Thursday, September 18Malwa News
Shadow

ਮੂੰਹ ਅਤੇ ਦੰਦਾਂ ਦੀ ਸਫ਼ਾਈ ਰੱਖ ਕੇ ਬਹੁਤ ਬਿਮਾਰੀਆਂ ਤੋਂ ਬਚਿਆ ਜਾ ਸਕਦਾ: ਡਾ ਗੁਰਪ੍ਰੀਤ ਸਿੱਧੂ

ਮੋਗਾ, 1 ਅਪ੍ਰੈਲ : ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਡਾ ਪਰਦੀਪ ਕੁਮਾਰ ਮਹਿੰਦਰਾ ਸਿਵਲ ਮੋਗਾ ਦੀ ਪ੍ਰਧਾਨਗੀ ਹੇਠ ਦੰਦਾ ਦੀਆ ਬਿਮਾਰੀਆਂ ਬਾਰੇ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਜਿਲ੍ਹਾ ਡੈਂਟਲ ਹੈਲਥ ਅਫ਼ਸਰ ਗੁਰਪ੍ਰੀਤ ਸਿੱਧੂ ਡਿਪਟੀ ਡਾਇਰੈਕਟਰ ਕਮ ਡੀ ਡੀ ਐਚ ਓ ਮੋਗਾ ਨੇ ਵਿਸ਼ਵ ਓਰਲ ਸਿਹਤ ਦਿਵਸ ਬਾਰੇ ਦੱਸਿਆ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਦੰਦਾਂ ਅਤੇ ਮੁੂੰਹ ਦੀ ਸੰਭਾਲ ਬਹੁਤ ਜਰੂਰੀ ਹੈ। ਸਮੇਂ ਸਿਰ ਦੰਦਾਂ ਦੀ ਸਫਾਈ ਨਾ ਕਰਨ ਕਾਰਣ ਦੰਦਾਂ ਨੂੰ ਅਨੇਕਾਂ ਕਿਸਮ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਉਹਨਾਂ ਨੇ ਕਿਹਾ ਕਿ ਤੰਦਰੁਸਤ ਦੰਦਾਂ ਲਈ ਦਿਨ ਵਿੱਚ ਦੋ ਵਾਰ ਬਰੁਸ਼ ਕਰੋ, ਸਿਹਤਮੰਦ ਭੋਜਨ ਦਾ ਸੇਵਨ ਕਰੋ, ਚਿਪਚਿਪੇ ਅਤੇ ਮਿੱਠਾ ਖਾਣ ਤੋਂ ਪ੍ਰਹੇਜ਼ ਕਰੋ, ਖਾਣਾ ਚੰਗੀ ਤਰ੍ਹਾਂ ਚਬਾ ਕੇ ਖਾਓ, ਵਿਟਾਮਿਨਾਂ ਅਤੇ ਖਣਿਜ ਪਦਾਰਥਾਂ ਭਰਪੂਰ ਭੋਜਨ ਦਾ ਸੇਵਨ ਕਰੋ, ਹਰੇਕ 6 ਮਹੀਨੇ ਬਾਅਦ ਆਪਣੇ ਦੰਦਾਂ ਦੇ ਡਾਕਟਰ ਦੀ ਸਲਾਹ ਲਵੋ, ਭੋਜਨ ਕਰਨ ਤੋਂ ਬਾਅਦ ਆਪਣੇ ਦੰਦਾਂ ਨੂੰ ਬੁਰਸ਼ ਨਾਲ ਸਾਫ਼ ਕਰੋ ਤਾਂ ਕਿ ਦੰਦਾਂ ਉੱਤੇ ਜੰਮੀ ਪੇਪੜੀ ਨੂੰ ਦੂਰ ਕੀਤਾ ਜਾ ਸਕੇ, ਰਾਤ ਨੂੰ ਸੌਣ ਤੋਂ ਪਹਿਲਾਂ ਬਰੁਸ਼ ਜਰੂਰ ਕੀਤਾ ਜਾਵੇ ਅਤੇ ਤੰਬਾਕੂ ਪਦਾਰਥਾਂ ਤੋਂ ਪ੍ਰਹੇਜ਼ ਕਰੋ। ਇਸ ਸਮੇਂ ਦੰਦਾਂ ਤੇ ਬਰੁਸ਼ ਕਰਨ ਦੀ ਸਹੀ ਟੈਕਨੀਕ ਬਾਰੇ ਦੰਸਿਆ। ਉਹਨਾਂ ਦੱਸਿਆ ਕਿ ਦੰਦਾਂ ਤੇ ਹਮੇਸ਼ਾਂ ਨਰਮ ਬੁਰਸ਼ ਵਰਤੋ, ਦੰਦਾਂ ਦੇ ਨਾਲ ਨਾਲ ਜੀਭ ਦੀ ਵੀ ਸਫ਼ਾਈ ਕਰੋ। ਹਰੇਕ ਖਾਣੇ ਤੋਂ ਬਾਅਦ ਪਾਣੀ ਦੀ ਕੁਰਲੀ ਕਰੋ। ਇਸ ਸਮੇਂ ਵੱਖ ਵੱਖ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਇਸ ਮੌਕੇ ਡਾਕਟਰ ਜੋਯਤੀ ਏ ਸੀ ਐੱਸ, ਡਾਕਟਰ ਰੀਤੂ ਜੈਨ ਡੀ ਐੱਫ ਪੀ ਓ, ਡਾਕਟਰ ਗੌਤਮ ਬੀਰ ਸੋਢੀ ਸਿਵਿਲ ਹਸਪਤਾਲ਼ ਵੀ ਹਾਜ਼ਰ ਸਨ।