
ਚੰਡੀਗੜ੍ਹ, 27 ਜੂਨ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਅੱਜ ਇੱਥੇ ਹੋਏ ਉੱਚ ਅਧਿਕਾਰੀ ਪ੍ਰਾਪਤ ਪਰਚੇਜ ਕਮੇਟੀ (ਐਚਪੀਪੀਸੀ), ਅਤੇ ਹਾਈ ਪਾਰਵਰਡ ਵਰਕਸ ਪਰਚੇਜ ਕਮੇਅੀ (ਐਚਪੀਡਬਲਿਯੂਪੀਸੀ) ਦੀ ਮੀਟਿੰਗ ਵਿੱਚ ਲਗਭਗ 718 ਕਰੋੜ ਰੁਪਏ ਤੋਂ ਵੱਧ ਦੇ ਕੰਟ੍ਰੈਕਟ ਅਤੇ ਵੱਖ-ਵੱਖ ਵਸਤੂਆਂ ਦੀ ਖਰੀਦ ਨੂੰ ਮੰਜੂਰੀ ਦਿੱਤੀ ਗਈ। ਮੀਟਿੰਗ ਵਿੱਚ ਵੱਖ-ਵੱਖ ਬੋਲੀਦਾਤਾਵਾਂ ਨਾਲ ਨੈਗੋਸਇਏਸ਼ਨ ਦੇ ਬਾਅਦ ਦਰਾਂ ਤੈਟ ਕਰ ਕੇ ਲਗਭਗ 26 ਕਰੋੜ ਰੁਪਏ ਤੋਂ ਵੱਧ ਦੀ ਬਚੱਤ ਕੀਤੀ ਗਈ ਹੈ। ਮੀਟਿੰਗ ਵਿੱਚ ਕੈਬੀਨੇਟ ਮੰਤਰੀ ਸ੍ਰੀ ਮਹੀਪਾਲ ਢਾਂਡਾ, ਸ੍ਰੀ ਵਿਪੁਲ ਗੋਇਲ, ਸ੍ਰੀ ਸ਼ਿਆਮ ਸਿੰਘ ਰਾਣਾ, ਸ੍ਰੀ ਰਣਬੀਰ ਗੰਗਵਾ ਅਤੇ ਸ੍ਰੀਮਤੀ ਸ਼ਰੂਤੀ ਚੌਧਰੀ ਮੌਜੂਦ ਰਹੇ।
ਮੀਟਿੰਗ ਵਿੱਚ ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਲਿਮੀਟੇਡ ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਵੱਲੋਂ ਵਿੱਤੀ ਸਾਲ 2024-25 ਲਈ ਟ੍ਰਾਂਸਮਿਸ਼ਨ ਲਾਇਨ ਟਾਵਰਾਂ ਅਤੇ ਸਬ-ਸਟੇਸ਼ਨ ਢਾਂਚਿਆਂ ਦੇ ਮੈਨੂਫੈਕਚਰਿੰਗ ਅਤੇ ਸਪਲਾਈ, ਐਚਟੀ ਅੰਡਰ ਗਰਾਉਂਡ ਲਾਇਨਾਂ ਆਦਿ ਦੇ ਲਈ ਵੀ ਲਗਭਗ 132 ਕਰੋੜ ਰੁਪਏ ਦੇ ਰੇਟ ਕੰਟ੍ਰੈਕਟ ਨੂੰ ਮੰਜੂਰੀ ਦਿੱਤੀ ਗਈ। ਇਸ ਤੋਂ ਇਲਾਵਾ, ਜਿਲ੍ਹਾ ਅੰਬਾਲਾ ਤਹਿਤ ਨਰਾਇਣਗੜ੍ਹ ਡਿਵੀਜਨ ਵਿੱਚ ਰਿਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰਡੀਏਸੀਐਸ) ਤਹਿਤ ਏਗਰੀਗੇਟ ਟੈਕਨੀਕਲ ਐਂਡ ਕਮਰਸ਼ਿਅਲ ਲਾਸ (ਏਟੀ ਐਂਡ ਸੀ) ਨੁੰ ਘੱਟ ਕਰਨ ਲਈ ਡਿਸਟ੍ਰੀਬਿਊਸ਼ਨ ਇੰਫ੍ਰਾਸਟਕਚਰ ਨੂੰ ਮਜਬੂਤ ਕਰਨ ਲਈ ਵੀ ਮੰਜੂਰੀ ਪ੍ਰਦਾਨ ਕੀਤੀਗ ਈ। ਇਸ ‘ਤੇ ਲਗਭਗ 53.86 ਕਰੋੜ ਰੁਪਏ ਦੀ ਲਾਗਤ ਆਵੇਗੀ।
ਮੀਟਿੰਗ ਵਿੱਚ ਪਸ਼ੂਪਾਲਣ ਅਤੇ ਡੇਅਰੀ ਵਿਭਾਗ ਵੱਲੋਂ ਪਸ਼ੂਆਂ ਵਿੱਚ ਗਲ ਘੋਟੂ ਅਤੇ ਮੁਹਖੋਰ ਬੀਮਾਰੀ ਤੋਂ ਬਚਾਅ ਲਈ ਐਫਐਮਡੀ ਪਲਸ ਐਚਐਸ ਦੋਹਰੀ ਵੈਕਸੀਨ ਦੀ ਲਗਭਗ 220 ਲੱਖ ਖੁਰਾਕ ਦੀ ਖਰੀਦ ਨੂੰ ਵੀ ਮੰਜੂਰੀ ਦਿੱਤੀ ਗਈ। ਇਸ ‘ਤੇ ਲਗਭਗ 73.45 ਕਰੋੜ ਰੁਪਏ ਦੀ ਲਾਗਤ ਆਵੇਗੀ। ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਹਰਿਆਣਾ ਸੂਬਾ ਮੌਜੂਦਾ ਵਿੱਚ ਇੰਨ੍ਹਾ ਦੋਵਾਂ ਬੀਮਾਰੀਆਂ ਤੋਂ ਮੁਕਤ ਹੈ ਅਤੇ ਲਗਾਤਾਰ ਇੰਨ੍ਹਾਂ ਦੇ ਬਚਾਵ ਲਈ ਵੈਕਸੀਨ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਹ ਟੀਕਾਕਰਣ ਸਾਲ ਵਿੱਚ 2 ਵਾਲ 6-6 ਮਹੀਨੇ ਦੇ ਅੰਤਰਾਲ ਵਿੱਚ ਕੀਤਾ ਜਾਂਦਾ ਹੈ।
ਜੀਐਮਡੀਏ ਦੀ 127 ਕਰੋੜ ਰੁਪਏ ਤੋਂ ਵੱਧ ਦੀ ਪਰਿਯੋਜਨਾਵਾਂ ਨੂੰ ਮਿਲੀ ਮੰਜੂਰੀ
ਮੀਟਿੰਗ ਵਿੱਚ ਬੇਹਰਾਮਪੁਰ ਵਿੱਚ ਮੌਜੂਦਾ 120 ਐਮਐਲਡੀ ਐਸਟੀਪੀ ਦਾ ਅਪਗ੍ਰੇਡੇਸ਼ਨ ਕਰ ਕੇ ਸ਼ੁੱਧ ਕੀਤੇ ਜਾਣ ਵਾਲੇ ਪਾਣੀ ਦੀ ਗੁਣਵੱਤਾ ਨੂੰ ਹੋਰ ਵੱਧ ਵਧਾਉਣ ਦੀ ਪਰਿਯੋਜਨਾ ਨੂੰ ਵੀ ਮੰਜੂਰੀ ਦਿੱਤੀ ਗਈ। ਇਸ ਦੇ ਲਈ ਲਗਭਗ 33.88 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ, ਗੁਰੂਗ੍ਰਾਮ ਸ਼ਹਿਰ ਵਿੱਚ ਮੌਜੂਦਾ 100 ਐਮਐਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਅਪਗ੍ਰੇਡ ਕਰਨ ਅਤੇ 75 ਐਮਐਲਡੀ ਸਮਰੱਥਾ ਵਾਲੇ ਟਰਸ਼ਰੀ ਉਪਚਾਰ ਪਲਾਂਟ ਦੀ ਸਥਾਪਨਾ ਆਦਿ ਦੇ ਕੰਮਾਂ ਨੂੰ ਵੀ ਮੰਜੂਰੀ ਦਿੱਤੀ ਗਈ। ਇਸ ‘ਤੇ ਲਗਭਗ 51.34 ਕਰੋੜ ਰੁਪਏ ਦੀ ਲਾਗਤ ਆਵੇਗੀ। ਮੁੱਖ ਮੰਤਰੀ ਨੇ ਸਪਸ਼ਟ ਨਿਰਦੇਸ਼ ਦਿੱਤ ਕਿ ਟ੍ਰੀਟੇਡ ਪਾਣੀ ਦੀ ਵਰਤੋ ਨੁੰ ਵਧਾਉਣ ਲਈ ਸਤਨ ਕੀਤੇ ਜਾਣ। ਉਦਯੋਗਾਂ ਨੂੰ ਉਨ੍ਹਾਂ ਦੀ ਜਰੂਰਤਾਂ ਦੇ ਅਨੁਰੂਪ ਇਹ ਸ਼ੋਧਿਤ ਪਾਣੀ ਦੀ ਸਪਲਾਈ ਕੀਤੀ ਜਾਵੇ ਤਾਂ ੧ੋ ਉਹ ਸਾਫ ਪਾਣੀ ਦੀ ਵਰਤੋ ਨੂੰ ਘੱਟ ਕਰ ਸਕਣ ਅਤੇ ਭੂਜਲ ਦੋਹਨ ਨਾ ਹੋ ਸਕੇ। ਮੀਟਿੰਗ ਵਿੱਚ ਸ੍ਰੀ ਸ਼ੀਤਲਾ ਮਾਤਾ ਦੇਵੀ ਮੈਡੀਕਲ ਕਾਲਜ, ਸੈਥਟਰ 102ਏ, ਖੇੜਕੀ ਮਾਜਰਾ, ਗੁਰੂਗ੍ਰਾਮ ਲਈ ਲਗਭਗ 26.95 ਕਰੋੜ ਰੁਪਏ ਦੀ ਗੈਰ-ਮੈਡੀਕਲ ਸਮੱਗਰੀਆਂ ਦੀ ਖਰੀਦ ਅਤੇ ਰੱਖਰਖਾਵ ਨੂੰ ਵੀ ਮੰਜੂਰੀ ਦਿੱਤੀ ਗਈ। ਇਸ ਤੋਂ ਇਲਾਵਾ, ਸ਼ਹਿਰ ਵਿੱਚ ਦਵਾਰਕਾ ਐਕਸਪ੍ਰੈਸ-ਵੇ ਦੇ ਨਾਲ-ਨਾਲ ਵੱਖ-ਵੱਖ ਥਾਵਾਂ ‘ਤੇ ਰੀਸਾਈਕਲ ਪਾਇਲ ਲਾਇਨ ਦੇ ਟ੍ਰਾਂਸਫਰ ਕੰਮ ਨੁੰ ਵੀ ਮੰਜੂਰੀ ਪ੍ਰਦਾਨ ਕੀਤੀ ਗਈ। ਇਸ ‘ਤੇ ਲਗਭਗ 14.50 ਕਰੋੜ ਰੁਪਏ ਦੀ ਲਾਗਤ ਆਵੇਗੀ। ਮਟਿੰਗ ਵਿੱਚ ਫਰੀਦਾਬਾਦ ਮੈਟਰੋਪੋਲੀਟਨ ਡਿਵੇਲਪਮੈਂਟ ਅਥਾਰਿਟੀ ਦੀ ਪਰਿਯੋਜਨਾਵਾਂ ਨੂੰ ਵੀ ਮੰਜੂਰੀ ਦਿੱਤੀ ਗਈ। ਫਰੀਦਾਬਾਦ ਵਿੱਚ ਜਲਸਪਲਾਈ ਲਈ ਪਾਇਪਲਾਇਨ ਵਿਛਾਈ ਜਾਵੇਗੀ। ਇਸ ਨਾਲ ਐਨਆਈਟੀ ਅਤੇ ਵਲੱਭਗੜ੍ਹ ਵ।ਤਜ ਨੂੰ ਬਹੁਤ ਲਾਭ ਮਿਲੇਗਾ। ਇਸ ਪਰਿਯੋਜਨਾ ‘ਤੇ ਲਗਭਗ 13.85 ਕਰੋੜ ਰੁਪਏ ਦੀ ਲਾਗਤ ਆਵੇਗੀ। ਨਾਲ ਹੀ, ਫਰੀਦਾਬਾਦ ਸ਼ਹਿਰ ਵਿੱਚ ਮਾਸਟਰ ਸੀਪਰੇਜ ਅਤੇ ਡੇ੍ਰਨ ਲਾਇਨਾਂ ਦੀ ਸਫਾਈ ਤੇ ਰੱਖਰਖਾਵ ਲਈ ਵੀ ਮੰਜੂਰੀ ਦਿੱਤੀ ਗਈ। ਇਸ ਪਰਿਯੋਜਨਾ ‘ਤੇ ਲਗਭਗ 21.35 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ, ਸਿਟੀ ਬੱਸ ਸਰਵਿਸ ਤਹਿਤ ਇਲੈਕਟ੍ਰਿਕ ਬੱਸਾਂ ਲਈ ਫਰੀਦਾਬਾਦ ਦੇ ਸੈਕਟਰ-61ਵਿੱਚ ਬੱਸ ਡਿਪੂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਵਿੱਚ ਚਾਰਜਿੰਗ ਸਟੇਸ਼ਨ ਦੀ ਵੀ ਵਿਵਸਥਾ ਹੋਵੇਗੀ। ਇਸ ਦੇ ਲਈ 18.48 ਕਰੋੜ ਰੁਪਏ ਦੀ ਮੰਜੂਰੀ ਪ੍ਰਦਾਨ ਕੀਤੀ ਗਈ।
ਸਿਹਤ ਸੇਵਾਵਾਂ ਦਾ ਵਿਸਤਾਰ, ਨਵੇਂ ਐਮਸੀੇਐਚ ਬਲਾਕ ਨੂੰ ਮੰਜੁਰੀ
ਮੀਟਿੰਗ ਵਿੱਚ ਪੰਡਿਤ ਭਗਵਤ ਦਿਆਲ ਸ਼ਰਮਾ ਸਿਹਤ ਵਿਗਿਆਨ ਯੂਨੀਵਰਸਿਟੀ, ਰੋਹਤਕ ਵਿੱਚ 23.64 ਕਰੋੜ ਰੁਪਏ ਦੀ ਲਾਗਤ ਨਾਲ ਗਲਰਸ ਹੋਸਟਲ ਦੇ ਨਿਰਮਾਣ ਨੂੰ ਮੰਜੂਰੀ ਦਿੱਤੀ ਗਈ। ਇਸ ਤੋਂ ਇਲਾਵਾ, ਸੋਨੀਪਤ ਜਿਲ੍ਹੇ ਵਿੱਚ ਸਿਵਲ ਹਸਪਤਾਲ ਪਰਿਸਰ ਵਿੱਚ ਲਗਭਗ 49 ਕਰੋੜ ਰੁਪਏ ਦੀ ਲਾਗਤ ਨਾਲ 100 ਬਿਸਤਰਿਆਂ ਵਾਲੇ ਮਾਤਰ ਅਤੇ ਸ਼ਿਸ਼ੂ ਹਸਪਤਾਲ ਬਲਾਕ (ਐਮਸੀਐਚ) ਦੇ ਨਿਰਮਾਣ ਅਤੇ ਨੂੰਹ ਜਿਲ੍ਹੇ ਦੇ ਨਲਹੜ ਵਿੱਚ ਐਸਐਚਕੇਐਮ ਸਰਕਾਰੀ ਮੈਡੀਕਲ ਕਾਲਜ ਦੇ ਪਰਿਸਰ ਵਿੱਚ 27.95 ਕਰੋੜ ਰੁਪਏ ਦੀ ਲਾਗਤ ਨਾਲ 100 ਬਿਸਤਰਿਆਂ ਵਾਲੇ ਐਮਸੀਐਚ ਦੇ ਨਿਰਮਾਣ ਨੁੰ ਵੀ ਵੀ ਮੰਜੂਰੀ ਦਿੱਤੀ ਗਈ।
ਬੁਨਿਆਦੀ ਢਾਂਚੇ ਨੁੰ ਪ੍ਰੋਤਸਾਹਨ, ਆਰਓਬੀ ਅਤੇ ਆਰਯੂਬੀ ਨਿਰਮਾਣ ਨੂੰ ਮੰਜੂਰੀ
ਮੀਟਿੰਗ ਵਿੱਚ ਪਾਣੀਪਤ ਜਿਲ੍ਹੇ ਵਿੱਚ ਜੀਂਦ-ਪਾਣੀਪਤ ਰੇਲਵੇ ਸੈਕਸ਼ਨ ‘ਤੇ ਅਤੇ ਦਿੱਲੀ-ਅੰਬਾਲਾ ਸੈਕਸ਼ਨ ‘ਤੇ ਆਰਓਬੀ ਦੇ ਨਿਰਮਾਣ, ਵਲੱਭਗੜ੍ਹ ਵਿੱਚ ਵਲੱਭਗੜ੍ਹ-ਪਾਲੀ-ਧੌਜ-ਸੋਹਨਾ ਸੜਕ ‘ਤੇ ਮੁੰਬਈ-ਦਿੱਲੀ ਰੇਲਵੇ ਲਾਇਨ ਦੇ ਐਲਸੀ-575ਬੀ ‘ਤੇ ਲੇਣ ਆਰਓਬੀ ਨੂੰ ਚਾਰ ਲੇਣ ਕਰਨ ਅਤੇ ਫਰੀਦਾਬਾਦ ਜਿਲ੍ਹੇ ਵਿੱਚ ਦਿੱਲੀ-ਮਧੁਰਾ ਰੋਡ ਕ੍ਰਾਂਸਿੰਗ ਤੋਂ ਮੁ੧ੇਸਰ ਤੱਕ ਦਿੱਲੀ-ਮਥੁਰਾ ਰੇਲਵੇ ਲਾਇਨ ‘ਤੇ ਐਲਸੀ ਗਿਣਤੀ 576 ‘ਤੇ ਆਰਯੂਬੀ ਦੇ ਨਿਰਮਾਣ ਕੰਮ ੂਨੰ ਵੀ ਮੰਜੂਰੀ ਦੇ ਦਿੱਤੀ ਗਈ। ਇੰਨ੍ਹਾ ਪ੍ਰੋਜੈਕਟਸ ‘ਤੇ ਲਗਭਗ 109 ਕਰੋੜ ਰੁਪਏ ਦੀ ਲਾਗਤ ਆਵੇਗੀ।