
ਚੰਡੀਗਡ੍ਹ, 30 ਜੂਨ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਪ੍ਰਭਾਰੀ ਸ੍ਰੀ ਵਿਜੈ ਰੁਪਾਣੀ ਦੇ ਅਚਾਨਕ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਅਹਿਮਦਾਬਾਦ ਵਿੱਚ ਹੋਈ ਵਿਮਾਨ ਦੁਰਘਟਨਾ ਵਿੱਚ ਉਨ੍ਹਾਂ ਦਾ ਨਿਧਨ ਦੇਸ਼ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਮੁੱਖ ਮੰਤਰੀ ਅੱਜ ਅੰਬੇਦਕਰ ਭਵਨ ਚੰਡੀਗੜ੍ਹ ਵਿੱਚ ਆਯੋਜਿਤ ਸੋਗ ਸਭਾ ਵਿੱਚ ਬੋਲ ਰਹੇ ।ਨ। ਸੋਗ ਸਭਾ ਵਿੱਚ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ, ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਮੋਹਨਲਾਲ ਕੌਸ਼ਿਕ ਸਮੇਤ ਹੋਰ ਸੀਨੀਅਰ ਵਿਅਕਤੀ ਮੌਜੂਦ ਰਹੇ। ਮੁੱਖ ਮੰਤਰੀ ਨੇ ਆਪਣੇ ਸੋਗ ਸੰਦੇਸ਼ ਵਿੱਚ ਕਿਹਾ ਕਿ ਸ੍ਰੀ ਵਿਜੈ ਰੁਪਾਣੀ ਜੀ ਦਾ ਦੇਹਾਂਤ ਸਾਡੇ ਸਾਰਿਆਂ ਲਈ ਡੁੰਘਾ ਸਦਮਾ ਹੈ। ਉਨ੍ਹਾਂ ਦਾ ਪੂਰਾ ਜੀਵਨ ਭਾਰਤੀ ਸਭਿਆਚਾਰ, ਰਾਸ਼ਟਰਵਾਦ ਅਤੇ ਸੇਵਾ ਭਾਵ ਅਤੇ ਜਨਮਾਨਸ ਨਾਲ ਜੁੜੀ ਹੋਈ ਭਾਵਨਾ ਦੇ ਪ੍ਰਤੀਕ ਸਨ। ਉਨ੍ਹਾਂ ਦੇ ਨਿਧਨ ਨਾਲ ਦੇਸ਼ ਨੇ ਇੱਕ ਅਜਿਹਾ ਜਨਤਕ ਨੇਤਾ ਗੁਆ ਦਿੱਤਾ ਹੈ, ਜਿਸ ਨੇ ਪੂਰੀ ਜਿਮੇਵਾਰੀ ਨਾਲ ਸੰਗਠਨ, ਸੱਤਾ ਅਤੇ ਸਮਾਜ, ਤਿੰਨਾਂ ਦੇ ਨਾਲ ਨਿਆਂ ਕੀਤਾ।
ਉਨ੍ਹਾਂ ਨੇ ਕਿਹਾ ਕਿ ਸ੍ਰੀ ਵਿਜੈ ਰੁਪਾਣੀ ਜੀ ਦੀ ਵਿਚਾਰਧਾਰ ਕੌਮੀ ਸਵੈ ਸੇਵਕ ਸੰਘ ਅਤੇ ਭਾਰਤੀ ਜਨਤਾ ਪਾਰਟੀ ਦੀ ਮੂਲ ਆਤਮਾ ਨਾਲ ਜੁੜੀ ਰਹੀ। ਉਨ੍ਹਾਂ ਦਾ ਸਿਆਸੀ ਜੀਵਨ ਰਾਸ਼ਟਰਪ੍ਰੇਮ, ਪਾਰਦਰਸ਼ਿਤਾ, ਸੁਸਾਸ਼ਨ ਅਤੇ ਸੇਵਾ ਦੇ ਚਾਰ ਥੰਮ੍ਹਾਂ ‘ਤੇ ਅਧਾਰਿਤ ਸੀ। ਉਹ ਦ੍ਰਿੜ ਰਾਸ਼ਟਰਵਾਦੀ ਵਿਚਾਰਧਾਰਾ ਦੇ ਸਮਰਥਕ ਸਨ ਅਤੇ ਭਾਰਤੀ ਸਭਿਆਚਾਰ ਦੀ ਜੜਾਂ ਨਾਲ ਡੁੰਘਾਈ ਨਾਲ ਜੁੜੇ ਹੋਏ ਸਨ। ਸ੍ਰੀ ਵਿਜੈ ਰੁਪਾਣੀ ਨਿਮਰ ਅਤੇ ਮਿਹਨਤੀ ਸਨ, ਪਾਰਟੀ ਦੀ ਵਿਚਾਰਧਾਰਾ ਦੇ ਪ੍ਰਤੀ ਦ੍ਰਿੜਤਾ ਨਾਲ ਵਚਨਬੱਧ ਸਨ। ਉਨ੍ਹਾਂ ਨੇ ਸੰਗਠਨ ਵਿੱਚ ਵੱਖ-ਵੱਖ ਜਿਮੇਵਾਰੀਆਂ ਨਿਭਾਈ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਜੋ ਲਗਨ ਨਾਲ ਕੰਮ ਕੀਤਾ। ਉਨ੍ਹਾਂ ਨੇ ਕਈ ਅਜਿਹੇ ਕਦਮ ਚੁੱਕੇ, ਜਿਸ ਨਾਲ ਗੁਜਰਾਤ ਦੇ ਵਿਕਾਸ ਵਿੱਚ ਤੇਜੀ ਆਈ, ਖਾਸ ਕਰ ਜੀਵਨ ਨੂੰ ਆਸਾਨ ਬਨਾਉਣ ਮਤਲਰ ਈਜ਼ ਆਫ ਲਿਵਿੰਗ ਵਿੱਚ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਵਿਜੈ ਰੁਪਾਣੀ ਰਾਜਕੋਟ ਪੱਛਮ ਸੀਟ ਤੋਂ ਗਜਰਾਤ ਵਿਧਾਨਸਭਾ ਚੋਣ ਜਿੱਤਣ ਦੇ ਬਾਅਦ 7 ਅਗਸਤ, 2016 ਤੋਂ 11 ਸਤੰਬਰ, 2021 ਤੱਕ ਦੋ ਕਾਰਜਕਾਲ ਲਈ ਗੁ੧ਰਾਤ ਦੇ ਮੁੱਖ ਮੰਤਰੀ ਰਹੇ। ਉਹ ਮੌਜੂਦਾ ਵਿੱਚ ਪੰਜਾਬ ਭਾਜਪਾ ਦੇ ਪ੍ਰਭਾਰੀ ਸਨ। ਹਰਿਆਣਾ ਵਿੱਚ ਭਾਜਪਾ ਦੇ ਸੰਗਠਨਾਤਮਕ ਵਿਸਤਾਰ ਲਈ ਉਨ੍ਹਾਂ ਨੇ ਸਮੇਂ-ਸਮੇਂ ‘ਤੇ ਮਾਰਗਦਰਸ਼ਨ ਕੀਤਾ। ਉਹ ਕਈ ਵਾਰ ਹਰਿਆਣਾ ਆਏ ਅਤੇ ਕਾਰਜਕਰਤਾਵਾਂ ਨੂੰ ਸੰਗਠਨਾਤਮਕ ਅਨੁਸਾਸ਼ਨ ਅਤੇ ਸੇਵਾ ਦੀ ਭਾਵਨਾ ਨਾਲ ਕੰਮ ਕਰਨ ਦੀ ਪੇ੍ਰਰਣਾ ਦਿੱਤੀ। ਉਨ੍ਹਾਂ ਦੀ ਸਮ੍ਰਿਤੀ ਅਤੇ ਵਿਚਾਰਧਾਰਾ ਸਾਨੂੰ ਸਦਾ ਪੇ੍ਰਰਣਾ ਦਿੰਦੀ ਰਹੇਗੀ। ਅਸੀਂ ਉਨ੍ਹਾਂ ਦੇ ਦਿਖਾਏ ਮਾਰਗ ‘ਤੇ ਚੱਲ ਕੇ ਜਨਸੇਵਾ ਅਤੇ ਰਾਸ਼ਟਰ ਨਿਰਮਾਣ ਦੇ ਪੱਥ ‘ਤੇ ਅੱਗੇ ਵੱਧ ਸਕਦੇ ਹਨ, ਇਹੀ ਉਨ੍ਹਾਂ ਦੇ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ। ਸ੍ਰੀ ਨਾਇਬ ਸਿੰਘ ਸੈਣੀ ਨੇ ਵਿਛੜੀ ਆਤਮਾ ਨੂੰ ਦਿਲੋਂ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਪ੍ਰਮਾਤਤਾ ਅੱਗੇ ਅਰਦਾਸ ਕੀਤੀ ਕਿ ਉਹ ਉਨ੍ਹਾਂ ਨੂੰ ਆਪਣੇ ਚਰਣਾਂ ਵਿੱਚ ਸਥਾਨ ਦੇਣ ਅਤੇ ਪਰਿਵਾਰ ਨੂੰ ਇਸ ਅਥਾਹ ਦੁੱਖ ਨੁੰ ਸਹਿਨ ਕਰਨ ਦੀ ਸ਼ਕਤੀ ਪ੍ਰਦਾਨ ਕਰਨ।