Friday, November 7Malwa News
Shadow

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਨੀਪਤ ਮਹਾਨਗਰ ਵਿਕਾਸ ਅਥਾਰਿਟੀ ਦੀ ਦੂਜੀ ਮੀਟਿੰਗ ਦੀ ਅਗਵਾਈ ਕੀਤੀ

ਚੰਡੀਗੜ੍ਹ, 9 ਜੂਨ : ਹਰਿਆਣਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਇੱਥੇ ਸੋਨੀਪਤ ਮਹਾਨਗਰ ਵਿਕਾਸ ਅਥਾਰਿਟੀ ਦੀ ਪ੍ਰਬੰਧਿਤ ਮੀਟਿੱਗ ਵਿੱਚ ਸੋਨੀਪਤ ਮਹਾਨਗਰ ਖੇਤਰ ਵਿੱਚ ਬੁਨਿਆਦੀ ਢਾਂਚਾ ਵਿਕਾਸ ਪਰਿਯੋਜਨਾਵਾਂ ਨੂੰ ਪ੍ਰੋਤਸਾਹਨ ਦਿੰਦੇ ਹੋਏ ਵਿੱਤ ਸਾਲ 2025-26 ਲਈ 349.8 ਕਰੋੜ ਰੁਪਏ ਦੇ ਬਜਟ ਨੂੰ ਮੰਜੂਰੀ ਦਿੱਤੀ ਗਈ। ਮੀਟਿੰਗ ਵਿੱਚ ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਸੋਨੀਪਤ ਦੇ ਸਾਂਸਦ ਸ੍ਰੀ ਸਤਪਾਲ ਬ੍ਰਹਮਚਾਰੀ, ਵਿਧਾਇਕ ਨਿਖਿਲ ਮਦਾਨ, ਸ੍ਰੀ ਦੇਵੇਂਦਰ ਕਾਦਿਆਨ ਅਤੇ ਸ੍ਰੀਮਤੀ ਕ੍ਰਿਸ਼ਣਾ ਗਹਿਲਾਵਤ ਅਤੇ ਮੇਅਰ ਸ੍ਰੀ ਰਾਜੀਵ ਜੈਨ ਵੀ ਮੌਜੂਦ ਸਨ। ਅਥਾਰਿਟੀ ਦੀ ਦੂਜੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਗਰ ਨਿਗਮ ਸੋਨੀਪਤ ਦੇ ਨਵੇਂ ਭਵਨ ਦਾ ਨਿਰਮਾਣ ਕੰਮ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਨਾਗਰਿਕਾਂ ਨੂੰ ਆਪਣੇ ਕੰਮਾਂ ਲਈ ਵੱਖ-ਵੱਖ ਦਫਤਰਾਂ ਦੇ ਚੱਕਰ ਨਾ ਲਗਾਉਣੇ ਪੈਣ, ਇਸ ਦੇ ਲਈ ਸੋਨੀਪਤ ਮਹਾਨਗਰ ਵਿਕਾਸ ਅਥਾਰਿਟੀ ਦਾ ਦਫਤਰ ਨਗਰ ਨਿਗਮ ਭਵਨ ਬਨਣ ਦੇ ਬਾਅਦ ਉਸ ਵਿੱਚ ਟ੍ਰਾਂਸਫਰ ਕੀਤਾ ਜਾਵੇ।
ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਨਵੀਂ ਯੋਜਨਾਵਾਂ ਅਤੇ ਪਰਿਯੋਜਨਾਵਾਂ ਦੀ ਯੋਜਨਾ ਖੇਤਰ ਦੀ ਅੰਦਾਜਾ ਅਬਾਦੀ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਜਾਵੇ, ਤਾਂ ਜੋ ਵਿਕਾਸ ਕੰਮਾਂ ਨਾਲ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਯਕੀਨੀ ਕਰਨ ਕਿ ਠੇਕੇਦਾਰ ਤੈਅ ਸਮੇਂ ਅੰਦਰ ਵਿਕਾਸ ਕੰਮ ਪੂਰਾ ਕਰਨ ਅਤੇ ਅਜਿਹਾ ਨਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਸੋਨੀਪਤ ਮਹਾਨਗਰ ਵਿਕਾਸ ਅਥਾਰਿਟੀ ਤਹਿਤ ਏਕੀਕ੍ਰਿਤ ਕਮਾਨ ਅਤੇ ਕੰਟਰੋਲ ਕੇਂਦਰ ਦੀ ਕਰੀ ਜਾਵੇਗੀ ਸਥਾਪਨਾ
ਮੀਟਿੰਗ ਵਿੱਚ ਅਥਾਰਿਟੀ ਨੇ ਸੋਨੀਪਤ ਮਹਾਨਗਰ ਵਿਕਾਸ ਅਥਾਰਿਟੀ ਦੇ ਤੱਤਾਵਾਧਾਨ ਵਿੱਚ ਇੱਕ ਏਕੀਕ੍ਰਿਤ ਕਮਾਨ ਅਤੇ ਕੰਟਰੋਲ ਕੇਂਦਰ ਦੀ ਸਥਾਪਨਾ ਅਤੇ ਨਿਗਰਾਨੀ ਨੂੰ ਮੰਜੂਰੀ ਪ੍ਰਦਾਨ ਕੀਤੀ। ਆਈਸੀਸੀਸੀ ਸੋਨੀਪਤ ਵਰਗੇ ਵੱਧਦੇ ਸ਼ਹਿਰ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਦੇ ਪ੍ਰਬੰਧਨ ਲਈ ਇੱਕ ਕੇਂਦਰੀ ਤੰਤਰਿਕਾ ਕੇਂਦਰ ਵਜੋ ਕੰਮ ਕਰੇਗਾ। ਆਈਸੀਸੀਸੀ ਦੇ ਪ੍ਰਮੁੱਖ ਘਟਕਾਂ ਵਿੱਚ ਸ਼ਹਿਰ-ਵਿਆਪੀ ਨਿਗਰਾਨੀ ਪ੍ਰਣਾਲੀ, ਸਮਾਰਟ ਪਾਰਕਾਂ ਅਤੇ ਸਮਾਰਟ ਸੜਕਾਂ ਲਈ ਆਈਸੀਟੀ ਬੁਨਿਆਦੀ ਢਾਂਚਾ, ਇੱਕ ਅਨੁਕੁਲਣੀ ਆਵਾਜਾਈ ਕੰਟਰੋਲ ਪ੍ਰਣਾਲੀ, ਆਵਾਜਾਈ ਪ੍ਰਬੰਧਨ ਪ੍ਰਣਾਲੀ, ਬਦਲਾਅਸ਼ੀਲ ਸੰਦੇਸ਼ ਸੰਕੇਤ, ਸਮਾਰਟ ਸਟ੍ਰੀਟ ਲਾਈਟਿੰਗ, ਇੱਕ ਐਮਰਜੈਂਸੀ ਪ੍ਰਤੀਕ੍ਰਿਆ ਪ੍ਰਣਾਲੀ ਅਤੇ ਇੱਕ ਪਬਲਿਕ ਸੰਬੋਧਨ ਪ੍ਰਣਾਲੀ ਸ਼ਾਮਿਲ ਹੈ।
ਖੁਰਾਕ ਖੇਤਰ ਅਤੇ ਉਦਯੋਗਾ ਵਿੱਚ ਸ਼ਹਿਰ ਦੇ ਤੇਜੀ ਨਾਲ ਵਿਕਾਸ ਨੁੰ ਦੇਖਦੇ ਹੋਏ, ਅਥਾਰਿਟੀ ਨੇ ਦੀਨਬੰਧੂ ਛੋਟੂ ਰਾਮ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਮੂਰਥਲ ਵਿੱਚ 3 ਐਮਐਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਐਸਬੀਆਰ (ਸੀਕੁਏਂਸਿੰਗ ਬੈਂਚ ਰਇਏਕਟਰ), ਤਕਨਾਲੋਜੀ ‘ਤੇ ਅਧਾਰਿਤ 7.5 ਐਮਐਲਡੀ ਸਮਰੱਥਾ ਵਾਲੇ ਪਲਾਂਟ ਵਿੱਚ ਅੱਪਗੇ੍ਰਡ ਕਰਨ ਦੀ ਮੰਜੂਰੀ ਦਿੱਤੀ, ਜਿਸ ਦੀ ਅੰਦਾਜਾ ਲਾਗਤ 15.75 ਕਰੋੜ ਰੁਪਏ ਹੈ। ਇਸ ਤੋਂ ਇਲਾਵਾ, ਯਮੁਨਾ ਨਗਦੀ ਦੇ ਕੋਲ ਬੇਧਾ ਪਿੰਡ ਤੋਂ ਗਨੌਰ ਸ਼ਹਿਰ ਤੱਕ 10 ਐਮਐਲਡੀ ਰੈਣੀ ਵੈਲ ਅਤੇ ਰਾਈਜਿੰਗ ਮੇਨ ਦੇ ਨਿਰਮਾਣ ਲਈ 35.50 ਕਰੋੜ ਰੁਪਏ ਦੀ ਲਾਗਤ ਵਾਲੀ ਪਰਿਯੋਜਨਾ ਨੂੰ ਵੀ ਮੰਜੂਰੀ ਦਿੱਤੀ ਗਈ। ਇਸ ਪਰਿਯੋਜਨਾ ਦਾ ਉਦੇਸ਼ ਗਨੌਰ ਅਤੇ ਨੇੜੇ ਦੇ ਖੇਤਰਾਂ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਨੂੰ ਵਧਾਉਣਾ ਹੈ।
ਬੱਚਿਆਂ ਨੂੰ ਖੇਲਣ ਲਈ, ਪਰਿਵਾਰਾਂ ਨੂੰ ਆਪਸ ਵਿੱਚ ਮਿਲਣ ਜੁਲਣ ਲਈ ਅਤੇ ਬਜੁਰਗਾਂ ਦਾ ਆਰਾਕ ਕਰਨ ਲਈ ਇੱਕ ਤਰੋਤਾਜਾ ਮਾਹੌਲ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਸੋਨੀਪਤ ਦੇ ਸੈਕਟਰ-4 ਵਿੱਚ ਸਟੇਡੀਅਮ ਦੇ ਪਿੱਛੇ ਇੱਕ ਨਵਾਂ ਥੀਮ ਅਧਾਰਿਤ ਵੇਸਟ ਟੂ ਵੇਂਡਰ ਪਾਰਕ ਬਣਾਇਆ ਜਾਵੇਗਾ। 26.38 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਵਿਕਸਿਤ ਇਸ ਪਾਰਕ ਵਿੱਚ ਵੱਡੀ ਗਿਣਤੀ ਵਿੱਚ ਸੈਨਾਨੀਆਂ ਦੇ ਆਉਣ ਦੀ ਉਮੀਦ ਹੈ, ਜਿਸ ਨਾਲ ਸੈਨਾਨੀਆਂ ਦੀ ਗਿਣਤੀ ਵਿੱਚ ਵਾਧਾ ਅਤੇ ਪਬਲਿਕ ਭਾਗੀਦਾਰੀ ਰਾਹੀਂ ਮਹਤੱਵਪੂਰਣ ਆਰਥਕ ਵਾਧਾ ਹੋਵੇਗਾ।
ਸੋਨੀਪਤ ਸ਼ਹਿਰ ਵਿੱਚ ਆਵਾਜਾਈ ਦੀ ਭੀੜ ਨੂੰ ਘੱਟ ਕਰਨ ਲਈ, ਵਿਸ਼ੇਸ਼ ਰੂਪ ਨਾਲ ਬਹਾਲਗੜ੍ਹ ਰੋਡ ‘ਤ, ਅਥਾਰਿਟੀ ਨੇ 26.86 ਕਰੋੜ ਰੁਪਹੇ ਦੀ ਅੰਦਾਜਾ ਲਾਗਤ ਨਾਲ ਸੈਕਟਰ 29/7, 28/6 ਅਤੇ 4/5 ਨੂੰ ਵੰਡ ਕਰਨ ਵਾਲੀ ਸੜਕ ਨੂੰ ਚੌਧਾ ਕਰਨ ਦੀ ਮੰਜੂਰੀ ਦਿੱਤੀ। ਇਸ ਪਰਿਯੋਜਨਾ ਵਿੱਚ ਮੌਜੂਦਾ 7 ਮੀਟਰ ਚੌੜੇ ਕੇਰਿਜਵੇ ਨੂੰ 14 ਮੀਟਰ ਚੌਙਾ ਦੋਹਰੇ ਕੈਰਿਜਵੇ ਵਿੱਚ ਵਿਸਤਾਰਿਤ ਕਰਨਾ ਸ਼ਾਮਿਲ ਹੋਵੇਗਾ। ਨਾਲ ਹੀ ਵੱਧ ਆਵਾਜਾਈ ਮਾਰਗਾਂ ਨੂੰ ਪੂਰਾ ਕਰਨ ਲਈ ਸੜਕ ਦੋਵਾਂ ਅਤੇ 2 ਮੀਟਰ ਚੌੜਾ ਸਾਈਕਲ ਟ੍ਰੈਕ ਅਤੇ 2 ਮੀਟਰ ਚੌੜਾ ਫੁੱਟਪਾਥ ਦਾ ਨਿਰਮਾਣ ਵੀ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਅਥਾਰਿਟੀ ਨੇ ਕੁੰਡੀ ਕਸਬੇ ਵਿੱਚ 28.15 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਬਰਸਾਤੀ ਜਲ੍ਹ ਨਿਕਾਸੀ ਪਰਿਯੋਜਨਾ ਦੇ ਲਾਗੂ ਕਰਨ ਦੀ ਮੰਜੂਰੀ ਦਿੱਤੀ। ਬਰਸਾਤੀ ਜਲ ਦੀ ਸਹੀ ਨਿਪਟਾਨ ਲਈ ਡੇ੍ਰਨ ਨੰਬਰ 6 ਵਿੱਚ ਭੇਜਿਆ ਜਾਵੇਗਾ। ਪਿੰਡ ਰੇਵਾਲੀ ਦੇ ਕੋਲ ਸੈਥਟਰ 17 ਵਿੱਚ ਦਸ਼ਹਿਰਾਂ ਮੈਦਾਨ ਦੇ ਨਿਰਮਾਣ ਨੂੰ ਵੀ ਮੰਜੂਰੀ ਦਿੱਤੀ ਗਈ। ਅਥਾਰਿਟੀ ਨੇ 42.37 ਕਰੋੜ ਰੁਪਏ ਦੀ ਲਾਗਤ ਨਾਲ ਖਰਖੌਦਾ ਸ਼ਹਿਰ ਵਿੱਚ ਬਰਸਾਤੀ ਜਲ੍ਹ ਨਿਕਾਸੀ ਅਤੇ ਨਾਲਿਆਂ ਦੇ ਨਿਰਮਾਣ ਅਤੇ 47.54 ਕਰੋੜ ਰੁਪਹੇ ਦੀ ਲਾਗਤ ਨਾਲ ਸੋਨੀਪਤ ਸ਼ਹਿਰ ਦੇ ਲਈ 2 ਨਵੇਂ ਰੇਨੀ ਵੇਲ, ਮੌਜੂਦਾ ਐਮਬੀਐਸ ਤੱਕ ਰਾਈਜਿੰਗ ਮੇਨ ਅਤੇ ਹੋਰ ਸੰਪਰਕ ਢਾਂਚਿਆਂ ਦੀ ਸਥਾਪਨਾ ਵੱਲੋਂ ਜਲਸਪਲਾਈ ਵਧਾਉਣ ਨੂੰ ਵੀ ਮੰਜੂਰੀ ਦਿੱਤੀ। ਸੋਨੀਪਤ ਮਹਾਨਗਰ ਵਿਕਾਸ ਅਥਾਰਿਟੀ ਦੀ ਸੀਈਓ ਸ੍ਰੀਮਤੀ ਏ. ਮੋਨਾ ਸ੍ਰੀਨਿਵਾਸ ਨੇ ਮੁੱਖ ਮੰਤਰੀ ਨੂੰ ਪਿਛਲੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦੇ ਸਬੰਧ ਵਿੱਚ ਕੀਤੀ ਗਈ ਕਾਰਵਾਈ ਦੇ ਨਾਲ-ਨਾਲ ਅਗਾਮੀ ਪਰਿਯੋਜਨਾਵਾਂ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ।