
ਫਾਜ਼ਿਲਕਾ 14 ਸੰਤਬਰ
ਹੜਾਂ ਤੋਂ ਬਾਅਦ ਸਰਹੱਦੀ ਪਿੰਡਾਂ ਦੇ ਸੁਧਾਰ ਤੇ ਵਿਕਾਸ ਲਈ ਪੰਜਾਬ ਸਰਕਾਰ ਯਤਨਸ਼ੀਲ ਤੇ ਵਚਨਬੱਧ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡ ਮੌਜਮ ਵਿਖੇ ਸੜਕ ਦੇ ਕੰਢਿਆ ਦੀ ਸਫਾਈ ਕਰਵਾ ਕੇ ਪੌਦੇ ਲਗਾਉਣ ਦੀ ਸ਼ੁਰੂਆਤ ਕਰਨ ਮੌਕੇ ਕੀਤਾ |
ਵਿਧਾਇਕ ਸ੍ਰੀ ਸਵਨਾ ਨੇ ਕਿਹਾ ਕਿ ਇਸ ਕੁਦਰਤੀ ਆਪਦਾ ਨੇ ਸਾਰਿਆਂ ਦਾ ਜੀਵਨ ਅਸਤ ਵਿਅਸਤ ਕਰਕੇ ਰੱਖ ਦਿੱਤਾ ਹੁਣ ਇਕ ਵਾਰ ਫਿਰ ਤੋਂ ਸਰਹੱਦੀ ਪਿੰਡਾਂ ਨੂੰ ਸਵਾਰਨ ਤੇ ਲੀਹ ਤੇ ਲਿਆਉਣ ਦੀ ਲੋੜ ਹੈ ਜਿਸ ਸਦਕਾ ਸੜਕਾਂ ਦੀ ਸਾਫ ਸਫਾਈ ਕਰਵਾਈ ਜਾ ਰਹੀ ਹੈ, ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਨ ਅਤੇ ਆਲੇ ਦੁਆਲੇ ਨੂੰ ਹਰਿਆ ਭਰਿਆ ਬਣਾਇਆ ਜਾਵੇਗਾ | ਉਨ੍ਹਾਂ ਆਖਿਆ ਕੀ ਹੁਣ ਪਾਣੀ ਤੋਂ ਬਾਅਦ ਕਈ ਬਿਮਾਰੀਆਂ ਦਾ ਫੈਲਣ ਦਾ ਵੀ ਖਤਰਾ ਹੋਵੇਗਾ ਇਸ ਲਈ ਪਹਿਲਾਂ ਤੋਂ ਹੀ ਪਿੰਡ ਵਾਸੀ ਸੁਚੇਤ ਰਹਿਣ ਅਤੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ |
ਉਨਾਂ ਕਿਹਾ ਕਿ ਪੌਦੇ ਲਗਾਉਣ ਦਾ ਮਕਸਦ ਹੈ ਕਿ ਸਾਡਾ ਵਾਤਾਵਰਨ ਸ਼ੁੱਧ ਅਤੇ ਬਿਮਾਰੀਆਂ ਮੁਕਤ ਬਣਿਆ ਰਹੇ, ਪੌਦੇ ਆਕਸੀਜਨ ਛੱਡਦੇ ਹਨ ਜੋ ਕਿ ਸਾਡੇ ਲਈ ਬਹੁਤ ਹੀ ਜਰੂਰੀ ਹੈ, ਸ਼ੁੱਧ ਵਾਤਾਵਰਨ ਹੋਣ ਨਾਲ ਅਸੀਂ ਤੰਦਰੁਸਤ ਰਹਾਂਗੇ| ਉਨਾ ਕਿਹਾ ਕਿ ਪਿੰਡ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੀ ਪਿੰਡਾਂ ਵਿਚ ਮੌਜੂਦ ਰਹਿਣਗੀਆਂ ਅਤੇ ਪਿੰਡਾਂ ਵਿੱਚ ਫੋਗਿੰਗ ਵੀ ਕਰਵਾਈ ਜਾਵੇਗੀ |