
ਬਰੈਂਪਟਨ, 28 ਅਕਤੂਬਰ : ਜਗਤ ਪੰਜਾਬੀ ਸਭਾ ਵਲੋਂ ਅੰਤਰ ਰਾਸ਼ਟਰੀ ਕਬੱਡੀ ਸੈਮੀਨਾਰ ਫਰਵਰੀ 2026 ਨੂੰ ਪੰਜਾਬ ਵਿਚ ਕਰਵਾਇਆ ਜਾਵੇਗਾ I ਇਸ ਸੈਮੀਨਾਰ ਦਾ ਵਿਸ਼ਾ ਹੈ ਕਬੱਡੀ ਦਾ ਇਤਿਹਾਸ I
ਉਪ ਵਿਸ਼ੇ : 1) ਕਬੱਡੀ ਖਿਡਾਰੀ , 2) ਕਬੱਡੀ ਦੇ ਪ੍ਰਮੋਟਰ , 3) ਪੰਜਾਬ ਦੇ ਪਾਕਿਸਤਾਨ ਨਾਲ 1957 ਤੋਂ ਪਹਿਲਾ ਹੋਏ ਕਬੱਡੀ ਮੈਚ, 4) 1973 ਅਤੇ 1974 ਵਾਲੇ ਇੰਗਲੈਂਡ ਦੀ ਟੀਮ ਨਾਲ ਹੋਏ ਮੈਚਾਂ ਬਾਰੇ I
ਲੇਖਕਾਂ ਨੂੰ ਬੇਨਤੀ ਹੈ ਕਿ ਉਹ ਉਪਰੋਕਤ ਕਿਸੇ ਵੀ ਵਿਸ਼ੇ ਤੇ ਆਪਣੇ ਖੋਜ ਪੱਤਰ 15 ਜਨਵਰੀ 2026 ਤੋਂ ਪਹਿਲਾ ਈ-ਮੇਲ jagatpunjabisabha@gmail.com ਤੇ ਭੇਜ ਦੇਣ I ਚੋਣਵੇ ਖੋਜ ਪੱਤਰ ਛਾਪੇ ਵੀ ਜਾਣਗੇ I ਉਘੇ ਕਬੱਡੀ ਖਿਡਾਰੀਆਂ ਤੇ ਪ੍ਰੋਮੋਟਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ I ਕਈ ਖਿਡਾਰੀਆਂ ਅਤੇ ਪ੍ਰੋਮੋਟਰਾਂ ਨਾਲ ਸੰਪਰਕ ਕੀਤਾ ਹੈ I ਓਹਨਾ ਵਲੋਂ ਹਾਂ ਪੱਖੀ ਹੁੰਗਾਰਾ ਮਿਲਿਆ ਹੈ I ਬੇਨਤੀ ਹੈ ਕਿ ਖਿਡਾਰੀ ਤੇ ਪ੍ਰੋਮੋਟਰ ਆਪਣੀ ਸਹਿਮਤੀ ਦੇ ਦੇਣ ਤਾ ਕਿ ਸਨਮਾਨ ਦੇ ਸਹੀ ਇੰਤਜ਼ਾਮ ਹੋ ਸੱਕਣ I ਹੋਰ ਜਾਣਕਾਰੀ ਲਈ ਸਰਦੂਲ ਸਿੰਘ ਥਿਆੜਾ, ਪ੍ਰਧਾਨ ਨਾਲ 905 330 2237 ਅਤੇ ਅਜੈਬ ਸਿੰਘ ਚੱਠਾ ਨਾਲ 647 403 1299 ਰਾਹੀ ਸੰਪਰਕ ਕੀਤਾ ਜਾ ਸਕਦਾ ਹੈ I