Tuesday, March 10Malwa News
Shadow

ਨਗਰ ਨਿਗਮ ਵੱਲੋਂ ਲੋਕ ਸਮੱਸਿਆਵਾਂ ਦੇ ਨਿਪਟਾਰੇ ਲਈ ਨੋਡਲ ਅਫ਼ਸਰਾਂ ਦੀ ਨਿਯੁਕਤੀ

ਹੁਸ਼ਿਆਰਪੁਰ, 10 ਮਾਰਚ : ਨਗਰ ਨਿਗਮ ਕਮਿਸ਼ਨਰ ਜਯੋਤੀ ਬਾਲਾ ਮੱਟੂ ਨੇ ਦੱਸਿਆ ਕਿ ਨਿਗਮ ਵੱਲੋਂ ਲੋਕ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਵਾਰਡ ਵਾਈਜ ਨੋਡਲ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਜੋ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਮਾਮਲੇ ਅਸਰਦਾਰ ਅਤੇ ਸਮਾਂਬੱਧ ਢੰਗ ਨਾਲ ਹੱਲ ਕੀਤੇ ਜਾ ਸਕਣ। ਉਨ੍ਹਾਂ ਦੱਸਿਆ ਕਿ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਾਰਡ ਵਾਸੀ ਸਬੰਧਤ ਨੋਡਲ ਅਫ਼ਸਰ ਨਾਲ ਰਾਬਤਾ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਵਾਰਡ ਨੰਬਰ 1 ਤੋਂ 5 ਤੱਕ ਲਈ ਸਹਾਇਕ ਨਿਗਮ ਇੰਜੀਨੀਅਰ ਪ੍ਰਸ਼ਾਂਤ ਕੁਮਾਰ (81468-79684), ਵਾਰਡ ਨੰਬਰ 6 ਤੋਂ 10 ਸਹਾਇਕ ਨਿਗਮ ਇੰਜੀਨੀਅਰ ਹਰਦੀਪ ਕੁਮਾਰ (87289-91859), ਵਾਰਡ ਨੰਬਰ 11 ਤੋਂ 15 ਸਹਾਇਕ ਨਿਗਮ ਇੰਜੀਨੀਅਰ ਲਵਦੀਪ ਸਿੰਘ (98760-40117), ਵਾਰਡ ਨੰਬਰ 16 ਤੋਂ 20 ਜੂਨੀਅਰ ਇੰਜੀਨੀਅਰ ਪਵਨ ਕੁਮਾਰ ( 94170-17373), ਵਾਰਡ ਨੰਬਰ 21 ਤੋ 25 ਜੂਨੀਅਰ ਇੰਜੀਨੀਅਰ ਸਿਮਰਜੀਤ ਸਿੰਘ  (98510-27327), ਵਾਰਡ ਨੰਬਰ 26 ਤੋਂ 30 ਜੂਨੀਅਰ ਇੰਜੀਨੀਅਰ ਅਵਤਾਰ ਸਿੰਘ (62390-27327), ਵਾਰਡ ਨੰਬਰ 31 ਤੋ 35 ਜੂਨੀਅਰ ਇੰਜੀਨੀਅਰ ਇੰਦਰਬੀਰ ਸਿੰਘ (78885-25313) , ਵਾਰਡ ਨੰਬਰ 36 ਤੋਂ 40 ਜੂਨੀਅਰ ਇੰਜੀਨੀਅਰ ਮੁਕੇਸ ਕੁਮਾਰ  (83079-20805), ਵਾਰਡ ਨੰਬਰ 41 ਤੋ 45 ਹੈਡ ਡਰਾਫਟਮੈਨ ਸੰਜੀਵ ਕੁਮਾਰ (97811-21304) ਅਤੇ ਵਾਰਡ ਨੰਬਰ 46 ਤੋ 50 ਸੁਪਰਡੈਂਟ ਗੁਰਮੇਲ ਸਿੰਘ (79869-94312) ਵੱਖ-ਵੱਖ ਅਧਿਕਾਰੀਆਂ ਨੂੰ ਨੋਡਲ ਅਫਸਰ ਲਗਾਇਆ ਗਿਆ ਹੈ ਅਤੇ ਸਮੂਹ ਵਾਰਡ ਨੋਡਲ ਅਫਸਰਾਂ ਦੇ ਕੰਮਾਂ ਦੀ ਨਜ਼ਰਸਾਨੀ ਕਰਨ ਲਈ ਵਾਰਡ ਕਲਸਟਰ ਅਫਸਰ ਤੈਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਵਾਰਡ ਨੰਬਰ 1 ਤੋ 25 ਤੱਕ ਨਿਗਰਾਨ ਅਫ਼ਸਰ ਨਿਗਮ ਇੰਜੀਨੀਅਰ ਕੁਲਦੀਪ ਸਿੰਘ (85588-56544) ਅਤੇ ਵਾਰਡ ਨੰਬਰ 26 ਤੋ 50 ਤੱਕ ਨਿਗਰਾਨ ਅਫਸਰ ਨਿਗਮ ਇੰਜੀਨੀਅਰ ਹਰਪ੍ਰੀਤ ਸਿੰਘ (98143-38832) ਲਗਾਏ ਗਏ ਹਨ।

          ਕਮਿਸਨਰ ਨਗਰ ਨਿਗਮ ਹੁਸਿਆਰਪੁਰ ਨੂੰ ਅਪੀਲ ਕੀਤੀ ਕਿ ਉਕਤ ਅਨੁਸਾਰ ਆਪਣੇ ਵਾਰਡ ਨਾਲ ਸਬੰਧਤ ਵੱਖ-ਵੱਖ ਸਮੱਸਿਆਵਾਂ ਦੇ ਹੱਲ ਲਈ ਸਬੰਧਤ ਨੋਡਲ ਅਫਸਰਾਂ ਨਾਲ ਸਿੱਧੋ ਤੌਰ ‘ਤੇ ਸੰਪਰਕ ਕਰਕੇ ਆਪਣੀ ਸਮੱਸਿਆਂਵਾ ਦਾ ਹੱਲ ਕਰਵਾ ਸਕਦੇ ਹਨ।