
ਮੋਗਾ 1 ਅਕਤੂਬਰ : ਪੰਜਾਬ ਸਰਕਾਰ ਵੱਲੋਂ ਕੀਤੀਆਂ ਪਦ-ਉਨਤੀਆਂ ਮੁਤਾਬਿਕ ਅੱਜ ਗੁਰਬਚਨ ਸਿੰਘ ਕੰਗ ਦਫਤਰ ਸਿਵਲ ਸਰਜਨ ਮੋਗਾ ਦੇ ਸੁਪਰਡੈਟ ਬਣਾ ਦਿੱਤੇ ਗਏ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਬਚਨ ਸਿੰਘ ਕੰਗ ਸੀਨੀਅਰ ਸਹਾਇਕ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਤਰੱਕੀ ਦੇ ਕੇ ਬਤੌਰ ਸੁਪਰਡੈਂਟ ਦਫਤਰ ਸਿਵਲ ਸਰਜਨ ਮੋਗਾ ਵਿਖੇ ਲਗਾ ਦਿੱਤਾ ਹੈ। ਇਸ ਮੌਕੇ ਸਿਵਿਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਨੇ ਗੁਰਬਚਨ ਸਿੰਘ ਕੰਗ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਦਿੱਤੀਆਂ।
ਸਮੂਹ ਅਧਿਕਾਰੀ ਅਤੇ ਕਰਮਚਾਰੀਆ ਨੇ ਖੁਸ਼ੀ ਦਾ ਪ੍ਰਗਟਾਵਾ ਕਰਨ ਵਾਲਿਆ ਵਿੱਚ ਮੌਕੇ ਤੇ ਹਾਜ਼ਰ ਡਾਕਟਰ ਅਸ਼ੋਕ ਸਿੰਗਲਾ ਜਿਲਾ ਟੀਕਾਕਰਨ ਆਫਿਸਰ,ਸ੍ਰੀ ਬਲਰਾਜ ਸਿੰਘ, ਆਸ਼ੂ ਸਿੰਗਲਾ ਏ. ਸੀ. ਐਫ਼ ਏ, ਰਾਜੇਸ਼ ਕਾਲੀਆ ਜੀਰਾ,
ਵਿਕਾਸ ਕੁਮਾਰ, ਚਰਨ ਕੌਰ ਸੁਪਰਡੈਂਟ, ਰਮਨ ਕੁਮਾਰ, ਰਘਬੀਰ ਸਿੰਘ, ਤਜਿੰਦਰ ਸਿੰਘ, ਲਵਪ੍ਰੀਤ ਸਿੰਘ ਫੂਡ ਇੰਸਪੈਕਟਰ, ਸੁਖਜੀਤ ਸਿੰਘ, ਬਲਦੀਪ ਸਿੰਘ, ਸੁਮੀਤ ਬਜਾਜ ਅਤੇ ਅੰਮ੍ਰਿਤ ਸ਼ਰਮਾ ਵੀ ਹਾਜ਼ਰ ਸਨ।