
ਚੰਡੀਗੜ੍ਹ, 2 ਜੁਲਾਈ : ਹਰਿਆਣਾ ਦੀ ਨਾਇਬ ਸਰਕਾਰ ਸੂਬੇ ਨੂੰ ਸੈਰ-ਸਪਾਟਾ ਦੀ ਦ੍ਰਿਸ਼ਟੀ ਨਾਲ ਕੌਮਾਂਤਰੀ ਪੱਧਰ ‘ਤੇ ਚਮਕਾਉਣ ਦੀ ਦਿਸ਼ਾ ਵਿੱਚ ਵਿਸ਼ੇਸ਼ ਪਹਿਲ ਕਰਨ ਜਾ ਰਹੀ ਹੈ, ਜਿਸ ਨਾਲ ਹਰਿਆਣਾ ਦੇ ਸੈਰ-ਸਪਾਟਾ ਨੁੰ ਉਦਯੋਗ ਨੂੰ ਨਾ ਸਿਰਫ ਨਵੀਂ ਪਹਿਚਾਣ ਮਿਲਗੀ, ਸਗੋ ਇਸ ਨਾਲ ਅਰਥਵਿਵਸਥਾ ਨੂੰ ਵੀ ਮਜਬੂਤੀ ਮਿਲੇਗੀ। ਇਸ ਨਵੀਂ ਕਾਰਜਯੋਜਨਾ ਤਹਿਤ ਹਰਿਆਣਾ ਸਰਕਾਰ ਦਿੱਲੀ-ਐਨਸੀਆਰ ਖੇਤਰ ਵਿੱਚ ਡਿਜ਼ਨੀਲੈਂਡ ਬਨਾਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਸੂਬੇ ਦਾ ਵਿਸ਼ਵ ਮੰਚ ‘ਤੇ ਤੀਰਥ ਸਥਾਨ ਵਜੋ ਸਥਾਪਿਤ ਕਰਨ ਲਈ ਸੂਰਜਕੁੰਡ ਵਿੱਚ ਹਰ ਸਾਲ ਤਿੰਨ ਮੇਲਿਆਂ ਦਾ ਪ੍ਰਬੰਧ ਕਰਨ ਅਤੇ ਕੌਮਾਂਤਰੀ ਗੀਤਾ ਮਹੋਤਸਵ ਨੂੰ ਹੋਰ ਵੱਡੇ ਰੂਪ ਵਿੱਚ ਮਨਾਉਣ ਲਈ ਕੇਂਦਰ ਸਰਕਾਰ ਤੋਂ ਆਰਥਕ ਸਹਿਯੋਗ ਦੀ ਅਪੀਲ ਕੀਤੀ ਗਈ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇੰਨ੍ਹਾਂ ਪਰਿਯੋਜਨਾਵਾਂ ਦੇ ਸਬੰਧ ਵਿੱਚ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਸਭਿਆਚਾਰਕ ਅਤੇ ਸੈਰ-ਸਪਾਟਾ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨਾਲ ਹਰਿਆਣਾ ਵਿੱਚ ਸੈਰ-ਸਪਾਟਾ ਨੂੰ ਪ੍ਰੋਤਸਾਹਨ ਦੇਣ ਅਤੇ ਸੂਬੇ ਦਾ ਅਮੀਰ ਸਭਿਆਚਾਰ ਵਿਰਾਸਤ ਨੂੰ ਸੰਭਾਲਣ ਤੇ ਵਿਸ਼ਵ ਨਕਸ਼ੇ ‘ਤੇ ਇੱਕ ਪ੍ਰਮੁੱਖ ਸੈਰ-ਸਪਾਟਾ ਕੇਂਦਰ ਵਜੋ ਸਥਾਪਿਤ ਕਰਨ ਦੇ ਸਬੰਧ ਵਿੱਚ ਵਿਚਾਰ-ਵਟਾਂਦਰਾਂ ਕੀਤਾ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਡਿਜੀਨ ਲੈਂਡ ਹਰਿਆਣਾ, ਖਾਸ ਕਰ ਦਿੱਲੀ-ਐਨਸੀਆਰ ਖੇਤਰ ਲਈ ਇੱਕ ਵੱਡਾ ਬਦਲਾਅ ਲਿਆਉਣ ਵਾਲਾ ਮੌਕਾ ਸਾਬਤ ਹੋਵੇਗਾ। ਇਸ ਡਿਜ਼ਨੀਲੈਂਡ ਨਾਲ ਸੂਬੇ ਦੇ ਨਾਲ-ਨਾਲ ਦੇਸ਼ ਨੂੰ ਆਰਥਕ, ਸਭਿਆਚਾਰਕ ਅਤੇ ਸਮਾਜਿਕ ਲਾਭ ਮਿਲਣਗੇ। ਇਸ ਪਰਿਯੋਜਨਾ ਦਾ ਉਦੇਸ਼ ਬਾਜਾਰ ਅਤੇ ਕਨੈਕਟੀਵਿਟੀ ਦਾ ਲਾਭ ਚੁੱਕ ਕੇ ਇੱਕ ਵਿਸ਼ਵ ਪੱਧਰੀ ਮਨੋਰੰਜਨ ਕੇਂਦਰ ਬਨਾਉਣਾ ਹੈ। ਇਸ ਪਰਿਯੋਜਨਾ ਨਾਲ ਹਜਾਰਾਂ ਸਿੱਧੇ ਅਤੇ ਅਸਿੱਧੇ ਰੁਜਗਾਰ ਸ੍ਰਿਜਤ ਹੋਣਗੇ, ਬੁਨਿਆਦੀ ਢਾਂਚੇ ਦਾ ਵਿਕਾਸ ਹੋਵੇਗਾ ਅਤੇ ਨੇੜੇ ਦੇ ਖੇਤਰਾਂ ਵਿੱਚ ਵੀ ਵਿਕਾਸ ਦੇ ਮੱਦੇਨਜਰ ਵੱਡਾ ਬਦਲਾਅ ਆਵੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾਂ ਦੇ ਗੁਰੂਗ੍ਰਾਮ ਵਿੱਚ ਕਈ ਫਾਰਚੂਨ ਕੰਪਨੀਆਂ ਦੇ ਮੁੱਖ ਦਫਤਰ ਹਨ ਅਤੇ ਇਹ ਸੂਬੇ ਦੀ ਅਰਥਵਿਵਸਥਾ ਵਿੱਚ ਜਿਆਦਾਤਰ ਯੋਗਦਾਨ ਦਿੰਦਾ ਹੈ। ਗੁਰੂਗ੍ਰਾਮ ਦੀ ਅਗਾਮੀ ਗਲੋਬਲ ਸਿਟੀ ਪ੍ਰੋਜੈਕਟ ਦੀ ਸਥਾਪਨਾ ਇਸ ਖੇਤਰ ਵਿੱਚ ਇੱਕ ਹੋਰ ਉਪਲਬਧੀ ਹੋਵੇਗੀ। ਇਸ ਲਈ ਪ੍ਰਸਤਾਵਿਤ ਡਿਜ਼ਨੀਲੈਂਡ ਪ੍ਰੋਜੈਕਟ ਲਈ ਗੁਰੂਗ੍ਰਾਮ ਸੱਭ ਤੋਂ ਆਦਰਸ਼ ਸਥਾਨ ਹੋਵੇਗਾ। ਇਸ ਪਰਿਯੋਜਨਾ ਲਈ ਪੰਚਗਾਂਓ ਚੌਕ ਦੇ ਨੇੜੇ ਮਾਨੇਸਰ, ਜਿਲ੍ਹਾ ਗੁਰੂਗ੍ਰਾਮ ਵਿੱਚ ਲਗਭਗ 500 ਏਕੜ ਥਾਂ ਨੂੰ ਚੋਣ ਕੀਤਾ ਹੈ। ਇਹ ਸਥਾਨ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ-ਵੇ ਅਤੇ ਹਰਿਆਣਾ ਆਰਬਿਟਲ ਰੇਡ ਕੋਰੀਡੋਰ ‘ਤੇ ਸਥਿਤ ਹੈ। ਇਹ ਪਰਿਯੋਜਨਾ ਹਰਿਆਣਾ ਦੇ ਆਰਥਕ ਵਿਕਾਸ ਲਈ ਵੀ ਬਹੁਤ ਮਹਤੱਵਪੂਰਣ ਹੈ ਅਤੇ ਨਾਲ ਹੀ ਡਿਜ਼ਨੀਲੈਂਡ ਜੇਕਰ ਭਾਰਤ ਵਿੱਚ ਆਪਣਾ ਪ੍ਰੋਜੈਕਟ ਸਥਾਪਿਤ ਕਰਦਾ ਹੈ ਤਾਂ ਇਸ ਨਾਲ ਸੈਰ-ਸਪਾਟਾ ਨੂੰ ਵੀ ਪ੍ਰੋਤਸਾਹਨ ਮਿਲੇਗਾ ਅਤੇ ਕੌਮਾਂਤਰੀ ਸੈਨਾਨੀ ਵੀ ਭਾਰਤ ਵਿੱਚ ਆਉਣਗੇ ਅਤੇ ਦੇਸ਼ ਅਤੇ ਸੂਬੇ ਦੇ ਮਾਲ ਵਿੱਚ ਵਾਧਾ ਹੋਵੇਗਾ।
ਸੂਰਜਕੁੰਡ ਵਿੱਚ ਸਾਲ ਵਿੱਚ ਤਿੰਨ ਮੇਲਿਆਂ ਦਾ ਹੋਵੇਗਾ ਪ੍ਰਬੰਧ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਸੈਰ-ਸਪਾਟਾ ਕੇਂਦਰ ਵਜੋ ਸਥਾਪਿਤ ਕਰਨ ਅਤੇ ਦੇਸ਼-ਵਿਦੇਸ਼ ਦੇ ਸ਼ਿਲਪਕਾਰਾਂ ਨੂੰ ਇੱਕ ਵੱਡਾ ਸਟੇਜ ਪ੍ਰਦਾਨ ਕਰਨ ਦੇ ਉਦੇਸ਼ ਨਾਲ ਹਰ ਸਾਲ ਫਰੀਦਾਬਾਦ ਜਿਲ੍ਹੇ ਵਿੱਚ ਕੌਮਾਂਤਰੀ ਸੂਰਜਕੁੰਡ ਮੇਲੇ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮੇਲੇ ਵਿੱਚ ਭਾਰਤੀ ਕਲਾ, ਸਭਿਆਚਾਰ, ਕ੍ਰਾਫਟ, ਸੰਗੀਤ ਅਤੇ ਦੇਸ਼-ਵਿਦੇਸ਼ ਦੇ ਸ਼ਿਲਪਕਾਰ, ਕਲਾਕਾਰ ਅਤੇ ਲੋਕ ਕਲਾਕਾਰ ਹਿੱਸਾ ਲੈਂਦੇ ਹਨ ਅਤੇ ਆਪਣੇ ਖੇਤਰੀ ਉਤਪਾਦਾਂ ਅਤੇ ਸਭਿਆਚਾਰ ਵਿਰਾਸਤ ਦਾ ਪ੍ਰਦਰਸ਼ਨ ਕਰਦੇ ਹਨ। ਹਰ ਵਾਰ ਮੇਲੇ ਦੀ ਥੀਮ ਕਿਸੇ ਇੱਕ ਸੂਬੇ ‘ਤੇ ਅਧਾਰਿਤ ਹੁੰਦੀ ਹੈ, ਜਿਸ ਨਾਲ ਉਸ ਸੂਬੇ ਦੀ ਵਿਸ਼ੇਸ਼ ਰਿਵਾਇਤਾਂ ਅਤੇ ਲੋਕਕਲਾ ਨੂੰ ਪ੍ਰੋਤਸਾਹਨ ਮਿਲਦਾ ਹੈ। ਸੂਰਜਕੁੰਡ ਮੇਲਾ ਨਾ ਸਿਰਫ ਭਾਰਤੀ ਵਿਵਿਧਤਾ ਦਾ ਉਤਸਵ ਹੈ, ਸਗੋ ਇਹ ਸੈਰ-ਸਪਾਟਾ ਨੂੰ ਵੀ ਪ੍ਰੋਤਸਾਹਨ ਦੇਣ ਵਾਲਾ ਇੱਕ ਪ੍ਰਮੁੱਖ ਸਭਿਆਚਾਰਕ ਪ੍ਰਬੰਧ ਬਣ ਚੁੱਕਾ ਹੈ।
ਉਨ੍ਹਾਂ ਨੇ ਕਿਹਾ ਕਿ ਸੂਰਜਕੁੰਡ ਮੇਲੇ ਦੀ ਪ੍ਰਸਿੱਦੀ ਨੂੰ ਦੇਖਦੇ ਹੋਏ ਸਰਕਾਰ ਨੇ ਵਿਚਾਰ ਕੀਤਾ ਹੈ ਕਿ ਸੂਰਜਕੁੰਡ ਵਿੱਚ ਇੱਕ ਦੀਵਾਲੀ ਮੇਲਾ ਅਤੇ ਇੱਕ ਪੁਸਤਰ ਮੇਲੇ ਦਾ ਵੀ ਪ੍ਰਬੰਧ ਕੀਤਾ ਜਾਵੇ, ਜਿਸ ਨਾਲ ਨਾ ਸਿਰਫ ਸਥਾਨਕ ਸੂਬਾ ਅਤੇ ਦੇਸ਼-ਵਿਦੇਸ਼ ਦੇ ਸ਼ਿਲਪਕਾਰਾਂ, ਕਲਾਕਾਰਾਂ ਅਤੇ ਲੋਕ ਕਲਾਕਾਰਾਂ ਨੂੰ ਆਪਣੀ ਕਲਾ ਪ੍ਰਦਰਸ਼ਿਤ ਕਰਨ ਦਾ ਸੁਨਹਿਰਾ ਮੌਕਾ ਮਿਲੇਗਾ।
ਕੌਮਾਂਤਰੀ ਗੀਤਾ ਮਹੋਤਸਵ ਲਈ ਕੇਂਦਰ ਤੋਂ ਆਰਥਕ ਸਹਿਯੋਗ ਦੀ ਅਪੀਲ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾਂ ਸਰਕਾਰ ਵੱਲੋਂ ਭਗਵਾਨ ਸ੍ਰੀ ਕ੍ਰਿਸ਼ਣ ਵੱਲੋਂ ਦਿੱਤੇ ਗਏ ਕਰਮ ਦੇ ਸੰਦੇਸ਼ ਨੂੰ ਪੂਰੇ ਵਿਸ਼ਵ ਵਿੱਚ ਪਹੁੰਚਾਉਣ ਦੇ ਉਦੇਸ਼ ਨਾਲ ਹਰ ਸਾਲ ਕੌਮਾਂਤਰੀ ਗੀਤਾ ਮਹੋਤਸਵ ਦਾ ਪ੍ਰਬੰਧ ਕੀਤਾ ਜਾਂਦਾ ਹੈ, ਜਿਸ ਦੌਰਾਨ ਸਰਸ ਮੇਲੇ ਸਮੇਤ ਸਭਿਆਚਾਰਕ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇੰਨ੍ਹਾ ਪ੍ਰੋਗਰਾਮਾਂ ਵਿੱਚ ਕੌਮਾਂਤਰੀ ਕਲਾਕਾਰ ਅਤੇ ਸ਼ਿਲਪਕਾਰ ਵੱਡੀ ਗਿਣਤੀ ਵਿੱਚ ਹਿੱਸਾ ਲੈਂਦੇ ਹਨ, ਸਭਿਆਚਾਰਕ ਆਦਾਨ-ਪ੍ਰਦਾਨ ਨੁੰ ਪ੍ਰੋਤਸਾਹਨ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਗੀਤਾ ਮਹੋਤਸਵ ਹਰਿਆਣਾ ਦਾ ਇੱਕ ਵਿਲੱਖਣ ਸੈਰ-ਸਪਾਟਾ ਸਥਾਨ ਵਜੋ ਸਥਾਪਿਤ ਕਰਨ ਦਾ ਇੱਕ ਵੱਡਾ ਮੰਚ ਹੈ,ਜਿਸ ਵਿੱਚ ਕੌਮਾਂਤਰੀ ਸੈਨਾਨੀਆਂ ਨੂੰ ਖਿੱਚਣ ਦੀ ਕਾਫੀ ਸਮਰੱਥਾ ਹੈ। ਇਸ ਉਦੇਸ਼ ਲਈ ਸੈਰ-ਸਪਾਟਾ ਮੰਤਰਾਲੇ ਭਾਰਤ ਸਰਕਾਰ ਦੇ ਸਰਗਰਮ ਸਹਿਯੋਗ ਦੀ ਜਰੂਰਤ ਹੈ। ਇਸ ਲਈ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਕੌਮਾਂਤਰੀ ਗੀਤਾ ਮਹੋਤਸਵ ਵੱਡੇ ਪੈਮਾਨੇ ‘ਤੇ ਪ੍ਰਬੰਧਿਤ ਕਰਨ ਲਈ ਹਰਿਆਣਾਂ ਨੂੰ ਮਾਲੀ ਸਹਾਇਤਾ ਪ੍ਰਦਾਨ ਕੀਤੀ ਜਾਵੇ, ਜਿਸ ਨਾਲ ਹਰਿਆਣਾ ਰਾਜ ਵਿਸ਼ਵ ਨਕਸ਼ੇ ‘ਤੇ ਇੱਕ ਪ੍ਰਮੁੱਖ ਤੀਰਥਸਥਾਨ ਵਜੋ ਸਥਾਪਿਤ ਹੋ ਸਕੇ