Friday, June 5Malwa News
Shadow

ਕੀ ਆਮਿਰ ਖਾਨ ਤੀਜਾ ਵਿਆਹ ਕਰਨ ਜਾ ਰਹੇ ਹਨ? ਅਦਾਕਾਰ ਨੇ ਅਫਵਾਹਾਂ ‘ਤੇ ਤੋੜੀ ਚੁੱਪੀ

ਹੈਦਰਾਬਾਦ: ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਨ ਜਾ ਰਹੇ ਹਨ। ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਅਫਵਾਹਾਂ ਸੀ ਕਿ ਆਮਿਰ ਖਾਨ ਆਪਣੀ ਪ੍ਰੇਮਿਕਾ ਗੌਰੀ ਸਪ੍ਰੈਟ ਨਾਲ ਵਿਆਹ ਕਰਨ ਜਾ ਰਹੇ ਹਨ ਪਰ ਹੁਣ ਆਮਿਰ ਖਾਨ ਨੇ ਇਨ੍ਹਾਂ ਅਫਵਾਹਾਂ ‘ਤੇ ਚੁੱਪੀ ਤੋੜ ਕੇ ਆਪਣੇ ਵਿਆਹ ਦੀ ਪੁਸ਼ਟੀ ਕਰ ਦਿੱਤੀ ਹੈ।

ਮੀਡੀਆ ਨਾਲ ਗੱਲ ਕਰਦੇ ਹੋਏ ਆਮਿਰ ਖਾਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਆਮਿਰ ਖਾਨ ਨੇ ਇੱਕ ਅੰਗ੍ਰੇਜ਼ੀ ਨਿਊਜ਼ ਨੂੰ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਾਰਟਨਰ ਗੌਰੀ ਸਪ੍ਰੈਟ 5 ਜੁਲਾਈ ਨੂੰ ਵਿਆਹ ਕਰਨਗੇ। ਅਦਾਕਾਰ ਨੇ ਕਿਹਾ,”ਮੈਂ ਅਜੇ ਯੂਐਸ ਵਿੱਚ ਘੁੰਮ ਰਿਹਾ ਹਾਂ। ਵਿਆਹ ਦੀ ਖਬਰ ਸੱਚ ਹੈ। ਇਹ 5 ਜੁਲਾਈ ਨੂੰ ਹੋਵੇਗੀ।”

ਅਦਾਕਾਰ ਨੇ ਗੱਲ ਕਰਦੇ ਹੋਏ ਅੱਗੇ ਕਿਹਾ ਕਿ ਉਨ੍ਹਾਂ ਦੇ ਰਿਸ਼ਤੇ ਵਿੱਚ ਵਿਆਹ ਕੋਈ ਵੱਡੀ ਗੱਲ ਨਹੀਂ ਹੈ। ਹਾਂ, ਇਹ ਸੱਚ ਹੈ। ਸਾਨੂੰ ਦੋਨਾਂ ਨੂੰ ਲੱਗਦਾ ਹੈ ਕਿ ਅਸੀਂ ਆਪਣੇ ਰਿਸ਼ਤੇ ਨੂੰ ਅਗਲੇ ਪੱਧਰ ‘ਤੇ ਲੈ ਕੇ ਜਾਣ ਲਈ ਤਿਆਰ ਹਾਂ।”

ਇਸਦੇ ਨਾਲ ਹੀ, ਆਮਿਰ ਨੇ ਆਪਣੀ ਪਾਰਟਨਰ ਦੀ ਜਾਣ-ਪਛਾਣ ਖਾਸ ਅੰਦਾਜ਼ ਵਿੱਚ ਕਰਵਾਈ। ਅਦਾਕਾਰ ਨੇ ਦੱਸਿਆ ਕਿ ਚਾਹੇ ਉਹ ਲਗਭਗ 25 ਸਾਲਾ ਤੋਂ ਦੋਸਤ ਰਹੇ ਹਨ ਪਰ ਉਨ੍ਹਾਂ ਦੇ ਮਨ ਵਿੱਚ ਇੱਕ-ਦੂਜੇ ਲਈ ਪਿਆਰ ਦੀਆਂ ਭਾਵਨਾਵਾਂ ਕੁਝ ਸਮੇਂ ਪਹਿਲਾ ਹੀ ਆਈਆਂ ਹਨ।

ਮਾਰਚ 2025 ਵਿੱਚ ਆਪਣੇ ਜਨਮਦਿਨ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਆਮਿਰ ਨੇ ਦੱਸਿਆ ਕਿ ਉਹ ਗੌਰੀ ਨੂੰ ਪਹਿਲੀ ਵਾਰ ਕਰੀਬ 25 ਸਾਲ ਪਹਿਲਾ ਮਿਲੇ ਸੀ। ਬਾਅਦ ਵਿੱਚ ਦੋਨਾਂ ਦਾ ਫਿਰ ਤੋਂ ਸਪੰਰਕ ਇੱਕ ਰਿਸ਼ਤੇਦਾਰ ਰਾਹੀਂ ਹੋਇਆ। ਹੌਲੀ-ਹੌਲੀ ਉਨ੍ਹਾਂ ਵਿਚਕਾਰ ਗਹਿਰਾ ਰਿਸ਼ਤਾ ਬਣ ਗਿਆ।

ਆਪਣੇ ਰਿਸ਼ਤੇ ਬਾਰੇ ਗੱਲ ਕਰਦੇ ਹੋਏ ਆਮਿਰ ਨੇ ਕਿਹਾ,”ਮੈਂ ਖੁਸ਼ਕਿਸਮਤ ਹਾਂ ਕਿ ਮੈਂ ਮਜ਼ਬੂਤ ਰਿਸ਼ਤੇ ਵਿੱਚ ਰਿਹਾ ਹਾਂ। ਜਿਵੇਂ ਰੀਨਾ ਅਤੇ ਮੈਂ 16 ਸਾਲ ਇਕੱਠੇ ਬਿਤਾਏ ਅਤੇ ਫਿਰ ਕਿਰਨ ਅਤੇ ਮੈਂ 16 ਸਾਲ ਬਿਤਾਏ ਅਤੇ ਅਸੀਂ ਅੱਜ ਵੀ ਨਾਲ ਹਾਂ। ਮੈਂ ਬਹੁਤ ਕੁਝ ਸਿੱਖਿਆ। ਗੌਰੀ ਦੇ ਨਾਲ ਮੈਨੂੰ ਇੱਕ ਠਹਿਰਾਅ ਮਹਿਸੂਸ ਹੁੰਦਾ ਹੈ।

ਆਪਣੇ ਰਿਸ਼ਤੇ ਦੀ ਪੁਸ਼ਟੀ ਕਰਨ ਦੇ ਕੁਝ ਹੀ ਸਮੇਂ ਬਾਅਦ ਆਮਿਰ ਖਾਨ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਜਲਦ ਹੀ ਵਿਆਹ ਕਰਨ ਵਾਲੇ ਹੋ, ਤਾਂ ਅਦਾਕਾਰ ਨੇ ਕਿਹਾ ਦੇਖੋ, ਗੌਰੀ ਅਤੇ ਮੈਂ ਇੱਕ-ਦੂਜੇ ਨੂੰ ਲੈ ਕੇ ਸੀਰੀਅਸ ਹਾਂ ਅਤੇ ਅਸੀ ਇੱਕ ਬਹੁਤ ਹੀ ਪੱਕੇ ਰਿਸ਼ਤੇ ਵਿੱਚ ਹਾਂ। ਤੁਸੀਂ ਜਾਣਦੇ ਹੋ, ਅਸੀਂ ਪਾਰਟਨਰ ਹਾਂ। ਅਸੀਂ ਨਾਲ ਹਾਂ।

ਆਮਿਰ ਖਾਨ ਦੇ ਪਹਿਲਾ ਦੇ ਰਿਸ਼ਤਿਆਂ ਬਾਰੇ ਗੱਲ ਕਰੀਏ, ਤਾਂ ਆਮਿਰ ਦਾ ਪਹਿਲਾ ਵਿਆਹ ਰੀਨਾ ਦੱਤਾ ਨਾਲ ਹੋਇਆ ਸੀ। ਇਸ ਨਾਲ ਜੋੜੇ ਦੇ ਦੋ ਬੱਚੇ ਹਨ। ਹਾਲਾਂਕਿ, ਦੋਨਾਂ ਨੇ ਸਾਲ 2002 ਵਿੱਚ ਅਲੱਗ ਹੋਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਸਾਲ 2005 ਵਿੱਚ ਆਮਿਰ ਨੇ ਦੂਜਾ ਵਿਆਹ ਕਰਵਾ ਲਿਆ। ਇਸ ਰਾਹੀਂ ਅਦਾਕਾਰ ਦੇ ਇੱਕ ਬੇਟਾ ਹੈ। ਆਮਿਰ ਖਾਨ ਅਤੇ ਕਿਰਨ ਵੀ ਸਾਲ 2021 ਵਿੱਚ ਅਲੱਗ ਹੋ ਗਏ ਸੀ ਅਤੇ ਹੁਣ ਅਦਾਕਾਰ ਤੀਜਾ ਵਿਆਹ ਕਰਨ ਜਾ ਰਹੇ ਹਨ।