Monday, November 17Malwa News
Shadow

ਜਗਤ ਪੰਜਾਬੀ ਸਭਾ ਵਲੋਂ ਕੋਫ਼ੀ ਟੇਬਲ ਬੁੱਕ ਰਿਲੀਜ਼

ਬਰੈਂਪਟਨ, 17 ਨਵੰਬਰ : ਜਗਤ ਪੰਜਾਬੀ ਸਭਾ ਵਲੋਂ 134 ਕਨੇਡੀ ਰੋਡ ਸਾਊਥ ਬਰੈਂਪਟਨ ਵਿਚ ਸਮਾਗਮ ਕੀਤਾ ਗਿਆ I ਸਮਾਗਮ ਦਾ ਉਦਘਾਟਨ ਭਜਨ ਸਿੰਘ ਥਿੰਦ ਨੇ ਰਿਬਨ ਕੱਟ ਕੇ ਕੀਤਾ , ਸਮਾਂ ਰੋਸ਼ਨ , ਗੁਰਲਾਟ ਸਿੰਘ ਸਹੋਤਾ , ਬੰਤ ਸਿੰਘ ਨਿੱਜਰ , ਤੇ ਡਾਕਟਰ ਰਾਮਨੀ ਬਤਰਾ ਨੇ ਕੀਤੀ I ਸਮਾਗਮ ਦੀ ਕਾਰਵਾਈ , ਸਰਦੂਲ ਸਿੰਘ ਥਿਆੜਾ ਪ੍ਰਧਾਨ ਜਗਤ ਪੰਜਾਬੀ ਸਭਾ ਨੇ ਕੀਤੀ I ਸੰਤੋਖ ਸਿੰਘ ਸੰਧੂ ਪ੍ਰਧਾਨ ਉਨਟਾਰੀਓ ਫ਼ਰੈਂਡ ਨੇ ਸਭਾ ਤੇ ਉਨਟਾਰੀਓ ਫ੍ਰੈਂਡ ਕਲੱਬ ਵਲੋਂ 2009 ਤੋਂ ਲੈ ਹੁਣ ਤਕ ਕੀਤੇ ਸਮਾਗਮਾਂ ਬਾਰੇ ਸਰੋਤਿਆਂ ਨਾਲ ਸਾਂਝੇ ਕੀਤੇ I ਅਜੈਬ ਸਿੰਘ ਚੱਠਾ ਵਲੋਂ ਕੋਫੀ ਟੇਬਲ ਬੁੱਕ ਬਾਰੇ ਦੱਸਿਆ ਗਿਆ I ਕੋਫੀ ਟੇਬਲ ਬੁੱਕ ਨੂੰ ਲੋਕ ਅਰਪਣ ਕੀਤਾ ਗਿਆ I ਸਾਰੇ ਬੁਲਾਰਿਆਂ ਨੇ ਬੁੱਕ ਨੂੰ ਛਾਪਾਉਂਣ ਲਈ ਮੈਂਬਰਾਂ ਨੂੰ ਵਧਾਈਆਂ ਦਿਤੀਆਂ I ਪ੍ਰਬੰਧਕਾਂ ਵਲੋਂ ਕਬੱਡੀ ਨਾਲ ਜੁੜੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ I ਸਮਾਗਮ ਵਿਚ ਅਮਰੀਕਾ , ਭਾਰਤ ਤੇ ਇੰਗਲੈਂਡ ਤੋਂ ਮਹਾਨ ਵਿਅਕਤੀ ਪਹੁੰਚੇ ਸਨ I ਬਹੁਤ ਹੀ ਵਧੀਆ ਤੇ ਕਾਮਯਾਬ ਰਿਹਾ ਸਮਾਗ਼ਮ I