
ਚੰਡੀਗੜ੍ਹ, 6 ਜੁਲਾਈ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਕਸ਼ੇ ਕਦਮਾਂ ‘ਤੇ ਚੱਲਦੇ ਹੋਏ ਆਖੀਰੀ ਲਾਇਨ ਵਿੱਚ ਖੜੇ ਗਰੀਬ ਵਿਅਕਤੀ ਦੀ ਸੇਵਾ ਕਰਨ ਲਈ ਪ੍ਰਤੀਬੱਧਤਾ ਨਾਲ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਐਤਵਾਰ ਨੂੰ ਹਰਿਆਣਾ ਭਵਨ, ਨਵੀਂ ਦਿੱਲੀ ਵਿੱਚ ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜੈਯੰਤੀ ‘ਤੇ ਉਨ੍ਹਾਂ ਦੇ ਫੋਟੋ ‘ਤੇ ਪੁਸ਼ਪ ਅਰਪਿਤ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਮਹਤੱਵਪੂਰਣ ਵਿਜਨ ਇੱਕ ਪੇੜ ਮਾਂ ਨੇ ਨਾਮ ਮੁਹਿੰਮ ਤਹਿਤ ਪੌਧਾਰੋਪਣ ਵੀ ਕੀਤਾ। ਉਨ੍ਹਾਂ ਨੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਤਹਿਤ ਮਹਾਪੁਰਸ਼ਾਂ ਦੇ ਨਾਮ ‘ਤੇ ਇੱਕ ਪੇੜ ਜਰੂਰ ਲਗਾਉਣ ਲਈ ਪੇ੍ਰਰਿਤ ਕੀਤਾ। ਇਸ ਮੌਕੇ ‘ਤੇ ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਬਡੌਲੀ ਨੇ ਵੀ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਫੋਟੋ ‘ਤੇ ਪੁਸ਼ਪ ਅਰਪਿਤ ਕੀਤੇ ਅਤੇ ਪੌਧਾਰੋਪਣ ਵੀ ਕੀਤਾ।
ਇਸ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮਜਬੂਤ ਸਖਸ਼ੀਅਤ ਦੇ ਧਨੀ, ਜਨ ਸੰਘ ਸੰਸਥਾਪਕ ਅਤੇ ਸੁਤੰਤਰਤਾ ਸੇਨਾਨੀ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਰਾਸ਼ਟਰ ਹਿੱਤ ਨੂੰ ਲੈ ਕੇ ਮਹਤੱਵਪੂਰਣ ਕੰਮ ਕੀਤੇ। ਇਸ ਲਈ ਅਸੀਂ ਸਾਰੇ ਉਨ੍ਹਾਂ ਦੇ ਦਿਖਾਏ ਮਾਰਗ ‘ਤੇ ਚੱਲਣ ਅਤੇ ਦੇਸ਼ ਨੂੰ ਵਿਕਸਿਤ ਭਾਰਤ ਵੱਲ ਲੈ ਜਾਣ ਵਿੱਚ ਆਪਣਾ ਯੋਗਦਾਨ ਦੇਣ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਸਦਾ ਦੇਸ਼ ਅਤੇ ਸਮਾਜ ਸੇਵਾ ਨੂੰ ਸੱਭ ਤੋਂ ਉੱਪਰ ਸਮਝਿਆ ਅਤੇ ਹਮੇਸ਼ਾ ਗਰੀਬ ਲੋਕਾਂ ਦੀ ਭਲਾਈ ਲਈ ਕੰਮ ਕੀਤਾ। ਇਸ ਲਈ ਉਨ੍ਹਾਂ ਨੂੰ ਗਰੀਬ ਲੋਕਾਂ ਦਾ ਹਿਤੇਸ਼ੀ ਮੰਨਿਆ ਜਾਂਦਾ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਐਸਵਾਈਐਲ ਨੂੰ ਲੈ ਕੇ 9 ਜੁਲਾਈ ਨੂੰ ਨਵੀਂ ਦਿੱਲੀ ਵਿੱਚ ਅਹਿਮ ਮੀਟਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਵਿੱਚ ਸਰਵਸੰਮਤੀ ਨਾਲ ਸਕਾਰਾਤਮਕ ਪਹਿਲੂਆਂ ‘ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਨਾਲ ਸਾਡਾ ਭਾਈਚਾਰਾ ਹੈ, ਇਸ ਲਈ ਮੀਟਿੰਗ ਵਿੱਚ ਗਲਬਾਤ ਨਾਲ ਕੋਈ ਰਸਤਾ ਜਰੂਰ ਨਿਕਲੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਜੰਗਲ ਸਫਾਰੀ ਬਨਾਉਣ ਨੂੰ ਲੈ ਕੇ ਵੀ ਵਿਆਪਕ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਨੂੰ ਜਲਦੀ ਹੀ ਅਮਲੀਜਾਮਾ ਪਹਿਨਾਇਆ ਜਾਵੇਗਾ। ਕੱਲ ਹੀ ਗੁਜਰਾਤ ਦੇ ਵਨਤਾਰਾ ਜਾਮਨਗਰ ਦਾ ਦੌਰਾ ਕਰ ਜਾਣਕਾਈ ਲਈ ਗਈ ਹੈ। ਉੱਥੇ ਹੀ ਬੇਸਹਾਰਾ, ਜਖਮੀ ਪਸ਼ੂ-ਪੰਛੀਆਂ ਨੂੰ ਰੇਸਕਿਯੂ ਕਰ ਕੇ ਇਲਾਜ ਕਰਨ ਲਈ ਸੈਂਟਰ ਬਣਾਇਆ ਹੋਇਆ ਹੈ। ਇਹ ਕੇਂਦਰ ਉਨ੍ਹਾਂ ਨੁੰ ਅਜਿਹੇ ਪਸ਼ੂ-ਪੰਛੀਆਂ, ਲੁਪਤ ਹੋ ਰਹੀ ਪ੍ਰਜਾਤੀਆਂ ਨੂੰ ਸਰੰਖਣ ਦੇ ਕੇ ਬਨਾਉਣ ਦਾ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦਿਨਾਂ ਕੇਂਦਰੀ ਸੈਰ-ਸਪਾਟਾ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮਿਲ ਕੇ ਐਨਸੀਆਰ ਵਿੱਚ ਡਿਜ਼ਨੀਲੈਂਡ ਬਨਾੳਰਣ ਦੀ ਅਪੀਲ ਕੀਤੀ ਹੈ। ਇਸ ਦੇ ਲਈ 500 ਏਕੜ ਥਾਂ ਦਾ ਚੋਣ ਵੀ ਕਰ ਲਿਆ ਗਿਆ ਹੈ। ਇਹ ਨਾਗਰਿਕਾਂ ਲਈ ਬਹੁਤ ਹੀ ਸ਼ਾਨਦਾਰ ਅਤੇ ਵੱਡਾ ਸੈਰ-ਸਪਾਟਾ ਸਥਾਨ ਵਜੋ ਉਭਰੇਗਾ।