Saturday, May 17Malwa News
Shadow

ਵਿਕਾਸ ਪਰਿਯੋਜਨਾਵਾਂ ਨੁੰ ਪੰਖ ਲਗਾਉਣ ਲਈ ਮੁੱਖ ਮੰਤਰੀ ਨੇ ਐਫਐਮਡੀਏ ਦਾ 773.24 ਕਰੋੜ ਰੁਪਏ ਦੇ ਬਜਟ ਨੂੰ ਦਿੱਤੀ ਮੰਜੂਰੀ

ਚੰਡੀਗਡ੍ਹ, 4 ਮਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਫਰੀਦਾਬਾਦ ਵਿੱਚ ਜਲਸਪਲਾਈ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਤੇ ਨਿਰਧਾਰਿਤ ਸਮੇਂ ਦੇ ਅੰਦਰ ਸਾਰੀ ਜਰੂਰੀ ਬੁਨਿਆਦੀ ਢਾਂਚੇ ਦੀ ਸਥਾਪਨਾ ਯਕੀਨੀ ਕਰਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਮਿਰਜਾਪੁਰ ਜੋਨ ਵਿੱਚ ਸੀਵਰੇ੧ ਸਬੰਧੀ ਸਮਸਿਆਵਾਂ ਦੇ ਹੱਲ ਲਈ 20 ਐਮਐਲਡੀ ਦਾ ਨਵਾਂ ਐਸਟੀਪੀ ਵੀ ਬਣਾਇਆ ਜਾਵੇ।
ਮੁੱਖ ਮੰਤਰੀ ਨੇ ਇਹ ਗੱਲ ਅੱਜ ਫਰੀਦਾਬਾਦ ਵਿੱਚ ਪ੍ਰਬੰਧਿਤ ਫਰੀਦਾਬਾਦ ਮਹਾਨਗਰ ਵਿਕਾਸ ਅਥਾਰਿਟੀ (ਐਫਐਮਡੀਏ) ਦੀ ਛੇਵੀਂ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਹੀ। ਮੀਟਿੰਗ ਦੌਰਾਨ ਬੁਨਿਆਦੀ ਢਾਂਚਾ ਅਤੇ ਨਾਗਰਿਕ ਸੁਧਾਰ ਦੀ ਗਤੀ ਨੂੰ ਤੇਜ ਕਰਨ ਲਈ ਲਗਭਗ 773.24 ਕਰੋੜ ਰੁਪਏ ਦੇ ਵਿਕਾਸ ਬਜਟ ਨੂੰ ਮੰਜੂਰੀ ਦਿੱਤੀ ਗਈ। ਮੀਟਿੰਗ ਵਿੱਚ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ੍ਰੀ ਕ੍ਰਿਸ਼ਣਪਾਲ ਗੁੱਜਰ, ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ, ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ, ਵਲੱਭਗੜ੍ਹ ਵਿਧਾਨਸਭਾ ਖੇਤਰ ਦੇ ਵਿਧਾਇਕ ਸ੍ਰੀ ਮੂਲਚੰਦ ਸ਼ਰਮਾ, ਐਨਆਈਟੀ ਵਿਧਾਨਸਭਾ ਖੇਤਰ ਦੇ ਵਿਧਾਇਕ ਸ੍ਰੀ ਸਤੀਸ਼ ਫਾਗਨਾ, ਬੜਖਲ ਵਿਧਾਨਸਭਾ ਖੇਤਰ ਦੇ ਵਿਧਾਇਕ ਸ੍ਰੀ ਧਨੇਸ਼ ਅਦਲਖਾ ਤੇ ਫਰੀਦਾਬਾਦ ਦੇ ਮੇਅਰ ਪ੍ਰਵੀਣ ਬੱਤਰਾ ਜੋਸ਼ੀ ਵੀ ਮੌਜੂਦ ਰਹੇ। ਵਿਕਾਸ ਪਰਿਯੋਜਨਾਵਾਂ ਨੁੰ ਸਮੇਂ ‘ਤੇ ਪੂਰਾ ਕਰਨ ਲਈ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਵਿਕਾਸ ਕੰਮਾਂ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ। ਐਫਐਮਡੀਏ ਦੀ ਪਿਛਲੀ ਮੀਟਿੰਗ ਵਿੱਚ ਕੀਤੇ ਗਏ ਫੈਸਲਿਆਂ ਦੇ ਲਾਗੂ ਕਰਨ ਦੀ ਸਥਿਤੀ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਪਬਲਿਕ ਸੁਰੱਖਿਆ ਅਤੇ ਆਵਾਜਾਈ ਪ੍ਰਬੰਧਨ ਨੂੰ ਹੋਰ ਬਿਹਤਰ ਬਨਾਉਣ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ। ਸ਼ਹਿਰ ਵਿੱਚ ਸੀਵਰੇਜ ਵਿਵਸਥਾ ਵਿੱਚ ਸੁਧਾਰ ਲਈ ਮੁੱਖ ਮੰਤਰੀ ਨੇ ਪਿੰਡ ਬਾਦਸ਼ਾਹਪੁਰ ਵਿੱਚ ਨਵੇਂ 45 ਐਮਐਲਡੀ ਸਮਰੱਥਾ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸਟੀਪੀ) ਅਤੇ ਮੁੱਖ ਪੰਪਿੰਗ ਸਟੇਸ਼ਨ ਦਾ ਤੇਜੀ ਨਾਲ ਨਿਰਮਾਣ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਫਰੀਦਾਬਾਦ ਵਿੱਚ ਜਲਸਪਲਾਈ ਵਧਾਉਣ ਨਾਲ ਸਬੰਧਿਤ ਕੰਮਾਂ ਦੀ ਪ੍ਰਗਤੀ ਦੀ ਜਾਣਕਾਰੀ ਵੀ ਲਈ। ਅਧਿਕਾਰੀਆਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਦਸਿਆ ਕਿ ਮੌਜੂਦਾ ਜਲ ਸਪਲਾਈ ਅਤੇ ਸਾਲ 2040 ਦੀ ਸੰਭਾਵਿਤ ਜਲਸਪਲਾਈ ਮੰਗ ਦੇ ਵਿੱਚ ਦੇ ਅੰਤਰ ਨੂੰ ਪੂਰਾ ਕਰਨ ਲਈ ਮਾਸਟਰ ਡਿਵੇਲਪਮੈਂਟ ਪਲਾਟ 2031 ਅਨੁਸਾਰ ਜਲਸਪਲਾਈ ਵਧਾਉਣ ਲਈ 2171 ਕਰੋੜ ਰੁਪਏ ਦੀ ਰਕਮ ਦਾ ਪ੍ਰਸਤਾਵ ਪੰਜਵੀਂ ਮੀਟਿੰਗ ਵਿੱਚ ਮੰਜੂਰੀ ਮਿਲਣ ਬਾਅਦ ਵਿੱਤੀ ਸਹਾਇਤਾ ਲਈ ਐਨਸੀਆਰਪੀਬੀ ਨੂੰ ਪ੍ਰਸਤਾਵ ਭੇਜਿਆ ਜਾ ਚੁੱਕਾ ਹੈ। ਇਸ ਦੌਰਾਨ ਐਨਆਈਟੀ ਅਤੇ ਬੜਖਲ ਵਿਧਾਨਸਭਾ ਖੇਤਰ ਦੇ ਆਖੀਰੀ ਛੋਰ ‘ਤੇ ਜਲਸਪਲਾਈ ਦੀ ਕਮੀ ਨਾਲ ਝੂਜ ਰਹੇ ਖੇਤਰਾਂ ਦੀ ਪਹਿਚਾਣ ਕਰ ਇੰਨ੍ਹਾਂ ਖੇਤਰਾਂ ਵਿੱਚ 5 ਨਵੇਂ ਰੈਲੀਵੈਲ, 40 ਕਿਲੋਮੀਟਰ ਪਾਇਪਲਾਇਨ ਵਿਛਾਉਣ, ਬੂਸਟਿੰਗ ਸਟੇਸ਼ਨ ਸਥਾਪਿਤ ਕਰਨ ਰਾਹੀਂ ਪਾਣੀ ਦੀ ਜਰੂਰਤ ਨੂੰ ਪੂਰਾ ਕਰਨ ਲਈ 253.28 ਕਰੋੜ ਰੁਪਏ ਦੀ ਰਕਮ ਦਾ ਪ੍ਰਸਤਾਵ ਰੱਖਿਆ ਗਿਆ। ਇਸ ਨਾਲ 50 ਐਮਐਲਡੀ ਤੱਕ ਜਲਸਪਲਾਈ ਵਧਾਈ ਜਾ ਸਕੇਗੀ। ਇਸ ਪਰਿਯੋਜਨਾ ਨੂੰ ਵੀ ਮੰਜੂਰੀ ਦਿੱਤੀ ਗਈ। ਇਸ ਤੋਂ ਇਲਾਵਾ ਐਫਐਮਡੀਏ ਐਨਆਈਟੀ ਅਤੇ ਬੜਖਲ ਵਿਧਾਨਸਭਾ ਖੇਤਰਾਂ ਦੇ ਆਖੀਰੀ ਛੋਰ ਦੇ ਖੇਤਰਾਂ ਵਿੱਚ ਜਲਸਪਲਾਈ ਵਧਾਉਣ ਲਈ ਇੰਟਰਮੀਡਇਏਟ ਬੂਸਟਿੰਗ ਸਟੇਸ਼ਨ ਦੇ ਨਿਰਮਾਣ ਲਈ ਫਰੀਦਾਬਾਦ ਨਗਰਨਿਗਮ ਤਹਿਤ ਪਿੰਡ ਬਜਰੀਗਾਜੀਪੁਰ ਵਿੱਚ 5 ਏਕੜ ਭੁਮੀ ਦੇ ਕੇ ਓਵਰ ਕਰਨ ਦਾ ਪ੍ਰਸਤਾਵ ਰੱਖਿਆ ਗਿਆ, ਜਿਸ ਨੂੰ ਮੀਟਿੰਗ ਵਿੱਚ ਮੰਜੂਰੀ ਦਿੱਤੀ ਗਈ। ਮਿਰਜਾਪੁਰ ਵਿੱਚ ਨਵੇਂ 20 ਐਮਐਲਡੀ ਐਸਟੀਪੀ ਨਿਰਮਾਣ ਨੂੰ ਮੰਜੂਰੀ, ਮੁਜੇਸਰ, ਅਨਾਜ ਮੰਡੀ ਅਤੇ ਹਰਿ ਵਿਹਾਰ ਵਿੱਚ ਮੌਜੂਦਾ ਪੰਪਿੰਗ ਸਟੇਸ਼ਨ ਹੋਣਗੇ ਅੱਪਗੇ੍ਰਡ
ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਜਾਣੁ ਕਰਾਇਆ ਗਿਆ ਕਿ ਮਿਰਜਾਪੁਰ ਜੋਨ ਵਿੱਚ ਮੌਜੂਦਾ ਐਸਟੀਪੀ ਦਾ ਮੌਜੂਦਾ ਸਮਰੱਥਾ 80 ਐਮਐਲਡੀ ਹੈ। ਇਸ ਨੂੰ ਸਾਲ 2031 ਦੇ ਡਿਵੇਲਪਮੈਂਟ ਪਲਾਟ ਅਨੁਸਾਰ 107 ਐਮਐਲਡੀ ਵਜੋ ਵਿਕਸਿਤ ਕੀਤਾ ਜਾਣਾ ਹੈ। ਸੀਵਰੇ੧ ਟ੍ਰੀਟਮੈਂਟ ਦੇ ਇਸ ਅੰਤਰ ਨੂੰ ਪੂਰਾ ਕਰਨ ਲਈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮਾਨਕਾਂ ਅਨੁਸਾਰ ਐਸਬੀਆਰ ਤਕਨੀਕ ‘ਤੇ ਐਫਐਮਡੀਏ ਵੱਲੋਂ 57.30 ਕਰੋੜ ਰੁਪਏ ਦੀ ਲਾਗਤ ਨਾਲ 20 ਐਮਐਲਡੀ ਐਸਟੀਪੀ ਦੇ ਨਿਰਮਾਣ ਦਾ ਪ੍ਰਸਤਾਵ ਮੀਟਿੰਗ ਵਿੱਚ ਰੱਖਿਆ ਗਿਆ, ਜਿਸ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਇਸ ਤੋਂ ਇਲਾਵਾ ਕਰੀਬ 30-40 ਸਾਲ ਪਹਿਲਾ ਵਿਛਾਈ ਗਈ ਮੌਜੂਦਾ ਸੀਵਰੇਜ ਪ੍ਰਣਾਲੀ ਦੀ ਮੁਰੰਮਤ ਦੀ ਜਰੂਰਤ ਨੂੰ ਦੇਖਦੇ ਹੋਏ ਮੁਜੇਸਰ ਦੇ ਸੈਕਟਰ-3, 4, 24 ਵਿੱਚ ਇੰਟਰਮੀਡਇਏਟ ਪੰਪਿੰਗ ਸਟੇਸ਼ਨਾਂ ਦਾ ਮੁੜ ਨਿਰਮਾਣ ਅਤੇ ਸੈਟਥਰ 9, 18, ਅਨਾਜ ਮੰਡੀ ਤੇ ਹਰਿ ਵਿਹਾਰ ਵਿੱਚ ਆਈਪੀਐਸ ਦੀ ਮੁਰੰਮਤ ਦੇ ਪ੍ਰਸਤਾਵ ਨੂੰ ਵੀ ਮੰਜੂਰੀ ਦਿੱਤੀ ਗਈ।
ਮਾਈਕਰੋ ਐਸਟੀਪੀ ਲਗਾਉਣ ਨੂੰ ਮੰਜੂਰੀ, ਪਾਰਕਾਂ ਤੇ ਇੰਡਸਟਰੀ ਵਿੱਚ ਉਪਚਾਰਿਤ ਜਲ ਦੀ ਮੁੜ ਵਰਤੋ ‘ਤੇ ਜੋਰ
ਮੀਟਿੱਗ ਵਿੱਚ ਉਪਲਬਧ ਤਾਜੇ ਜਲ ਸਰੋਤਾਂ ਅਤੇ ਗਰਾਉਂਡ ਵਾਟਰ ਸਮਰੱਥਾ ਦੇ ਸਰੰਖਣ ਲਈ ਐਫਐਮਡੀਏ 234 ਪਾਰਕਾਂ ਅਤੇ 24 ਸੈਕਟਰਾਂ ਵਿੱਚ ਫੈਲੇ 349 ਏਕੜ ਤੋਂ ਵੱਧ ਗ੍ਰੀਨ ਬੇਲਡ ਏਰਿਆ ਵਿੱਚ ਉਪਚਾਰਿਤ ਵੇਸਟੇ ਜਲ ਦੇ ਮੁੜ ਵਰਤੋ ਨੂੰ ਪ੍ਰੋਤਸਾਹਨ ਦੇਣ ਦੇ ਪ੍ਰਸਤਾਵ ਨੂੰ ਵੀ ਮੰਜੂਰੀ ਦਿੱਤੀ ਗਈ। ਨਾਲ ਹੀ ਇੰਡਸਟਰੀ ਵਿੱਚ ਵੀ ਇਸ ਪਾਣੀ ਦੇ ਇਸਤੇਮਾਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਦੇ ਤਹਿਤ 500 ਕੇਐਲਡੀ (ਹਰੇਕ) ਦੇ 12 ਮਾਈਕਰੋ ਐਸਟੀਪੀ ਵਿਕਸਿਤ ਕਰਨ ਦਾ ਪ੍ਰਸਤਾਵ ਹੈ, ਜੋ ਪਾਰਕਾਂ ਅਤੇ ਗ੍ਰੀਨ ਬੇਲਟ ਦੀ ਜਲ੍ਹ ਜਰੂਰਤ ਨੂੰ ਪੂਰਾ ਕਰੇਗਾ। ਇਸ ਨਾਲ ਲਗਭਗ 6 ਐਮਐਲਡੀ ਤਾਜਾ ਪਾਣੀ ਦੀ ਬਚੱਤ ਹੋਵੇਗੀ ਅਤੇ ਇਹ ਇੱਕ ਸਥਾਈ ਹੱਲ ਪ੍ਰਦਾਨ ਕਰੇਗਾ।
ਯਮੁਨਾ ਨਦੀ ਦੇ ਹੜ੍ਹ ਖੇਤਰ ਵਿੱਚ ਭੁਜਲ ਰਿਚਾਰਜ ਵਾਟਰ ਬਾਡੀ ਬਨਾਉਣ ਦਾ ਪ੍ਰਸਤਾਵ ਮੰਜੂਰ
ਮੀਟਿੱਗ ਵਿੱਚ ਯਮੁਨਾ ਨਦੀ ਦੇ ਹੜ੍ਹ ਖੇਤਰ ਵਿੱਚ ਭੁਜਲ ਰਿਚਾਰਜ ਵਾਟਰ ਬਾਡੀ ਬਨਾਉਣ ਦਾ ਪ੍ਰਸਤਾਵ ਰੱਖਿਆ ਗਿਆ, ਜਿਸ ਵਿੱਚ ਪਿੰਡ ਨੰਗਲਾ ਮਾਜਰਾ ਚਾਂਦਪੁਰ ਦੀ ਮਾਲ ਸੰਪਦਾ ਵਿੱਚ 20 ਏਕੜ ਭੁਮੀ ‘ਤੇ ਜਲ ਨਿਗਮ ਦੇ ਨਿਰਮਾਣ ਦੀ ਮੰਜੂਰੀ ਦਿੱਤੀ ਗਈ, ਜਿਸ ਦੀ ਵਰਤੋ ਭੂਜਲ ਰਿਚਾਰਜ ਲਈ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਐਫਐਮਡੀਏ ਭਾਰਤ ਸਰਕਾਰ ਦੀ ਅੰਮ੍ਰਿਤ ਸਰੋਵਰ ਯੋਜਨਾ ਤਹਿਤ ਯਮੁਨਾ ਨਦੀ ਦੇ ਕਿਨਾਰੇ 50 ਪਿੰਡਾਂ ਵਿੱਚ ਤਾਲਾਬ ਬਨਾਉਣ ਲਈ ਜਰੂਰਤ ਪੈਣ ‘ਤੇ ੇਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਵਿੱਤੀ ਸਹਾਇਤਾ ਵੀ ਪ੍ਰਦਾਨਕਰੇਗਾ। ਇਸ ਦੌਰਾਨ ਬੁੜਿਆ ਨਾਲਾ ਵਿੱਚ ਵੀ ਗਰਾਉਂਡ ਵਾਟਰ ਰਿਚਾਰਜ ਕਰਨ ਦੇ ਵਿਸ਼ਾ ‘ਤੇ ਮੰਥਨ ਕੀਤਾ ਗਿਆ।
ਪਬਲਿਕ ਫੀਡਬੈਕ ਨਾਲ ਅਧਿਕਾਰੀਆਂ ਦੀ ਰੇਟਿੰਗ ਹੋਣੀ ਤੈਅ, ਨੋਡਲ ਵਿਭਾਗ ਬਣਾ ਕੇ ਕਬਜੇ ‘ਤੇ ਕਰਨ ਕਾਰਵਾਈ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੀਵਰੇਜ ਤੇ ਰਿਪੇਅਰ ਸਬੰਧੀ ਕੰਮਾਂ ਲਈ ਐਸਓਪੀ ਬਨਾਉਣ ਦੇ ਨਿਰਦੇਸ਼ ਦਿੱਤੇ। ਇਸ ਨਾਲ ਇਹ ਤੈਅ ਹੋਵੇਗਾ ਕਿ ਕਿਹੜਾ ਵਿਭਾਗ ਦੀ ਕੀ ਜਿਮੇਵਾਰੀ ਰਹੇਗੀ। ਇਸ ਦੇ ਨਾਲ ਹੀ ਪਬਿਲਿਕ ਤੋਂ ਫੀਡਬੈਕ ਲੈ ਕੇ ਅਧਿਕਾਰੀਆਂ ਨੂੰ ਰੇਟਿੰਗ ਕੀਤੀ ਜਾਵੇਗੀ। ਜਿਨ੍ਹਾਂ ਅਧਿਕਾਰੀਆਂ ਦੀ ਕਾਰਜਪ੍ਰਣਾਲੀ ਸੰਤੋਸ਼ਜਨਕ ਨਹੀਂ ਪਾਈ ਜਾਵੇਗੀ, ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਬਜੇ ਦੀ ਸਮਸਿਆ ਦੇ ਹੱਲ ਲਈ ਇੱਕ ਨੌਡਲ ਵਿਭਾਗ ਬਨਾਉਣ ਦੇ ਨਿਰਦੇਸ਼ ਦਿੱਤੇ, ਤਾਂ ਜੋ ਕਬਜਾ ਦੇ ਖਿਲਾਫ ਸਖਤ ਕਾਰਵਾਈ ਯਕੀਨੀ ਕੀਤੀ ਜਾ ਸਕੇ। ਐਮਸੀਐਫ ਵਿੱਚ ਸ਼ਾਮਿਲ ਹੋਏ ਪਿੰਡਾਂ ਵਿੱਚ ਸਫਾਈ ਕਰਮਚਾਰੀਆਂ ਨੂੰ ਆਊਟਸੋਰਸਿੰਗ ਜਰਇਏ ਭਰਤੀ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ।
ਕੁਆਲਿਟੀ ਤੇ ਟਾਇਲਾਇਨ ਦੇ ਨਾਲ ਕੰਮ ਕਰਨ ਅਧਿਕਾਰੀ
ਮੀਟਿੰਗ ਬਾਅਦ ਮੀਡੀਆ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਲਸਪਲਾਈ ਯਕੀਨੀ ਹੋਣੀ ਚਾਹੀਦੀ ਹੈ। ਇਹ ਸਿਆਸਤ ਦਾ ਮੁੱਦਾ ਨਹੀਂ ਹੈ। ਜਲ ਹੀ ਜੀਵਨ ਹੈ ਅਤੇ ਸਾਰਿਆਂ ਨੁੰ ਉਨ੍ਹਾਂ ਦੇ ਹਿੱਸੇ ਦਾ ਪਾਣੀ ਮਿਲਣਾ ਚਾਹੀਦਾ ਹੈ। ਅਗਾਮੀ 20 ਤੋਂ 30 ਸਾਲਾਂ ਦੀ ਪਲਾਨਿੰਗ ਅਨੁਸਾਰ ਵਿਕਾਸ ਕੰਮ ਕੀਤੇ ਜਾ ਰਹੇ ਹਨ। ਇਸੀ ਤਰ੍ਹਾ ਰਾਜਾ ਨਾਹਰ ਸਿੰਘ ਸਟੇਡੀਅਮ ਦੇ ਅਧੁਰੇ ਪਏ ਕੰਮ ਦੇ ਸਬੰਧ ਵਿੱਚ ਪੁੱਛੇ ਗਏ ਸੁਆਲ ‘ਤੇ ਉਨ੍ਹਾਂ ਨੇ ਕਿਹਾ ਕਿ ਇਸ ‘ਤੇ ਜਾਂਚ ਰਿਪੋਰਟ ਮੰਗੀ ਗਈ ਹੈ। ਜਨਤਾ ਦੇ ਪੈਸੇ ਦੀ ਸਹੀ ਵਰਤੋ ਹੋਣੀ ਚਾਹਦੀ ਹੈ। ਕਿਸੇ ਵੀ ਤਰ੍ਹਾ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੇ ਲਈ ਅਧਿਕਾਰੀਆਂ ਨੂੰ ਵੀ ਕੁਆਲਿਟੀ ਤੇ ਟਾਇਮਲਾਇਨ ਅਨੁਸਾਰ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸਟੇਡੀਅਮ ਦਾ ਅਧੂਰਾ ਕੰਮ ਛੱਡਣ ਵਾਲੇ ਠੇਕੇਦਾਰਾਂ ਦੇ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਅਤੇ ਲਾਪ੍ਰਵਾਹੀ ਵਰਤਣ ਵਾਲੇਅਧਿਕਾਰੀਆਂ ਦੀ ਜਾਂਚ ਦੇ ਵੀ ਨਿਰਦੇਸ਼ ਦਿੱਤੇ। ਮੀਟਿੱਗ ਵਿੱਚ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਚੰਡੀਗੜ੍ਹ ਤੋਂ ਮੁੱਖ ਸਕੱਤਰ ਅਨੁਰਾਗ ਰਸਤੋਗੀ ਜੁੜੇ। ਇਸ ਤੋਂ ਇਲਾਵਾ ਐਫਐਮਡੀਏ ਦੇ ਪ੍ਰਧਾਨ ਸਲਾਹਕਾਰ ਡੀਐਸ ਢੇਸੀ, ਐਫਐਮਡੀਏ ਦੇ ਸੀਈਓ ਸ਼ਿਆਮਲ ਮਿਸ਼ਰਾ, ਸ਼ਹਿਰੀ ਸਥਾਨਕ ਨਿਗਮ ਕਮਿਸ਼ਨਰ ਵਿਕਾਸ ਗੁਪਤਾ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

Basmati Rice Advertisment