਸੀਟਾਂ ਹੋ ਜਾਣਗੀਆਂ। ਇਸ ਮੌਕੇ ‘ਤੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਗੁੱਜਰ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ, ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਅਤੇ ਖੇਡ ਰਾਜ ਮੰਤਰੀ ਸ੍ਰੀ ਗੋਰਵ ਗੌਤਮ ਸਮੇਤ ਹੋਰ ਮਾਣਯੋਗ ਮਹਿਮਾਨ ਮੌਜੂਦ ਰਹੇ।