Friday, September 11Malwa News
Shadow

ਸੱਪਾਂ ਨੂੰ ਘਰ ਤੋਂ ਦੂਰ ਰੱਖਣ ਲਈ ਕਈ ਪੌਦੇ ਹੋ ਸਕਦੇ ਨੇ ਮਦਦਗਾਰ, ਅੱਜ ਹੀ ਲਗਾ ਲਓ

ਮਾਨਸੂਨ ਦੇ ਮੌਸਮ ਵਿੱਚ ਠੰਢੀ ਹਵਾ ਮਨ ਨੂੰ ਸ਼ਾਂਤ ਕਰਦੀ ਹੈ ਪਰ ਇਸਦੇ ਨਾਲ ਹੀ ਬੈਚੇਨੀ ਵੀ ਪੈਂਦਾ ਕਰਦੀ ਹੈ। ਜਦੋਂ ਮੀਂਹ ਦਾ ਪਾਣੀ ਸ਼ਹਿਰ ਵਿੱਚ ਭਰ ਜਾਂਦਾ ਹੈ, ਤਾਂ ਘਰਾਂ ਵਿੱਚ ਸੱਪਾਂ ਦਾ ਆਉਣਾ ਇੱਕ ਆਮ ਖਤਰਾ ਬਣ ਜਾਂਦਾ ਹੈ। ਸੱਪ ਸੁਰੱਖਿਅਤ ਅਤੇ ਸੁੱਕੀ ਜਗ੍ਹਾਂ ਦੀ ਭਾਲ ਵਿੱਚ ਬਾਹਰ ਨਿਕਲਦੇ ਹਨ ਅਤੇ ਹਮੇਸ਼ਾ ਅਣਜਾਣੇ ਵਿੱਚ ਸਾਡੇ ਘਰਾਂ ਵਿੱਚ ਆ ਜਾਂਦੇ ਹਨ।

ਘਰਾਂ ਦੇ ਵਿਹੜੇ, ਬਾਗਾਂ ਅਤੇ ਪਾਰਕ ਵਿੱਚ ਹਮੇਸ਼ਾ ਸੱਪ ਦੇਖੇ ਜਾਂਦੇ ਹਨ। ਇਹ ਇੱਕ ਅਜਿਹੀ ਜਗ੍ਹਾਂ ਹੈ ਜਿੱਥੇ ਬੱਚੇ ਖੇਡਦੇ ਹਨ। ਇਸ ਮੌਸਮ ਵਿੱਚ ਅਚਾਨਕ ਸੱਪ ਦੇ ਸਾਹਮਣੇ ਆ ਜਾਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਸੱਪਾਂ ਅਤੇ ਹੋਰਨਾਂ ਕੀੜਿਆਂ ਨੂੰ ਘਰ ਤੋਂ ਦੂਰ ਰੱਖਣ ਲਈ ਜ਼ਿਆਦਾਤਰ ਲੋਕ ਕੈਮੀਕਲ ਸਪ੍ਰੇ ਦਾ ਇਸਤੇਮਾਲ ਕਰਦੇ ਹਨ ਪਰ ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਕੈਮੀਕਲਾਂ ਨਾਲ ਬੱਚਿਆਂ ਅਤੇ ਪਾਲਤੂ ਜਾਨਵਰਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦੀ ਬਜਾਏ ਅਸੀਂ ਆਪਣੇ ਘਰ ਦੇ ਬਾਗਾਂ ਵਿੱਚ ਕੁਝ ਖਾਸ ਤਰ੍ਹਾਂ ਦੇ ਪੌਦੇ ਲਗਾ ਕੇ ਸੱਪਾਂ ਨੂੰ ਕੁਦਰਤੀ ਤੌਰ ‘ਤੇ ਦੂਰ ਰੱਖ ਸਕਦੇ ਹਾਂ। ਆਓ ਜਾਣਦੇ ਹਾਂ ਇਨ੍ਹਾਂ ਪੌਦਿਆਂ ਬਾਰੇ…

ਸੱਪਾਂ ਨੂੰ ਘਰ ਤੋਂ ਦੂਰ ਰੱਖਣ ਲਈ ਪੌਦੇ

ਗੇਂਦੇ ਦਾ ਪੌਦਾ: ਘਰਾਂ ਅਤੇ ਬਾਗਾਂ ਦੀ ਸੁੰਦਰਤਾ ਵਧਾਉਣ ਵਾਲੇ ਗੇਂਦੇ ਦੇ ਪੌਦੇ ਸੱਪਾਂ ਨੂੰ ਦੂਰ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਦੇ ਹਨ। ਗੇਂਦੇ ਦੇ ਪੌਦੇ ਦੀਆਂ ਜੜਾਂ ਅਤੇ ਪੱਤਿਆ ਤੋਂ ਇੱਕ ਤੇਜ਼ ਗੰਦ ਨਿਕਲਦੀ ਹੈ। ਮਨੁੱਖਾਂ ਨੂੰ ਇਹ ਗੰਦ ਚੰਗੀ ਲੱਗਦੀ ਹੈ ਪਰ ਸੱਪਾਂ ਨੂੰ ਬਿਲਕੁਲ ਪਸੰਦ ਨਹੀਂ ਹੁੰਦੀ। ਇਸ ਲਈ ਜਿਹੜੇ ਘਰਾਂ ਵਿੱਚ ਗੇਂਦੇ ਦੇ ਪੌਦੇ ਲੱਗੇ ਹੁੰਦੇ ਹਨ, ਉੱਥੇ ਸੱਪ ਆਉਣ ਤੋਂ ਬਚਦੇ ਹਨ।

ਲੈਮਨਗ੍ਰਾਸ: ਲੈਮਨਗ੍ਰਾਸ ਇੱਕ ਬਿਹਤਰ ਕੁਦਰਤੀ ਡੀਓਡੋਰੈਂਟ ਹੈ। ਇਸਦੇ ਪੱਤਿਆ ਵਿੱਚ ਮੌਜ਼ੂਦ ਸਿਟਰੋਨੇਲਾ ਤੇਲ ਨਾਲ ਨਿੰਬੂ ਵਰਗੀ ਤੇਜ਼ ਖੁਸ਼ਬੂ ਆਉਦੀ ਹੈ। ਸੱਪਾਂ ਨੂੰ ਇਹ ਗੰਧ ਬਿਲਕੁਲ ਪਸੰਦ ਨਹੀਂ ਆਉਦੀ। ਇਸ ਤੋਂ ਇਲਾਵਾ, ਇਸ ਨਾਲ ਨਾ ਸਿਰਫ਼ ਸੱਪਾਂ ਸਗੋਂ ਮੱਛਰਾਂ ਅਤੇ ਹੋਰ ਜ਼ਹਿਰੀਲੇ ਕੀੜਿਆਂ ਦੀ ਸਮੱਸਿਆ ਵੀ ਕਾਫੀ ਘੱਟ ਹੋ ਜਾਂਦੀ ਹੈ।

ਲਸਣ: ਲਸਣ ਰਸੋਈ ਵਿੱਚ ਅਸਾਨੀ ਨਾਲ ਮਿਲ ਜਾਂਦਾ ਹੈ। ਇਹ ਸੱਪਾਂ ਨੂੰ ਦੂਰ ਰੱਖਣ ਦਾ ਇੱਕ ਬਿਹਤਰ ਕੁਦਰਤੀ ਉਪਾਅ ਹੈ। ਲਸਣ ਵਿੱਚ ਮੌਜ਼ੂਦ ਸਲਫਰ ਕੰਪਾਊਂਡਸ ਦੀ ਤੇਜ਼ ਗੰਧ ਸੱਪ ਦੇ ਨਰਵਸ ਸਿਸਟਮ ਨੂੰ ਕੁਝ ਸਮੇਂ ਲਈ ਉਲਝਣ ਵਿੱਚ ਪਾ ਸਕਦੀ ਹੈ। ਇਸ ਲਈ ਬਾਗ ਦੇ ਕਿਨਾਰਿਆਂ ‘ਤੇ ਜਾਂ ਗਮਲਿਆਂ ਵਿੱਚ ਲਸਣ ਲਗਾਉਣ ਨਾਲ ਸੱਪਾਂ ਨੂੰ ਦੂਰ ਰੱਖਣ ਵਿੱਚ ਮਦਦ ਮਿਲ ਸਕਦੀ ਹੈ।

ਸਰਪਗੰਧਾ: ਸਰਪਗੰਧਾ ਪੌਦੇ ਦਾ ਇਸਤੇਮਾਲ ਸੱਪ ਦੇ ਕੱਟਣ ਦੇ ਇਲਾਜ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਕੀਤਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸਦੀਆਂ ਜੜ੍ਹਾਂ ਤੋਂ ਨਿਕਲਣ ਵਾਲੀ ਤਿੱਖੀ ਅਤੇ ਕੌੜੀ ਗੰਧ ਸੱਪਾਂ ਨੂੰ ਦੂਰ ਰੱਖਣ ਵਿੱਚ ਮਦਦ ਕਰਦੀ ਹੈ। ਅੱਜ ਵੀ ਪੇਡੂ ਇਲਾਕਿਆਂ ਵਿੱਚ ਸੁਰੱਖਿਆ ਲਈ ਘਰ ਦੇ ਆਲੇ-ਦੁਆਲੇ ਇਸ ਪੌਦੇ ਨੂੰ ਲਗਾਉਣਾ ਆਮ ਹੈ।

ਦੌਨਾ ਦਾ ਪੌਦਾ: ਦੌਨਾ ਦੇ ਪੌਦਿਆਂ ਤੋਂ ਅਜਿਹੀ ਖੁਸ਼ਬੂ ਆਉਦੀ ਹੈ ਜੋ ਮਨੁੱਖਾਂ ਨੂੰ ਚੰਗੀ ਲੱਗਦੀ ਹੈ ਪਰ ਸੱਪਾਂ ਲਈ ਨੁਕਸਾਨਦੇਹ ਹੁੰਦੀ ਹੈ। ਇਹ ਪੌਦੇ ਆਪਣੇ ਆਲੇ-ਦੁਆਲੇ ਖੁਸ਼ਬੂਦਾਰ ਘੇਰਾ ਬਣਾ ਲੈਂਦੇ ਹਨ, ਜਿਸ ਨਾਲ ਸੱਪ ਉਸ ਰਾਸਤੇ ਤੋਂ ਦੂਰ ਰਹਿੰਦੇ ਹਨ ਅਤੇ ਦੂਜੀ ਜਗ੍ਹਾਂ ਚੱਲ ਜਾਂਦੇ ਹਨ।

ਆਮ ਤੌਰ ‘ਤੇ ਮੀਂਹ ਦੇ ਮੌਸਮ ਵਿੱਚ ਘਰ ਦੇ ਆਲੇ-ਦੁਆਲੇ ਨੂੰ ਸਾਫ ਰੱਖਣਾ ਅਤੇ ਫਾਲਤੂ ਝਾੜੀਆਂ ਨੂੰ ਹਟਾਉਣਾ ਜ਼ਰੂਰੀ ਹੁੰਦਾ ਹੈ।