
ਚੰਡੀਗੜ੍ਹ, 22 ਮਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੇਣੀ ਨੇ ਕਿਹਾ ਕਿ ਮਹਾਰਾਜਾ ਅਗਰਸੇਨ ਨੇ ਲੋਕਤਾਂਤਰਿਕ ਸ਼ਾਸਨ ਦੀ ਇੱਕ ਨਵੀਂ ਸਮਾਜਿਕ-ਆਰਥਕ ਅਤੇ ਸਿਆਸੀ ਵਿਵਸਥਾ ਦਾ ਸੂਤਰਪਾਤ ਕੀਤਾ। ਉਨ੍ਹਾਂ ਦਾ ਦਰਸ਼ਨ ਅੱਜ ਵੀ ਉਨ੍ਹਾਂ ਹੀ ਪ੍ਰਾਸੰਗਿਕ ਹੈ। ਮਹਾਰਾਜਾ ਅਗਰਸੇਨ ਦੇ ਸਮਾਨਤਾ ਤੇ ਸਮਾਜਿਕ ਸਮਰਸਤਾ ਦੇ ਸਿਦਾਂਤਾਂ ਦੇ ਅਨੁਕੂਲ ਹੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸੱਭਕਾ ਸਾਥ-ਸੱਭਕਾ ਵਿਕਾਸ, ਸੱਭਕਾ ਵਿਸ਼ਵਾਸ ਅਤੇ ਸੱਭਕਾ ਪ੍ਰਯਾਸ ਦਾ ਮੂਲ ਮੰਤਰ ਦਿੱਤਾ ਹੈ। ਮੁੱਖ ਮੰਤਰੀ ਅੱਜ ਮਹਾਰਾਜਾ ਅਗਰਸੇਨ ਸਥਾਪਨਾ ਦਿਵਸ ਮੌਕੇ ‘ਤੇ ਨਵੀਂ ਦਿੱਲੀ, ਭਾਰਤ ਮੰਡਪਮ ਵਿੱਚ ਦਿੱਲੀ ਹਰਿਆਣਾ ਮੈਤਰੀ ਸੰਘ ਵੱਲੋਂ ਪ੍ਰਬੰਧਿਤ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਅਗਰ ਸਮਾਜ ਦਾ ਇਤਿਹਾਸ ਸਿਰਫ ਵਪਾਰ ਅਤੇ ਕਾਰੋਬਾਰ ਤੱਕ ਸੀਮਤ ਨਹੀਂ ਹੈ। ਇਹ ਸਮਾਜ ਸਦੀਆਂ ਤੋਂ ਭਾਰਤ ਦੀ ਸਮਾਜਿਕ, ਸਭਿਆਚਾਰਕ ਅਤੇ ਅਧਿਆਤਮਕ ਚੇਤਨਾ ਦਾ ਵਾਹਕ ਰਿਹਾ ਹੈ। ਤਿਆਗ, ਸੇਵਾ, ਸਬਰ ਅਤੇ ਸਦਾਚਾਰ , ਇਹ ਸਿਰਫ ਸ਼ਬਦ ਨਹੀਂ ਸਗੋ ਅਗਰ ਸਮਾਜ ਦੇ ਜੀਵਨ ਮੁੱਲ ਹਨ। ਇਹ ਸਮਾਜ ਹਮੇਸ਼ਾ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਸਹਿਭਾਗੀ ਰਿਹਾ ਹੈ ਚਾਹੇ ਸਿਖਿਆ ਹੋਵੇ, ਮੈਡੀਕਲ ਹੋਵੇ, ਉਦਮਤਾ ਜਾਂ ਸਮਾਜਿਕ ਸੇਵਾ ਹੋਵੇ, ਹਰ ਖੇਤਰ ਵਿੱਚ ਸਮਾਜ ਨੇ ਆਪਣੇ ਕੰਮਾਂ ਨਾਲ ਇੱਕ ਨਵੀਂ ਉਚਾਈ ਪ੍ਰਾਪਤ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਗਰਵਾਲ ਸ਼ਬਦ ਜੁਬਾਨ ‘ਤੇ ਆਉਂਦੇ ਹੀ ਮਾਨਸ ਪਟਲ ‘ਤੇ ਅਜਿਹੇ ਕਰਮਵੀਰਾਂ ਦੀ ਛਵੀ ਅੰਕਿਤ ਹੋਣ ਲਗਦੀ ਹੈ, ਜਿਨ੍ਹਾਂ ਨੇ ਆਪਣੇ ਆਤਮ-ਵਿਸ਼ਵਾਸ, ਮਿਹਨਤ ਅਤੇ ਦ੍ਰਿੜ ਸੰਕਲਪ ਦੇ ਜੋਰ ‘ਤੇ ਨਾ ਸਿਰਫ ਆਪਣੇ ਕਿਸਮਤ ਦੀ ਰੇਖਾਵਾਂ ਬਦਲੀਆਂ, ਸਗੋ ਦੇਸ਼ ਅਤੇ ਦੁਨੀਆ ਵਿੱਚ ਆਪਣੀ ਪਹਿਚਾਣ ਵੀ ਸਥਾਪਿਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਇੱਕ ਪ੍ਰਬੰਧ ਨਹੀਂ ਹੈ, ਇਹ ਅਗਰ ਸਮਾਜ ਦੇ ਗੌਰਵਸ਼ਾਲੀ ਇਤਿਹਾਸ ਤੇ ਇਸ ਦੀ ਸਭਿਆਚਾਰਕ ਵਿਰਾਸਤ ਨੂੰ ਯਾਦ ਕਰਨ ਅਤੇ ਆਉਣ ਵਾਲੇ ਸੁਨਹਿਰੇ ਭਵਿੱਖ ਦੀ ਨੀਂਹ ਰੱਖਣ ਦਾ ਲੰਮ੍ਹਾ ਹੈ। ਮੁੱਖ ਮੰਤਰੀ ਨੇ ਦਿੱਲੀ-ਹਰਿਆਣਾ ਅਗਰਵਾਲ ਸੈਤਰੀ ਸੰਘ ਨੂੰ ਇਸ ਪਹਿਲ ਲਈ ਵਧਾਈ ਦਿੱਤੀ ਅਤੇ ਸਮੂਚੇ ਅਗਰ ਸਮਾਜ ਨੂੰ ਆਪਣੀ ਸ਼ੁਭਕਾਮਨਾਵਾਂ ਪ੍ਰਕਟ ਕੀਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸੁਤੰਤਰਤਾ ਸੈਨਾਨੀ ਅਤੇ ਨਿਡਰ ਲੇਖਕ ਬਾਬੂ ਬਲਾਮੁਕੁੰਦ ਗੁਪਤ ਹਰਿਆਾਂਣਾ ਦੇ ਗੁਡਿਆਨੀ ਪਿੰਡ ਦੇ ਰਹਿਣ ਵਾਲੇ ਸਨ। ਹਰਿਆਣਾ ਸਰਕਾਰ ਵੱਲੋਂ ਹਰ ਸਾਲ ਬਾਬੂ ਬਾਲ ਮੁਕੁੰਦ ਗੁਪਤ ਸਨਮਾਨ ਪੁਰਸਕਾਰ ਦਿੱਤਾ ਜਾਂਦਾ ਹੈ। ਇਸ ਸਨਮਾਨ ਲਈ 1 ਲੱਖ ਰੁਪਏ ਦੀ ਨਗਦ ਰਕਮ ਪੁਰਸਕਾਰ ਵਜੋ ਦਿੱਤੀ ਜਾਂਦੀ ਹੈ। ਉਨ੍ਹਾਂ ਦੀ ਪ੍ਰਤਿਮਾ ਵੀ ਪੰਚਕੂਲਾ ਸਥਿਤ ਸਾਹਿਤ ਅਕਾਦਮੀ ਭਵਨ ਵਿੱਚ ਸਥਾਪਿਤ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਹਿਸਾਰ ਵਿੱਚ ਬਣ ਰਹੇ ਹਵਾਈ ਅੱਡੇ ਦਾ ਨਾਂਅ ਮਹਾਰਾਜਾ ਅਗਰਸੇਨ ਦੇ ਨਾਮ ‘ਤੇ ਰੱਖਿਆ ਹੈ। ਇਸ ਹਵਾਈ ਅੱਡੇ ਦੇ ਬਨਣ ਨਾਲ ਹਰਿਆਣਾ ਦੀ ਦੁਨੀਆ ਦੇ ਹਵਾਈ ਨਕਸ਼ੇ ‘ਤੇ ਇੱਕ ਵੱਖ ਪਹਿਚਾਣ ਬਣੀ ਹੈ। ਉਨ੍ਹਾਂ ਨੇ ਕਿਹਾ ਕਿ ਤਕਨੀਕ , ਇਨੋਵੇਸ਼ਨ ਅਤੇ ਗਿਆਨ-ਅਧਾਰਿਕ ਅਰਥਵਿਵਸਥਾ ਦੇ ਇਸ ਯੁੱਗ ਵਿੱਚ, ਸਮਾਜ ਦੀ ਭੁਕਿਮਾ ਹੋਰ ਵੀ ਵੱਧ ਮਹਤੱਵਪੂਰਣ ਹੋ ਗਈ ਹੈ। ਅੱਜ ਅਸੀਂ ਅਜਾਦੀ ਦੇ ਅੰਮ੍ਰਿਤਸਮੇੇਂ ਵਿੱਚ ਪ੍ਰਵੇਸ਼ ਕਰ ਚੁੱਕੇ ਹਨ, ਤਾਂ ਇਹ ਜਰੂਰੀ ਹੈ ਕਿ ਅਸੀਂ ਆਪਣੇ ਪਿਛੋਕੜ ਤੋਂ ਪੇ੍ਰਰਣਾ ਲੈ ਕੇ ਇੱਕ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਅੱਗੇ ਵੱਧਣ। ਉਨ੍ਹਾਂ ਨੇ ਕਿਹਾ ਕਿ ਅਨੇਕ ਯੁਵਾ ਸਟਾਰਟਅੱਪ, ਡਿਜੀਟਲ ਤਕਨੀਕੀ ਵਿੱਚ ਮੋਹਰੀ ਭੁਕਿਮਾ ਨਿਭਾ ਕੇ ਦੇਸ਼-ਵਿਦੇਸ਼ ਵਿੱਚ ਭਾਰਤ ਦਾ ਨਾਂਅ ਰੋਸ਼ਨ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵੋਕਲ ਫਾਰ ਲੋਕਲ ਦੇ ਮੰਤਰ ਨੂੰ ਅਪਨਾਉਂਦੇ ਹੋਏ ਸਥਾਨਕ ਉਦਮਾਂ, ਕ੍ਰਾਫਟ ਅਤੇ ਉਤਪਾਦਾਂ ਨੂੰ ਪ੍ਰੋਤਸਾਹਨ ਦੇਣ। ਇਹ ਨਾ ਸਿਰਫ ਆਤਮਨਿਰਭਰਤਾ ਦਾ ਮਾਰਗ ਹੈ, ਸਗੋ ਸਾਡੀ ਸਭਿਆਚਾਰਕ ਵਿਰਾਸਤ ਨੂੰ ਸਰੰਖਤ ਰੱਖਣ ਦਾ ਸਰੋਤ ਵੀ ਹੈ। ਡਿਜੀਟਲ ਇੰਡੀਆ, ਮੇਕ ਇਨ ਇੰਡੀਆ, ਸਟਾਰਅੱਪ ਇੰਡੀਆ, ਸਵੱਛ ਭਾਰਤ ਅਤੇ ਏਕ ਭਾਰਤ-ਸ਼ੇ੍ਰੇਸ਼ਠ ਭਾਰਤ ਵਰਗੀ ਮੁਹਿੰਮਾਂ ਦੇ ਨਾਲ ਤੇਜੀ ਨਾਲ ਅੱਗੇ ਵੱਧ ਰਹੇ ਸਮੇਂ ਵਿੱਚ ਅਗਰਵਾਲ ਸਮਾਜ ਨੂੰ ਇੰਨ੍ਹਾ ਮੁਹਿੰਮਾਂ ਦਾ ਇੱਕ ਮਜਬੂਤ ਥੰਮ੍ਹ ਬਨਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਕੁਦਰਤੀ ਆਪਦਾਵਾਂ ਵਿੱਚ, ਸੰਕਟ ਦੇ ਸਮੇਂ ਵਿੱਚ ਅਤੇ ਜਨਭਲਾਈ ਦੇ ਕੰਮਾਂ ਵਿੱਚ ਸਮਾਜ ਨੈ ਸਮਾਜਿਕ ਜਿਮੇਵਾਰੀ ਨਿਭਾਈ ਹੈ। ਸਮਾਰੋਹ ਨੁੰ ਸੰਬੋਧਿਤ ਕਰਦੇ ਹੋਏ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਨੇ ਕਿਹਾ ਕਿ ਅਗਰਵਾਲ ਸਮਾਜ ਦੀ ਕੁੜੀਆਂ ਨੂੰ ਅੱਗੇ ਵਧਾਉਣ ਵਿੱਚ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦਿੱਲੀ ਦੀ ਸਰਕਾਰ ਬਨਾਉਣ ਵਿੱਚ ਉਨ੍ਹਾਂ ਦੀ ਅਹਿਮ ਭੁਮਿਕਾ ਹੈ ਅਤੇ ਦਿੱਲੀ ਨੂੰ ਵਿਕਸਿਤ ਰਾਜ ਬਨਾਉਣ ਵਿੱਚ ਵੀ ਭਰਪੂਰ ਸਹਿਯੋਗ ਕਰਣਗੇ। ਉਨ੍ਹਾਂ ਨੇ ਕਿਹਾ ਕਿ ਉਹ ਹਰਿਆਣਾਂ ਦੇ ਅਗਰਵਾਲ ਸਮਾਜ ਤੋਂ ਹੋਣ ‘ਤੇ ਖੁਦ ‘ਤੇ ਮਾਣ ਮਹਿਸੂਸ ਕਰਦੀ ਹੈ। ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੇਣੀ ਨੂੰ ਸ਼ਾਲ ਅਤੇ ਸਮ੍ਰਿਤੀ ਚਿੰਨ੍ਹ ਭੇਂਟ ਕਰ ਸਨਮਾਨਿਤ ਕੀਤਾ। ਸਮਾਰੋਹ ਵਿੱਚ ਭਾਜਪਾ ਦਿੱਲੀ ਸੂਬਾ ਪ੍ਰਧਾਨ ਵੀਰੇਂਦਰ ਸਚਦੇਵਾ, ਹਰਿਆਣਾ ਦੇ ਸਾਬਕਾ ਮੰਤਰੀ ਸ੍ਰੀ ਅਸੀਮ ਗੋਇਲ ਸਮੇਤ ਸਮਾਜ ਦੇ ਅਨੇਕ ਮਾਣਯੋਗ ਵਿਅਕਤੀ ਮੌਜੂਦ ਰਹੇ।