ਬਠਿੰਡਾ 17 ਅਕਤੂਬਰ : ਬੀਤੇ ਦਿਨੀਂ ਪੰਜਾਬ ਦੇ ਪਿੰਡਾਂ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਅਲੱਗ ਅਲੱਗ ਪਿੰਡਾਂ ਵਿੱਚ ਸਰਪੰਚ, ਪੰਚ ਦੇ ਅਹੁਦੇ ਲਈ ਉਮੀਦਵਾਰ ਮੈਦਾਨ ਵਿੱਚ ਸਨ ਤੇ ਇਸੇ ਤਰ੍ਹਾਂ ਹੀ ਜ਼ਿਲ੍ਹਾ ਬਠਿੰਡਾ ਦੇ ਪਿੰਡ ਖੇਮੂਆਣਾ ਵਿੱਚ ਹੋਏ ਸਰਪੰਚੀ ਦੇ ਫਸਵੇਂ ਮੁਕਾਬਲੇ ਵਿੱਚ ਬੀਬਾ ਰੁਪਿੰਦਰ ਕੌਰ ਪਤਨੀ ਸੁਖਵੀਰ ਸਿੰਘ ਮਾਨ ਨੇ ਵਿਰੋਧੀ ਉਮੀਦਵਾਰ ਬੀਬਾ ਮੁਖਤਿਆਰ ਕੌਰ ਪਤਨੀ ਗੁਰਜੀਤ ਸਿੰਘ ਮੋਜੂਦਾ ਸਰਪੰਚ ਨੂੰ ਵੱਡੇ ਫਰਕ ਨਾਲ ਹਰਾਇਆ ਤੇ ਖੇਮੂਆਣਾ ਦੇ ਤੀਜੇ ਮਹਿਲਾ ਸਰਪੰਚ ਬਣਨ ਦਾ ਮਾਣ ਹਾਸਲ ਕੀਤਾ
ਇਸ ਮੌਕੇ ਪਿੰਡ ਖੇਮੂਆਣਾ ਵਿੱਚ ਬਿਨਾਂ ਮੁਕਾਬਲਾ ਸੱਤ ਪੰਚ ਉਮੀਦਵਾਰ ਚੁਣੇ ਗਏ ਜਿਨ੍ਹਾਂ ਵਿੱਚ ਚਰਨਜੀਤ ਕੌਰ , ਸੁਰਿੰਦਰ ਕੌਰ , ਕੁਲਦੀਪ ਕੌਰ,ਬਲਜਿੰਦਰ ਕੌਰ,ਗੁਲਜ਼ਾਰ ਸਿੰਘ, ਜਗਦੇਵ ਸਿੰਘ, ਗੁਰਪਿਆਰ ਸਿੰਘ ਬਿਨਾਂ ਮੁਕਾਬਲਾ ਜੇਤੂ ਰਹੇ ਤੇ ਚਮਕੌਰ ਸਿੰਘ ਨੇ ਅਮਨਦੀਪ ਸਿੰਘ ਸਹੋਤਾ ਨੂੰ 35 ਵੋਟਾਂ ਤੇ ਸੁਖਦੇਵ ਸਿੰਘ ਨੇ ਹਾਕਮ ਸਿੰਘ ਨੂੰ 10 ਵੋਟਾਂ ਨਾਲ ਹਰਾਇਆ
ਤੇ ਨਵੀਂ ਪੰਚਾਇਤ ਚੁਣਨ ਲਈ ਰਾਹ ਪੱਧਰਾ ਕੀਤਾ
ਬੀਬੀ ਰੁਪਿੰਦਰ ਕੌਰ ਤੇ ਜੇਤੂ ਪੰਚਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ ਇਸੇ ਦੌਰਾਨ ਖੇਮੂਆਣਾ ਫ਼ਿਲਮਜ਼ ਪ੍ਰੋਡਿਊਸਰ ਡਾਇਰੈਕਟਰ ਜੋਤੀ ਤੇ ਸਨੀ ਖੇਮੂਆਣਾ ਤੇ ਉਹਨਾਂ ਦੇ ਮਾਤਾ ਭੂਪਿੰਦਰ ਕੌਰ ਨੇ ਬੀਬੀ ਰੁਪਿੰਦਰ ਕੌਰ ਤੇ ਸੁਖਵੀਰ ਸਿੰਘ ਮਾਨ ਨੂੰ ਘਰ ਜਾ ਕੇ ਹਾਰ ਪਾਕੇ ਵਧਾਈਆਂ ਦਿੱਤੀਆਂ
ਵਧਾਈਆਂ ਦੇਣ ਵਾਲਿਆਂ ਵਿੱਚ ਕੁਲਵਿੰਦਰ ਸਿੰਘ ਚੋਹਾਨ ਤੇ ਉਹਨਾਂ ਦੀ ਪਤਨੀ ਅੰਮ੍ਰਿਤਪਾਲ ਕੌਰ ਤੇ ਪਿੰਡ ਦੇ ਹੋਰ ਵੀ ਪਤਵੰਤੇ ਸੱਜਣ ਤੇ ਸੁਖਵੀਰ ਸਿੰਘ ਮਾਨ ਦੇ ਨੇੜਲੇ ਸਾਥੀ ਸ਼ਾਮਿਲ ਸਨ
ਸਰਪੰਚ ਰੁਪਿੰਦਰ ਕੌਰ ਪਤਨੀ ਸੁਖਬੀਰ ਸਿੰਘ ਨੇ ਜੋਤੀ ਤੇ ਸਨੀ ਖੇਮੂਆਣਾ ਤੇ ਉਹਨਾਂ ਦੇ ਮਾਤਾ ਭੂਪਿੰਦਰ ਕੌਰ ਦਾ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਤੇ ਵਧੀਆ ਪੰਚਾਇਤ ਚੁਣਨ ਦੀ ਗੱਲ ਕਹੀ ਤੇ ਪਿੰਡ ਖੇਮੂਆਣਾ ਦੇ ਅਧੂਰੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਤੇ ਹੋਰ ਵੀ ਜੋ ਮੁਸ਼ਕਿਲਾਂ ਪਿੰਡ ਵਾਸੀਆਂ ਨੂੰ ਆ ਰਹੀਆਂ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਕਿਹਾ ਜਿਨ੍ਹਾਂ ਵਿੱਚ ਸਸਤੇ ਰਾਸ਼ਨ ਕਾਰਡ ਬਣਾਉਣ, ਸਗਨ ਸਕੀਮ ਦੇ ਰੁਕੇ ਪੈਸਿਆਂ ਦਾ ਤੇ ਹੋਰ ਵੀ ਕਈ ਤਰ੍ਹਾਂ ਦੇ ਕੰਮ ਜੋ ਪੰਚਾਇਤਾਂ ਕਰਦੀਆਂ ਹਨ ਉਨ੍ਹਾਂ ਨੂੰ ਪੂਰਾ ਕਰਨ ਲਈ ਤਿਆਰ ਹਨ
ਇੱਥੇ ਜ਼ਿਕਰਯੋਗ ਹੈ ਸਰਪੰਚ ਬੀਬੀ ਰੁਪਿੰਦਰ ਕੌਰ ਤੇ ਸੁਖਵੀਰ ਸਿੰਘ ਮਾਨ ਨੇ ਪਿੰਡ ਖੇਮੂਆਣਾ ਵਾਸੀਆਂ ਲਈ ਖੇਮੂਆਣਾ ਫ਼ਿਲਮਜ਼ ਪ੍ਰੋਡਿਊਸਰ ਡਾਇਰੈਕਟਰ ਜੋਤੀ ਤੇ ਸਨੀ ਖੇਮੂਆਣਾ ਤੇ ਗੁਰਬਾਜ ਗਿੱਲ ਵੱਲੋਂ ਕਰਵਾਏ ਤੀਸਰੇ ਸੱਭਿਆਚਾਰਕ ਮੇਲੇ ਵਿੱਚ ਬਹੁਤ ਸਹਿਯੋਗ ਦਿੱਤਾ ਸੀ ਤੇ ਗੁਰਦੁਆਰਾ ਸਾਹਿਬ ਤੋਂ ਪਿੰਡ ਦੇ ਸ਼ਮਸ਼ਾਨ ਘਾਟ ਤੱਕ ਲੌਕ ਟਾਈਲ ਚਿਣਵਾਇਆ ਹੈ ਇਹ ਕੰਮ ਉਹ ਸਰਪੰਚ ਬਣਨ ਤੋਂ ਪਹਿਲਾਂ ਕਰਵਾ ਚੁੱਕੇ ਹਨ