Sunday, November 16Malwa News
Shadow

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼, ਸਮੇਂਬੱਧ ਢੰਗ ਨਾਲ ਬਣੇ ਸਰਟੀਫਿਕੇਟ

ਚੰਡੀਗੜ੍ਹ, 3 ਜੂਨ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਪਸ਼ਟ ਕੀਤਾ ਹੈ ਕਿ ਸੂਬਾ ਸਰਕਾਰ ਦਾ ਉਦੇਸ਼ ਹੈ ਕਿ ਸਾਰੇ ਯੋਗ ਲਾਭਕਾਰਾਂ ਨੂੰ ਸਮੇਂਬੱਧ ਅਤੇ ਪ੍ਰਾਥਮਿਕਤਾ ਆਧਾਰ ‘ਤੇ ਯੋਗਤਾ ਪ੍ਰਮਾਣ ਪੱਤਰ ਮਿਲੇ। ਉਨ੍ਹਾਂ ਨੇ ਕਿਹਾ ਕਿ ਡੀਐਸਸੀ, ਓਐਸਸੀ, ਬੀਸੀ ਅਤੇ ਈਡਬਲਿਯੂਐਸ ਵਰਗੇ ਪ੍ਰਮਾਣ ਪੱਤਰ ਸਮੇਂ ‘ਤੇ ਪ੍ਰਾਪਤ ਹੋਣ ਇਸ ਦੇ ਲਈ ਨਿਰਦੇਸ਼ ਪਹਿਲਾਂ ਤੋਂ ਦੇ ਰੱਖੇ ਹਨ। ਉਨ੍ਹਾਂ ਨੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕਿਸੇ ਵੀ ਯੋਗ ਵਿਅਕਤੀ ਨੂੰ ਪ੍ਰਮਾਣ ਪੱਤਰ ਪ੍ਰਾਪਤ ਕਰਨ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ। ਹੁਣ ਤੱਕ ਦੇ ਆਂਕੜੇ ਦੇ ਬਾਰੇ ਵਿੱਚ ਵਿਭਾਗ ਵੱਲੋਂ ਦਸਿਆ ਗਿਆ ਹੈ ਕਿ 28 ਮਈ ਤੋਂ 3 ਅਪ੍ਰੈਲ ਤੱਕ ਸੂਬੇ ਵਿੱਚ ਕੁੱਲ 1,17,778 ਪ੍ਰਮਾਣ ਪੱਤਰ ਬਣਾਏ ਜਾ ਚੁੱਕੇ ਹਨ, ਜਦੋਂ ਕਿ ਵਿਭਾਗ ਨੂੰ ਲਗਭਗ 28,830 ਡੁਪਲੀਕੇਟ ਬਿਨੈ ਵੀ ਪ੍ਰਾਪਤ ਹੋਏ ਹਨ। ਮੁੱਖ ਮੰਤਰੀ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸੀਐਸਸੀ ਯਾਨੀ ਕਾਮਨ ਸਰਵਿਸ ਸੈਂਟਰ ਪੱਧਰ ‘ਤੇ ਹੀ ਅਜਿਹੇ ਡੁਪਲੀਕੇਟ ਬਿਨਿਆਂ ਦੀ ਸਰਗਰਕ ਨਿਗਰਾਨੀ ਅਤੇ ਛੰਟਨੀ ਕੀਤੀ ਜਾਵੇ।
ਮੁੱਖ ਮੰਤਰੀ ਨੇ ਸਾਰੇ ਜਿਲ੍ਹਾ ਸੂਚਨਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਲ੍ਹਾ ਪੱਧਰ ‘ਤੇ ਇੰਫ੍ਰਾਸਟਕਚਰ ਨੂੰ ਹੋਰ ਮਜਬੂਤ ਕੀਤਾ ਜਾਵੇ ਤਾਂ ਜੋ ਪ੍ਰਮਾਣ ਪੱਤਰ ਜਾਰੀ ਕਰਨ ਦੀ ਪ੍ਰਕ੍ਰਿਆ ਨੂੰ ਹੋਰ ਵੱਧ ਤੇਜ, ਪਾਰਦਰਸ਼ੀ ਅਤੇ ਪ੍ਰਭਾਵੀ ਬਣਾਇਆ ਜਾ ਸਕੇ। ਉਨ੍ਹਾਂ ਨੇ ਇਹ ਵੀ ਯਕੀਨੀ ਕਰਨ ਦੇ ਆਦੇਸ਼ ਦਿੱਤੇ ਕਿ ਬਿਨੈਕਾਰਾਂ ਨੂੰ ਉਨ੍ਹਾਂ ਦੇ ਬਿਨੈ ਦੀ ਸਥਿਤੀ ਅਤੇ ਪ੍ਰਮਾਣ ਪੱਤਰ ਨਾਲ ਜੁੜੀ ਸਾਰੇ ਜਾਣਕਾਰੀ ਸਮੇਂ-ਸਮੇਂ ‘ਤੇ ਸੀਐਸਸੀ ਰਾਹੀਂ ਮਿਲਦੀ ਰਹੇ, ਜਿਸ ਨਾਲ ਪਾਰਦਰਸ਼ਿਤਾ ਬਣੀ ਰਹੇ ਅਤੇ ਕਿਸੇ ਨੂੰ ਅਸਹੂਲਤ ਦਾ ਸਾਹਮਣਾ ਨਾ ਕਰਨਾ ਪਵੇ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਕਿਸੇ ਵੀ ਯੋਗ ਲਾਭਕਾਰ ਦਾ ਸਰਟੀਫਿਕੇਟ ਪੈਂਡਿੰਗ ਨਾ ਰਹੇ ਅਤੇ ਇਸ ਦਿਸ਼ਾ ਵਿੱਚ ਪ੍ਰਸਾਸ਼ਨਿਕ ਕਾਰਵਾਈ ਵਿੱਚ ਕੋਈ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।