Monday, April 13Malwa News
Shadow

ਨਾਰੀ ਸ਼ਕਤੀ ਵੰਦਨ ਅਧਿਨਿਯਮ ਨਵੇਂ ਭਾਰਤ ਦੀ ਤਸਵੀਰ, ਬੇਟੀਆਂ ਦੇ ਸਪਨੇ ਹੋਣਗੇ ਸਾਕਾਰ- ਨਾਇਬ ਸਿੰਘ ਸੈਣੀ

ਚੰਡੀਗੜ੍ਹ, 13 ਅਪ੍ਰੈਲ- ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਾਰੀ ਸ਼ਕਤੀ ਵੰਦਨ ਅਧਿਨਿਯਮ ਨਵੇਂ ਭਾਰਤ ਦੀ ਤਸਵੀਰ ਹੈ ਜਿੱਥੇ ਦੇਸ਼ ਦੀ ਬੇਟੀਆਂ ਦੇ ਸਪਨਿਆਂ ਨੂੰ ਸਾਕਾਰ ਕੀਤਾ ਜਾਵੇਗਾ। ਇਸ ਨਾਰੀ ਸ਼ਕਤੀ ਵੰਦਨ ਅਧਿਨਿਯਮ ਨਾਲ ਦੇਸ਼ ਦੀ ਸੰਸਦ ਅਤੇ ਵਿਧਾਨਸਭਾਵਾਂ ਵਿੱਚ ਮਹਿਲਾਵਾਂ ਨੂੰ 33 ਫੀਸਦੀ ਰਾਖਵਾਂ ਦੇ ਕੇ ਉਨ੍ਹਾਂ ਨੂੰ ਫੈਸਲਾ ਲੈਣ ਦੀ ਮੁੱਖ ਧਾਰਾ ਵਿੱਚ ਲਿਆਉਂਦਾ ਹੈ। ਇਹ ਕਾਨੂੰਨ ਮਹਿਲਾਵਾਂ ਨੂੰ ਸਿਰਫ ਭਾਗੀਦਾਰੀ ਨਹੀਂ ਨੀਤੀ ਨਿਰਮਾਣ ਵਿੱਚ ਅਗਵਾਈ ਦੀ ਭੂਮਿਕਾ ਦਿੰਦਾ ਹੈ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸੋਮਵਾਰ ਨੂੰ ਕਲਾ ਅਤੇ ਸਭਿਆਚਾਰ ਵਿਭਾਗ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਆਯੋਜਿਤ 2 ਦਿਨਾਂ ਰਾਜ ਪੱਧਰੀ ਵਿਸਾਖੀ ਮਹੋਤਸਵ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਰੀ ਸ਼ਕਤੀ ਵੰਦਨ ਅਧਿਨਿਯਮ ਪ੍ਰੋਗਰਾਮ ਨੁੰ ਆਨਲਾਇਨ ਪ੍ਰਣਾਲੀ ਨਾਲ ਸੁਣ ਰਹੇ ਸਨ।

          ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਲ 2015 ਵਿੱਚ ਹਰਿਆਣਾ ਪਾਣੀਪਤ ਤੋਂ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਸ਼ੁਰੂ ਕੀਤਾ। ਜਿਸ ਦੇ ਨਤੀਜੇਵਜੋ ਅੱਜ ਹਰਿਆਣਾ ਦਾ ਲਿੰਗਨੁਪਾਤ 871 ਤੋਂ ਸੁਧਰ ਕੇ 923 ਤੱਕ ਪਹੁੰਚ ਗਿਆ ਹੈ। ਜਦੋਂ ਨੀਤੀ ਅਤੇ ਨੀਅਤ ਸਹੀ ਹੋਵੇ ਤਾਂ ਸਮਾਜ ਵਿੱਚ ਵੀ ਸਕਰਾਤਮਕ ਬਦਲਾਅ ਆਉਂਦੇ ਹਨ।

          ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਅਧਿਨਿਯਮ ਸਿਰਫ ਇੱਕ ਕਾਨੂੰਨ ਨਹੀਂ, ਸਗੋ ਸਾਡੀ ਮਾਤਾਵਾਂ-ਭੈਣਾਂ ਦਾ ਅਟੁੱਟ ਭਰੋਸਾ ਦਾ ਪ੍ਰਤੀਕ ਹੈ। ਅੱਜ ਹਰਿਆਣਾ ਦੀ ਬੇਟੀਆਂ ਹਰ ਖੇਤਰ ਵਿੱਚ ਚਾਹੇ ਉਹ ਖੇਡ ਹੋਵੇ, ਸਿਖਿਆ ਹੋਵੇ ਜਾਂ ਰੱਖਿਆ, ਤਿਰੰਗੇ ਦਾ ਮਾਨ ਵਧਾ ਰਹੀ ਹੈ। ਪ੍ਰਧਾਨ ਮੰਤਰੀ ਦੇ ਨਾਰੀ ਸ਼ਕਤੀ ਵੰਦਨ ਦੇ ਸੰਕਲਪ ਨੁੰ ਅੱਗੇ ਵਧਾਉਂਦੇ ਹੋਏ ਸੂਬਾ ਸਰਕਾਰ ਮਹਿਲਾਵਾਂ ਨੂੰ  ਸੁਰੱਖਿਅਤ ਮਾਹੌਲ, ਬਿਹਤਰ ਸਿਖਿਆ ਅਤੇ ਸਮਾਨ ਮੌਕਾ ਪ੍ਰਦਾਨ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।

          ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਹਿਲਾਵਾਂ ਦੇ ਉਥਾਨ ਲਈ ਅਨੇਕ ਇਤਿਹਾਸਕ ਕਦਮ ਚੁੱਕੇ ਹਨ। ਸੁਕੰਨਿਆ ਸਮਰਿੱਧ ਯੋਜਨਾ ਦੀ ਸ਼ੁਰੂਆਤ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 22 ਜਨਵਰੀ, 2015 ਨੂੰ ਪਾਣੀਪਤ ਦੀ ਇਤਿਹਾਸਕ ਧਰਤੀ ਤੋਂ ਕੀਤੀ ਗਈ। ਇਸ ਸਕੀਮ ਤਹਿਤ ਪੂਰੇ ਦੇਸ਼ ਵਿੱਚ 4 ਕਰੋੜ 20 ਲੱਖ ਸੁਕੰਨਿਆ ਸਮਰਿੱਧ ਖਾਤੇ ਖੋਲੇ ਗਏ। ਹਰਿਆਣਾ ਵਿੱਚ ਵੀ 9 ਲੱਖ 56 ਹਜਾਰ ਖਾਤੇ ਖੋਲੇ ਗਏ ਹਨ। ਰੱਖਿਆ ਸੇਵਾਵਾਂ ਵਿੱਚ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਪ੍ਰਦਾਨ ਕੀਤਾ ਗਿਆ। ਫੌਜੀ ਸਕੂਲਾਂ ਵਿੱਚ ਬੇਟੀਆਂ ਦੇ ਪ੍ਰਵੇਸ਼ ਨੁੰ ਮੰਜੂਰੀ ਦਿੱਤੀ ਗਈ ਹੈ।

          ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦੇ ਸਸ਼ਕਤੀਕਰਣ ਲਈ ਸੂਬਾ ਸਰਕਾਰ ਨੇ ਲੱਖਪਤੀ ਦੀਦੀ, ਪ੍ਰਧਾਨ ਮੰਤਰੀ ਮਾਤਰ ਵੰਦਾਨ ਯੋਜਨਾ ਵਰਗੀ ਅਨੇਕ ਯੋਜਨਾਵਾਂ ਲਾਗੂ ਕੀਤੀਆਂ ਹਨ। ਦੇਸ਼ ਦੀ 10 ਕਰੋੜ ਮਹਿਲਾਵਾਂ ਨੂੰ 90 ਲੱਖ ਤੋਂ ਵੱਧ ਸਵੈ ਸਹਾਇਤਾ ਸਮੂਹਾਂ ਵਿੱਚ ਸੰਗਠਤ ਕੀਤਾ ਗਿਆ ਹੈ। ਹਰਿਆਣਾ ਵਿੱਚ 6 ਲੱਖ 30 ਹਜਾਰ ਮਹਿਲਾਵਾਂ ਨੂੰ 63 ਹਜਾਰ ਤੋਂ ਵੱਧ ਸਵੈ ਸਹਾਇਤਾ ਸਮੂਹਾਂ ਨਾਲ ਜੋੜਿਆ ਗਿਆ ਹੈ। ਸੂਬਾ ਸਰਕਾਰ ਨੇ ਭੈਣਾਂ-ਕੁੜੀਆਂ ਨੂੰ ਆਰਥਕ ਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਲਈ ਦੀਨਦਿਆਲ ਲਾਡੋ ਨੱਛਮੀ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ 2100 ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਹੁਣ ਤੱਕ 9 ਲੱਖ 68 ਹਜਾਰ ਭੈਣ–ਬੇਟੀਆਂ ਨੂੰ 1 ਹਜਾਰ 38 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ।

          ਇਸ ਮੌਕੇ ‘ਤੇ ਸਾਬਕਾ ਮੰਤਰੀ ਸੁਭਾਸ਼ ਸੁਧਾ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ, ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।