
ਮੋਗਾ : ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਆਯੂਸ਼ਮਨ ਅਰੋਗਿਆ ਕੇਂਦਰ ਵਾਸਤੇ ਇਨਪੈਲਡ ਲਈ ਮੈਡੀਕਲ ਅਫ਼ਸਰ ਦੀ ਇੰਟਰਵਿਊ ਦਫਤਰ ਸਿਵਲ ਸਰਜਨ ਮੋਗਾ ਵਿਖੇ ਹੋਈ. ਇਸ ਮੌਕੇ ਸਵਾਤੀ (ਪੀ ਸੀ ਐਸ) ਐੱਸ ਡੀ ਐਮ ਮੋਗਾ ਕਮ ਚੇਅਰਮੈਨ ਚੋਣ ਕਮੇਟੀ ਦੀ ਪ੍ਰਧਾਨਗੀ ਹੇਠ ਇੰਟਰਵਿਊ ਪੂਰੇ ਪਾਰਦਰਸ਼ੀ ਢੰਗ ਨਾਲ ਹੋਈ ਇਸ ਮੌਕੇ ਜਯੋਤੀ ਸਹਾਈਕ ਸਿਵਿਲ ਸਰਜਨ ਮੋਗਾ ਮੈਂਬਰ ਸੈਕੇਟਰੀ ਅਤੇ ਡਾਕਟਰ ਰੀਤੂ ਜੈਨ ਜਿਲਾ ਪਰਿਵਾਰ ਭਲਾਈ ਅਫਸਰ ਅਤੇ। ਪਰਵੀਨ ਸ਼ਰਮਾ ਜਿਲਾ ਪ੍ਰੋਗਰਾਮ ਮੈਨੇਜਰ ਕਮੇਟੀ ਮੈਂਬਰ ਵੀ ਹਾਜ਼ਿਰ ਸਨ. ਇਸ ਮੌਕੇ ਮੈਡੀਕਲ ਅਫਸਰ ਨੇ ਪੈਨਲ ਕੋਲ ਅਪਣੇ ਸਬੰਧਤ ਦਸਤਾਵੇਜ ਪੇਸ਼ ਕੀਤੇ ਅਤੇ ਇੰਟਰਵਿਊ ਦਿੱਤੀ. ਜਿਕਰਯੋਗ ਹੈ ਕਿ ਇਹ ਇੰਟਰਵਿਊ ਪੂਰੇ ਪਾਰਦਰਸ਼ੀ ਤਰੀਕੇ ਨਾਲ ਅਤੇ ਪੰਜਾਬ ਸਰਕਾਰ ਦੀਆਂ ਗਾਈਡਲਾਈਨ ਮੁਤਾਬਕ ਕੀਤੀ ਗਈ। ਜਿਸ ਦੌਰਾਨ ਇੰਟਰਵਿਊ ਦੇਣ ਆਏ ਮੈਡੀਕਲ ਅਫਸਰਾਂ ਵੱਲੋਂ ਖੁਸ਼ੀ ਅਤੇ ਸੰਤੁਸ਼ਟੀ ਜਾਹਿਰ ਕੀਤੀ ਗਈ।