Thursday, July 2Malwa News
Shadow

ਮੰਤਰੀ ਗੋਇਲ ਵੱਲੋਂ ਹਲਕਾ ਲਹਿਰਾ ਦਾ ਵਾਲੀਬਾਲ ਇੰਟਰਨੈਸ਼ਨਲ ਖਿਡਾਰੀ ਸਨਮਾਨਿਤ

ਲਹਿਰਾਗਾਗਾ 02 ਜੁਲਾਈ ( ) :—ਪਿਛਲੇ ਦਿਨੀ ਏਸ਼ੀਅਨ ਵਾਲੀਬਾਲ ਸੰਘ ਵੱਲੋਂ ਕਰਵਾਏ ਗਏ ਏ ਵੀ ਸੀ ਪੁਰਸ਼ ਬਾਲੀਵਾਲ ਨੈਸ਼ਨਲ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਮੈਦਾਨ ਵਿੱਚ ਬਤੌਰ ਮੀਡਲ ਬਲਾਕਰ ਖੇਡਦਿਆਂ ਭਾਰਤ, ਪੰਜਾਬ ਅਤੇ ਹਲਕਾ ਲਹਿਰਾ ਗਾਗਾ ਦਾ ਨਾਮ ਚਮਕਾਉਣ ਵਾਲੇ ਹਲਕਾ ਲਹਿਰਾ ਦੇ ਪਿੰਡ ਲਹਿਲ ਖੁਰਦ ਦੇ ਨੌਜਵਾਨ ਖਿਡਾਰੀ ਅਮਰਿੰਦਰ ਪਾਲ ਸਿੰਘ ਦਾ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ, ਇਸ ਮੌਕੇ ਮੰਤਰੀ ਗੋਇਲ ਨੇ ਕਿਹਾ ਕਿ ਅਮਰਿੰਦਰ ਪਾਲ ਸਿੰਘ ਹਲਕਾ ਲਹਿਰੇ ਦਾ ਮਾਣ ਅਤੇ ਸਨਮਾਨ ਹੈ। ਜੋ ਕਿ ਨੌਜਵਾਨਾਂ ਦਾ ਪ੍ਰੇਰਨਾ ਸਰੋਤ ਬਣ ਗਿਆ। ਉਨ੍ਹਾਂ ਅਮਰਿੰਦਰ ਪਾਲ ਸਿੰਘ ਤੇ ਫਖਰ ਅਤੇ ਮਾਨ ਮਹਿਸੂਸ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਜਰੂਰਤ ਹੈ ਕਿ ਅੱਜ ਉਹ ਨਸ਼ੇ ਦਾ ਤਿਆਗ ਕਰਦੇ ਹੋਏ ਅਮਰਿੰਦਰ ਪਾਲ ਸਿੰਘ ਤੋਂ ਪ੍ਰੇਰਨਾ ਲੈਂਦੇ ਹੋਏ ਖੇਡਾਂ ਦਾ ਹਿੱਸਾ ਬਣਦਿਆਂ ਇੱਕ ਮਜਬੂਤ ਦੇਸ਼ ਸਮਾਜ ਅਤੇ ਸੂਬੇ ਦੇ ਨਿਰਮਾਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪਿੰਡ ਪਿੰਡ ਖੇਡ ਸਟੇਡੀਅਮ ਬਣਾ ਰਹੀ ਹੈ, ਤਾਂ ਜੋ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ ਅਤੇ ਜੋ ਖਿਡਾਰੀ ਨੈਸ਼ਨਲ, ਇੰਟਰਨੈਸ਼ਨਲ ਪੱਧਰ ਤੇ ਪੰਜਾਬ ਦਾ ਨਾਮ ਰੋਸ਼ਨ ਕਰਨਗੇ ਉਹਨਾਂ ਨੂੰ ਪੰਜਾਬ ਸਰਕਾਰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰੇਗੀ। ਇਸ ਮੌਕੇ ਇੰਟਰਨੈਸ਼ਨਲ ਖਿਡਾਰੀ ਅਮਰਿੰਦਰ ਪਾਲ ਸਿੰਘ ਨੇ ਕਿਹਾ ਕਿ ਏਵੀਸੀ ਕੱਪ ਵਿੱਚ ਭਾਰਤ ਨੇ 40 ਸਾਲ ਬਾਅਦ ਕਾਂਸੀ ਦਾ ਮੈਡਲ ਜਿੱਤਿਆ ਹੈ। ਉਹਨਾਂ ਦੱਸਿਆ ਕਿ ਉਹ 2015-16 ਤੋਂ ਵਾਲੀਬਾਲ ਖੇਡਣੀ ਸ਼ੁਰੂ ਕੀਤੀ ਤੇ ਪੰਜਾਬੀ ਯੂਨੀਵਰਸਿਟੀ ਤੋਂ ਟੀਮ ਦਾ ਹਿੱਸਾ ਬਣੇ ,ਓਪਨ ਟਰਾਇਲ ਵਿੱਚ ਉਨ੍ਹਾਂ ਦੀ ਇੰਡੀਅਨ ਟੀਮ ਵਿੱਚ ਸਿਲੈਕਸ਼ਨ ਹੋਈ ,ਉਸ ਤੋਂ ਬਾਅਦ ਬੰਗਲੌਰ ਚ ਟਰਾਇਲ ਦੌਰਾਨ ਭਾਰਤੀ ਟੀਮ ਦਾ ਹਿੱਸਾ ਬਣੇ, ਏਵੀਸੀ ਕੱਪ ਜਿੱਤਣ ਤੋਂ ਬਾਅਦ ਹੁਣ ਅਗਲੇ ਮਹੀਨੇ ਜਪਾਨ ਵਿੱਚ ਕੱਪ ਹੋਣਾ ਹੈ, ਜਿਸ ਦੇ ਲਈ ਉਹ ਜਾਣਗੇ ਅਤੇ ਉਮੀਦ ਕਰਦੇ ਹਾਂ ਕਿ ਭਾਰਤੀ ਟੀਮ ਭਾਰਤ ਲਈ ਗੋਲਡ ਮੈਡਲ ਲੈ ਕੇ ਆਵੇਗੀ, ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਤਿਆਗ ਕਰਦੇ ਹੋਏ ਖੇਡਾਂ ਦਾ ਹਿੱਸਾ ਬਣਨ ਤਾਂ ਜੋ ਇੱਕ ਮਜਬੂਤ ਦੇਸ਼ ਸਮਾਜ ਦਾ ਨਿਰਮਾਣ ਕੀਤਾ ਜਾ ਸਕੇ। ਇਸ ਮੌਕੇ ਮੰਤਰੀ ਗੋਇਲ ਬੇਟੇ ਐਡਵੋਕੇਟ ਗੌਰਵ ਗੋਇਲ, ਯੂਥ ਆਗੂ ਅਜੈ ਕੁਮਾਰ ਠੋਲੀ, ਮੇਘ ਰਾਜ ਜਵੀਨ ਸਿੰਘ ਸਰਪੰਚ ਲਹਿਲ ਖੁਰਦ,ਸੀਸਪਾਲ, ਓਐਸਡੀ ਰਕੇਸ਼ ਕੁਮਾਰ ਗੁਪਤਾ ਵਿੱਕੀ, ਤੋਂ ਇਲਾਵਾ ਹੋਰ ਆਗੂ ਅਤੇ ਵਲੰਟੀਅਰ ਹਾਜ਼ਰ ਸਨ।