
ਮੋਗਾ, 9 ਅਪ੍ਰੈਲ : ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਚੇਅਰਮੈਨ ਸਟੇਟ ਫੂਡ ਸੇਫਟੀ ਕਮਿਸ਼ਨਰ ਪੰਜਾਬ ਬਾਲ ਮੁਕੰਦ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ ਅੰਦਰ ਮਿਡ ਡੇ ਮੀਲ ਬਣਾਉਣ ਵਾਲੇ ਸਮੂਹ ਸਟਾਫ ਨੂੰ ਵਿਸ਼ੇਸ਼ ਟ੍ਰੇਨਿੰਗ ਆਰ ਕੇ ਐੱਸ ਪਬਲਿਕ ਸਕੂਲ ਮੋਗਾ ਦੇ ਟ੍ਰੇਨਿੰਗ ਹਾਲ ਵਿਚ ਦਿੱਤੀ ਗਈ।ਇਸ ਮੌਕੇ ਜਿਲਾ ਸਿਹਤ ਅਫਸਰ ਡਾਕਟਰ ਸੰਦੀਪ ਕੁਮਾਰ ਨੇ ਕਿਹਾ ਕਿ ਬੱਚਿਆਂ ਦਾ ਖਾਣਾ ਬਣਾਉਣ ਸਮੇਂ ਸਕੂਲਾਂ ਵਿੱਚ ਸਾਫ ਸਫਾਈ ਦਾ ਖਾਸ ਧਿਆਨ ਰੱਖਣਾ ਜਰੂਰੀ ਹੈ ਅਤੇ ਬੱਚਿਆਂ ਦੀ ਸਿਹਤ ਲਈ ਸਿਹਤ ਮੰਦ ਭੋਜਨ ਭੋਜਨ ਹੀ ਤਿਆਰ ਕਰਨ ਲਈ ਕਿਹਾ ਅਤੇ ਕਿਹਾ ਕਿ ਭੋਜਨ ਦੀ ਕੁਆਲਟੀ ਅਤੇ ਨਿਊਟਰੀਸ਼ਨ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਇਸ ਮੌਕੇ ਯੋਗੇਸ਼ ਗੋਇਲ ਫੂਡ ਸੇਫਟੀ ਅਫਸਰ ਨੇ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਤਕਨੀਕੀ ਤੌਰ ਤੇ ਧਿਆਨ ਰੱਖਣਾ ਹੈ ਅਤੇ ਡੱਬਾ ਬੰਦ ਚੀਜ਼ਾਂ ਤੋਂ ਪਰਹੇਜ਼ ਕਰਨ ਲਈ ਕਿਹਾ ਅਤੇ ਇਹਨਾਂ ਦੀ ਐਕਸਪੈਰੀ ਡੇਟਾਂ ਵੱਲ ਜਰੂਰ ਧਿਆਨ ਦੇਣ ਲਈ ਕਿਹਾ। ਉਹਨਾਂ ਨੇ ਹੋਰ ਵੀ ਕਈ ਤਕਨੀਕੀ ਨੁਕਤੇ ਸਾਂਝੇ ਕੀਤੇ। ਇਸ ਮੌਕੇ ਲਵਦੀਪ ਸਿੰਘ ਫੂਡ ਸੇਫਟੀ ਅਫਸਰ ਨੇ ਕਿਹਾ ਕਿ ਜੇਕਰ ਖਾਨਾ ਬਣਾਉਣ ਵਾਲੇ ਜਗ੍ਹਾ ਤੇ ਸਾਫ ਸਫਾਈ ਜਰੂਰੀ ਹੈ ਅਤੇ ਸਾਫ ਸੁਥਰਾ ਖਾਣਾ ਚੰਗੀ ਸਿਹਤ ਲਈ ਲਾਹੇ ਬੰਦ ਹੋਵੇਗਾ। ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਅੰਮ੍ਰਿਤ ਸ਼ਰਮਾ ਦਫਤਰ ਸਿਵਿਲ ਸਰਜਨ ਨੇ ਨਿਭਾਈ।