
ਲੁਧਿਆਣਾ, 14 ਫਰਵਰੀ (000) – ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਦੀਆਂ ਗਲੀਆਂ ਵਿੱਚ ਲਟਕਦੀਆਂ ਤਾਰਾਂ ਦੀਆਂ ਉਲਝਣਾਂ ਤੋਂ ਲੋਕਾਂ ਨੂੰ ਰਾਹਤ ਪ੍ਰਧਾਨ ਕਰਵਾਉਣ ਲਈ ਪਾਇਲਟ ਪ੍ਰੋਜੈਕਟ ਦਾ ਉਦਘਾਟਨ ਸਥਾਨਕ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਉਪਕਾਰ ਨਗਰ ਤੋਂ ਕੀਤਾ।
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਸੀ.ਪੀ.ਸੀ.ਐਲ.) ਵੱਲੋਂ ਲੁਧਿਆਣਾ ਪੱਛਮੀ ਸਰਕਲ ਅਧੀਨ ਪੈਂਦੇ ਸਿਵਲ ਲਾਈਨ ਹਲਕੇ ‘ਚ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਬੱਗਾ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਕੰਮ ਲਈ 98 ਲੱਖ, 26 ਹਜ਼ਾਰ 416 ਰੁਪਏ ਦੀ ਅਨੁਮਾਨਤ ਰਾਸ਼ੀ ਖਰਚਣ ਦਾ ਪ੍ਰਬੰਧ ਕੀਤਾ ਗਿਆ ਹੈ। ਉਪਕਾਰ ਨਗਰ ਇਲਾਕੇ ਵਿੱਚੋਂ ਖਿੱਲਰੀਆਂ ਅਤੇ ਲਟਕਦੀਆਂ ਤਾਰਾਂ ਨੂੰ ਤਰਤੀਬਵਾਰ ਹਟਾਉਣ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੀ ਹਰ ਗਲੀ-ਮੁੱਹਲੇ ਤੇ ਬਾਜਾਰਾਂ ਵਿੱਚ ਉਲਝਿਆਂ ਤੇ ਬਿਖਰੀਆਂ ਤਾਰਾਂ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪੰਜਾਬ ਸਰਕਾਰ ਨੇ ਇਸ ਜਾਲ ਨੂੰ ਹਟਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ।
ਉੱਤਰੀ ਵਿਧਾਨ ਸਭਾ ਦੇ ਉਪਕਾਰ ਨਗਰ ਤੋਂ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਵਿੱਚ ਹਰ ਵਾਰਡ ਅਤੇ ਹਰ ਗਲੀ ਤੋਂ ਇੱਕ-ਇੱਕ ਕਰਕੇ ਤਾਰਾਂ ਹਟਾਇਆਂ ਜਾਣਗੀਆਂ ਜੋ ਕਿ ਨਿਰਵਿਘਨ ਬਿਜਲੀ ਸਪਲਾਈ ਕਰਨ ਵਿੱਚ ਸਹਾਇਕ ਸਿੱਧ ਹੋਵੇਗਾ।
ਇਸ ਮੌਕੇ ਵਾਰਡ-70 ਦੇ ਇੰਚਾਰਜ ਕਾਮਰਾਜ ਬੌਬੀ ਸ਼ਰਮਾ, ਪੁਨੀਤ ਮਨੋਚਾ, ਡਾ.ਆਨੰਦ ਮਲਹੌਤਰਾ, ਤੇਜਪਾਲ ਸ਼ਰਮਾ, ਕਪਿਲ ਸ਼ਰਮਾ, ਸ਼ਿਵਮ ਸ਼ਰਮਾ, ਪੀਯੂਸ਼ ਗੋਇਲ, ਅਰਵਿੰਦ ਗੋਇਲ, ਲੱਕੀ ਡਾਬਰ, ਪਵਨ ਰੁਦਰਾ, ਅਕਸ਼ਿਤ ਬਜਾਜ, ਕਰਨ ਬਜਾਜ, ਦੀਪਕ ਬਜਾਜ, ਗੀਤਿਕ ਗੁਗਲਾਨੀ, ਰਾਹੁਲ ਰੁਦਰਾ, ਕੁਕਵੰਤ ਸਿੰਘ, ਮਿੱਕੀ, ਚੰਦਨ ਕਪੂਰ, ਸੌਰਭ ਤਿਵਾੜੀ, ਨਰਿੰਦਰ ਅਰੋੜਾ, ਨੰਨਾ ਭਾਰਦਵਾਜ, ਭੰਡਾਰੀ ਜੀ ਅਤੇ ਅਸ਼ੀਸ਼ ਗੁਲਾਟੀ ਅਤੇ ਹੋਰ ਵੀ ਹਾਜ਼ਰ ਸਨ।