Thursday, November 6Malwa News
Shadow

ਵਿਧਾਇਕ ਫਾਜ਼ਿਲਕਾ ਨੇ ਵਾਰਡ ਨੰ. 8 ਵਿਖ਼ੇ 22 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਲਗਣ ਵਾਲੀਆਂ 92 ਸਟਰੀਟ ਲਾਈਟਾਂ ਦਾ ਰੱਖਿਆ ਨੀਂਹ ਪੱਥਰ

ਫਾਜ਼ਿਲਕਾ 30 ਸੰਤਬਰ- ਫਾਜਿਲਕਾ ਦੇ ਵਿਧਾਇਕ ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਹਲਕੇ ਦੇ ਵਾਰਡ ਨੰਬਰ 8 ਵਿਖੇ 22 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਲਗਣ ਵਾਲੀਆਂ 92 ਸਟਰੀਟ ਲਾਈਟਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਮੁੱਢਲੀ ਦੀ ਪੂਰਤੀ ਕਰਨ ਲਈ ਕਾਰਜਸ਼ੀਲ ਹੈ|
ਵਿਧਾਇਕ ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਕੋਈ ਵੀ ਵਾਰਡ ਸਟਰੀਟ ਲਾਈਟਾਂ ਤੋਂ ਵਾਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਫਾਜ਼ਿਲਕਾ ਸ਼ਹਿਰ ਲਾਈਆਂ ਨਾਲ ਰੋਸ਼ਨਾਉਂਦਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਨੇਰੇ ਦੀ ਆੜ ਵਿਚ ਕੋਈ ਵੀ ਸ਼ਰਾਰਤੀ ਅਨਸਰ ਕੋਈ ਨੁਕਸਾਨ ਨਾ ਕਰ ਸਕੇ ਅਤੇ ਵਾਰਡ ਵਾਸੀ ਆਰਾਮ ਨਾਲ ਆਪਣਾ ਜੀਵਨ ਬਤੀਤ ਕਰ ਸਕਣ। ਇਸ ਲੜੀ ਵਾਰਡ ਵਾਸੀਆਂ ਦੀਆਂ ਮੰਗਾਂ ਨੂੰ ਲੜੀਵਾਰ ਪੂਰਾ ਕੀਤਾ ਜਾ ਰਿਹਾ ਹੈ।
ਉਨਾਂ ਕਿਹਾ ਕਿ ਸਟਰੀਟ ਲਾਈਟਾਂ ਦੇ ਨਾਲ-ਨਾਲ ਪਾਰਕ ਤੇ ਸੜਕਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਬਚੇ ਪਾਰਕਾਂ ਵਿਚ ਖੇਡ ਸਕਣ, ਲੋਕ ਸੈਰ ਕਰ ਸਕਣ, ਕਸਰਤ ਕਰ ਸਕਣ, ਸੜਕਾਂ ਦੇ ਨਿਰਮਾਣ ਨਾਲ ਆਵਾਜਾਈ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ, ਇਸ ਲਈ ਲਗਾਤਾਰ ਵਿਕਾਸ ਪ੍ਰੋਜੈਕਟ ਉਲੀਕੇ ਜਾ ਰਹੇ ਹਨ।
ਇਸ ਮੌਕੇ ਈ ਓ ਵਿਕਰਮ ਧੁੜੀਆ, ਸਟਰੀਟ ਲਾਈਟ ਇੰਚਾਰਜ ਚਿਮਨ ਲਾਲ ਸੱਚੂ,ਆਤਮਾ ਰਾਮ ਕੰਬੋਜ ਸੀਨੀਅਰ ਆਗੂ, ਕ੍ਰਿਸ਼ਨ ਕੰਬੋਜ ਬਲਾਕ ਪ੍ਰਧਾਨ, ਸੰਦੀਪ ਚਲਾਣਾ ਬਲਾਕ ਪ੍ਰਧਾਨ, ਅਮਨ ਦੁਰੇਜਾ ਐਮ. ਸੀ, ਬੰਸੀ ਸਾਮਾ, ਸੁਨੀਲ ਮੈਨੀ, ਸ਼ਿਵ ਜੁਜ਼ੋਰੀਆ, ਖਜਾਨ ਸਿੰਘ, ਬੋਬੀ ਸੇਤੀਆ, ਰਾਜਨ ਸੇਤੀਆ, ਨਰੇਸ਼ ਰਾਜਦੇਵ, ਰਾਣਾ ਬਮਰਾ, ਬਿੱਟੂ ਸੇਤੀਆ, ਅਤੇ ਵਾਰਡ ਵਾਸੀ ਹਾਜਰ ਸਨ |