Sunday, November 16Malwa News
Shadow

ਕੇਂਦਰ ਤੇ ਸੂਬਾ ਸਰਕਾਰ ਦੇ ਸਹਿਯੋਗ ਨਾਲ ਨੁੰਹ ਜਿਲ੍ਹਾ ਵਿਕਾਸ ਵੱਲ ਵਧਿਆ : ਮੁੱਖ ਮੰਤਰੀ

ਚੰਡੀਗੜ੍ਹ, 6 ਜੂਨ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੇਵਾਤ ਖੇਤਰ ਵਿੱਚ ਬੱਚਿਆਂ ਦੇ ਸਿਖਿਆ ਪੱਧਰ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਹੁਣ 10ਵੀਂ ਤੇ 12ਵੀਂ ਕਲਾਸਾਂ ਵਿੱਚ 90 ਫੀਸਦੀ ਤੋਂ ਵੱਧ ਨੰਬਰ ਲਿਆਉਣ ਵਾਲੇ ਆਮ ਤੇ ਹੋਰ ਵਰਗ ਦੇ ਵਿਦਿਆਰਥੀਆਂ ਨੂੰ 1 ਲੱਖ 11 ਹਜਾਰ ਰੁਪਏ ਦੀ ਪ੍ਰੋਤਸਾਹਨ ਰਕਮ ਨੂੰ ਮੁੱਖ ਮੰਤਰੀ ਮੇਵਾਤ ਵਿਦਿਆਰਥੀ ਪ੍ਰਤਿਭਾ ਸਨਮਾਨ ਯੋਜਨਾ ਵਜੋ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਬਿਹਤਰ ਵਿਦਿਅਕ ਮਾਹੌਲ ਪ੍ਰਦਾਨ ਕਰਨ ਲਈ ਵੀ ਵਿਸਤਾਰ ਨਾਲ ਯੋਜਨਾਬੱਧ ਢੰਗ ਨਾਲ ਕਦਮ ਚੁੱਕੇ ਜਾਣਗੇ। ਮੁੱਖ ਮੰਤਰੀ ਸ੍ਰੀ ਸੈਣੀ ਸ਼ੁਕਰਵਾਰ ਨੂੰ ਮੇਵਾਤ ਵਿਕਾਸ ਬੋਰਡ ਦੀ 31ਵੀਂ ਮੀਟਿੱਗ ਦੀ ਅਗਵਾਈ ਕਰਦੇ ਹੋਏ ਮੇਵਾਤ ਦੇ ਵਿਕਾਸ ਨੂੰ ਲੈ ਕੇ ਅਨੇਕ ਭਲਾਈਕਾਰੀ ਯੋਜਨਾਵਾਂ ‘ਤੇ ਮੋਹਰ ਲਗਾਈ। ਮੀਟਿੰਗ ਵਿੱਚ ਪਹੁੰਚਣ ‘ਤੇ ਮੇਵਾਤ ਵਿਕਾਸ ਬੋਰਡ ਦੇ ਚੇਅਰਮੈਨ ਅਤੇ ਗੁਰੁਗ੍ਰਾਮ ਡਿਵੀਜਨਲ ਕਮਿਸ਼ਨਰ ਰਮੇਸ਼ ਚੰਦਰ ਬਿਡਾਨ ਨੇ ਮੁੱਖ ਮੰਤਰੀ ਸਮੇਤ ਹੋਰ ਮਾਣਯੋਗ ਵਿਅਕਤੀਆਂ ਦਾ ਸਵਾਗਤ ਕੀਤਾ। ਜਿਲ੍ਹਾ ਪ੍ਰਸਾਸ਼ਨ ਵੱਲੋਂ ਡੀਸੀ ਵਿਸ਼ਰਾਮ ਮੀਣਾ ਨੇ ਮੀਟਿੰਗ ਵਿੱਚ ਬਿੰਦੂਵਾਰ ਏਜੰਡੇ ਰੱਖਦੇ ਹੋਏ ਮੁੱਖ ਮੰਤਰੀ ਸਾਹਮਣੇ ਰਿਪੋਰਟ ਰੱਖੀ।
ਵਿਕਾਸਤਾਮਕ ਸਵਰੂਪ ਦੇ ਨਾਲ ਚਾਹਵਾਨ ਜਿਲ੍ਹਾ ਵਿੱਚ 108 ਤੋਂ 20ਵੇਂ ਪਾਇਦਾਨ ‘ਤੇ ਪਹੁੰਚਿਆ ਨੁੰਹ
ਮੁੱਖ ਮੰਤਰੀ ਨੇ ਸ਼ਨੀਵਾਰ ਨੁੰ ਮਨਾਏ ਜਾਣ ਵਾਲੇ ਈਦ ਪਰਵ ਦੀ ਸਾਰੇ ਸੂਬਾਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅੱਜ ਮੇਵਾਤ ਖੇਤਰ ਸਿਖਿਆ, ਸਿਹਤ ਦੇ ਨਾਲ ਵਿਕਾਸਾਤਮਕ ਸਵਰੂਪ ਵਿੱਚ ਹਰ ਖੇਤਰ ਵਿੱਚ ਵਿਕਾਸ ਦੇ ਨਵੇਂ ਮੁਕਾਮ ਸਥਾਪਿਤ ਕਰ ਰਿਹਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਨੁੰਹ ਜਿਲ੍ਹਾ ਨੂੰ ਆਕਾਂਸ਼ੀ (ਚਾਹਵਾਨ) ਯੋਜਨਾ ਵਿੱਚ ਵਿੱਚ ਸ਼ਾਮਿਲ ਕਰਦੇ ਹੋਏ ਖੇਤਰ ਦੇ ਵਿਕਾ ਲਈ ਕੇਂਦਰੀ ਸਹਿਯੋਗ ਦੇਣ ਦੀ ਸਾਰਥਕ ਪਹਿਲ ਕੀਤੀ। 2018 ਵਿੱਚ ਚਾਹਵਾਨ ਜਿਲ੍ਹਾ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੀ ਜਿਸ ਵਿੱਚ ਦੇਸ਼ ਦੇ 112 ਮੁਕਾਬਲੇਤਨ ਪਿਛੜੇ ਤੇ ਦੂਰਦਰਾਜ ਦੇ ਜਿਲ੍ਹਿਆਂ ਵਿੱਚ ਨੁੰਹ ਨੂੰ ਸ਼ਾਮਿਲ ਕੀਤਾ ਗਿਆ ਸੀ, ਉਦੋਂ ਨੁੰਹ ਜਿਲ੍ਹਾ 10ਵੇਂ ਸਥਾਨ ‘ਤੇ ਸੀ ਪਰਤੂੰ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਲਗਾਤਾਰ ਮੇਵਾਤ ਖੇਤਰ ‘ਤੇ ਕੀਤੇ ਗਏ ਫੋਕਸ ਦਾ ਨਤੀਜਾ ਹੈ ਕਿ ਅੱਜ ਦੇ ਦਿਨ ਨੁੰਹ ਜਿਲ੍ਹਾ ਚਾਹਵਾਨ ਜਿਲ੍ਹਿਆਂ ਵਿੱਚ 20ਵੇਂ ਪਾਇਦਾਨ ‘ਤੇ ਹੈ ਜੋ ਕਿ ਖੇਤਰ ਦੇ ਵਿਕਾਸਾਤਮਕ ਸਵਰੂਪ ਦਾ ਵਧੀਆ ਉਦਾਹਰਣ ਹੈ। ਉਨ੍ਹਾਂ ਨੇ ਕਿਹਾ ਕਿ ਮੇਵਾਤ ਖੇਤਰ ਲਗਾਤਾਰ ਪ੍ਰਗਤੀ ਵੱਲ ਵਧਿਆ ਹੈ। ਸਿਹਤ, ਸਿਖਿਆ, ਪੋਸ਼ਨ, ਖੇਤੀਬਾੜੀ ਅਤੇ ਜਲ੍ਹ ਸੰਸਾਧਨ ਦੇ ਨਾਲ ਹੀ ਵਿੱਤੀ ਸਮਾਵੇਸ਼ਨ ਤੇ ਸਕਿਲ ਵਿਕਾਸ ਦੇ ਨਾਲ ਨੁੰਹ ਜਿਲ੍ਹਾ ਦਾ ਬੁਨਿਆਦੀ ਢਾਂਚਾ ਮਜਬੂਦ ਹੋਇਆ ਹੈ।
ਮੇਵਾਤ ਵਿਕਾਸ ਬੋਰਡ ਦੇ ਫੈਸਲੇ ਬਣੇ ਮੇਵਾਤ ਖੇਤਰ ਦੇ ਵਿਕਾਸ ਦਾ ਆਧਾਰ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਮੇਵਾਤ ਖੇਤਰ ਵਿੱਚ ਚੱਲ ਰਹੇ ਸਰਕਾਰੀ ਮਾਡਲ ਸੰਸਕ੍ਰਿਤ ਸਕੂਲ ਦਾ ਸੰਚਾਲਨ ਸਿਖਿਆ ਵਿਭਾਗ ਦੇ ਤੱਤਵਾਧਾਨ ਵਿੱਚ ਚੱਲ ਰਿਹਾ ਹੈ ਪਰ ਹੁਣ ਉਨ੍ਹਾਂ ਦਾ ਸੁਪਰਵਿਜਨ ਮੇਵਾਤ ਵਿਕਾਸ ਅਥਾਰਿਟੀ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਿੰਡ ਆਕੇਰਾ ਵਿੱਚ ਯੂਨਾਨੀ ਮੈਡੀਕਲ ਕਾਲਜ ਦੀ ਸਥਾਪਨਾ ਲਈ ਨਵੇਂ ਟੇਂਡਰ ਪ੍ਰਕ੍ਰਿਆ ਕਰਦੇ ਹੋਏ ਜਲਦੀ ਨਿਰਮਾਣ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਫਿਰੋਜਪੁਰ ਝਿਰਕਾ ਵਿੱਚ ਮੇਵਾਤ ਮਾਡਲ ਕਾਲਜ ਦਾ ਨਿਰਮਾਣ ਕੰਮ ਵੀ ਜਲਦੀ ਸ਼ੁਰੂ ਕਰਾਇਆ ਜਾਵੇਗਾ। ਉੱਥੇ ਪਿੰਡ ਛਪੇੜਾ ਵਿੱਚ ਡਰਾਈਵਿੰਗ ਸਿਖਲਾਈ ਅਤੇ ਖੋਜ ਅਦਾਰਾ ਦੇ ਭਵਨ ਨਿਰਮਾਣ ਪ੍ਰਕ੍ਰਿਆ ਇਸੀ ਸਾਲ ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਮੇਵਾਤ ਵਿੱਚ ਸ਼ਹੀਦ ਹਸਨ ਖਾਂ ਮੇਵਾਤੀ ਦੇ ਨਾਮ ਨਾਲ ਮਿਊਜ਼ੀਅਮ ਦਾ ਨਿਰਮਾਣ ਕੀਤਾ ਜਾਵੇਗਾ। ਨੁੰਹ ਜਿਲ੍ਹਾ ਮੁੱਖ ਦਫਤਰ ‘ਤੇ 13.50 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਪਰਿਸਰ ਦਾ ਨਿਰਮਾਣ ਕੰਮ ਕਰਨ ਨੂੰ ਮੀਟਿੰਗ ਵਿੱਚ ਮੰਜੂਰੀ ਦਿੱਤੀ ਗਈ ਹੈ। ਉੱਥੇ ਨੁੰਹ ਵਿੱਚ ਓਡੀਟੋਰਿਅਮ ਦਾ ਨਿਰਮਾਣ ਕਰਨ, ਤਾਵੜੂ ਬਲਾਕ ਵਿੱਚ ਸਵੈ ਸਹਾਇਤਾ ਸਮੂਹ ਦੀ ਸਵੈ ਸੇਵੀ ਮਹਿਲਾਵਾਂ ਲਈ ਹੁਨਰ ਹਾਟ ਦੀ ਸਥਾਪਨਾ ਕਰਨ, ਮੇਵਾਤ ਮਾਡਲ ਸਕੂਲ ਫਿਰੋਜਪੁਰ ਝਿਰਕਾ ਵਿੱਚ ਬਲਿਕਾ ਹੋਸਟਲਾਂ ਵਿੱਚ 2 ਟ੍ਰਾਂਜਿਟ ਹੋਸਟਲ ਦੀ ਸਥਾਪਨਾ ਕਰਨ ਦੀ ਮੰਜੂਰੀ ਦਿੱਤੀ ਗਈ।
ਜਿਲ੍ਹਾ ਮੁੱਖ ਮੰਤਰੀ ਸਮੇਤ ਮੇਵਾਤ ਦੇ ਸਾਰੇ ਸਬ-ਡਿਵੀਜਨਾਂ ਵਿੱਚ ਬਣੇਗੀ ਲਾਇਬ੍ਰੇਰੀਆਂ – ਮੁੱਖ ਮੰਤਰੀ
ਮੁੱਖ ਮੰਤਰੀ ਨੇ ਮੇਵਾਤ ਵਿਕਾਸ ਬੋਰਡ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਨੁੰਹ ਜਿਲ੍ਹਾ ਮੁੱਖ ਦਫਤਰ ‘ਤੇ 200 ਬੱਚਿਆਂ ਦੀ ਸਮਰੱਥਾ ਵਾਲੀ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਜਾਵੇਗਾ। ਉੱਥੇ ਜਿਲ੍ਹਾ ਦੇ ਫਿਰੋਜਪੁਰ ਝਿਰਕਾ, ਪੁਨਹਾਨਾ ਤੇ ਤਾਵੜੂ, ਸਬ-ਡਿਵੀਜਨ ਵਿੱਚ 100 ਬੱਚਿਆ ਦੀ ਸਮਰੱਥਾ ਵਾਲੀ ਲਾਇਬ੍ਰੇਰੀ ਦਾ ਨਿਰਮਾਣ ਕਰਨ ਦੇ ਨਾਲ ਹੀ ਜਿਲ੍ਹਾ ਦੇ 5000 ਤੋਂ ਵੱਧ ਆਬਾਦੀ ਵਾਲੇ ਪਿੰਡਾਂ ਵਿੱਚ 50 ਬੱਚਿਆਂ ਦੀ ਸਮਰੱਥਾ ਵਾਲੀ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਜਾਵੇਗਾ। ਉ੍ਹਨਾਂ ਨੇ ਦਸਿਆ ਕਿ ਨੁੰਹ ਜਿਲ੍ਹਾ ਵਿੱਚ ਸਕਿਲ ਇਨੋਵੇਸ਼ਨ ਕੇਂਦਰ ਖੋਲਿਆ ਜਾਵੇਗਾ ਤਾਂ ਜੋ ਖੇਤਰ ਦੇ ਨੌਜੁਆਨਾਂ ਨੂੰ ਕਾਰੋਬਾਰੀ ਸਿਖਿਆ ਨਾਲ ਜੋੜਦੇ ਹੋਏ ਸਵੈ ਰੁਜਗਾਰ ਦੇ ਪ੍ਰਤੀ ਸਮਰੱਥ ਬਨਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਅਰਾਵਲੀ ਖੇਤਰ ਵਿੱਚ ਜਲ ਇੱਕਠਾ ਪ੍ਰਣਾਲੀ ਨੂੰ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਬਰਸਾਤੀ ਜਲ ਇੱਕਠਾ ਸਹੀ ਢੰਗ ਨਾਲ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਵਿੱਚ ਜਲ ਸਿੰਚਾਹੀ ਵਿਵਸਥਾ ਨੂੰ ਮਜਬੂਤ ਬਨਾਉਣ ਲਈ ਅਵੈਧ ਕਨੈਕਸ਼ਨ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਆਖੀਰੀ ਟੇਲ ਤੱਕ ਪਾਣੀ ਪਹੁੰਚ ਸਕੇ।
ਮੁੱਖ ਮੰਤਰੀ ਮੇਵਾਤ ਸਕਾਲਰਸ਼ਿਪ ਯੋਜਨਾ ਨਾਲ ਖੇਤਰ ਦੇ ਨੌਜੁਆਨਾਂ ਨੂੰ ਲਾਭ ਮਿਲੇਗਾ
ਮੁੱਖ ਮੰਤਰੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੇਵਾਤ ਖੇਤਰ ਦੇ ਜੋ ਨੌਜੁਆਨ ਕਾਰੋਬਾਰ ਕੋਰਸ, ਤਕਨੀਕੀ, ਸੈਰ-ਸਪਾਟਾ, ਪੈਰਾ ਮੈੜੀਕਲ ਤੇ ਪੀਐਚਡੀ ਕੋਰਸ ਵਿੱਚ ਦਾਖਲਾ ਲੈਣਗੇ ਉਨ੍ਹਾਂ ਨੂੰ ਮੇਵਾਤ ਵਿਕਾਸ ਬੋਰਡ ਵੱਲੋਂ 75 ਹਜਾਰ ਰੁਪਏ ਪ੍ਰਤੀ ਸਾਲ ਜਾਂ ਵਿਦਿਅਕ ਫੀਸ ਦਾ 75 ਫੀਸਦੀ ਜੋ ਘੱਟ ਹੋਵੇਗਾ, ਲਾਭ ਦਿੱਤਾ ਜਾਵੇਗਾ। ਇਸੀ ਤਰ੍ਹਾ ਐਮਬੀਬੀਐਸ ਦੇ ਲਈ 1 ਲੱਖ 25 ਹਜਾਰ ਰੁਪਏ ਪ੍ਰਤੀ ਸਾਲ ਅਤੇ ਮੌਜੂਦਾ ਵਿਦਿਅਕ ਫੀਸ ਜੋ ਵੀ ਘੱਟ ਹੋਵੇਗੀ ਉਹ ਦਿੱਤੀ ਜਾਵੇਗੀ। ਨਾਲ ਹੀ ਸਰਕਾਰੀ ਅਦਾਰੇ ਦਾ ਵਿਦਿਅਕ ਫੀਸ ਜੇਕਰ 1 ਲੱਖ 25 ਹਜਾਰ ਰੁਪਏ ਤੋਂ ਘੱਟ ਹੋਵੇਗਾ ਤਾਂ ਉਸ ਨੂੰ 100 ਫੀਸਦੀ ਵਿਦਿਅਕ ਫੀਸ ਦਿੱਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਇਸ ਵਿੱਚ ਮੇਵਾਤ ਵਿਕਾਸ ਬੋਰਡ ਤਹਿਤ ਆਉਣ ਵਾਲੇ ਹਥੀਨ ਖੇਤਰ ਦੇ ਉਮੀਦਵਾਰਾਂ ਲਈ 17 ਫੀਸਦੀ ਰਾਖਵਾਂ ਰੱਖਿਆ ਗਿਆ ਹੈ ਅਤੇ ਸਾਰੇ ਮਹਿਲਾ ਉਮੀਦਵਾਰਾਂ ਦੇ ਲਈ 50 ਫੀਸਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਬੋਰਡ ਰਾਹੀਂ ਡ੍ਰਾਪ ਆਉਣ ਰੋਕਣ ਲਈ ਮੁੱਖ ਮੰਤਰੀ ਮੇਵਾਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ ਤਹਿਤ 11ਵੀਂ ਤੇਂ 12ਵੀਂ ਕਲਾਸ ਵਿੱਚ ਪ੍ਰਵੇਸ਼ ਲੈਣ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਨਾਲ ਹੀ ਮੁੱਖ ਮੰਤਰੀ ਮੇਵਾਤ ਉਥਾਨ ਯੋਜਨਾ ਤਤਿਹ ਮੁਕਾਬਲੇ ਪ੍ਰੀਖਿਆਵਾਂ ਦੀ ਤਿਆਰੀ ਲਈ ਵੀ ਸਹਿਯੋਗ ਦਿੱਤਾ ਜਾਵੇਗਾ।