
ਚੰਡੀਗੜ੍ਹ 29 ਅਪ੍ਰੈਲ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੰਘ ਲੋਕ ਸੇਵਾ ਕਮਿਸ਼ਨ ਵੱਲੋਂ ਆਯੋਜਿਤ ਪ੍ਰੀਖਿਆ ਵਿੱਚ ਪਾਸ ਹੋਏ ਹਰਿਆਣਾ ਦੇ 64 ਉਮੀਦਵਾਰਾਂ ਨੂੰ ਸਨਮਾਨਿਤ ਕਰਕੇ ਵਧਾਈ ਦਿੱਤੀ ਅਤੇ ਆਸ਼ ਪ੍ਰਗਟਾਈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2047 ਤਕ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦੇ ਸੁਫ਼ਨੇ ਨੂੰ ਸੱਚ ਕਰਨ ਵਿਚ ਆਪਣੀ ਪ੍ਰਤੀਭਾ ਦਾ ਯੋਗਦਾਨ ਦੇਣਗੇ ਅਤੇ ਸ਼ਲਾਘਾਯੋਗ ਕੰਮ ਕਰਕੇ ਧਾਕੜ ਹਰਿਆਣਾ ਦੀ ਸ਼ਾਨ ਬਣਾਏ ਰੱਖਣਗੇ। ਮੁੱਖ ਮੰਤਰੀ ਅੱਜ ਆਪਣੀ ਰਿਹਾਇਸ਼ ਸੰਤ ਕਬੀਰ ਕੁਟੀਰ ਵਿਚ ਆਯੋਜਿਤ ਸਿਵਲ ਸੇਵਾ ਪ੍ਰੀਖਿਆ 2024 ਦੇ ਨਵੇਂ ਚੁਣੇ ਹਰਿਆਣਾ ਦੇ ਹੁਸ਼ਿਆਰ ਉਮੀਦਵਾਰਾਂ ਦੇ ਸਨਮਾਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਤ ਕਰ ਰਹੇ ਸਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਤੁਸੀਂ ਸਾਰੇ ਨੌਜੁਆਨ ਵਿਕਸਿਤ ਭਾਰਤ ਦੇ ਸੁਫ਼ਨੇ ਨੂੰ ਸਾਕਾਰ ਕਰੋਗੇ। ਭਰੋਸਾ ਹੈ ਕਿ ਤੁਸੀਂ ਦੇਸ਼ ਦੇ ਹਰੇਕ ਹਿੱਸੇ ਵਿਚ ਪੁੱਜ ਕੇ ਭਾਰਤ ਦੀ ਅਨੇਕਤਾ ਵਿਚ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਹਰਿਆਣਾ ਦਾ ਵੀ ਨਾਂਅ ਰੋਸ਼ਨ ਕਰੋਗੇ।
ਮੁੱਖ ਮੰਤਰੀ ਨੇ ਉਮੀਦਵਾਰਾਂ ਤੋਂ ਅਪੀਲ ਕੀਤੀ ਕਿ ਉਹ ਆਪਣੇ ਸਭਿਆਚਰ ਨੂੰ ਨਾ ਭੁੱਲਣ। ਜਿੱਥੇ ਵੀ ਸੇਵਾਵਾਂ ਦੇਣ ਆਪਣੀ ਕਾਬਲਿਅਤ ਨਾਲ ਸਫਲਤਾ ਦੇ ਝੰਡੇ ਗਡਣ। ਉਨ੍ਹਾਂ ਕਿਹਾ ਕਿ ਸਾਲ 2014 ਤੋਂ ਪਹਿਲਾਂ ਹਰਿਆਣਾ ਦੇ ਨੌਜੁਆਨ ਨੌਕਰੀ ਪਾਉਣ ਲਈ ਵਿਧਾਇਕਾਂ ਤੇ ਮੰਤਰੀਆਂ ਦੇ ਦਫਤਰਾਂ ਦੇ ਚੱਕਰ ਕੱਟਦੇ ਸਨ, ਪਰ ਸਾਲ 2014 ਤੋਂ ਬਾਅਦ ਸੂਬਾ ਸਰਕਾਰ ਨੇ ਮਿਸ਼ਨ ਮੈਰਿਟ ਤੇ ਬਿਨਾਂ ਖਰਚੀ-ਪਰਚੀ ਦੇ ਸਰਕਾਰੀ ਨੌਕਰੀ ਦੇਣ ਦੇ ਸਿਸਟਮ ਨੂੰ ਲਾਗੂ ਕੀਤਾ। ਉਸ ਤੋਂ ਬਾਅਦ ਨੌਜੁਆਨ ਕੋਚਿੰਗ ਸੈਂਟਰਾਂ ਵਿਚ ਕੋਚਿੰਗ ਲੈਕੇ ਸਰਕਾਰੀ ਨੌਕਰੀਆਂ ਲੈ ਰਹੇ ਸਨ। ਸੂਬਾ ਸਰਕਾਰ ਨੇ 1.75 ਲੱਖ ਨੌਜੁਆਨਾਂ ਨੂੰ ਪਾਰਦਰਸ਼ੀ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਸੂਬੇ ਦੇ ਛੋਟੇ ਤੋਂ ਛੋਟੇ ਪਿੰਡਾਂ ਵਿਚ ਵੀ 5-6 ਨੌਜੁਆਨਾਂ ਨੂੰ ਸਰਕਾਰੀ ਨੌਕਰੀ ਮਿਲੀ ਹੈ। ਵੱਡੇ ਪਿੰਡਾਂ ਵਿਚ ਤਾਂ ਇਹ ਗਿਣਤੀ 350-400 ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਨਣਾ ਹੈ ਕਿ ਜੋ ਉਹ ਕਹਿੰਦੇ ਹਨ ਉਹ ਕਰਦੇ ਹਨ। ਹਰਿਆਣਾ ਸਰਕਾਰ ਵੀ ਉਨ੍ਹਾਂ ਦੇ ਕਹੇ ਅਨੁਸਾਰ ਕੰਮ ਕਰ ਰਹੀ ਹੈ। ਮੁੱਖ ਮੰਤਰੀ ਦੀ ਸੁੰਹ ਲੈਣ ਤੋਂ ਪਹਿਲਾਂ ਅਸੀਂ 26,000 ਨੌਜੁਆਨਾਂ ਨੂੰ ਜੁਆਇਨਿੰਗ ਪੱਤਰ ਦੇ ਕੇ ਚੋਣ ਦੌਰਾਨ ਨੌਕਰੀ ਦੇਣ ਦਾ ਨੌਜੁਆਨਾਂ ਤੋਂ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਵੀ ਦ੍ਰਿੜਤਾ, ਸਖਤ ਮਿਹਨਤ ਅਤੇ ਸੱਚੀ ਲਗਨ ਦੀ ਬਦੌਲਤ ਇਸ ਮੁਕਾਮ ‘ਤੇ ਪੁੱਜੇ ਹਨ। ਇਸ ਲਈ ਮੈਂ ਤੁਹਾਡੇ ਸਾਰੀਆਂ ਨੂੰ ਅਤੇ ਤੁਹਾਡੇ ਮਾਂ-ਪਿਓ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਦੇਸ਼ ਵਿਚ ਵੱਡੇ ਬਦਲਾਅ ਵੇਖਣ ਨੂੰ ਮਿਲੇ ਹਨ। ਇਸ ਦਾ ਨਤੀਜਾ ਹੈ ਕਿ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ਾਂ ਦੇ ਪ੍ਰਧਾਨ ਭਾਰਤ ਦੀ ਤਾਰੀਫ ਕਰ ਰਹੇ ਹਨ। ਇਸ ਲਈ ਅਸੀਂ ਸਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਭਾਰਤ ਨੂੰ ਦੁਨਿਆ ਵਿਚ ਸਿਰਮੌਰ ਦੇਸ਼ ਬਣਨਾ ਹੈ, ਇਸ ਵਿਚ ਤੁਸੀਂ ਲੋਕਾਂ ਦੀ ਅਹਿਮ ਭੂਮਿਕਾ ਹੋਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਹਰਿਆਣਾਂ ਨੂੰ ਤਰੱਕੀ ਤੇ ਵਿਕਾਸ ਦੇ ਰਸਤੇ ‘ਤੇ ਲਿਆਉਣ ਵਿਚ ਸਾਡੇ ਉੱਚ ਅਧਿਕਾਰੀਆਂ ਨੇ ਯਤਨ ਕੀਤੇ ਹਨ, ਉਸ ਤਰ੍ਹਾਂ ਨਾਲ ਤੁਸੀਂ ਲੋਕ ਵੀ ਦੇਸ਼ ਦੇ 140 ਕਰੋੜ ਲੋਕਾਂ ਦੇ ਹਿੱਤਾਂ ਲਈ ਕੰਮ ਕਰੇਗਾ ਅਤੇ ਸਾਲ 2047 ਤਕ ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਬਣਨ ਦੇ ਸੁਫਨੇ ਨੂੰ ਨੌਜੁਆਨ ਆਪਣੀ ਕਲਮ ਨਾਲ ਲਿਖਣਗੇ। ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਉਮੀਦਵਾਰਾਂ ਨੂੰ ਮਹਾਭਾਰਤ ਤੋਂ ਸਿੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗੀਤਾ ਸਾਨੂੰ ਕਰਮ ਦਾ ਸੰਦੇਸ਼ ਦਿੰਦੀ ਹੈ ਅਤੇ ਸਾਨੂੰ ਕਰਮ ਨਾਲ ਲੋਕਾਂ ਦੀ ਭਲਾਈ ਕਰਨੀ ਹੈ। ਤੁਸਂ ਆਪਣੀ ਸੇਵਾਵਾਂ ਰਾਹੀਂ ਦੇਸ਼ ਦੀ ਭਲਾਈ ਦਾ ਕੰਮ ਕਰਨਗੇ।
ਇਸ ਦੌਰਾਨ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਰਨਲ ਕੇ.ਐਮ.ਪਾਂਡੂਰੰਗ ਨੇ ਕਿਹਾ ਕਿ ਤੁਸੀਂ ਇਕ ਬਹੁਤ ਹੀ ਮੁਸ਼ਕਲ ਪ੍ਰੀਖਿਆ ਪਾਸ ਕਰਕੇ ਆਓ ਹੋ। ਤੁਸੀਂ ਟੀਚੇ ਨੂੰ ਪਾਉਣ ਲਈ ਸਖਤ ਮਿਹਨਤ ਕੀਤੀ ਹੈ। ਹੁਣ ਤੁਸੀਂ ਵੱਖ-ਵੱਖ ਅਹੁੱਦਿਆਂ ‘ਤੇ ਰਹਿੰਦੇ ਹੋਏ ਦੇਸ਼ ਦੇ ਲਈ ਸੇਵਾਵਾਂ ਦੇਣਗੇ। ਹੁਣ ਤੁਹਾਡੀ ਜਿੰੇਮੇਵਾਰੀ ਵੱਧ ਗਈ ਹੈ ਅਤੇ ਤੁਹਾਡਾ ਮੰਤਵ ਵੱਡੇ ਪੱਧਰ ‘ਤੇ ਲੋਕਾਂ ਦੀ ਭਲਾਈ ਦਾ ਹੋਣਾ ਚਾਹੀਦਾ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਮੁੱਖ ਮੰਤਰੀ ਦੇ ਓਐਸਡੀ ਬੀ.ਬੀ.ਬੱਤਰਾ, ਵਿਵੇਕ ਕਾਲਿਆ ਅਤੇ ਹੋਰ ਸੀਨੀਅਰ ਅਧਿਕਾਰੀ ਤੇ ਉਮੀਦਵਾਰਾਂ ਦੇ ਮਾਂ-ਪਿਓ ਹਾਜ਼ਿਰ ਸਨ।