
ਚੰਡੀਗੜ੍ਹ, 6 ਜੁਲਾਈ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਅੰਮ੍ਰਿਤਕਾਲ ਵਿੱਚ ਪ੍ਰਵੇਸ਼ ਕਰ ਚੁੱਕਾ ਹੈ ਅਤੇ ਵਿਕਸਿਤ ਭਾਰਤ 2047 ਦੇ ਟੀਚੇ ਵੱਲ ਤੇਜੀ ਨਾਲ ਵੱਧ ਰਿਹਾ ਹੈ। ਅਜਿਹੇ ਵਿੱਚ ਪਾਰਟੀ ਦਫਤਰਾਂ ਦੀ ਭੁਮਿਕਾ ਹੋਰ ਵੀ ਮਹਤੱਵਪੂਰਣ ਹੋ ਜਾਂਦੀ ਹੈ। ਉ੍ਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੱਭਕਾ ਸਾਥ, ਸੱਭਕਾ ਵਿਕਾਸ, ਸੱਭਕਾ ਵਿਸ਼ਵਾਸ ਅਤੇ ਸੱਭਕਾ ਪ੍ਰਯਾਸ ਦਾ ਮੰਤਰ ਦਿੱਤਾ ਹੈ। ਇਹ ਦਫਤਰ ਸੱਭਦੇ ਯਤਨ ਨੂੰ ਸੰਗਠਤ ਕਰਨ ਅਤੇ ਉਸ ਨੂੰ ਸਹੀ ਦਿਸ਼ਾ ਦੇਣ ਦਾ ਕੰਮ ਕਰਣਗੇ। ਮੁੱਖ ਮੰਤਰੀ ਅੱਜ ਨਵੀਂ ਦਿੱਲੀ ਸਥਿਤ ਭਾਜਪਾ ਦਫਤਰ ਵਿੱਚ ਕੇਂਦਰ ਮੰਤਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਜੇ. ਪੀ. ਨੱਡਾ ਅਤੇ ਵਰਚੂਅਤੀ ਹਰਿਆਣਾ ਦੇ ਝੱਜਰ, ਸਿਰਸਾ ਅਤੇ ਕੁਰੂਕਸ਼ੇਤਰ ਸਮੇਤ ਤਿੰਨ ਜਿਲ੍ਹਿਆਂ ਦੇ ਜਿਲ੍ਹਾ ਪੱਧਰੀ ਭਾਜਪਾ ਦਫਤਰ ਦੇ ਉਦਘਾਟਨ ਸਮਾਰੋਹ ਨੁੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਤਿੰਨ ਨਵੇਂ ਦਫਤਰਾਂ ਨਾਲ ਸਾਡਾ ਸੰਗਠਨ ਹੋਰ ਮਜਬੂਤ ਹੋਵੇਗਾ, ਸੇਵਾ ਦੀ ਭਾਵਨਾ ਹੋਰ ਮਜਬੂਤ ਹੋਵੇਗੀ ਅਤੇ ਸੰਕਲਪ ਹੋਰ ਦ੍ਰਿੜ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਜਨਸੰਘ ਸੰਸਥਾਪਕ ਸ੍ਰੀ ਸ਼ਿਆਮਾ ਪ੍ਰਸਾਦ ਦੀ ਅੱਜ 125ਵੀਂ ਜੈਯੰਤੀ ਦਾ ਇਹ ਦਿਨ ਹਰਿਆਣਾ ਅਤੇ ਭਾਰਤੀ ਜਨਤਾ ਪਾਰਟੀ ਦੀ ਵਿਕਾਸ ਯਾਤਰਾ ਵਿੱਚ ਇੱਕ ਸੁਨਹਿਰੇ ਪੰਨਾ ਜੋੜਨ ਵਾਲਾ ਹੈ। ਇਸ ਦੇ ਨਾਲ ਹੀ ਇਹ ਭਾਜਪਾ ਨੁੰ ਹਰ ਘਰ ਤੱਕ ਪਹੁੰਚਾਉਣ ਦੇ ਸੰਕਲਪ ਦੀ ਸਿੱਧੀ ਦਾ ਉਤਸਵ ਵੀ ਹੈ। ਉਨ੍ਹਾਂ ਨੇ ਕਿਹਾ ਕਿ ਜਨਸੰਘ ਸੰਸਥਾਪਕ ਦੀ ਜੈਯੰਤੀ ਮੌਕੇ ਵਿੱਚ ਅਗਲੇ ਦੋ ਸਾਲਾਂ ਤੱਕ ਪੂਰੇ ਦੇਸ਼ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇੰਨ੍ਹਾਂ ਵਿੱਚ ਨਵੀਂ ਪੀੜੀਆਂ ਨੂੰ ਉਨ੍ਹਾਂ ਦੇ ਜੀਵਨ ਮੁੱਲਾਂ, ਆਦਰਸ਼ਾਂ ਅਤੇ ਸਿਦਾਂਤਾਂ ਤੋਂ ਸਿੱਖ ਲੈਣ ਦੀ ਪੇ੍ਰਰਣਾ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਰਾਸ਼ਟਰ ਵੱਲੋਂ ਉਸ ਮਹਾਪੁਰਸ਼ ਦੇ ਪ੍ਰਤੀ ਧੰਨਵਾਦ ਦਾ ਇੱਕ ਨਿਮਰ ਅਭਿਵਿਅਕਤੀ ਹੈ ਜਿਨ੍ਹਾਂ ਨੇ ਕਸ਼ਮੀਰ ਦੇ ਲਈ ਆਪਣੇ ਸੰਘਰਸ਼ ਵਿੱਚ ਅਪੀਲ ਕੀਤੀ ਸੀ ਕਿ ਇੱਕ ਰਾਸ਼ਟਰ ਵਿੱਚ ਦੋ ਨਿਸ਼ਾਨ, ਦੋ ਵਿਧਾਨ, ਦੋ ਪ੍ਰਧਾਨ ਨਹੀਂ ਚੱਲਣਗੇ। ਉਨ੍ਹਾਂ ਨੇ ਭਾਰਤ ਦੀ ਏਕਤਾ ਅਤੇ ਸੰਵੈਧਾਨਿਕ ਅਖੰਡਤਾ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਉਸ ਬਲਿਦਾਨ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵਿਆਰਥ ਨਹੀਂ ਜਾਣ ਦਿੱਤਾ ਅਤੇ ਕਸ਼ਮੀਰ ਤੋਂ ਧਾਰਾ 370 ਅਤੇ 35ਏ ਨੂੰ ਹਟਾ ਕੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਅਖੰਡ ਭਾਰਤ ਦੇ ਸਪਨੇ ਨੁੰ ਸਾਕਾਰ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਦਫਤਰ ਉਨ੍ਹਾਂ ਪਾਰਟੀਆਂ ਲਈ ਇੱਕ ਸ਼ੀਸ਼ਾ ਵੀ ਹੈ ਜੋ ਪਰਿਵਾਰਵਾਦ ਅਤੇ ਵੰਸ਼ਵਾਦ ਦੀ ਸਿਆਸਤ ਕਰਦੇ ਹਨ। ਉਨ੍ਹਾਂ ਦੇ ਦਫਤਰ ਕੁੱਝ ਪਰਿਵਾਰਾਂ ਦੀ ਨਿਜੀ ਸੰਪਤੀ ਹੁੰਦੇ ਹਨ, ਜਿੱਥੇ ਆਮ ਕਾਰਜਕਰਤਾ ਦੀ ਕੋਈ ਪੁੱਛ ਨਹੀਂ ਹੁੰਦੀ। ਪਰ ਭਾਰਤੀ ਜਨਤਾ ਪਾਰਟੀ ਇੱਕ ਅਜਿਹੀ ਪਾਰਟੀ ਹੈ, ਜਿੱਥੇ ਇੱਕ ਬੂਥ ‘ਤੇ ਪੋਸਟਰ ਲਗਾਉਣ ਵਾਲਾ ਕਾਰਜਕਰਤਾ ਵੀ ਆਪਣੀ ਮਿਹਨਤ ਅਤੇ ਪ੍ਰਤਿਭਾ ਦੇ ਜੋਰ ‘ਤੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਅਹੁਦੇ ਤੱਕ ਪਹੁੰਚ ਸਕਦਾ ਹੈ। ਇਸ ਦਾ ਸੱਭ ਤੋਂ ਵੱਡਾ ਉਦਾਹਰਣ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਉਹ ਖੁਦ ਹਨ। ਮੁੱਖ ਮੰਤਰੀ ਨੇ ਕਾਰਜਕਰਤਾਵਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਮਿਲ ਕੇ ਹਰਿਅਣਾ ਦੇ ਹਰ ਘਰ ਤੱਕ ਪਹੁੰਚਣਾ ਹੈ, ਹਰ ਦਿੱਲ ਨੁੰ ਜਿੱਤਣਾ ਅਤੇ ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਦੇ ਸੰਕਲਪ ਵਿੱਚ ਵਿਕਸਿਤ ਹਰਿਆਣਾ ਦਾ ਸੱਭ ਤੋਂ ਵੱਧ ਯੋਗਦਾਨ ਯਕੀਨੀ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਦਫਤਰਾਂ ਨੂੰ ਸਿਰਫ ਮੀਟਿੰਗਾਂ ਤੱਕ ਸੀਮਤ ਨਹੀਂ ਰੱਖਣਾ ਹੈ, ਸਗੋ ਇੰਨ੍ਹਾਂ ਨੂੰ ਜਨਤਾ ਦੀ ਚੌਪਾਲ ਬਣਾ ਕੇ ਇੰਨ੍ਹਾਂ ਵਿੱਚ ਲੋਕਾਂ ਨੂੰ ਸਮਸਿਆਵਾਂ ਸੁਣ, ਉਨ੍ਹਾਂ ਦੇ ਹੱਲ ਦਾ ਯਤਨ ਕਰਨ ਅਤੇ ਸਰਕਾਰ ਦੀ ਯੋਜਨਾਵਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਸੀਂ ਸਾਰੇ ਇੱਕ ਅਜਿਹੇ ਸੰਗਠਨ ਦੇ ਕਾਰਜਕਰਤਾ ਹਨ, ਜਿੱਥੇ ਰਾਸ਼ਟਰ ਪਹਿਲਾਂ, ਸੰਗਠਨ ਦੂਜੇ ਅਤੇ ਪਰਿਵਾਰ ਨੂੰ ਤੀਜੇ ਸਥਾਨ ‘ਤੇ ਰੱਖਿਆ ਜਾਦਾ ਹੈ। ਇਹ ਕਾਰਜਕਰਤਾਵਾਂ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਕੇਂਦਰ ਅਤੇ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਲਗਾਤਾਰ ਤੀਜੀ ਵਾਰ ਜਨਸੇਵਾ ਦੀ ਜਿਮੇਵਾਰੀ ਮਿਲੀ ਹੈ ਅਤੇ ਪਿਛਲੇ 11 ਸਾਲਾਂ ਤੋਂ ਲਗਾਤਾਰ ਵਧੀਆ ਅਗਵਾਈ ਪ੍ਰਦਾਨ ਕਰ ਵਿਸ਼ਵ ਵਿੱਚ ਭਾਰਤ ਨੂੰ ਮਾਣ ਦਿਵਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਰਜਕਰਤਾਵਾਂ ਦੀ ਮਿਹਨਤ ਅਤੇ ਜਿਮੇਵਾਰੀ ਭਾਵ ਨਾਲ ਕੰਮ ਕਰਨ ਦੀ ਬਦੌਲਤ ਅੱਜ ਇਹ ਪਾਰਟੀ 14 ਕਰੋੜ ਤੋਂ ਵੱਧ ਮੈਂਬਰਾਂ ਦੇ ਨਾਲ ਦੁਨੀਆ ਦੀ ਸੱਭ ਤੋਂ ਵੱਡੀ ਲੋਕਤਾਂਤਰਿਕ ਪਾਰਟੀ ਬਣ ਚੁੱਕੀ ਹੈ। ਹਰਿਆਣਾ ਵਿੱਚ ਵੀ ਭਾਜਪਾ ਦੇ 46 ਲੱਖ ਤੋਂ ਵੱਧ ਮੈਂਬਰ ਹਨ। ਇਸ ਦੇ ਲਈ ਸਾਰੇ ਵਧਾਈਯੋਗ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਇੱਕ ਮਜਬੂਤ ਖੁਸ਼ਹਾਲ ਅਤੇ ਸ਼ਕਤੀਸ਼ਾਲੀ ਰਾਸ਼ਟਰ ਵਜੋ ਵਿਸ਼ਵ ਪਟਲ ‘ਤੇ ਸਥਾਪਿਤ ਕਰਨ ਦੇ ਉਦੇਸ਼ ਨਾਲ ਸਾਲ 1980 ਵਿੱਚ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ। ਭਾਜਪਾ ਦੇ ਪਹਿਲੇ ਕੋਮੀ ਪ੍ਰਧਾਨ ਭਾਰਤ ਰਤਨ ਸੁਰਗਵਾਸੀ ਸ੍ਰੀ ਅਟੱਲ ਬਿਹਾਰੀ ਵਾਜਪੇਯੀ ਤੋਂ ਲੈ ਕੇ ਮੌਜੂਦਾ ਵਿੱਚ ਸ੍ਰੀ ਜਗਤ ਪ੍ਰਕਾਸ਼ ਨੱਡਾ ਦੀ ਅਗਵਾਈ ਤੱਕ ਸੰਗਠਨ ਨੇ ਜੋ ਵਿਸਤਾਰ ਕੀਤਾ ਹੈ, ਉਹ ਦੇਸ਼ ਦੀ ਜਨਤਾ ਦੀ ਲਗਾਤਾਰ ਉਮੀਦਾਂ ‘ਤੇ ਖਰਾ ਉਤਰਣ ਦੇ ਫਲਸਰੂਪ ਹੀ ਸੰਭਵ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਰਜਕਰਤਾ ਕਿਸੇ ਵੀ ਸੰਗਠਨ ਦੀ ਸੱਪ ਤੋਂ ਵੱਡੀ ਤਾਕਤ ਹੁੰਦੇ ਹਨ, ਉੱਥੇ ਸੰਗਠਨ ਦੇ ਕੰਮਕਾਜ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਦਫਤਰ ਇੱਕ ਮਹਤੱਵਪੂਰਣ ਸਥਾਨ ਹੁੰਦਾ ਹੈ। ਇਸੀ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਦੇ ਸਬ-ਜਿਲ੍ਹਾ ਮੁੱਖ ਦਫਤਰਾਂ ‘ਤੇ ਪਾਰਟੀ ਦਫਤਰ ਬਣਾਏ ਜਾ ਰਹੇ ਹਨ। ਜਿਨ੍ਹਾਂ ਤਿੰਨ ਜਿਲ੍ਹਿਆਂ ਵਿੱਚ ਭਾਜਪਾ ਦਫਤਰ ਦੇ ਉਦਘਾਟਨ ਹੋਏ ਹਨ। ਉਨ੍ਹਾਂ ਨੂੰ ਮਿਲਾ ਕੇ ਹੁਣ ਤੱਕ 20 ਜਿਲ੍ਹਿਆਂ ਵਿੱਚ ਭਾਜਪਾ ਦਫਤਰ ਬਣਾਏ ਜਾ ਚੁੱਕੇ ਹਨ। ਹੁਣ ਸਿਰਫ ਪਾਣੀਪਤ ਅਤੇ ਮਹੇਂਦਰਗੜ੍ਹ ਜਿਲ੍ਹੇ ਬਾਕੀ ਬਚੇ ਹਨ, ਇੰਨ੍ਹਾਂ ਜਿਲ੍ਹਿਆਂ ਵਿੱਚ ਵੀ ਅਗਸਤ ਦੇ ਆਖੀਰ ਤੱਕ ਦਫਤਰ ਬਣ ਕੇ ਤਿਆਰ ਹੋ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸੰਗਠਨ ਨੂੰ ਬੂਥ ਪੱਧਰ ਤੱਕ ਮਜਬੂਤ ਕਰਨ ਲਈ ਕੌਮੀ ਪ੍ਰਧਾਨ ਨੇ ਜੋ ਬੀੜਾ ਚੁੱਕਿਆ ਹੈ। ਇਹ ਦਫਤਰ ਉਸ ਮੁਹਿੰਮ ਨੂੰ ਹਰਿਆਣਾ ਵਿੱਚ ਹੋਰ ਗਤੀ ਪ੍ਰਦਾਨ ਕਰਣਗੇ। ਸਾਰੇ ਦਫਤਰ ਆਧੁਨਿਕ ਤਕਨੀਕ ਨਾਲ ਲੈਸ ਹਨ। ਇਸ ਵਿੱਚ ਮਲਟੀਪਰਪਸ ਹਾਲ, ਮੀਡੀਆ ਸੈਂਟਰ, ਲਾਇਬ੍ਰੇਰੀ, ਜਨ ਪ੍ਰਤੀਨਿਧੀ ਰੂਮ, ਕੰਪਿਉਟਰ ਰੂਮ ਤੇ ਅਟੱਲ ਸੇਵਾ ਕੇਂਦਰ ਸਥਾਪਿਤ ਕੀਤੇ ਗਏ ਹਨ। ਇਸ ਦਾ ਉਦੇਸ਼ ਇਹੀ ਹੈ ਕਿ ਸਾਡੇ ਕਾਰਜਕਰਤਾ ਅੱਜ ਦੇ ਦੌਰ ਦੀ ਚਨੋਤੀਆਂ ਲਈ ਤਿਆਰ ਹੋਣ ਅਤੇ ਭਾਜਪਾ ਦੀ ਨੀਤੀਆਂ ਤੇ ਵਿਚਾਰਧਾਰਾ ਨੂੰ ਪ੍ਰਭਾਵੀ ਢੰਗ ਨਾਲ ਜਨ-ਜਨ ਤੱਕ ਪਹੁੰਚਾ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਇੱਕ ਸਮੇਂ ਸੀ ਜਦੋਂ ਸਾਡੇ ਕਾਰਜਕਰਤਾ ਪੇੜ ਦੇ ਹੇਠਾ ਦਰੀ ਵਿਛਾ ਕੇ, ਕਿਸੇ ਧਰਮਸ਼ਾਲਾ ਦੇ ਕੌਨ ਵਿੱਚ ਜਾਂ ਕਿਸੇ ਕਾਰਜਕਰਤਾ ਦੇ ਘਰ ਦੇ ਇੱਕ ਛੋਟੇ ਜਿੇਹ ਕਮਰੇ ਵਿੱਚ ਬੈਠ ਕੇ ਪਾਰਟੀ ਦਾ ਕੰਮ ਕਰਦੇ ਸਨ। ਉਨ੍ਹਾਂ ਦੇ ਕੋਲ ਸੰਸਾਧਨ ਨਹੀਂ ਸਨ, ਪਰ ਉਨ੍ਹਾਂ ਵਿੱਚ ਜਨੂਨ ਅਤੇ ਰਾਸ਼ਟਰਭਗਤੀ ਦਾ ਜਜਬਾ ਸੀ। ਹੁਣ ਅਸੀਂ ਇੰਨ੍ਹਾਂ ਵੱਡਾ ਦਫਤਰਾਂ ਨੂੰ ਦੇਖ ਰਹੇ ਹਨ, ਤਾਂ ਇਹ ਅਣਗਿਣਤ ਕਾਰਜਕਰਤਾਵਾਂ ਦਾ ਤਿਆਗ ਤੇ ਤੱਪ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਦਫਤਰ ਸਿਰਫ ਸੀਮੇਂਟ ਕੰਕਰੀਟ ਦੇ ਭਵਨ ਹੀਂ ਨਹੀਂ ਹਨ ਸਗੋ ਭਾਜਪਾ ਦੇ ਸੇਵਾ ਅਤੇ ਸੰਸਕਾਰ ਦੇ ਮੰਦਿਰ ਹਨ। ਇਹ ਉਹ ਸ਼ਕਤੀ ਕੇਂਦਰ ਹਨ, ਜਿੱਥੇ ਅੰਤੋਦੇਯ ਦੀ ਸਾਧਨਾ ਕੀਤੀ ਜਾਂਦੀ ਹੈ। ਇੰਨ੍ਹਾਂ ਵਿੱਚ ਕਾਰਜਕਰਤਾ ਇੱਕ ਪਰਿਵਾਰ ਦੀ ਤਰ੍ਹਾ ਬੈਠ ਕੇ ਰਾਸ਼ਟਰ ਨਿਰਮਾਣ ਅਤੇ ਜਨ ਸੇਵਾ ਦਾ ਤਾਨਾ-ਬਾਣਾ ਬੁਣਦੇ ਹਨ। ਇਹ ਦਫਤਰ ਕਾਰਜਕਰਤਾਵਾਂ ਤੇ ਸਮਰਥਕਾਂ ਦੇ ਮਾਨ ਸਨਮਾਨ, ਉਨ੍ਹਾਂ ਦੀ ਉਰਜਾ ਅਤੇ ਉਨ੍ਹਾਂ ਦੇ ਸਪਨਿਆਂ ਦਾ ਕੇਂਦਰ ਵੀ ਹਨ।