Friday, November 7Malwa News
Shadow

ਨਗਰ ਨਿਗਮ ਦੀ ਟੀਮ ਨੇ ਖਾਣ ਪੀਣ ਵਾਲੀਆਂ ਰੇਹੜੀਆਂ ਦੀ ਚੈਕਿੰਗ ਕੀਤੀ-5 ਚਲਾਨ ਕੱਟੇ

ਬਟਾਲਾ,18 ਜੁਲਾਈ  (    ) ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਗਰ ਨਿਗਮ ਵੱਲੋਂ ਗਠਿਤ ਕੀਤੀ ਗਈ ਟੀਮ ਵੱਲੋਂ ਸਮਾਧ ਰੋਡ, ਆਰ ਆਰ ਬਾਵਾ ਕਾਲਜ ਨੇੜੇ ਅਤੇ ਪਹਾੜੀ ਗੇਟ ਤੇ ਖਾਣ ਪੀਣ ਵਾਲੀਆਂ ਰੇਹੜੀਆਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਜਿਨ੍ਹਾਂ ਰੇਹੜੀਆਂ ਵਾਲਿਆਂ ਦੇ ਸਿਰ ਤੇ ਟੋਪੀ ਨਹੀ ਪਾਈ ਗਈ ਅਤੇ ਨਾ ਹੀ ਹੱਥਾਂ ਵਿਚ ਦਸਤਾਨੇ ਪਾਏ ਹੋਏ ਸੀ ਉਨ੍ਹਾਂ ਰੇਹੜੀਆਂ ਵਾਲਿਆਂ ਦੇ 5 ਚਲਾਨ ਕੀਤੇ ਗਏ

ਇਸ ਮੌਕੇ ਸ੍ਰੀਮਤੀ ਪ੍ਰਭਜੋਤ ਕੌਰ ਆਈ ਈ ਸੀ ਐਕਸਪੈਕਟ ਵੱਲੋਂ ਰੇਹੜੀਆਂ ਵਾਲਿਆਂ ਨੂੰ, ਹੋਟਲਾਂ , ਢਾਬੇ ਅਤੇ ਰੈਸਟੋਰੈਂਟ ਆਦਿ ਅਪੀਲ ਕੀਤੀ ਗਈ ਕਿ ਇਹ ਆਪਣੇ ਕਰਮਚਾਰੀਆਂ ਦੇ ਮੈਡੀਕਲ ਕਰਵਾਉਣੇ ਯਕੀਨੀ ਬਣਾਉਣ ਤਾਂ ਜੋ ਉਨ੍ਹਾਂ ਨੂੰ ਕੋਈ ਚਮੜੀ ਰੋਗ ਨਾ ਹੋਵੇ ਇਸਦੇ ਨਾਲ ਹੀ ਕੰਮ ਕਰ ਰਹੇ ਕਰਮਚਾਰੀਆਂ ਦੇ ਸਿਰ ਢੱਕੇ ਹੋਣ ਤਾਂ ਜੋ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਵਾਲ ਨਾ ਪੈਣ ਅਤੇ ਹੱਥਾਂ ਵਿਚ ਦਸਤਾਨੇ ਪਾਉਣੇ ਜ਼ਰੂਰੀ ਹਨ ।ਇਸਦੇ ਨਾਲ ਨਾਲ ਰਸੋਈ ਦੀ ਸਾਫ ਸਫਾਈ ਅਤੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਧਿਆਨ ਰੱਖਣ।

ਇਸ ਮੌਕੇ ਕੁਲਦੀਪ ਸਿੰਘ, ਅਜੇ ਕੁਮਾਰ ਮੋਟੀਵੇਟਰ ਸਵਰੂਪ ਸਿੰਘ ਅਤੇ ਹਰੀ ਨਰਾਇਣ ਹਾਜ਼ਰ ਸਨ।