Saturday, May 24Malwa News
Shadow

ਇਕੋ-ਟੂਰੀਜਮ ਨੂੰ ਪ੍ਰੋਤਸਾਹਨ ਦੇਣ ਲਈ ਬਣਾਈ ਜਾ ਰਹੀ ਜੰਗਲ ਸਫਾਰੀ – ਰਾਓ ਨਰਬੀਰ ਸਿੰਘ

ਚੰਡੀਗਡ੍ਹ, 4 ਮਈ – ਹਰਿਆਣਾ ਦੇ ਵਾਤਾਵਰਣ, ਵਨ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਬ ਸਿੰਘ ਨੇ ਕਿਹਾ ਕਿ ਵੱਧਦੇ ਪ੍ਰਦੂਸ਼ਣ ਦੇ ਕਾਰਨ ਵਾਤਾਵਰਣ ਸਰੰਖਣ ਇੱਕ ਵਿਸ਼ਵ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਵਾਤਾਵਰਣ ਸੰਤੁਲਨ ਨੂੰ ਬਣਾਏ ਰੱਖਣ ਲਈ ਸਾਨੂੰ ਕੁਦਰਤੀ ਤੇ ਜੰਗਲੀ ਜੀਵ ਸਰੰਖਣ ਪ੍ਰਤੀ ਸੰਵੇਦਨਸ਼ੀਲ ਹੋਣਾ ਹੋਵੇਗਾ। ਨਿਜੀ ਖੇਤਰ ਦੇ ਨਾਂਲ-ਨਾਲ ਕਈ ਨਵੇਂ ਨੌਜੁਆਨ ਸਟਾਰਟਅੱਪ ਵੀ ਕੁਦਰਤੀ ਤੇ ਜੰਗਲੀਜੀਵ ਸਰੰਖਣ ਵਿੱਚ ਦਿਲਚਸਪੀ ਦਿਖਾ ਰਹੇ ਹਨ, ਜੋ ਕਿ ਸਰਕਾਰੀ ਯਤਨਾਂ ਦੇ ਨਾਲ-ਨਾਲ ਇੱਕ ਸ਼ਲਾਘਾਯੋਗ ਪਹਿਲ ਹੈ।
ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪਿਛਲੇ ਦਿਨਾਂ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਜੰਗਲੀ ਜੀਵਾਂ ਨੂੰ ਬਚਾਉਣ ਦਾ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਸੀ। ਇਸੀ ਲੜੀ ਵਿੱਚ ਹਰਿਆਣਾ ਵਨ ਵਿਭਾਗ ਅਰਾਵਲੀ ਖੇਤਰ ਵਿੱਚ ਜੰਗਲ ਸਫਾਰੀ ਤੇ ਗ੍ਰੀਨ ਵਾਲ ਪ੍ਰੋਜੈਕਟ ਜੰਗਲੀ ਜੀਵਾਂ ਨੂੰ ਬਚਾਉਣ ਲਈ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੰਗਲ ਸਫਾਰੀ ਪਰਿਯੋਜਨਾ ਪਹਿਲਾਂ ਸੈਰ-ਸਪਾਟਾ ਵਿਭਾਗ ਵੱਲੋਂ ਤਿਆਰ ਕੀਤੀ ਜਾਣੀ ਸੀ ਪਰ ਹੁਣ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਸ ਦੀ ਜਿਮੇਵਾਰੀ ਵਨ ਅਤੇ ਜੰਗਲੀ ਜੀਵ ਵਿਭਾਗ ਨੂੰ ਸੌਂਪੀ ਹੈ। ਵਿਭਾਗ ਤੇਜੀ ਨਾਲ ਕੰਮ ਕਰ ਰਿਹਾ ਹੈ। ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ 7 ਤੇ 8 ਜੂਨ ਨੁੰ ਜਾਮਨਗਰ (ਗੁਜਰਾਤ) ਦੇ ਵਨ ਤਾਰਰ ਪਰਿਯੋਜਨਾ ਦਾ ਦੌਰਾ ਕਰਣਗੇ। ਉਨ੍ਹਾਂ ਦੇ ਨਾਲ ਉਹ ਖੁਦ ਵੀ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਅਰਾਵਲੀ ਗ੍ਰੀਨ ਵਾਲ ਪਰਿਯੋਜਨਾ ਤਹਿਤ ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਦਿੱਲੀ ਸਮੇਤ ਚਾਰ ਸੂਬਿਆਂ ਵਿੱਓ 1.15 ਮਿਲਿਅਨ ਹੈਕਟੇਅਰ ਤੋਂ ਵੱਧ ਭੂਮੀ ਦਾ ਸੁਧਾਰ ਬਹੁ-ਰਾਜ ਸਹਿਯੋਗ ਦਾ ਇੱਕ ਮਿਸਾਲੀ ਮਾਡਲ ਪ੍ਰਦਰਸ਼ਿਤ ਕਰਨਾ ਹੈ। ਜੰਗਲਾਂ ਦੀ ਸਵਦੇਸ਼ੀ ਪ੍ਰਜਾਤੀਆਂ ਦੇ ਨਾਲ ਵਨਰੋਪਨ, ਜੈਵ ਵਿਵਿਧਤਾ ਸਰੰਖਣ, ਮਿੱਤੀ ਸਿਹਤ ਵਿੱਚ ਸੁਧਾਰ ਅਤੇ ਭੂਜਲ ਮੁੜ ਭਰਣ ਨੂੰ ਵਧਾਉਣ ‘ਤੇ ਧਿਆਨ ਕੇਂਦ੍ਰਿਤ ਕਰਨਾ ਵੀ ਹੈ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਪਰਿਯੋਜਨਾਵਾਂ ਤੋਂ ਅਰਾਵਲੀ ਖੇਤਰ ਵਿੱਚ ਨਾ ਸਿਰਫ ਲੋਕਾਂ ਨੂੰ ਰੁਜਗਾਰ ਦੇ ਮੌਕੇ ਪ੍ਰਾਪਤ ਹੋਣਗੇ ਸਗੋ ਜੈਵ ਵਿਵਿਧਤਾ ਸਰੰਖਣ ਅਤੇ ਵਾਤਾਵਰਣ ਅਨੁਕੂਲ ਸੰਸਾਧਨ ਪ੍ਰਬੰਧ ਨੂੰ ਵੀ ਪ੍ਰੋਤਸਾਹਨ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਨੌਜੁਆਨ ਪੀੜੀ ਨੂੰ ਕੁਦਰਤ ਨੂੰ ਇਸ ਨੈਕ ਕੰਮ ਲਈ ਜਾਗਰੁਕ ਕਰਨ ਅਤੇ ਉਨ੍ਹਾਂ ਦੇ ਆਜੀਵਿਕਾ ਦੇ ਸਾਧਨ ਵਧਾਉਣ ਲਈ ਸੂਬੇ ਵਿੱਚ ਵਨ ਮਿੱਤਰਾਂ ਦੀ ਨਿਯੁਕਤੀ ਕੀਤੀ ਗਈ ਹੈ, ਜੋ ਸਥਾਨਕ ਲੋਕਾਂ ਨੁੰ ਜੰਗਲਾਂ ਨਾਲ ਜੋੜ ਰਹੇ ਹਨ।

Basmati Rice Advertisment