
ਚੰਡੀਗੜ੍ਹ, 9 ਅਪ੍ਰੈਲ – ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਨਿਰਧਾਰਿਤ ਸਮੇਂ ਅੰਦਰ ਆਮ ਜਨਤਾ ਤੱਕ ਸਰਕਾਰੀ ਸੇਵਾਵਾਂ ਉਪਲਬਧ ਕਰਵਾਉਣ ਵਿੱਚ ਹਰਿਆਣਾ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਸ਼ਾਮਿਲ ਹੈ, ਜੋ ਕਿ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ।
ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਇਹ ਗੱਲ ਅੱਜ ਲੋਕ ਭਵਨ ਹਰਿਆਣਾ ਵਿੱਚ ਹਰਿਆਣਾ ਸੇਵਾ ਦਾ ਅਧਿਕਾਰ ਆਯੋਗ ਦੀ 2024-25 ਦੀ ਸਾਲਾਨਾ ਰਿਪੋਰਟ ਦੇ ਵਿੋਮਚਨ ਮੌਕੇ ‘ਤੇ ਕਹੀ। ਉਨ੍ਹਾਂ ਨੇ ਸਰਕਾਰ ਵੱਲੋਂ ਲਾਗੂ ਆਟੋ ਅਪੀਲ ਸਿਸਟਮ ਦੀ ਵੀ ਸ਼ਲਾਘਾ ਕੀਤੀ, ਜਿਸ ਦੇ ਕਾਰਨ ਨਿਰਧਾਰਿਤ ਸਮੇਂ ਲੰਘਦੇ ਹੀ ਬਿਨੈ ਸਵੈਚਾਲਿਤ ਰੂਪ ਨਾਲ ਅਪੀਲ ਵਿੱਚ ਬਦਲ ਜਾਂਦਾ ਹੈ ਅਤੇ ਹੱਲ ਲਈ ਉੱਚ ਅਧਿਕਾਰੀਆਂ ਦੀ ਜਾਣਕਾਰੀ ਵਿੱਚ ਪਹੁੰਚ ਜਾਂਦਾ ਹੈ।
ਮਾਣਯੋਗ ਰਾਜਪਾਲ ਨੇ ਆਯੋਗ, ਰਾਜ ਸਰਕਾਰ ਅਤੇ ਇਸ ਯਤਨ ਨਾਲ ਜੁੜੇ ਸਾਰੇ ਅਧਿਕਾਰੀਆਂ ਨੂੰ ਪਬਲਿਕ ਸੇਵਾ ਵੰਡ ਨੂੰ ਮਜਬੂਤ ਕਰਨ ਦੇ ਪ੍ਰਤੀ ਆਪਣੀ ਲਗਾਤਾਰ ਪ੍ਰਤੀਬੱਧਤਾ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਗਾਤਾਰ ਇਸ ਗੱਲ ‘ਤੇ ਜੋਰ ਦਿੱਤਾ ਹੈ ਕਿ ਸ਼ਾਸਨ ਸਿਰਫ ਪ੍ਰਕ੍ਰਿਆਵਾਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਹੈ, ਸਗੋ ਇਸ ਨੂੰ ਮੌਜੂਦਾ ਨਤੀਜਿਆਂ ‘ਤੇ ਅਧਾਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਸਪਸ਼ਟ ਕਿਹਾ ਹੈ ਕਿ ਸਿਰਫ ਫਾਇਲ ਦਾ ਅੱਗੇ ਵੱਧਣਾ ਕੰਮ ਦੀ ਪੂਰਤੀ ਨਹੀਂ ਮੰਨਿਆ ਜਾ ਸਕਦਾ, ਜਦੋਂ ਤੱਕ ਕਿ ਸ਼ਿਕਾਇਤ ਤਰਕਪੂਰਣ ਸਿੱਟੇ ਤੱਕ ਨਾ ਪਹੁੰਚੇ।
ਰਾਜਪਾਲ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਸ਼ਿਕਾਇਤ ਨਿਵਾਰਣ ਲੋਕਤੰਤਰ ਦਾ ਇੱਕ ਪ੍ਰਮੁੱਖ ਥੰਮ੍ਹ ਹੈ, ਜਿੱਥੇ ਹਰੇਕ ਨਾਗਰਿਕ ਨੂੰ ਸਮੇਂਬੱਧ ਅਤੇ ਸਾਰਥਕ ਉੱਤਰ ਮਿਲਣਾ ਚਾਹੀਦਾ ਹੈ, ਅਤੇ ਜਿੱਥੇ ਤਕਨਾਲੋਜੀ ਅਤੇ ਸੁਸਾਸ਼ਨ ਮਿਲ ਕੇ ਪਬਲਿਕ ਸੇਵਾ ਦੇ ਮਜਬੂਤ ਸਰੋਤ ਬਣਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਨ ਕਿ ਪ੍ਰਭਾਵੀ ਸ਼ਾਸਨ ਪਾਰਦਰਸ਼ਿਤਾ, ਜਵਾਬਦੇਹੀ ਅਤੇ ਸਮੇਂਬੱਧ ਸੇਵਾ ਵੰਡ ‘ਤੇ ਅਧਾਰਿਤ ਹੁੰਦੀ ਹੈ। ਹਰਿਆਣਾ ਰਾਇਟ-ਟੂ-ਸਰਵਿਸ ਢਾਂਚਾ ਇੰਨ੍ਹਾ ਸਿਦਾਂਤਾਂ ਨੂੰ ਸੁਵਿਵਸਥਿਤ ਰੂਪ ਵਿੱਚ ਇੱਕਠੇ ਲਿਆਉਂਦਾ ਹੈ। ਨਿਰਧਾਰਿਤ ਸਮੇਂ ਸੀਮਾ, ਹਰੇਕ ਪੱਧਰ ‘ਤੇ ਜਿਮੇਵਾਰੀ ਤੈਅ ਕਰਨਾ ਅਤੇ ਦੇਰੀ ਦੀ ਸਥਿਤੀ ਵਿੱਚ ਆਪਣੇ ਆਪ ਅਪੀਲ ਦੀ ਵਿਵਸਥਾ-ਇਹ ਸਾਰੀ ਸੇਵਾ ਵੰਡ ਨੂੰ ਸੁਨਿਯੋਜਿਤ ਅਤੇ ਅਧਿਕਾਰ-ਅਧਾਰਿਤ ਪ੍ਰਕ੍ਰਿਆ ਬਣਾਉਂਦੇ ਹਨ।
ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਹਰਿਆਣਾ ਨੇ ਇੱਕ ਮਜਬੂਤ ਅਤੇ ਜਿਮੇਵਾਰ ਪ੍ਰਣਾਲੀ ਵਿਕਸਿਤ ਕੀਤੀ ਹੈ, ਜਿਸ ਨੁੰ ਹੋਰ ਸੂਬਿਆਂ ਲਈ ਇੱਕ ਆਦਰਸ਼ ਵਜੋ ਦੇਖਿਆ ਜਾ ਰਿਹਾ ਹੈ। ਵਿਸ਼ੇਸ਼ ਰੂਪ ਨਾਲ ਆਟੋ ਅਪੀਲ ਸਿਸਟਮ ਰਾਹੀਂ ਤਕਨਾਲੋਜੀ ਦੀ ਵਰਤੋ ਪ੍ਰਸਾਸ਼ਨਿਕ ਨਿਗਰਾਨੀ ਮਜਬੂਤ ਬਣਾਉਂਦਾ ਹੈ ਅਤੇ ਸੇਵਾ ਵੰਡ ਨੂੰ ਵੱਧ ਸੁਸੰਗਤ ਅਤੇ ਮਾਪਯੋਗ ਬਣਾਉਂਦਾ ਹੈ। ਇਸ ਦੇ ਲਈ ਸੂਬਾ ਸਰਕਾਰ ਅਤੇ ਪ੍ਰਸਾਸ਼ਨਿਕ ਯਤਨਾਂ ਦੀ ਸ਼ਲਾਘਾ ਕੀਤੀ।
ਰਾਜੇਸ਼ ਖੁੱਲਰ ਨੇ ਨਾਗਰਿਕ ਸੇਵਾ ਨੂੰ ਦਸਿਆ ਸੁਸਾਸ਼ਨ ਦਾ ਮੂਲ
ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ ਨੇ ਕਿਹਾ ਕਿ ਕਿਸੇ ਵੀ ਪ੍ਰਸਾਸ਼ਨਿਕ ਵਿਵਸਥਾ ਦੀ ਸਫਲਤਾ ਦਾ ਮੌਜੂਦਾ ਮਾਪਦੰਡ ਇਹ ਹੈ ਕਿ ਆਮ ਨਾਗਰਿਕ ਨੂੰ ਉਸ ਦੀ ਸੇਵਾ ਨਿਰਧਾਰਿਤ ਸਮੇਂਸੀਮਾ ਵਿੱਚ, ਪਾਰਦਰਸ਼ੀ ਅਤੇ ਪ੍ਰਭਾਵੀ ਢੰਗ ਨਾਲ ਪ੍ਰਾਪਤ ਹੋਵੇ। ਉਨ੍ਹਾਂ ਨੇ ਕਿਹਾ ਕਿ ਨਾਗਰਿਕ ਸੇਵਾ ਹੀ ਸੁਸਾਸ਼ਨ ਦਾ ਮੂਲ ਦਰਸ਼ਨ ਹੈ, ਜਿਸ ਨੂੰ ਆਯੋਗ ਨੇ ਹਰਿਆਣਾ ਵਿੱਚ ਹੋਰ ਵੱਧ ਮਜਬੂਤ ਬਣਾਇਆ ਹੈ। ਆਯੋਗ ਦੀ ਲਗਾਤਾਰ ਨਿਗਰਾਨੀ, ਜਵਾਬਦੇਹੀ ਦੀ ਵਿਵਸਥਾ ਅਤੇ ਸਮੇਂਬੱਧ ਸੇਵਾ ਵੰਡ ਦੇ ਕਾਰਨ ਵਿਭਾਗਾਂ ਦੀ ਕਾਰਜ ਮੰਜੂਰੀ ਵਿੱਚ ਸਕਾਰਾਤਮਕ ਬਦਲਾਅ ਆਇਆ ਹੈ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਪ੍ਰਕਰਣਾਂ ਨੂੰ ਸਿਰਫ ਅੱਗੇ ਵਧਾਉਣ ਕਾਫੀ ਨਹੀਂ ਹੈ, ਸਗੋ ਉਨ੍ਹਾਂ ਨੂੰ ਤਰਕਪੂਰਣ ਸਿੱਟੇ ਤੱਕ ਪਹੁੰਚਾ ਕੇ ਨਾਗਰਿਕ ਨੂੰ ਮੌਜੂਦਾ ਰਾਹਤ ਦੇਣਾ ਹੀ ਲੋਕਸੇਵਾ ਦਾ ਉਦੇਸ਼ ਹੋਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਸਭਿਅਤਾ ਅਤੇ ਸਭਿਆਚਾਰ ਸਾਨੂੰ ਸੇਵਾ ਹੀ ਪਰਮ ਧਰਮ ਦਾ ਸੰਦੇਸ਼ ਦਿੰਦਾ ਹੈ ਅਤੇ ਇਹੀ ਭਾਵਨਾ ਆਯੋਗ ਦੇ ਕੰਮਾਂ ਵਿੱਚ ਸਪਸ਼ਟ ਰੁਪ ਨਾਲ ਦਿਖਾਈ ਦਿੰਦੀ ਹੈ। ਆਯੋਗ ਨੇ ਤਕਨੀਕ, ਪਾਰਦਰਸ਼ਿਤਾ ਅਤੇ ਜਿਮੇਵਾਰੀ ਨੂੰ ਨਾਲ ਜੋੜ ਕੇ ਨਾਗਰਿਕ ਸੇਵਾਵਾਂ ਨੂੰ ਵੱਧ ਸਰਲ, ਪ੍ਰਭਾਵੀ ਅਤੇ ਨਤੀਜੇਮੁੱਖ ਬਣਾਇਆ ਹੈ। ਇਸ ਨਾਲ ਨਾ ਸਿਰਫ ਨਾਗਰਿਕਾਂ ਦਾ ਸ਼ਾਸਨ ‘ਤੇ ਭਰੋਸਾ ਵਧਿਆ ਹੈ, ਸਗੋ ਵਿਭਾਗਾਂ ਵਿੱਚ ਸੇਵਾ ਪ੍ਰਦਾਨ ਕਰਨ ਦੀ ਗੁਣਵੱਤਾ ਅਤੇ ਕੁਸ਼ਲਤਾ ਵੀ ਮਜਬੂਤ ਹੋਈ ਹੈ। ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਆਯੋਗ ਦੀ ਇਹ ਕਾਰਜਸ਼ੈਲੀ ਭਵਿੱਖ ਵਿੱਚ ਸੁਸਾਸ਼ਨ ਦੇ ਵੱਲ ਉੱਚ ਮਾਨਕ ਸਥਾਪਿਤ ਕਰੇਗੀ ਅਤੇ ਹਰੇਕ ਨਾਗਰਿਕ ਨੂੰ ਸਮੇਂਬੱਧ ਸੇਵਾ ਦਾ ਉਸ ਦਾ ਅਧਿਕਾਰੀ ਯਕੀਨੀ ਕਰੇਗੀ।
ਆਯੋਗ ਸੇਵਾ ਆਮ ਨਾਗਰਿਕ ਦੇ ਭਰੋਸੇ ਦਾ ਮਜਬੂਤ ਸਰੋਤ – ਅਨੁਰਾਗ ਰਸਤੋਗੀ
ਇਸ ਮੌਕੇ ‘ਤੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਦਸਿਆ ਕਿ ਅੱਜ ਤੋਂ ਲਗਭਗ 10-15 ਸਾਲ ਪਹਿਲਾਂ ਜੇਕਰ ਕਿਸੇ ਨਾਗਰਿਕ ਨੈ ਸਰਕਾਰੀ ਸੇਵਾ ਲਈ ਬਿਨੈ ਕੀਤਾ ਹੁੰਦਾ, ਤਾਂ ਉਸ ਨੂੰ ਇਹ ਵੀ ਪਤਾ ਨਹੀਂ ਚੱਲ ਪਾਉਂਦਾ ਸੀ ਕਿ ਉਸ ਦੀ ਫਾਇਲ ਕਿਸੇ ਪੱਧਰ ‘ਤੇ ਪੈਂਡਿੰਗ ਹੈ ਅਤੇ ਉਸ ਨੂੰ ਸੇਵਾ ਕਦੋਂ ਮਿਲੇਗੀ। ਕਈ ਵਾਰ ਤਾਂ ਬਿਨੈ ਦੀ ਸਥਿਤੀ ਜਾਨਣਾ ਵੀ ਮੁਸ਼ਕਲ ਹੁੰਦਾ ਸੀ।
ਪਰ ਹਰਿਆਣਾਂ ਨੇ ਰਾਇਟ ਟੂ ਸਰਵਿਸ (ਆਰਟੀਐਸ) ਵਿਵਸਥਾ ਲਾਗੂ ਹੋਣ ਦੇ ਬਾਅਦ ਇਹ ਤਸਵੀਰ ਪੂਰੀ ਤਰ੍ਹਾ ਬਦਲ ਗਈ ਹੈ। ਅੱਜ ਨਾਗਰਿਕਾਂ ਨੂੰ ਨਾ ਸਿਰਫ ਤੈਅ ਸਮੇਂ ਸੀਮਾ ਵਿੱਚ ਸੇਵਾਵਾਂ ਮਿਲ ਰਹੀਆਂ ਹਨ, ਸਗੋ ਇੱਕ ਸਰਲ ਪੋਰਟਲ ਅਤੇ ਪਾਰਦਰਸ਼ੀ ਪ੍ਰਣਾਲੀ ਰਾਹੀਂ ਉਹ ਆਪਣੇ ਬਿਨੈ ਦੀ ਹਰ ਪੜਾਅ ਦੀ ਸਥਿਤੀ ਵੀ ਆਸਾਨੀ ਨਾਲ ਜਾਨ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਬਦਲਾਅ ਆਪਣੇ ਆਪ ਨਹੀਂ ਆਇਆ, ਸਗੋ ਇਸ ਦੇ ਪਿੱਛੇ ਸਾਲਾਂ ਦੀ ਸੰਸਥਾਗਤ ਮਿਹਨਤ, ਜਵਾਬਦੇਹੀ ਅਤੇ ਮਜਬੂਦ ਪ੍ਰਸਾਸ਼ਨਿਕ ਇੱਛਾ ਸ਼ਕਤੀ ਹੈ। ਹਰਿਆਣਾ ਰਾਇਟ ਟੂ ਸਰਵਿਸ ਕਮਿਸ਼ਨ ਨੇ ਇਸ ਦਿਸ਼ਾ ਵਿੱਚ ਇਤਿਹਾਸਕ ਭੂਮਿਕਾ ਨਿਭਾਈ ਹੈ। ਲੱਖਾਂ ਸ਼ਿਕਾਇਤਾਂ ਅਤੇ ਬਿਨਿਆਂ ਦੇ ਨਿਸਤਾਰਣ ਦੇ ਅੰਕੜੇ ਇਸ ਗੱਲ ਦਾ ਨਤੀਜਾ ਹਨ ਕਿ ਇਹ ਆਯੋਗ ਆਮ ਨਾਗਰਿਕ ਦੇ ਭਰੋਸੇ ਦਾ ਮਜਬੂਤ ਸਰੋਤ ਬਣ ਚੁੱਕਾ ਹੈ।
ਉਨ੍ਹਾਂ ਨੇ ਕਿਹਾ ਕਿ ਟੀਸੀ ਗੁਪਤਾ ਦੀ ਅਗਵਾਈ ਹੇਠ ਆਯੋਗ ਨੇ ਜੋ ਕੰਮ ਕੀਤੇ ਹਨ, ਉਹ ਮੌਜੂਦਾ ਵਿੱਚ ਸੁਸਾਸ਼ਨ ਅਤੇ ਪ੍ਰਸਾਸ਼ਨਿਕ ਸੁਧਾਰ ਦਾ ਇੱਕ ਪ੍ਰਭਾਵਸ਼ਾਲੀ ਮਾਡਲ ਬਣ ਕੇ ਸਾਹਮਣੇ ਆਇਆ ਹੈ।
ਟੀ.ਸੀ. ਗੁਪਤਾ ਨੇ ਗਿਣਵਾਈਆਂ 12 ਸਾਲਾਂ ਦੀ ਉਪਲਬਧਤੀਆਂ
ਇਸ ਮੌਕੇ ‘ਤੇ ਹਰਿਆਣਾ ਸੇਵਾ ਦਾ ਅਧਿਕਾਰ ਆਯੋਗ ਦੇ ਮੁੱਖ ਕਮਿਸ਼ਨਰ ਟੀ.ਸੀ. ਗੁਪਤਾ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਆਯੋਗ ਨੇ ਨਾਗਰਿਕ ਸੇਵਾਵਾਂ ਦੀ ਸਮੇਂਬੱਧ ਡਿਲੀਵਰੀ ਦੇ ਖੇਤਰ ਵਿੱਚ ਇੱਕ ਮਜਬੂਤ ਅਤੇ ਭਰੋਸੇਯੋਗ ਵਿਵਸਥਾ ਸਥਾਪਿਤ ਕੀਤੀ ਹੈ। ਉਨ੍ਹਾਂ ਨੇ ਦਸਿਆ ਕਿ ਸਾਲ 2014 ਵਿੱਚ ਆਯੋਗ ਦੀ ਸਥਾਪਨਾ ਦੇ ਸਮੇਂ ਅਪੀਲ ਪ੍ਰਕ੍ਰਿਆ ਪੂਰੀ ਤਰ੍ਹਾ ਮੈਨੂਅਲ ਸੀ, ਜਿਸ ਨਾਲ ਆਮ ਨਾਗਰਿਕਾਂ ਨੂੰ ਗੈਰ-ਜਰੂਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਇਸੀ ਚਨੌਤੀ ਨੂੰ ਦੂਰ ਕਰਨ ਲਈ ਆਯੋਗ ਨੇ ਆਟੋ ਅਪੀਲ ਸਿਸਟਮ (ਂਂਛ) ਵਰਗੀ ਅਭਿਨਵ ਵਿਵਸਥਾ ਵਿਕਸਿਤ ਕੀਤੀ, ਜੋ ਅੱਜ ਸੁਸਾਸ਼ਨ ਦਾ ਇੱਕ ਪ੍ਰਭਾਵੀ ਮਾਡਲ ਬਣ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿੱਚ ਸੂਬੇ ਦੇ 56 ਵਿਭਾਗਾਂ ਅਤੇ ਸੰਗਠਨਾਂ ਦੀ 802 ਨੋਟੀਫਾਇਡ ਸੇਵਾਵਾਂ ਇਸ ਵਿਵਸਥਾ ਨਾਲ ਜੁੜੀਆਂ ਹੋਈਆਂ ਹਨ। ਹੁਣ ਤੱਕ 27,43,481 ਅਪੀਲਾਂ ਅਤੇ ਰਿਵੀਜ਼ਨਾਂ ਦਾ ਰਜਿਸਟ੍ਰੇਸ਼ਣ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚੋਂ 26,98,634 ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਲਗਭਗ 98.4 ਫੀਸਦੀ ਨਿਪਟਾਨ ਦਰ ਆਯੋਗ ਦੀ ਪ੍ਰਭਾਵੀ ਕਾਰਜਪ੍ਰਣਾਲੀ, ਤਕਨੀਕ ਅਧਾਰਿਤ ਪ੍ਰਸਾਸ਼ਨ ਅਤੇ ਨਾਗਰਿਕ ਹਿੱਤ ਦੇ ਪ੍ਰਤੀ ਪ੍ਰਤੀਬੱਧਤਾ ਨੂੰ ਦਰਸ਼ਾਉਂਦਾ ਹੈ।
ਹਰਿਆਣਾ ਸੇਵਾ ਦਾ ਅਧਿਕਾਰ ਐਕਟ ਤਹਿਤ ਨੋਟੀਫਾਇਡ ਸਾਰੀ ਵਿਵਸਥਾਵਾਂ ਨੂੰ ਮੁੱਖ ਰੂਪ ਨਾਲ ਤਿੰਨ ਸ਼੍ਰੇਣੀਆਂ ਸੇਵਾਵਾਂ, ਲਾਭ ਅਤੇ ਸ਼ਿਕਾਇਤ ਹੱਲ ਵਿੱਚ ਪ੍ਰਭਾਵੀ ਰੂਪ ਨਾਲ ਲਾਗੂ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਆਮਦਨ, ਜਾਤੀ, ਨਿਵਾਸੀ, ਜਨਮ-ਮੌਤ ਪ੍ਰਮਾਣ ਪੱਤਰ, ਬਿਜਲੀ, ਜਲ੍ਹ ਸਪਲਾਈ, ਸੀਵਰੇਜ, ਪ੍ਰੋਪਰਟੀ ਆਈਡੀ, ਚਰਿੱਤਰ ਪ੍ਰਮਾਣ ਪੱਤਰ ਅਤੇ ਵੱਖ-ਵੱਖ ਭਲਾਈਕਾਰੀ ਯੋਜਨਾਵਾਂ ਨਾਲ ਜੁੜੀ ਸੇਵਾਵਾਂ ਵਿੱਚ ਇਹ ਵਿਵਸਥਾ ਲੱਖਾਂ ਨਾਗਰਿਕਾਂ ਲਈ ਰਾਹਤ ਅਤੇ ਸਹੂਲਤ ਦਾ ਸਰੋਤ ਬਣੀ ਹੈ। ਸਾਲਾਨਾ ਰਿਪੋਰਟ ਦੇ ਵਿਮੋਚਨ ਮੌਕੇ ‘ਤੇ ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਆਯੋਗ ਭਵਿੱਖ ਵਿੱਚ ਵੀ ਤਕਨੀਕ ਅਧਾਰਿਤ ਪਾਰਦਰਸ਼ੀ, ਜਵਾਬਦੇਹੀ ਅਤੇ ਸਮੇਂਬੱਧ ਸੇਵਾ ਵੰਡ ਰਾਹੀਂ ਨਾਗਰਿਕਾਂ ਦੇ ਭਰੋਸੇ ਨੂੰ ਹੋਰ ਮਜਬੂਤ ਕਰੇਗਾ।
ਸਮਾਰੋਹ ਦੌਰਾਨ ਸਮੇਂਬੱਧ ਸੇਵਾ ਵੰਡ, ਸ਼ਿਕਾਇਤਾਂ ਦੇ ਤੁਰੰਤ ਹੱਲ ਅਤੇ ਆਟੋ ਅਪੀਲ ਸਿਸਟਮ ਦੇ ਪ੍ਰਭਾਵੀ ਲਾਗੂ ਕਰਨ ਵਿੱਚ ਵਧੀਆ ਯੋਗਦਾਨ ਦੇਣ ਵਾਲੇ ਅਧਿਕਾਰੀਆਂ ਅਤੇ ਤਕਨੀਕੀ ਮਾਹਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇੰਨ੍ਹਾਂ ਵਿੱਚ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਮੁੱਖ ਪ੍ਰਸਾਸ਼ਕ ਸ੍ਰੀ ਚੰਦਰਸ਼ੇਖਰ ਖਰੇ, ਫਰੀਦਾਬਾਦ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਧੀਰੇਂਦਰ ਖੜਗਟਾ, ਡੀਐਚਬੀਵੀਐਨ, ਹਿਸਾਰ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਹੋਸ਼ਿਆਰ ਸਿੰਘ, ਪੀਐਚਈਡੀ, ਨਰਾਇਣਗੜ੍ਹ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਅਨਿਲ ਕੁਮਾਰ ਚੌਹਾਨ, ਐਨਆਈਸੀ ਦੀ ਸਿਸਟਮ ਏਨਾਲਿਸਟ ਸੁਸ੍ਰੀ ਅੰਸ਼ੂ ਸੇਠੀ, ਅਤੇ ਐਨਆਈਸੀ ਦੇ ਸਾਫਟਵੇਅਰ ਡਿਵੇਲਪਰ ਸ੍ਰੀ ਪ੍ਰਸ਼ਾਂਤ ਕੁਮਾਰ ਸ਼ਾਮਿਲ ਹਨ।
ਇਸ ਮੌਕੇ ‘ਤੇ ਲੇਡੀ ਗਵਰਨਰ ਸ੍ਰੀਮਤੀ ਮਿਤਰਾ ਘੋਸ਼, ਡਾ. ਸੁਮਿਤਾ ਮਿਸ਼ਰਾ, ਸ੍ਰੀ ਵਿਨੀਤ ਗਰਗ, ਸ੍ਰੀਮਤੀ ਜੀ ਅਨੁਪਮਾ, ਸ੍ਰੀ ਏ ਕੇ ਸਿੰਘ, ਸ੍ਰੀ ਅਰੁਣ ਕੁਮਾਰ ਗੁਪਤਾ, ਸ੍ਰੀ ਅਨੂਰਾਗ ਅਗਰਵਾਲ, ਸ੍ਰੀ ਵਿਜਯੇਂਦਰ ਕੁਮਾਰ ਅਤੇ ਸ੍ਰੀ ਅਮਨੀਤ ਪੀ ਕੁਮਾਰ ਸਮੇਤ ਅਨੇਕ ਸੀਨੀਅਰ ਅਧਿਕਾਰੀ ਅਤੇ ਮਾਣਯੋਗ ਵਿਅਕਤੀ ਮੌਜੂਦ ਰਹੇ।